Begin typing your search above and press return to search.

2 ਲਾਪਤਾ ਬੱਚਿਆਂ ਦੀ ਮੌਤ ਦਾ ਮਾਮਲਾ , ਮਣੀਪੁਰ ਵਿੱਚ ਹਾਲਾਤ ਖਰਾਬ

ਚੰਡੀਗੜ੍ਹ, 29 ਸਤੰਬਰ ( ਸਵਾਤੀ ਗੌੜ) : ਮਣੀਪੁਰ ਵਿੱਚ 2 ਲਾਪਤਾ ਵਿਦਿਆਰਥੀਆਂ ਦੇ ਕਤਲ ਨੂੰ ਲੈਕੇ ਵਿਰੋਧ ਪ੍ਰਦਰਸ਼ਨ ਜਾਰੀ ਹੈ । ਗੁੱਸਾਈ ਭੀੜ ਨੇ ਇੰਫਾਲ ਵਿੱਚ ਮੁੱਖ ਮੰਤਰੀ ਐਨ ਬੀਰੇਨ ਸਿੰਘ ਦੇ ਨਿੱਜੀ ਘਰ ਤੇ ਹਮਲਾ ਕਰ ਦਿੱਤਾ ਹਾਲਾਂਕਿ ਪੁਲਿਸ ਨੇ ਉਹਨਾਂ ਨੂੰ ਘਰ ਤੋਂ ਕਰੀਬ 500 ਮੀਟਰ ਪਹਿਲਾਂ ਹੀ ਰੋਕ ਲਿਆ ਸੀ। ਪੁਲਿਸ ਨੇ […]

2 ਲਾਪਤਾ ਬੱਚਿਆਂ ਦੀ ਮੌਤ ਦਾ ਮਾਮਲਾ , ਮਣੀਪੁਰ ਵਿੱਚ ਹਾਲਾਤ ਖਰਾਬ
X

Hamdard Tv AdminBy : Hamdard Tv Admin

  |  29 Sept 2023 11:32 AM IST

  • whatsapp
  • Telegram

ਚੰਡੀਗੜ੍ਹ, 29 ਸਤੰਬਰ ( ਸਵਾਤੀ ਗੌੜ) : ਮਣੀਪੁਰ ਵਿੱਚ 2 ਲਾਪਤਾ ਵਿਦਿਆਰਥੀਆਂ ਦੇ ਕਤਲ ਨੂੰ ਲੈਕੇ ਵਿਰੋਧ ਪ੍ਰਦਰਸ਼ਨ ਜਾਰੀ ਹੈ । ਗੁੱਸਾਈ ਭੀੜ ਨੇ ਇੰਫਾਲ ਵਿੱਚ ਮੁੱਖ ਮੰਤਰੀ ਐਨ ਬੀਰੇਨ ਸਿੰਘ ਦੇ ਨਿੱਜੀ ਘਰ ਤੇ ਹਮਲਾ ਕਰ ਦਿੱਤਾ ਹਾਲਾਂਕਿ ਪੁਲਿਸ ਨੇ ਉਹਨਾਂ ਨੂੰ ਘਰ ਤੋਂ ਕਰੀਬ 500 ਮੀਟਰ ਪਹਿਲਾਂ ਹੀ ਰੋਕ ਲਿਆ ਸੀ। ਪੁਲਿਸ ਨੇ ਹੰਜੂ ਗੈਸ ਦੇ ਗੋਲੇ ਦਾਗ ਕੇ ਭੀੜ ਨੂੰ ਖਦੇੜਿਆ । ਫਿਲਹਾਲ ਸੀਐੱਮ ਦੇ ਘਰ ਬਾਹਰ ਸੁੱਰਖਿਆ ਵਧਾਈ ਗਈ ਹੈ ।

