ਹਮਾਸ ਦੇ ਕਮਾਂਡਰ ਨੇ ਵੀਡੀਓ ਜ਼ਰੀਏ ਪੂਰੀ ਦੁਨੀਆ ਨੂੰ ਦਿੱਤੀ ਚਿਤਾਵਨੀ
ਯੇਰੂਸ਼ਲਮ, 12 ਅਕਤੂਬਰ, ਨਿਰਮਲ : ਇਜ਼ਰਾਈਲ ’ਤੇ ਹਮਲੇ ਤੋਂ ਬਾਅਦ ਹਮਾਸ ਦੇ ਕਮਾਂਡਰ ਮਹਿਮੂਦ ਅਲ-ਜ਼ਹਰ ਨੇ ਇਕ ਮਿੰਟ ਤੋਂ ਜ਼ਿਆਦਾ ਦਾ ਵੀਡੀਓ ਜਾਰੀ ਕੀਤਾ ਹੈ। ਇਸ ਵੀਡੀਓ ’ਚ ਉਸ ਨੇ ਪੂਰੀ ਦੁਨੀਆ ’ਤੇ ਆਪਣਾ ਪ੍ਰਭਾਵ ਵਧਾਉਣ ਦਾ ਦਾਅਵਾ ਕੀਤਾ ਹੈ। ਉਨ੍ਹਾਂ ਦੀ ਇਹ ਚਿਤਾਵਨੀ ਅਜਿਹੇ ਸਮੇਂ ’ਚ ਆਈ ਹੈ ਜਦੋਂ ਹਮਾਸ ਨੇ ਇਜ਼ਰਾਈਲ ’ਤੇ ਰਾਕੇਟ […]
By : Hamdard Tv Admin
ਯੇਰੂਸ਼ਲਮ, 12 ਅਕਤੂਬਰ, ਨਿਰਮਲ : ਇਜ਼ਰਾਈਲ ’ਤੇ ਹਮਲੇ ਤੋਂ ਬਾਅਦ ਹਮਾਸ ਦੇ ਕਮਾਂਡਰ ਮਹਿਮੂਦ ਅਲ-ਜ਼ਹਰ ਨੇ ਇਕ ਮਿੰਟ ਤੋਂ ਜ਼ਿਆਦਾ ਦਾ ਵੀਡੀਓ ਜਾਰੀ ਕੀਤਾ ਹੈ। ਇਸ ਵੀਡੀਓ ’ਚ ਉਸ ਨੇ ਪੂਰੀ ਦੁਨੀਆ ’ਤੇ ਆਪਣਾ ਪ੍ਰਭਾਵ ਵਧਾਉਣ ਦਾ ਦਾਅਵਾ ਕੀਤਾ ਹੈ। ਉਨ੍ਹਾਂ ਦੀ ਇਹ ਚਿਤਾਵਨੀ ਅਜਿਹੇ ਸਮੇਂ ’ਚ ਆਈ ਹੈ ਜਦੋਂ ਹਮਾਸ ਨੇ ਇਜ਼ਰਾਈਲ ’ਤੇ ਰਾਕੇਟ ਹਮਲਿਆਂ ਤੋਂ ਬਾਅਦ ਸੈਂਕੜੇ ਇਜ਼ਰਾਇਲੀ ਨਾਗਰਿਕਾਂ ਨੂੰ ਬੰਧਕ ਬਣਾ ਲਿਆ ਹੈ। ਹਮਾਸ ਨੇ 7 ਅਕਤੂਬਰ ਨੂੰ ਇਜ਼ਰਾਈਲ ’ਤੇ ਹਵਾਈ ਹਮਲੇ ਕੀਤੇ ਸਨ, ਜਿਸ ’ਚ ਹੁਣ ਤੱਕ 1200 ਇਜ਼ਰਾਈਲੀ ਨਾਗਰਿਕਾਂ ਦੀ ਮੌਤ ਹੋ ਚੁੱਕੀ ਹੈ ਅਤੇ ਹਜ਼ਾਰਾਂ ਜ਼ਖਮੀ ਹੋ ਚੁੱਕੇ ਹਨ।
