ਕੈਨੇਡਾ ਦੀ ਟਰੂਡੋ ਸਰਕਾਰ ’ਤੇ ਮੰਡਰਾਏ ਖਤਰੇ ਦੇ ਬੱਦਲ
ਔਟਵਾ, 8 ਜਨਵਰੀ (ਵਿਸ਼ੇਸ਼ ਪ੍ਰਤੀਨਿਧ) : ਕੈਨੇਡਾ ਦੀ ਜਸਟਿਨ ਟਰੂਡੋ ਸਰਕਾਰ ਕੁਝ ਦਿਨਾਂ ਦੀ ਪ੍ਰਾਹੁਣੀ ਮਹਿਸੂਸ ਹੋ ਰਹੀ ਹੈ। ਜੀ ਹਾਂ, ਐਨ.ਡੀ.ਪੀ. ਦੇ ਆਗੂ ਜਗਮੀਤ ਸਿੰਘ ਨੇ ਚਿਤਾਵਨੀ ਦਿਤੀ ਹੈ ਕਿ 1 ਮਾਰਚ ਤੱਕ ਫਾਰਮਾਕੇਅਰ ਬਿਲ ਪਾਸ ਨਾ ਕੀਤਾ ਗਿਆ ਤਾਂ ਟਰੂਡੋ ਸਰਕਾਰ ਨੂੰ ਇਸ ਦੇ ਸਿੱਟੇ ਭੁਗਤਣੇ ਹੋਣਗੇ। ਜਗਮੀਤ ਸਿੰਘ ਅਤੇ ਪ੍ਰਧਾਨ ਮੰਤਰੀ ਵਿਚਾਲੇ […]
By : Editor Editor
ਔਟਵਾ, 8 ਜਨਵਰੀ (ਵਿਸ਼ੇਸ਼ ਪ੍ਰਤੀਨਿਧ) : ਕੈਨੇਡਾ ਦੀ ਜਸਟਿਨ ਟਰੂਡੋ ਸਰਕਾਰ ਕੁਝ ਦਿਨਾਂ ਦੀ ਪ੍ਰਾਹੁਣੀ ਮਹਿਸੂਸ ਹੋ ਰਹੀ ਹੈ। ਜੀ ਹਾਂ, ਐਨ.ਡੀ.ਪੀ. ਦੇ ਆਗੂ ਜਗਮੀਤ ਸਿੰਘ ਨੇ ਚਿਤਾਵਨੀ ਦਿਤੀ ਹੈ ਕਿ 1 ਮਾਰਚ ਤੱਕ ਫਾਰਮਾਕੇਅਰ ਬਿਲ ਪਾਸ ਨਾ ਕੀਤਾ ਗਿਆ ਤਾਂ ਟਰੂਡੋ ਸਰਕਾਰ ਨੂੰ ਇਸ ਦੇ ਸਿੱਟੇ ਭੁਗਤਣੇ ਹੋਣਗੇ।
ਜਗਮੀਤ ਸਿੰਘ ਅਤੇ ਪ੍ਰਧਾਨ ਮੰਤਰੀ ਵਿਚਾਲੇ ਮੀਟਿੰਗ ਵਿਚ ਖੜਕਾ-ਦੜਕਾ
ਸਿਰਫ ਇਥੇ ਹੀ ਬੱਸ ਨਹੀਂ, ਜਗਮੀਤ ਸਿੰਘ ਵੱਲੋਂ ਫਾਰਮਾਕੇਅਰ ਦੇ ਮੁੱਦੇ ’ਤੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨਾਲ ਕੀਤੀ ਮੀਟਿੰਗ ਦੌਰਾਨ ਖੜਕਾ-ਦੜਕਾ ਹੋਣ ਦੀਆਂ ਕਨਸੋਆਂ ਵੀ ਮਿਲ ਰਹੀਆਂ ਹਨ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਜਗਮੀਤ ਸਿੰਘ ਨੇ ਕਿਹਾ, ‘‘ਮੈਂ ਪ੍ਰਧਾਨ ਮੰਤਰੀ ਨੂੰ ਸਾਫ਼ ਲਫ਼ਜ਼ਾਂ ਵਿਚ ਆਖ ਦਿਤਾ ਹੈ ਕਿ ਅਸੀਂ ਫਾਰਮਾਕੇਅਰ ਕਾਨੂੰਨ ਚਾਹੁੰਦੇ ਹਾਂ ਅਤੇ ਉਮੀਦ ਕਰਦੇ ਹਾਂ ਕਿ ਸਰਕਾਰ ਇਸ ਬਾਬਤ ਢੁਕਵੇਂ ਕਦਮ ਉਠਾਏਗੀ ਪਰ ਇਹ ਸਭ ਪਹਿਲੀ ਮਾਰਚ ਤੱਕ ਹੋ ਜਾਣਾ ਚਾਹੀਦਾ ਹੈ।’’