ਇਸ ਤੋਂ ਪਹਿਲਾਂ ਬੁੱਧਵਾਰ ਨੂੰ ਪ੍ਰਦਰਸ਼ਨਕਾਰੀਆਂ ਨੇ ਥੋਬੁਲ ਜ਼ਿਲ੍ਹੇ ਵਿੱਚ ਭਾਜਪਾ ਦਫਤਰ ਵਿੱਚ ਅੱਗ ਲਗਾ ਦਿੱਤੀ । ਉਧਰ ਇੰਫਾਲ ਵਿੱਚ ਬੀਜੇਪੀ ਸਟੇਟ ਪ੍ਰੈਸੀਡੈਂਟ ਸ਼ਾਰਦਾ ਦੇਵੀ ਦੇ ਘਰ ਤੇ ਵੀ ਹਮਲਾ ਕੀਤਾ ਗਿਆ। ਇਸ ਤੋਂ ਇਲਾਵਾ ਇੰਫਾਲ ਵੇਸਟ ਵਿੱਚ ਡਿਪਟੀ ਕਲੈਕਟਰ ਦੇ ਘਰ ਵੀ ਅੱਗਜਨੀ ਦੀ ਕੋਸ਼ਿਸ਼ ਕੀਤੀ ਗਈ। ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਜਿਹੜੇ ਇਲਾਕਿਆਂ ਵਿੱਚ ਹਿੰਸਾ ਭੜਕੀ ਹੈ । ਉਹਨਾਂ ਨੂੰ ਮਣੀਪੁਰ ਸਰਕਾਰ ਨੇ ਸ਼ਾਂਤੀਪੂਰਵਕ ਘੋਸ਼ਿਤ ਕੀਤਾ ਹੋਇਆ ਹੈ।

ਇੰਫਾਲ ਵੇਸਟ ਜ਼ਿਲ੍ਹੇ ਦੇ ਟੇਰਾ ਵਿੱਚ ਹਜ਼ਾਰਾਂ ਲੋਕਾਂ ਨੇ ਮ੍ਰਿਤਕ ਬੱਚਿਆਂ ਦੇ ਘਰ ਦੇ ਨੇੜੇ ਪ੍ਰਦਰਸ਼ਨ ਕੀਤਾ । ਉਹਨਾਂ ਦੀ ਮੰਗ ਹੈ ਕਿ ਵਿਦਿਆਰਥੀਆਂ ਦੇ ਕਾਤਲਾਂ ਨੂੰ ਜਲਦ ਤੋਂ ਜਲਦ ਗ੍ਰਿਫਤਾਰ ਕੀਤਾ ਜਾਵੇ ।

ਉਥੇ ਹੀ ਪੀੜਤ ਲੜਕੀ ਦੇ ਪਰਿਵਾਰ ਨੇ ਕਿਹਾ ਕਿ ਉਹਨਾਂ ਨੂੰ ਸਿਰਫ ਬੱਚਿਆਂ ਦੀ ਲਾਸ਼ਾਂ ਚਾਹੀਦੀਆਂ ਨੇ ਤਾਂ ਕਿ ਉਹਨਾਂ ਦਾ ਅੰਤਿਮ ਸਸਕਾਰ ਕੀਤਾ ਜਾ ਸਕੇ। ਉਹਨਾਂ ਕਿਹਾ ਕਿ ਅਸੀਂ ਕਿਸੀ ਵੀ ਗੱਲ ਤੇ ਸਮਝੌਤਾ ਨਹੀਂ ਕਰਾਂਗੇ,,ਉਹਨਾ ਕਿਹਾ ਕਿ ਜਦੋਂ ਤੱਕ ਉਹਨਾਂ ਨੂੰ ਲਾਸ਼ਾਂ ਨਹੀਂ ਦਿੱਤੀਆਂ ਉਦੋਂ ਤੱਕ ਆਰਥਿਕ ਮੁਆਵਜ਼ਾ ਵੀ ਸਵੀਕਾਰ ਨਹੀਂ ਕੀਤਾ ਜਾਵੇਗਾ , ਉਧਰ ਹਾਲਾਤਾਂ ਨੂੰ ਦੇਖਦਿਆਂ ਸ਼੍ਰੀਨਗਰ ਦੇ ਐਸਐਸਪੀ ਰਾਕੇਸ਼ ਬਲਵਾਲ ਨੂੰ ਜੰਮੂ ਕਸ਼ਮੀਰ ਤੋਂ ਮਣੀਪੁਰ ਸ਼ਿਫਟ ਕੀਤਾ ਗਿਆ ਹੈ , ਐਸਐਸਪੀ ਰਾਕੇਸ਼ 2012 ਬੈਚ ਦੇ ਆਈਪੀਐਸ ਅਫਸਰ ਨੇ ।

