ਅਮਰੀਕੀ ਰਾਸ਼ਟਰਪਤੀ ਚੋਣਾਂ ’ਚ ਭਾਰਤੀ ਮੂਲ ਦੇ ਉਮੀਦਵਾਰਾਂ ਦੀ ਧੱਕ
ਵਾਸ਼ਿੰਗਟਨ, 21 ਸਤੰਬਰ (ਹਮਦਰਦ ਨਿਊਜ਼ ਸਰਵਿਸ) : ਅਮਰੀਕਾ ਵਿੱਚ ਰਾਸ਼ਟਰਪਤੀ ਚੋਣਾਂ ਦੀ ਉਮੀਦਵਾਰੀ ’ਚ ਰਿਪਬਲੀਕਨ ਪਾਰਟੀ ਵੱਲੋਂ ਭਾਰਤੀ ਮੂਲ ਦੇ ਉਮੀਦਵਾਰਾਂ ਦੀ ਪ੍ਰਸਿੱਧੀ ਲਗਾਤਾਰ ਵਧਦੀ ਜਾ ਰਹੀ ਹੈ। ਇੱਕ ਨਵੇਂ ਸਰਵੇਖਣ ਮੁਤਾਬਕ ਪ੍ਰਸਿੱਧੀ ਦੇ ਮਾਮਲੇ ਵਿੱਚ ਟਰੰਪ ਮਗਰੋਂ ਵਿਵੇਕ ਰਾਮਾਸਵਾਮੀ ਅਤੇ ਨਿੱਕੀ ਹੈਲੀ ਲੜੀਵਾਰ ਦੂਜੇ ਅਤੇ ਤੀਜੇ ਨੰਬਰ ’ਤੇ ਪਹੁੰਚ ਗਏ। ਜਦਕਿ ਹੁਣ ਤੱਕ ਦੂਜੇ […]
By : Hamdard Tv Admin
ਵਾਸ਼ਿੰਗਟਨ, 21 ਸਤੰਬਰ (ਹਮਦਰਦ ਨਿਊਜ਼ ਸਰਵਿਸ) : ਅਮਰੀਕਾ ਵਿੱਚ ਰਾਸ਼ਟਰਪਤੀ ਚੋਣਾਂ ਦੀ ਉਮੀਦਵਾਰੀ ’ਚ ਰਿਪਬਲੀਕਨ ਪਾਰਟੀ ਵੱਲੋਂ ਭਾਰਤੀ ਮੂਲ ਦੇ ਉਮੀਦਵਾਰਾਂ ਦੀ ਪ੍ਰਸਿੱਧੀ ਲਗਾਤਾਰ ਵਧਦੀ ਜਾ ਰਹੀ ਹੈ। ਇੱਕ ਨਵੇਂ ਸਰਵੇਖਣ ਮੁਤਾਬਕ ਪ੍ਰਸਿੱਧੀ ਦੇ ਮਾਮਲੇ ਵਿੱਚ ਟਰੰਪ ਮਗਰੋਂ ਵਿਵੇਕ ਰਾਮਾਸਵਾਮੀ ਅਤੇ ਨਿੱਕੀ ਹੈਲੀ ਲੜੀਵਾਰ ਦੂਜੇ ਅਤੇ ਤੀਜੇ ਨੰਬਰ ’ਤੇ ਪਹੁੰਚ ਗਏ। ਜਦਕਿ ਹੁਣ ਤੱਕ ਦੂਜੇ ਨੰਬਰ ’ਤੇ ਚੱਲ ਰਹੇ ਫਲੋਰਿਡਾ ਦੇ ਗਵਰਨਰ ਰੋਨ ਦੇਸਾਂਤਿਸ ਖਿਸਕ ਕੇ 5ਵੇਂ ਸਥਾਨ ’ਤੇ ਚਲੇ ਗਏ। ਉੱਧਰ ਸਾਬਕਾ ਰਾਸ਼ਟਰਪਤੀ ਡੌਨਾਲਡ ਟਰੰਪ ਦੀ ਪ੍ਰਸਿੱਧੀ ਵਿੱਚ ਥੋੜੀ ਗਿਰਾਵਟ ਆਈ ਦੱਸੀ ਜਾ ਰਹੀ ਹੈ।
