ਭਗਵੰਤ ਮਾਨ ਵਲੋਂ ਬਹਿਸ ਲਈ ਲਗਾਈਆਂ ਕੁਰਸੀਆਂ ਰਹੀਆਂ ਖਾਲੀ, ਇਕੱਲੇ ਸੀਐਮ ਬੈਠੇ
ਲੁਧਿਆਣਾ, 1 ਨਵੰਬਰ, ਨਿਰਮਲ : ਭਗਵੰਤ ਮਾਨ ਵਲੋਂ ਬਹਿਸ ਲਈ ਲਗਾਈਆਂ ਕੁਰਸੀਆਂ ਖਾਲੀ ਰਹਿ ਗਈਆਂ। ਲਗਾਈਆਂ ਗਈਆਂ ਪੰਜ ਕੁਰਸੀਆਂ ਵਿਚੋਂ ਇੱਕ ’ਤੇ ਇਕੱਲੇ ਸੀਐਮ ਭਗਵੰਤ ਮਾਨ ਬੈਠੇ। ਮਹਾ-ਡਿਬੇਟ ‘ਮੈਂ ਪੰਜਾਬ ਬੋਲਦਾ ਹਾਂ’ ਵਿਚ ਸੀਐਮ ਭਗਵੰਤ ਮਾਨ ਪਹੁੰਚ ਗਏ ਹਨ। ਲੇਕਿਨ ਵਿਰੋਧੀ ਧਿਰ ਦਾ ਕੋਈ ਵੀ ਨੇਤਾ ਨਹੀਂ ਪੁੱਜਿਆ। ਵਿਰੋਧੀ ਧਿਰ ਦੇ ਨੇਤਾਵਾਂ ਦੀਆਂ ਕੁਰਸੀਆਂ ਲੱਗੀਆਂ […]
By : Hamdard Tv Admin
ਲੁਧਿਆਣਾ, 1 ਨਵੰਬਰ, ਨਿਰਮਲ : ਭਗਵੰਤ ਮਾਨ ਵਲੋਂ ਬਹਿਸ ਲਈ ਲਗਾਈਆਂ ਕੁਰਸੀਆਂ ਖਾਲੀ ਰਹਿ ਗਈਆਂ। ਲਗਾਈਆਂ ਗਈਆਂ ਪੰਜ ਕੁਰਸੀਆਂ ਵਿਚੋਂ ਇੱਕ ’ਤੇ ਇਕੱਲੇ ਸੀਐਮ ਭਗਵੰਤ ਮਾਨ ਬੈਠੇ। ਮਹਾ-ਡਿਬੇਟ ‘ਮੈਂ ਪੰਜਾਬ ਬੋਲਦਾ ਹਾਂ’ ਵਿਚ ਸੀਐਮ ਭਗਵੰਤ ਮਾਨ ਪਹੁੰਚ ਗਏ ਹਨ। ਲੇਕਿਨ ਵਿਰੋਧੀ ਧਿਰ ਦਾ ਕੋਈ ਵੀ ਨੇਤਾ ਨਹੀਂ ਪੁੱਜਿਆ। ਵਿਰੋਧੀ ਧਿਰ ਦੇ ਨੇਤਾਵਾਂ ਦੀਆਂ ਕੁਰਸੀਆਂ ਲੱਗੀਆਂ ਹਨ, ਲੇਕਿਨ ਉਨ੍ਹਾਂ ’ਤੇ ਵਿਰੋਧੀ ਧਿਰ ਦਾ ਕੋਈ ਨੇਤਾ ਨਹੀਂ ਬੈਠਿਆ।
ਸੀਐਮ ਭਗਵੰਤ ਮਾਨ ਨੇ ਕਿਹਾ ਕਿ ਬੀਤੇ 20-25 ਦਿਨ ਪਹਿਲਾਂ ਸ਼ੁਰੂ ਹੋਈ ਬਹਿਸ ਤੋਂ ਬਾਅਦ ਹੁਣ ਵਿਰੋਧੀ ਧਿਰ ਦੇ ਨੇਤਾਵਾਂ ਨੇ ਇੱਥੇ ਆਉਣ ਤੋਂ ਇਨਕਾਰ ਕਰ ਦਿੱਤਾ ਹੈ। ਪਹਿਲੀ ਵਾਰ ਹੋਇਆ ਕਿ ਸੂਬੇ ’ਤੇ ਰਾਜ ਕਰਨ ਵਾਲੀ ਤਿੰਨ ਪਾਰਟੀਆਂ ਕਾਂਗਰਸ, ਬੀਜੇਪੀ ਅਤੇ ਅਕਾਲੀ ਦਲ ਪਹਿਲੀ ਵਾਰ ਪੰਜਾਬ ਤੋਂ ਬਾਹਰ ਹੋ ਗਈਆਂ ਹਨ। ਜਿਸ ਤੋਂ ਬਾਅਦ ਕਿਸੇ ਨਵੇਂ ਨੇ ਸੱਤਾ ਵਿਚ ਆ ਕੇ ਇਨ੍ਹਾਂ ਤੋਂ ਸਵਾਲ ਪੁੱਛਿਆ ਹੈ।
ਸੀਐਮ ਨੇ ਪਹਿਲਾ ਮੁੱਦਾ ਐਸਵਾਈਐਲ ਦਾ ਚੁੱਕਿਆ। ਜਿਸ ਦੀ ਉਹ ਬਕਾਇਦਾ ਸਲਾਈਡ ਬਣਾ ਕੇ ਲਿਆਏ। ਜਿਸ ਵਿਚ ਅਜੇ ਤੱਕ ਦੇ ਐਸਵਾਈਐਲ ਨੂੰ ਲੈ ਕੇ ਲਏ ਗਏ ਫੈਸਲਿਆਂ ਦੀ ਗੱਲ ਕਹੀ ਗਈ ਹੈ।
ਦੂਜੇ ਪਾਸੇ ਵਿਰੋਧੀ ਧਿਰ ਦੇ ਨੇਤਾ ਅਤੇ ਕਾਂਗਰਸੀ ਵਿਧਾਇਕ ਪ੍ਰਤਾਪ ਸਿੰਘ ਬਾਜਵਾ ਨੇ ਇਸ ਬਹਿਸ ਨੂੰ ਡਰਾਮਾ ਕਰਾਰ ਦਿੱਤਾ ਹੈ। ਬੀਤੀ ਸ਼ਾਮ ਅਕਾਲੀ ਦਲ ਦੇ ਬੁਲਾਰੇ ਦਲਜੀਤ ਸਿੰਘ ਨੇ ਬਹਿਸ ਵਿੱਚ ਹਿੱਸਾ ਲੈਣ ਤੋਂ ਇਨਕਾਰ ਕਰ ਦਿੱਤਾ ਸੀ। ਇਸ ਦੇ ਨਾਲ ਹੀ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਸ਼ਰਤਾਂ ਤਹਿਤ ਆਉਣ ਦੀ ਗੱਲ ਕਹੀ।
ਸੁਨੀਲ ਜਾਖੜ ਨੇ ਬਹਿਸ ਬਾਰੇ ਟਵੀਟ ਕਰਕੇ ਇਸ ਨੂੰ ਜਨਤਾ ਨਾਲ ਮਜ਼ਾਕ ਕਰਾਰ ਦਿੱਤਾ ਹੈ। ਇਸ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਬਹਿਸ ਵਿੱਚ ਹਿੱਸਾ ਲੈਣ ਲਈ ਚੰਡੀਗੜ੍ਹ ਤੋਂ ਲੁਧਿਆਣਾ ਪੁੱਜੇ। ਉਨ੍ਹਾਂ ਦਾ ਹੈਲੀਕਾਪਟਰ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ (ਪੀਏਯੂ) ਦੇ ਅੰਦਰ ਉਤਰਿਆ। ਜਿਵੇਂ ਹੀ ਮੁੱਖ ਮੰਤਰੀ ਲੁਧਿਆਣਾ ਪਹੁੰਚੇ, ਕਿਸਾਨ ਪੀਏਯੂ ਦੇ ਬਾਹਰ ਇਕੱਠੇ ਹੋਣੇ ਸ਼ੁਰੂ ਹੋ ਗਏ। ਜਦੋਂ ਉਨ੍ਹਾਂ ਨੂੰ ਅੰਦਰ ਨਾ ਜਾਣ ਦਿੱਤਾ ਗਿਆ ਤਾਂ ਉਹ ਗੇਟ ’ਤੇ ਬੈਠ ਕੇ ਧਰਨਾ ਦਿੱਤਾ। ਆਖਿਰ ਪੁਲਿਸ ਨੇ ਕਿਸਾਨ ਆਗੂਆਂ ਨੂੰ ਹਿਰਾਸਤ ਵਿੱਚ ਲੈ ਲਿਆ ਹੈ।
ਇਸ ਦੇ ਨਾਲ ਹੀ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਵੀ ਬਹਿਸ ਵਿੱਚ ਆਉਣ ਦੀ ਗੱਲ ਕਹੀ ਸੀ। ਫੋਨ ’ਤੇ ਗੱਲਬਾਤ ਦੌਰਾਨ ਸਾਬਕਾ ਸੀ.ਐਮ ਚੰਨੀ ਨੇ ਦੱਸਿਆ ਕਿ ਉਹ ਬਹਿਸ ਲਈ ਆ ਰਹੇ ਹਨ। ਪਰ ਉਸ ਨੂੰ ਲੁਧਿਆਣੇ ਵਿਚ ਦਾਖਲਾ ਨਹੀਂ ਦਿੱਤਾ ਗਿਆ ਅਤੇ ਉਸ ਦੇ ਕਾਫਲੇ ਨੂੰ ਵਾਪਸ ਮੋੜ ਦਿੱਤਾ ਗਿਆ।