ਦਰਅਸਲ ਦੋਵੇਂ ਮ੍ਰਿਤਕ ਬੱਚੇ ਜੁਲਾਈ ਮਹੀਨੇ ਤੋਂ ਹੀ ਲਾਪਤਾ ਸਨ ਪਰ ਮਣੀਪੁਰ ਵਿੱਚ 23 ਸਤੰਬਰ ਨੂੰ ਮੋਬਾਇਲ ਇੰਟਰਨੈਟ ਤੋਂ ਬੈਨ ਖਤਮ ਹੋਣ ਤੋਂ ਬਾਅਦ ਦੋ ਬੱਚਿਆਂ ਦੀ ਲਾਸ਼ਾਂ ਦੀ ਤਸਵੀਰ ਸਾਹਮਣੇ ਆਈ ਸੀ,,ਜੋ ਸੋਸ਼ਲ ਮੀਡੀਆ ਤੇ ਖੂਬ ਵਾਇਰਲ ਹੋ ਰਹੀ ਹੈ। ਤਸਵੀਰ ਵਿੱਚ ਦੋਹਾਂ ਦਾ ਸਰੀਰ ਜ਼ਮੀਨ ਤੇ ਪਿਆ ਹੋਈ ਨਜ਼ਰ ਆਈਆ,,ਨਾਲ ਹੀ ਲੜਕੇ ਦਾ ਸਿਰ ਕੱਟਿਆ ਹੋਇਆ ਹੈ,,ਹਾਲਾਂਕਿ ਅਜੇ ਤੱਕ ਦੋਹਾਂ ਦੀਆਂ ਲਾਸ਼ਾਂ ਬਰਾਮਦ ਨਹੀਂ ਹੋਈਆਂ । ਜੁਲਾਈ ਵਿੱਚ ਦੋਵੇਂ ਵਿਦਿਆਰਥੀ ਇੱਕ ਦੁਕਾਨ ਤੇ ਲੱਗੇ ਸੀਸੀਟੀਵੀ ਕੈਮਰੇ ਵਿੱਚ ਨਜ਼ਰ ਆਏ ਸਨ ਪਰ ਉਸ ਤੇਂ ਬਾਅਦ ਉਹਨਾਂ ਦਾ ਕੋਈ ਪਤਾ ਨਹੀਂ ਲੱਗਿਆ ਸੀ ।

ਮ੍ਰਿਤਕ ਬੱਚਿਆਂ ਚੋਂ ਇੱਕ 17 ਸਾਲ ਦੀ ਹਿਜਾਮ ਤੇ 20 ਸਾਲ ਦਾ ਫਿਜਾਮ ਬੈਠੇ ਹੋਏ ਨਜ਼ਰ ਆ ਰਹੇ ਨੇ । ਪਹਿਲੀ ਤਸਵੀਰ ਵਿੱਚ ਉਹਨਾਂ ਦੇ ਪਿੱਛੇ ਦੋ ਬੰਦੂਕਧਾਰੀ ਵੀ ਨਜ਼ਰ ਆ ਰਹੇ ਨੇ ਜਦਕਿ ਦੂਜੀ ਤਸਵੀਰ ਵਿੱਚ ਦੋਨੋ ਬੱਚਿਆਂ ਦੀਆਂ ਲਾਸ਼ਾਂ ਝਾੜੀਆਂ ਦੇ ਵਿਚ ਪਈਆਂ ਹੋਈਆਂ ਨਜ਼ਰ ਆਈਆਂ ਪਰ ਅਜੇ ਤੱਕ ਇਹ ਨਹੀਂ ਪਤਾ ਲੱਗਿਆ ਕਿ ਇਹ ਤਸਵੀਰ ਕਿਹੜੇ ਇਲਾਕੇ ਦੀ ਹੈ ਪਰ ਇਹਨਾਂ ਤਸਵੀਰਾਂ ਦੇ ਸਾਹਮਣੇ ਆਉਣ ਤੋਂ ਬਾਅਦ ਲੋਕਾਂ ਵਿੱਚ ਗੁੱਸਾ ਹੈ ਤੇ ਗੁਸਾਏ ਲੋਕਾਂ ਵੱਲੋਂ ਵੱਖ-ਵੱਖ ਥਾਵਾਂ ਤੇ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ।