ਐਨ.ਡੀ.ਪੀ. ਆਗੂ ਨੇ ਫਾਰਮਾਕੇਅਰ ਬਿਲ ਪਾਸ ਕਰਨ ਲਈ 1 ਮਾਰਚ ਤੱਕ ਦਾ ਸਮਾਂ ਦਿਤਾ
ਐਨ.ਡੀ.ਪੀ. ਆਗੂ ਨੇ ਅੱਗੇ ਕਿਹਾ, ‘‘ਮੈਂ ਲਿਬਰਲ ਸਰਕਾਰ ਨੂੰ ਨੋਟਿਸ ਦੇ ਦਿਤਾ ਹੈ ਅਤੇ ਜੇ 20 ਦਿਨਾਂ ਦੇ ਅੰਦਰ ਬਿਲ ਪਾਸ ਨਾ ਹੋਇਆ ਤਾਂ ਇਸ ਦੇ ਸਿੱਟੇ ਭੁਗਤਣਗੇ ਹੋਣਗੇ।’’ ਜਗਮੀਤ ਸਿੰਘ ਨੇ ਦੋਸ਼ ਲਾਇਆ ਕਿ ਟਰੂਡੋ ਸਰਕਾਰ ਦਵਾਈ ਕੰਪਨੀਆਂ ਨੂੰ ਪਤਿਆਉਣ ਦੀ ਯੋਜਨਾ ਵਿਚ ਜੁਟੀ ਹੋਈ ਹੈ ਅਤੇ ਇਕ ਵੱਡਾ ਬੀਮਾ ਲਿਆਉਣ ਦੇ ਮਨਸੂਬੇ ਘੜੇ ਜਾ ਰਹੇ ਹਨ।
ਪਾਕਿਸਤਾਨ ‘ਚ ਚੋਣਾਂ ਅੱਜ, 12.69 ਕਰੋੜ ਵੋਟਰ ਬਣਾਉਣਗੇ ਸਰਕਾਰ
ਇਸਲਾਮਾਬਾਦ : ਹਿੰਸਾ ਅਤੇ ਅੱਤਵਾਦ ਦੇ ਵਿਚਕਾਰ ਪਾਕਿਸਤਾਨ ਵਿੱਚ ਅੱਜ ਆਮ ਚੋਣਾਂ ਹੋ ਰਹੀਆਂ ਹਨ। ਇਸ ਵਾਰ ਚੋਣਾਂ ‘ਚ ਮੁੱਖ ਮੁਕਾਬਲਾ ਨਵਾਜ਼ ਸ਼ਰੀਫ ਦੀ ਪਾਰਟੀ ਮੁਸਲਿਮ ਲੀਗ ‘ਐਨ’ ਅਤੇ ਬਿਲਾਵਲ ਭੁੱਟੋ ਦੀ ਪਾਰਟੀ ਪੀਪੀਪੀ ਯਾਨੀ ਪਾਕਿਸਤਾਨ ਪੀਪਲਜ਼ ਪਾਰਟੀ ਵਿਚਕਾਰ ਹੈ।ਤਹਿਰੀਕ-ਏ-ਇਨਸਾਫ ਪਾਰਟੀ ਦੇ ਮੁਖੀ ਇਮਰਾਨ ਖਾਨ ਜੇਲ੍ਹ ਵਿੱਚ ਹਨ। ਅੱਜ ਹੋ ਰਹੀ ਚੋਣ ਵੋਟਿੰਗ ਲਈ 26 ਕਰੋੜ ਬੈਲਟ ਪੇਪਰ ਛਾਪੇ ਗਏ ਹਨ। ਜਦੋਂ ਕਿ ਕੁੱਲ 22 ਕਰੋੜ ਦੀ ਆਬਾਦੀ ਵਿੱਚੋਂ 12.69 ਕਰੋੜ ਵੋਟਰ ਨਵੀਂ ਸਰਕਾਰ ਦੀ ਚੋਣ ਕਰਨ ਲਈ ਆਪਣੇ ਮਤ ਅਧਿਕਾਰ ਦੀ ਵਰਤੋਂ ਕਰ ਰਹੇ ਹਨ।ਭਾਰਤ ਦੇ ਉਲਟ, ਪਾਕਿਸਤਾਨ ਵਿੱਚ ਅਜੇ ਵੀ ਬੈਲਟ ਪੇਪਰ ਰਾਹੀਂ ਚੋਣਾਂ ਕਰਵਾਈਆਂ ਜਾਂਦੀਆਂ ਹਨ। ਪਾਕਿਸਤਾਨ ਵਿੱਚ ਚੋਣਾਂ ਦੇ ਉਸੇ ਦਿਨ ਨਤੀਜੇ ਆਉਣ ਦੀ ਪਰੰਪਰਾ ਹੈ। ਇਸ ਰਵਾਇਤ ਅਨੁਸਾਰ ਚੋਣ ਨਤੀਜੇ ਵੀ ਅੱਜ ਹੀ ਆ ਜਾਣਗੇ।