ਮੁੱਖ ਮੰਤਰੀ ਨੇ ਸਮਾਜਿਕ ਕੰਮ ਤਹਿਤ ਪਿੰਡ ਨੂੰ ਸੌਂਪਿਆ ਆਪਣਾ ਜੱਦੀ ਮਕਾਨ
ਚੰਡੀਗੜ੍ਹ : ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਰੋਹਤਕ ਜਿਲ੍ਹਾ ਦੇ ਪਿੰਡ ਬਨਿਯਾਨੀ ਵਿਚ ਸਥਿਤ ਆਪਣੇ ਮਕਾਨ ਨੂੰ ਸਮਾਜਿਕ ਕੰਮ ਤਹਿਤ ਪਿੰਡ ਨੁੰ ਸੌਂਪ ਦਿੱਤਾ। ਮੁੱਖ ਮੰਤਰੀ ਅੱਜ ਰੋਹਤਕ ਤੋਂ ਭਿਵਾਨੀ ਜਾਂਦੇ ਸਮੇਂ ਆਪਣੇ ਪਿੰਡ ਬਨਿਯਾਨੀ ਪਹੁੰਚੇ ਅਤੇ ਆਪਣੇ ਜੱਦੀ ਘਰ 'ਤੇ ਪਹੁੰਚਣ 'ਤੇ ਗ੍ਰਾਮੀਣਾਂ ਨੇ ਉਨ੍ਹਾਂ ਦਾ ਜੋਰਦਾਰ ਸਵਾਗਤ ਕੀਤਾ। ਉਨ੍ਹਾਂ ਨੇ ਪਿੰਡਵਾਸੀਆਂ ਦੇ ਸਾਹਮਣੇ ਸਮਾਜਿਕ […]
By : Editor (BS)
ਚੰਡੀਗੜ੍ਹ : ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਰੋਹਤਕ ਜਿਲ੍ਹਾ ਦੇ ਪਿੰਡ ਬਨਿਯਾਨੀ ਵਿਚ ਸਥਿਤ ਆਪਣੇ ਮਕਾਨ ਨੂੰ ਸਮਾਜਿਕ ਕੰਮ ਤਹਿਤ ਪਿੰਡ ਨੁੰ ਸੌਂਪ ਦਿੱਤਾ। ਮੁੱਖ ਮੰਤਰੀ ਅੱਜ ਰੋਹਤਕ ਤੋਂ ਭਿਵਾਨੀ ਜਾਂਦੇ ਸਮੇਂ ਆਪਣੇ ਪਿੰਡ ਬਨਿਯਾਨੀ ਪਹੁੰਚੇ ਅਤੇ ਆਪਣੇ ਜੱਦੀ ਘਰ 'ਤੇ ਪਹੁੰਚਣ 'ਤੇ ਗ੍ਰਾਮੀਣਾਂ ਨੇ ਉਨ੍ਹਾਂ ਦਾ ਜੋਰਦਾਰ ਸਵਾਗਤ ਕੀਤਾ। ਉਨ੍ਹਾਂ ਨੇ ਪਿੰਡਵਾਸੀਆਂ ਦੇ ਸਾਹਮਣੇ ਸਮਾਜਿਕ ਕੰਮ ਦੇ ਲਈ ਆਪਣੇ ਮਕਾਨ ਨੁੰ ਪਿੰਡ ਨੂੰ ਸੌਂਪਣ ਦਾ ਪ੍ਰਸਤਾਵ ਰੱਖਿਆ। ਮੁੱਖ ਮੰਤਰੀ ਨੇ ਇਸ ਪ੍ਰਸਤਾਵ ਦਾ ਪਿੰਡਵਾਸੀਆਂ ਨੇ ਜੋਰਦਾਰ ਤਾਲੀਆਂ ਵਜਾ ਕੇ ਤੇ ਨਾਰੇ ਲਗਾ ਕੇ ਸਵਾਗਤ ਕੀਤਾ।