ਯੂਨੀਵਰਸਿਟੀ ਆਫ਼ ਨਿਊ ਹੈਂਪਸ਼ਾਇਰ ਨੇ ਰਿਪਬਲੀਕਨ ਪਾਰਟੀ ਦੇ ਉਮੀਦਵਾਰਾਂ ਦੀ ਪ੍ਰਸਿੱਧੀ ਨੂੰ ਲੈ ਕੇ ਇੱਥ ਸਰਵੇਖਣ ਕੀਤਾ। ਇਸ ਦੇ ਨਤੀਜਿਆਂ ਮੁਤਾਬਕ ਰਿਪਬਲੀਕਨਪਾਰਟੀ ਦੇ 39 ਫੀਸਦੀ ਸਮਰਥਕਾਂ ਦੀ ਪਹਿਲੀ ਪਸੰਦ ਸਾਬਕਾ ਰਾਸ਼ਟਰਪਤੀ ਡੌਨਾਲਡ ਟਰੰਪ ਬਣੇ ਹੋਏ ਹਨ।
ਟਰੰਪ ਅਜੇ ਤੱਕ ਲਗਾਤਾਰ ਪਾਰਟੀ ਸਮਰਥਕਾਂ ਦੀ ਪਹਿਲੀ ਪਸੰਦ ਹਨ ਅਤੇ ਹੋਰ ਉਮੀਦਵਾਰਾਂ ਤੋਂ ਕਾਫ਼ੀ ਅੱਗੇ ਚੱਲ ਰਹੇ ਹਨ। ਹਾਲਾਂਕਿ ਤਾਜ਼ਾ ਸਰਵੇਖਣ ਵਿੱਚ ਟਰੰਪ ਦੀ ਪ੍ਰਸਿੱਧੀ ਵਿੱਚ ਥੋੜੀ ਕਮੀ ਦਰਜ ਕੀਤੀ ਗਈ ਹੈ। ਉੱਥੇ ਹੁਣ ਤੱਕ ਦੂਜੇ ਨੰਬਰ ’ਤੇ ਚੱਲ ਰਹੇ ਫਲੋਰਿਡਾ ਦੇ ਗਵਰਨਰ ਰੋਨ ਦੇਸਾਂਤਿਸ ਬੁਰੀ ਤਰ੍ਹਾਂ ਪਛੜਦੇ ਨਜ਼ਰ ਆ ਰਹੇ ਹਨ। ਰੋਨ ਰਿਪਬਲੀਕਨ ਪਾਰਟੀ ਦੇ ਭਾਰਤੀ ਮੂਲ ਦੇ ਉਮੀਦਵਾਰਾਂ ਵਿਵੇਕ ਰਾਮਾਸਵਾਮੀ ਅਤੇ ਨਿੱਕੀ ਹੈਲੀ ਤੋਂ ਪਛੜ ਗਏ। ਉਹ ਦੂਜੇ ਨੰਬਰ ਤੋਂ ਖਿਸਕ ਕੇ 5ਵੇਂ ਸਥਾਨ ’ਤੇ ਚਲੇ ਗਏ।
ਉੱਧਰ ਵਿਵੇਕ ਰਾਮਾਸਵਾਮੀ ਦੀ ਪ੍ਰਸਿੱਧੀ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ। ਨਿੱਕੀ ਹੈਲੀ ਵੀ ਧੀਮੀ ਸ਼ੁਰੂਆਤ ਮਗਰੋਂ ਹੁਣ ਤੇਜ਼ੀ ਨਾਲ ਅੱਗੇ ਵਧ ਰਹੀ ਹੈ। ਨਵੇਂ ਸਰਵੇਖਣ ਵਿੱਚ 13 ਫੀਸਦੀ ਰਿਪਬਲੀਕਨ ਵੋਟਰਾਂ ਨੇ ਵਿਵੇਕ ਰਾਮਾਸਵਾਮੀ ਦਾ ਸਮਰਥਨ ਕੀਤਾ, ਜਦਕਿ 12 ਫੀਸਦੀ ਲੋਕ ਨਿੱਕੀ ਹੈਲੀ ਦੇ ਸਮਰਥਨ ਵਿੱਚ ਖੜ੍ਹਦੇ ਨਜ਼ਰ ਆਏ। ਇਸ ਦੇ ਚਲਦਿਆਂ ਭਾਰਤੀ ਮੂਲ ਦੇ ਇਹ ਦੋਵੇਂ ਉਮੀਦਵਾਰ ਦੂਜੇ ਅਤੇ ਤੀਜੇ ਨੰਬਰ ’ਤੇ ਚੱਲ ਰਹੇ ਹਨ।