ਇਸ ਹਮਲੇ ਤੋਂ ਬਾਅਦ ਹਮਾਸ ਦੇ ਕਮਾਂਡਰ ਮਹਿਮੂਦ ਅਲ ਜ਼ਹਰ ਨੇ ਇੱਕ ਵੀਡੀਓ ਜਾਰੀ ਕਰਕੇ ਪੂਰੀ ਦੁਨੀਆ ਨੂੰ ਚੇਤਾਵਨੀ ਦਿੱਤੀ ਹੈ। ਹਮਾਸ ਕਮਾਂਡਰ ਨੇ ਵੀਡੀਓ ਵਿੱਚ ਕਿਹਾ, ਇਜ਼ਰਾਈਲ ਸਿਰਫ ਪਹਿਲਾ ਨਿਸ਼ਾਨਾ ਹੈ। ਸਾਰਾ ਸੰਸਾਰ ਸਾਡੇ ਕਾਨੂੰਨ ਦੇ ਅੰਦਰ ਹੋਵੇਗਾ। 510 ਮਿਲੀਅਨ ਵਰਗ ਕਿਲੋਮੀਟਰ ਦਾ ਪੂਰਾ ਸੰਸਾਰ ਇੱਕ ਅਜਿਹੀ ਪ੍ਰਣਾਲੀ ਦੇ ਅਧੀਨ ਆ ਜਾਵੇਗਾ ਜਿੱਥੇ ਕੋਈ ਬੇਇਨਸਾਫ਼ੀ, ਕੋਈ ਜ਼ੁਲਮ ਅਤੇ ਕੋਈ ਜੁਰਮ ਨਹੀਂ ਹੋਵੇਗਾ, ਜਿਵੇਂ ਕਿ ਸਾਰੇ ਅਰਬ ਦੇਸ਼ਾਂ, ਲੇਬਨਾਨ ਅਤੇ ਸੀਰੀਆ ਵਿੱਚ ਫਲਸਤੀਨੀਆਂ ਨਾਲ ਕੀਤਾ ਜਾ ਰਿਹਾ ਹੈ।
ਹਮਾਸ ਕਮਾਂਡਰ ਦੀ ਇਸ ਵੀਡੀਓ ਤੋਂ ਬਾਅਦ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਇੱਕ ਬਿਆਨ ਜਾਰੀ ਕੀਤਾ, ਜਿਸ ਵਿੱਚ ਉਨ੍ਹਾਂ ਨੇ ਅੱਤਵਾਦੀ ਸੰਗਠਨ ਨੂੰ ਚੇਤਾਵਨੀ ਦਿੱਤੀ ਅਤੇ ਕਿਹਾ ਕਿ ਹਮਾਸ ਦੇ ਹਰ ਮੈਂਬਰ ਦੀ ਮੌਤ ਯਕੀਨੀ ਹੈ।
ਉਨ੍ਹਾਂ ਕਿਹਾ, ਹਮਾਸ ਦੇ ਹਰੇਕ ਮੈਂਬਰ ਦੀ ਮੌਤ ਤੈਅ ਹੈ। ਉਨ੍ਹਾਂ ਨੇ ਕਿਹਾ, ਹਮਾਸ ਇੱਕ ਅੱਤਵਾਦੀ ਸੰਗਠਨ ਹੈ ਅਤੇ ਇਸ ਨੂੰ ਕੁਚਲ ਦੇਵਾਂਗੇ। ਜਿਵੇਂ ਦੁਨੀਆ ਨੇ ਉਸ ਨੂੰ ਤਬਾਹ ਕੀਤਾ ਅਸੀਂ ਵੀ ਕਰ ਦੇਵਾਂਗੇ। ਇਜ਼ਰਾਇਲ ’ਤੇ ਰਾਕੇਟ ਹਮਲਿਆਂ ਤੋਂ ਬਾਅਦ ਹਮਾਸ ਦੇ ਅੱਤਵਾਦੀਆਂ ਨੇ ਸੈਂਕੜੇ ਇਜ਼ਰਾਇਲੀ ਨਾਗਰਿਕਾਂ ਨੂੰ ਬੰਧਕ ਬਣਾ ਲਿਆ ਹੈ। ਇਜ਼ਰਾਈਲ ਦੇ ਪ੍ਰਧਾਨ ਮੰਤਰੀ ਅਤੇ ਵਿਰੋਧੀ ਪਾਰਟੀਆਂ ਨੇ ਸਾਂਝੇ ਤੌਰ ’ਤੇ ਹਮਾਸ ਵਿਰੁੱਧ ‘ਰਾਸ਼ਟਰੀ ਐਮਰਜੈਂਸੀ ਦੀ ਸਰਕਾਰ’ ਸਥਾਪਤ ਕੀਤੀ ਹੈ।