ਸ੍ਰੀ ਮਨੋਹਰ ਲਾਲ ਨੇ ਕਿਹਾ ਕਿ ਇਹ ਪਿੰਡ ਵਿਚ ਉਨ੍ਹਾਂ ਦਾ ਬਚਪਨ ਬੀਤਿਆ ਹੈ ਅਤੇ ਪੜ੍ਹਾਈ ਵੀ ਇੱਥੇ ਰਹਿ ਕੇ ਕੀਤੀ। ਉਨ੍ਹਾਂ ਨ ੇ ਕਿਹਾ ਕਿ ਇਹ ਮਕਾਨ ਉਨ੍ਹਾਂ ਦੇ ਮਾਤਾ-ਪਿਤਾ ਦੀ ਨਿਸ਼ਾਨੀ ਹੈ, ਜੋ ਉਨ੍ਹਾਂ ਨੇ ਉਨ੍ਹਾਂ ਦੇ ਨਾਂਅ ਕੀਤਾ ਸੀ। ਉਨ੍ਹਾਂ ਨੇ ਕਿਹਾ ਕਿ ਇਹ ਘਰ ਅੱਜ ਉਹ ਪਿੰਡ ਨੂੰ ਸੌਂਪ ਰਹੇ ਹਨ। ਉਨ੍ਹਾਂ ਨੇ ਆਪਣੇ ਮਕਾਨ ਦੇ ਨਾਲ ਲਗਦੇ ਚਾਚਾ ਦੇ ਬੇਟੇ ਦੇ ਮਕਾਨ ਨੂੰ ਵੀ ਪਿੰਡ ਨੂੰ ਸੌਂਪ ਦਿੱਤਾ। ਮੁੱਖ ਮੰਤਰੀ ਨੇ ਕਿਹਾ ਕਿ ਦੋਵਾਂ ਘਰਾਂ ਨੂੰ ਮਿਲਾ ਕੇ ਇੱਥੇ ਲਗਭਗ 200 ਗਜ ਦਾ ਖੇਤਰ ਹੈ। ਉਨ੍ਹਾਂ ਨੇ ਕਿਹਾ ਕਿ ਇਸ ਮਕਾਨ ਵਿਚ ਈ-ਲਾਇਬ੍ਰੇਰੀ ਸਥਾਪਿਤ ਕੀਤੀ ਜਾਵੇਗੀ। ਈ-ਲਾਇਬ੍ਰੇਰੀ ਵਿਚ ਕੰਪਿਊਟਰ ਤੋਂ ਇਲਾਵਾ, ਕਿਤਾਬਾਂ ਉਪਲਬਧ ਕਰਵਾਈਆਂ ਜਾਣਗੀਆਂ। ਬਜੁਰਗਾਂ ਦੀ ਦਿਲਚਸਪੀ ਦੇ ਮੁਤਾਬਕ ਵੀ ਇੱਥੇ ਕਿਤਾਬਾਂ ਆਦਿ ਸਮਾਨ ਵੀ ਉਪਲਬਧ ਕਰਵਾਇਆ ਜਾਵੇਗਾ।
ਭਾਰਤੀ ਨਾਗਰਿਕ ਨੇ ਅਮਰੀਕਾ-ਕੈਨੇਡਾ ’ਚ ਵੇਚੇ ਕਰੋੜਾਂ ਡਾਲਰ ਦੇ ਨਸ਼ੇ
ਨਿਊ ਯਾਰਕ, 29 ਜਨਵਰੀ (ਵਿਸ਼ੇਸ਼ ਪ੍ਰਤੀਨਿਧ) : ਅਮਰੀਕਾ ਵਿਚ 40 ਸਾਲ ਦੇ ਬਨਮੀਤ ਸਿੰਘ ਨੇ ਡਾਰਕ ਵੈਬ ਰਾਹੀਂ ਕਰੋੜਾਂ ਡਾਲਰ ਦੇ ਨਸ਼ੀਲੇ ਪਦਾਰਥ ਵੇਚਣ ਦਾ ਜੁਰਮ ਕਬੂਲ ਕਰ ਲਿਆ ਹੈ ਅਤੇ ਕ੍ਰਿਪਟੋਕਰੰਸੀ ਦੇ ਰੂਪ ਵਿਚ 150 ਮਿਲੀਅਨ ਡਾਲਰ ਦੀ ਰਕਮ ਸਰਕਾਰ ਨੂੰ ਸੌਂਪਣ ਦੀ ਸਹਿਮਤੀ ਦੇ ਦਿਤੀ ਹੈ। ਅਮਰੀਕਾ ਦੇ ਡਰੱਗ ਐਨਫੋਰਸਮੈਂਟ ਐਡਮਨਿਸਟ੍ਰੇਸ਼ਨ ਦੇ ਇਤਿਹਾਸ ਵਿਚ ਕ੍ਰਿਪਟੋਕਰੰਸੀ ਦੇ ਰੂਪ ਵਿਚ ਇਹ ਸਭ ਤੋਂ ਵੱਡੀ ਬਰਾਮਦਗੀ ਦੱਸੀ ਜਾ ਰਹੀ ਹੈ। ਉਤਰਾਖੰਡ ਦੇ ਹਲਦਵਾਨੀ ਨਾਲ ਸਬੰਧਤ ਬਨਮੀਤ ਸਿੰਘ ਨੂੰ 2019 ਵਿਚ ਲੰਡਨ ਤੋਂ ਗ੍ਰਿਫ਼ਤਾਰ ਕੀਤਾ ਗਿਆ ਅਤੇ 2023 ਵਿਚ ਅਮਰੀਕਾ ਲਿਆਂਦਾ ਗਿਆ।
40 ਸਾਲ ਦੇ ਬਨਮੀਤ ਸਿੰਘ ਨੇ ਅਦਾਲਤ ਵਿਚ ਅਪਰਾਧ ਕਬੂਲ ਕੀਤਾ
