ਸਿਹਤ ਸੁਵਿਧਾਵਾਂ ਦੇਣ ਵਾਲਾ ਸਿਵਲ ਹਸਪਤਾਲ ਖ਼ੁਦ ਵੈਂਟੀਲੇਟਰ ’ਤੇ!
ਪਠਾਨਕੋਟ,ਗੁਰਪ੍ਰੀਤ ਸਿੰਘ, ਬਾਹੋਮਾਜਰਾ : ਸੂਬੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਪਹਿਲਾਂ ਅਤੇ ਬਾਅਦ ਲਗਾਤਾਰ ਮੁੱਖ ਮੰਤਰੀ ਮਾਨ ਤੋਂ ਲੈ ਵੱਡੇ ਵੱਡੇ ਆਗੂਆਂ ਵੱਲੋਂ ਸੂਬੇ ਚ ਵਧਿਆ ਸਿਹਤ ਸੁਵੀਧਾਵਾਂ ਦੇਣ ਦੇ ਵੱਡੇ ਵੱਡੇ ਦਾਅਵੇ ਤੇ ਐਲਾਨ ਕੀਤੇ ਜਾ ਰਹੇ ਸੀ ਹਾਲਕਿ ਸਰਕਾਰ ਬਣਨ ਤੋਂ ਬਾਅਦ ਆਪ ਸਰਕਾਰ ਵੱਲੋਂ ਸਿਹਤ ਸੁਵੀਧਾਵਾ ਤਹਿਤ ਸੂਬੇ ਭਰ […]
By : Hamdard Tv Admin
ਪਠਾਨਕੋਟ,ਗੁਰਪ੍ਰੀਤ ਸਿੰਘ, ਬਾਹੋਮਾਜਰਾ : ਸੂਬੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਪਹਿਲਾਂ ਅਤੇ ਬਾਅਦ ਲਗਾਤਾਰ ਮੁੱਖ ਮੰਤਰੀ ਮਾਨ ਤੋਂ ਲੈ ਵੱਡੇ ਵੱਡੇ ਆਗੂਆਂ ਵੱਲੋਂ ਸੂਬੇ ਚ ਵਧਿਆ ਸਿਹਤ ਸੁਵੀਧਾਵਾਂ ਦੇਣ ਦੇ ਵੱਡੇ ਵੱਡੇ ਦਾਅਵੇ ਤੇ ਐਲਾਨ ਕੀਤੇ ਜਾ ਰਹੇ ਸੀ ਹਾਲਕਿ ਸਰਕਾਰ ਬਣਨ ਤੋਂ ਬਾਅਦ ਆਪ ਸਰਕਾਰ ਵੱਲੋਂ ਸਿਹਤ ਸੁਵੀਧਾਵਾ ਤਹਿਤ ਸੂਬੇ ਭਰ ਚ ਕਈ ਸੈਕੜੇ ਆਮ ਆਦਮੀ ਕਲੀਨਕ ਤਾਂ ਖੋਲ ਦਿੱਤੇ ਪਰ ਸੂਬੇ ਦੇ ਸਿਵਲ ਹਸਪਤਾਲਾਂ ਦੀ ਗੱਲ ਕਰ ਲਈਏ ਤਾਂ ਸਿਵਲ ਹਸਪਤਾਲ ਸੂਬਾ ਸਰਕਾਰ ਦੇ ਦਾਅਵਿਆ ਦੀ ਪੋਲ ਖੋਲਦੇ ਨਜ਼ਰ ਆ ਰਹੇ ਹਨ ਜਿਸਦਾ ਤਾਜਾ ਮਾਮਲਾ ਪਠਾਨਕੋਟ ਤੋਂ ਸਾਹਮਣੇ ਆਇਆ ਏ।
ਸਿਹਤ ਸੁਵੀਧਾਵਾਂ ਵਿਚ ਸੁਧਾਰ ਹੋਣ ਦੇ ਲਗਾਤਾਰ ਦਾਅਵੇ ਤਾਂ ਸਰਕਾਰ ਕਰ ਰਹੀ ਏ ਪਰ ਜੇਕਰ ਜ਼ਮੀਨੀ ਹਕੀਕਤ ਦੀ ਗੱਲ ਕਰੀਏ ਤਾਂ ਇਹਨਾਂ ਦਾਅਵਿਆਂ ਦੀ ਪੋਲ ਖੋਲ ਰਿਹਾ ਜਿਲ੍ਹਾ ਪਠਾਨਕੋਟ ਦਾ ਸਿਵਲ ਹਸਪਤਾਲ ਜੋ ਕਿ ਆਮ ਜਨਤਾ ਨੂੰ ਸਿਹਤ ਸੁਵੀਧਾਵਾਂ ਦੇਣ ਦੀ ਥਾਂ ਖੁਦ ਵੈਂਟੀਲੇਟਰਾਂ ’ਤੇ ਨਜ਼ਰ ਆ ਰਿਹਾ ਹਸਪਤਾਲ ਵੈਂਟੀਲੇਟਰ ਤੇ ਜਾਣ ਦਾ ਕਾਰਨ ਇਹ ਸਾਹਮਣੇ ਆਇਆ ਕਿ ਹਸਪਤਾਲ ਚ ਨਰਸਿੰਗ ਸਟਾਫ਼ ਦੀ ਘਾਟ ਹੈ ਜੋ ਕਿ ਪੂਰੀ ਨਹੀਂ ਕੀਤੀ ਜਾ ਰਹੀ ਜਿਸਦੇ ਚੱਲਦੇ ਸਟਾਫ ਦੀ ਘਾਟ ਨੂੰ ਪੂਰਾ ਕਰਨ ਲਈ ਹਸਪਤਾਲ ਪ੍ਰਸ਼ਾਸਨ ਵੱਲੋਂ ਟਰੇਂਡ ਸਟਾਫ ਨਰਸਾਂ ਦੀ ਥਾਂ ਹਸਪਤਾਲ ਚ ਨਰਸਿੰਗ ਦੇ ਵਿਦਿਆਰਥੀਆਂ ਵੱਲੋਂ ਸੇਵਾਵਾਂ ਨਿਭਾਈਆਂ ਜਾ ਰਹੀਆਂ ਹਨ।
ਜਦੋਂ ਇਸ ਸਬੰਧੀ ਹਸਪਤਾਲ ਪ੍ਰਬੰਧਕਾਂ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਹਸਪਤਾਲ ਵਿੱਚ ਨਰਸਿੰਗ ਸਟਾਫ਼ ਦੀ ਘਾਟ ਕਾਰਨ ਨਰਸਿੰਗ ਵਿਦਿਆਰਥਣਾਂ ਦੀਆਂ ਸੇਵਾਵਾਂ ਲਈਆਂ ਜਾ ਰਹੀਆਂ ਹਨ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਸਬੰਧਤ ਅਧਿਕਾਰੀਆਂ ਨੂੰ ਲਿਖਤੀ ਤੌਰ ’ਤੇ ਜਾਣੂ ਕਰਵਾ ਦਿੱਤਾ ਗਿਆ ਹੈ ਅਤੇ ਉਨ੍ਹਾਂ ਨੂੰ ਆਸ ਹੈ ਕਿ ਸਟਾਫ਼ ਦੀ ਕਮੀ ਨੂੰ ਜਲਦੀ ਹੀ ਹੱਲ ਕਰ ਲਿਆ ਜਾਵੇਗਾ।
ਇਸ ਸਬੰਧੀ ਜਦੋਂ ਵਿਦਿਆਰਥਣਾਂ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਉਹ ਨਰਸਿੰਗ ਦੀਆਂ ਵਿਦਿਆਰਥਣਾਂ ਹਨ ਅਤੇ ਕਾਲਜ ਦੀ ਤਰਫੋਂ ਉਨ੍ਹਾਂ ਦੀ ਡਿਊਟੀ ਪਠਾਨਕੋਟ ਸਿਵਲ ਹਸਪਤਾਲ ਵਿਖੇ ਲਗਾਈ ਗਈ ਹੈ।ਇਸ ਮੌਕੇ ਹਸਪਤਾਲ ਚ ਸਟਾਫ਼ ਦੀ ਘਾਟ ਬਾਰੇ ਬੋਲਦਿਆਂ ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਇਸ ਬਾਰੇ ਉਹਨਾਂ ਨੂੰ ਕੋਈ ਜਾਣਕਾਰੀ ਨਹੀਂ ਪਰ ਸਵੇਰ ਤੋਂ ਕੋਈ ਵੀ ਸਟਾਫ਼ ਅਧਿਾਕਰੀ ਵਾਰਡ ਵਿੱਚ ਨਹੀਂ ਆਇਆਂ।