ਉਧਰ ਸਰਕਾਰ ਦਾਅਵਾ ਕਰ ਰਹੀ ਹੈ ਕਿ ਜੋ ਵੀ ਦੋਸ਼ੀ ਹੋਵੇਗਾ ਉਸ ਤੇ ਸਖਤ ਕਾਰਵਾਈ ਕੀਤੀ ਜਾਵੇਗੀ। ਫਿਲਹਾਲ ਮਾਮਲੇ ਦੀ ਜਾਂਚ ਸੀਬੀਆਈ ਕਰ ਰਹੀ ਹੈ । ਸੁਰੱਖਿਆ ਬਲਾਂ ਨੇ ਦੋਸ਼ੀਆਂ ਨੂੰ ਫੜਨ ਲਈ ਤਲਾਸ਼ੀ ਅਭਿਆਨ ਚਲਾਇਆ ਹੋਇਆ ਹੈ । ਲੋਕਾਂ ਨੂੰ ਅਪੀਲ ਕੀਤੀ ਜਾ ਰਹੀ ਹੈ ਕਿ ਮਾਮਲੇ ਵਿੱਚ ਲੋਕ ਸ਼ਾਂਤ ਰਹਿਣ ਤੇ ਏਜੰਸੀਆਂ ਨੂੰ ਆਪਣਾ ਕੰਮ ਕਰਨ ਦੇਣ । ਦੋਸ਼ੀਆਂ ਨੂੰ ਜਲਦ ਕਾਬੂ ਕਰ ਸਖਤ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ ।

ਕਾਬਿਲੇਗੌਰ ਹੈ ਕਿ ਮਣੀਪੁਰ ਵਿੱਚ ਪਿਛਲੇ 4 ਮਹੀਨੇ ਤੋਂ ਚੱਲ ਰਹੀ ਜਾਤੀ ਹਿੰਸਾ ਵਿੱਚ ਹੁਣ ਤੱਕ 175 ਲੋਕ ਮਾਰੇ ਗਏ ਨੇ, 1100 ਤੋਂ ਵੱਧ ਲੋਕ ਜ਼ਖਮੀ ਹੋਏ ਨੇ,5 ਹਜ਼ਾਰ ਤੋਂ ਵੱਧ ਅੱਗਜਨੀ ਦੇ ਮਾਮਲੇ ਸਾਹਮਣੇ ਆਏ ਨੇ । ਹਿੰਸਾ ਕਾਰਨ ਹੁਣ ਤੱਕ 65 ਹਜ਼ਾਰ ਤੋਂ ਵੱਧ ਲੋਕ ਆਪਣਾ ਘਰ ਛੱਡ ਚੁੱਕੇ ਨੇ । 6 ਹਜ਼ਾਰ ਮਾਮਲੇ ਦਰਜ ਹੋਏ ਨੇ ਤੇ 144 ਲੋਕਾਂ ਨੂੰ ਗਿਰਫਤਾਰ ਕੀਤਾ ਗਿਆ ਹੈ ।

Next Story
ਤਾਜ਼ਾ ਖਬਰਾਂ
Share it