ਉਸ ਦਾ ਨੈਟਵਰਕ ਅਮਰੀਕਾ ਵਿਚ ਹੀ ਨਹੀਂ ਸਗੋਂ ਕੈਨੇਡਾ ਅਤੇ ਯੂਰਪ ਦੇ ਕਈ ਮੁਲਕਾਂ ਤੱਕ ਫੈਲਿਆ ਹੋਇਆ ਸੀ। ਅਦਾਲਤੀ ਦਸਤਾਵੇਜ਼ਾਂ ਮੁਤਬਕ ਨਸ਼ੀਲੇ ਪਦਾਰਥਾਂ ਦੀ ਵਿਕਰੀ ਡਾਰਕ ਵੈਬ ਸਾਈਟ ਜਿਵੇਂ ਸਿਲਕ ਰੋਡ, ਐਲਫਾ ਬੇਅ ਅਤੇ ਹੰਸਾ ਰਾਹੀਂ ਕੀਤੀ ਜਾਂਦੀ। ਲੋਕਾਂ ਤੱਕ ਪਹੁੰਚਾਏ ਜਾਣ ਵਾਲੇ ਨਸ਼ੀਲੇ ਪਦਾਰਥਾਂ ਵਿਚ ਫੈਂਟਾਨਿਲ, ਟਰੈਮਾਡੌਲ, ਐਲ.ਐਸ.ਡੀ. ਅਤੇ ਕੈਟਾਮੀਨ ਸ਼ਾਮਲ ਹੁੰਦੇ। ਅਦਾਲਤੀ ਦਸਤਾਵੇਜ਼ਾਂ ਮੁਤਾਬਕ ਜੂਨ 2012 ਤੋਂ ਜੁਲਾਈ 2017 ਤੱਕ ਬਨਮੀਤ ਸਿੰਘ ਵੱਲੋਂ ਓਹਾਇਓ, ਫਲੋਰੀਡਾ, ਨੌਰਥ ਕੈਰੋਲਾਈਨਾ, ਮੈਰੀਲੈਂਡ, ਨਿਊ ਯਾਰਕ, ਨੌਰਥ ਡੈਕੋਟਾ ਅਤੇ ਵਾਸ਼ਿੰਗਟਨ ਵਿਖੇ ਨਸ਼ਾ ਵੇਚਣ ਦੇ ਸੈਲ ਚਲਾਏ ਜਾ ਰਹੇ ਸਨ।
ਉਤਰਾਖੰਡ ਦੇ ਹਲਦਵਾਨੀ ਨਾਲ ਸਬੰਧਤ ਹੈ ਬਨਮੀਤ ਸਿੰਘ
ਓਹਾਇਓ ਦੇ ਦੱਖਣੀ ਜ਼ਿਲ੍ਹੇ ਦੇ ਅਟਾਰਨੀ ਕੈਨਥ ਐਲ. ਪਾਰਕਰ ਨੇ ਦੱਸਿਆ ਕਿ ਬਨਮੀਤ ਸਿੰਘ ਦੀ ਜਥੇਬੰਦੀ ਵਿਚ ਨਸ਼ੇ ਮੰਗਵਾਉਣ ਲਈ ‘ਲਿਸਟਨ’ ਨਾਂ ਦੀ ਵਰਤੋਂ ਕੀਤੀ ਜਾਂਦੀ। ਇਸ ਤੋਂ ਇਲਾਵਾ ਕੋਡ ਵਰਡ ਦੇ ਰੂਪ ਵਿਚ ‘ਆਇ ਐਮ ਸਟਿੱਲ ਡਾਂਸਿੰਗ’ ਵਰਤਿਆ ਜਾਂਦਾ। ਪਾਰਕਰ ਨੇ ਅੱਗੇ ਕਿਹਾ ਕਿ ਬਨਮੀਤ ਸਿੰਘ ਵੱਲੋਂ ਗੁਨਾਹ ਕਬੂਲ ਕਰਨ ਮਗਰੋਂ ਉਨ੍ਹਾਂ ਦੇ ਮੋਢਿਆਂ ਤੋਂ ਵੱਡਾ ਭਾਰ ਲੱਥ ਗਿਆ ਹੈ। ਬਨਮੀਤ ਸਿੰਘ ਨੂੰ ਅੱਠ ਸਾਲ ਤੱਕ ਦੀ ਸਜ਼ਾ ਹੋ ਸਕਦੀ ਹੈ ਪਰ ਫਿਲਹਾਲ ਸਜ਼ਾ ਸੁਣਾਉਣ ਲਈ ਤਰੀਕ ਤੈਅ ਨਹੀਂ ਕੀਤੀ ਗਈ। ਇਥੇ ਦਸਣਾ ਬਣਦਾ ਹੈ ਕਿ ਬਨਮੀਤ ਸਿੰਘ ਨੂੰ ਯੂ.ਕੇ. ਤੋਂ ਅਮਰੀਕਾ ਲਿਆਉਣਾ ਸੌਖਾ ਨਹੀਂ ਸੀ ਪਰ ਕੌਮਾਂਤਰੀ ਮਾਮਲਿਆਂ ਬਾਰੇ ਵਿਭਾਗ ਨੇ ਇਸ ਕੰਮ ਨੂੰ ਸਿਰੇ ਚੜ੍ਹਾਉਣ ਵਿਚ ਵੱਡੀ ਮਦਦ ਕੀਤੀ।