ਫੋਨ ਸੁਨਣ ਲਈ ਹਾਈਵੇਅ 'ਤੇ ਰੋਕੀ ਕਾਰ, ਉਸੇ ਵੇਲੇ ਲੁਟੇਰਿਆਂ ਨੇ ਕੀਤਾ ਹਮਲਾ
ਲੁਧਿਆਣਾ : ਕੀ ਹਾਈਵੇਅ ਤੇ ਰਾਤ ਸਮੇ ਕਾਰ ਰੋਕਣਾ ਸਹੀ ਗਲ ਹੈ। ਇਸ ਗਲ ਦਾ ਅੰਦਾਜਾ ਇਸ ਖ਼ਬਰ ਤੋਂ ਲੱਗ ਸਕਦਾ ਹੈ ਅਤੇ ਅਸੀਂ ਚੌਕੰਨੇ ਹੋ ਕੇ ਆਪਣਾ ਸਫ਼ਰ ਤੈਅ ਵੀ ਕਰ ਸਕਦੇ ਹਾਂ। ਅਸਲ ਵਿਚ ਲੁਧਿਆਣਾ ਵਿੱਚ ਜਲੰਧਰ ਬਾਈਪਾਸ ਨੇੜੇ ਡਿਊਕ ਫੈਕਟਰੀ ਦੇ ਬਾਹਰ ਲੁਟੇਰਿਆਂ ਨੇ ਇੱਕ ਫਾਈਨਾਂਸਰ ਨੂੰ ਲੁੱਟ ਲਿਆ। 2 ਬਦਮਾਸ਼ਾਂ ਨੇ […]
By : Editor (BS)
ਲੁਧਿਆਣਾ : ਕੀ ਹਾਈਵੇਅ ਤੇ ਰਾਤ ਸਮੇ ਕਾਰ ਰੋਕਣਾ ਸਹੀ ਗਲ ਹੈ। ਇਸ ਗਲ ਦਾ ਅੰਦਾਜਾ ਇਸ ਖ਼ਬਰ ਤੋਂ ਲੱਗ ਸਕਦਾ ਹੈ ਅਤੇ ਅਸੀਂ ਚੌਕੰਨੇ ਹੋ ਕੇ ਆਪਣਾ ਸਫ਼ਰ ਤੈਅ ਵੀ ਕਰ ਸਕਦੇ ਹਾਂ। ਅਸਲ ਵਿਚ ਲੁਧਿਆਣਾ ਵਿੱਚ ਜਲੰਧਰ ਬਾਈਪਾਸ ਨੇੜੇ ਡਿਊਕ ਫੈਕਟਰੀ ਦੇ ਬਾਹਰ ਲੁਟੇਰਿਆਂ ਨੇ ਇੱਕ ਫਾਈਨਾਂਸਰ ਨੂੰ ਲੁੱਟ ਲਿਆ। 2 ਬਦਮਾਸ਼ਾਂ ਨੇ ਹਥਿਆਰਾਂ ਦੇ ਜ਼ੋਰ 'ਤੇ ਫਾਈਨਾਂਸਰ ਦੀ ਜੇਬ 'ਚੋਂ 10 ਹਜ਼ਾਰ ਰੁਪਏ, ਦੋ ਮੋਬਾਈਲ ਅਤੇ ਇਕ ਸੋਨੇ ਦੀ ਚੇਨ ਖੋਹ ਲਈ। ਲੁਟੇਰੇ ਜਾਂਦੇ ਸਮੇਂ ਕਾਰ ਦੀਆਂ ਚਾਬੀਆਂ ਵੀ ਆਪਣੇ ਨਾਲ ਲੈ ਗਏ। ਕਿਸਮਤ ਦੀ ਗੱਲ ਇਹ ਸੀ ਕਿ ਕਾਰ ਦੀ ਇੱਕ ਹੋਰ ਚਾਬੀ ਕਾਰ ਵਿੱਚ ਮੌਜੂਦ ਸੀ, ਜਿਸ ਦੀ ਮਦਦ ਨਾਲ ਉਹ ਘਰ ਪਹੁੰਚ ਸਕਿਆ।
ਨੌਜਵਾਨ ਹਰਸ਼ ਸਰੀਨ ਨੇ ਦੱਸਿਆ ਕਿ ਉਹ ਗ੍ਰੀਨਲੈਂਡ ਸਕੂਲ ਦੇ ਪਿਛਲੇ ਪਾਸੇ ਆਕਾਸ਼ ਨਗਰ ਵਿੱਚ ਰਹਿੰਦਾ ਹੈ। ਉਹ ਬੈਂਕਿੰਗ ਲਾਈਨ ਵਿੱਚ ਕੰਮ ਕਰਦਾ ਹੈ। ਉਹ ਕੰਮ ਦੇ ਸਿਲਸਿਲੇ ਵਿਚ ਆਪਣੇ ਦੋਸਤ ਨਾਲ ਕੁਰੂਕਸ਼ੇਤਰ (ਹਰਿਆਣਾ) ਗਿਆ ਹੋਇਆ ਸੀ। ਇੱਥੇ ਕੰਮ ਨਿਪਟਾਉਣ ਤੋਂ ਬਾਅਦ ਉਹ ਰਾਤ 11:30 ਵਜੇ ਲੁਧਿਆਣਾ ਪੁੱਜੇ।
ਇਸੇ ਦੌਰਾਨ ਡਿਊਕ ਫੈਕਟਰੀ ਨੇੜੇ ਉਨ੍ਹਾਂ ਨੂੰ ਪਰਿਵਾਰਕ ਮੈਂਬਰਾਂ ਦਾ ਫੋਨ ਆਇਆ ਅਤੇ ਕਾਰ ਸੜਕ ਕਿਨਾਰੇ ਰੋਕ ਕੇ ਗੱਲ ਕਰਨੀ ਸ਼ੁਰੂ ਕਰ ਦਿੱਤੀ। ਇਸ ਦੌਰਾਨ ਦੋ ਲੁਟੇਰੇ ਕਾਰ ਵਿੱਚ ਬੈਠ ਗਏ। ਇੱਕ ਕੋਲ ਹਥਿਆਰ ਸੀ।
ਜਦੋਂ ਉਸ ਨੇ ਵਿਰੋਧ ਕੀਤਾ ਤਾਂ ਨੌਜਵਾਨਾਂ ਨੇ ਉਸ ਦੇ ਸਿਰ 'ਤੇ ਹਥਿਆਰ ਨਾਲ ਵਾਰ ਕਰ ਦਿੱਤਾ। ਇਸ ਤੋਂ ਬਾਅਦ ਮੁਲਜ਼ਮਾਂ ਨੇ ਉਸ ਦੇ ਗਲੇ ਵਿੱਚ ਪਾਈ ਸੋਨੇ ਦੀ ਚੇਨ, ਸੈਮਸੰਗ ਕੰਪਨੀ ਦੇ ਦੋ ਮੋਬਾਈਲ, ਉਸ ਦੀ ਜੇਬ ਵਿੱਚ ਪਏ ਪੈਸੇ ਅਤੇ ਕਾਰ ਦੀ ਚਾਬੀ ਖੋਹ ਲਈ।