ਨਿਊਜਰਸੀ ਦੇ ਗਵਰਨਰ ਕ੍ਰਿਸ ਕ੍ਰਿਸਟੀ 11 ਫੀਸਦੀ ਵੋਟਰਾਂ ਦਾ ਸਮਰਥਨ ਹਾਸਲ ਕਰਕੇ ਚੌਥੇ ਸਥਾਨ ’ਤੇ ਪਹੁੰਚ ਗਏ। ਉੱਥੇ ਹੀ ਰੋਨ ਦੇਸਾਂਤਿਸ 6 ਫੀਸਦੀ ਸਮਰਥਨ ਦੇ ਨਾਲ 5ਵੇਂ ਨੰਬਰ ’ਤੇ ਚੱਲ ਰਹੇ ਨੇ। ਦੱਸ ਦੇਈਏ ਕਿ ਜੁਲਾਈ ਵਿੱਚ ਦੇਸਾਂਤਿਸ 26 ਫੀਸਦੀ ਰਿਪਬਲੀਕਨ ਸਮਰਥਕਾਂ ਦੀ ਪਸੰਦ ਸਨ।
ਯੂਨੀਵਰਸਿਟੀ ਆਫ਼ ਨਿਊ ਹੈਂਪਸ਼ਾਇਰ ਦੇ ਸਰਵੇਖਣ ਮੁਤਾਬਕ ਰਿਪਬਲੀਕਨ ਪਾਰਟੀ ਦੇ ਗ਼ੈਰ ਰਜਿਸਟਰਡ ਸਮਰਥਕਾਂ ਵਿੱਚ ਰਾਮਾਸਵਾਮੀ ਦੀ ਪ੍ਰਸਿੱਧੀ ਵਧੀ ਹੈ ਅਤੇ ਜੁਲਾਈ ਤੋਂ ਇਹ ਸਮਰਥਨ 16 ਫੀਸਦੀ ਤੱਕ ਵੱਧ ਚੁੱਕਾ ਹੈ।
ਰਿਪਬਲੀਕਨ ਪਾਰਟੀ ਦੇ ਰਜਿਸਟਰਡ ਵੋਟਰਾਂ ਵਿੱਚ ਰਾਮਾਸਵਾਮੀ ਦਾ ਸਮਰਥਨ ਸਥਿਰ ਹੈ। 35 ਸਾਰਲ ਤੋਂ ਘੱਟ ਉਮਰ ਦੇ ਰਿਪਬਲੀਕਨ ਸਮਰਥਕਾਂ ਵਿੱਚ ਵੀ ਉਨ੍ਹਾਂ ਦੀ ਪ੍ਰਸਿੱਧੀ ਵਧ ਰਹੀ ਹੈ। ਉੱਥੇ ਉਚ ਸਿੱਖਿਆ ਹਾਸਲ ਰਿਪਬਲੀਕਨ ਸਮਰਥਕਾਂ ਵਿੱਚ ਨਿੱਕੀ ਹੈਲੀ ਦਾ ਸਮਰਥਨ ਵਧ ਰਿਹਾ ਹੈ। ਉੱਥੇ ਹੀ ਪਾਰਟੀ ਦੇ ਕੱਟੜ ਸਮਰਥਕਾਂ ਵਿੱਚ ਨਿੱਕੀ ਹੈਲੀ ਦਾ ਸਮਰਥਨ ਜੁਲਾਈ ਦੇ ਮੁਕਾਬਲੇ ਸਥਿਰ ਹੈ।
ਸੋ ਕੁੱਲ ਮਿਲਾ ਕੇ ਅਮਰੀਕੀ ਰਾਸ਼ਟਰਪਤੀ ਚੋਣਾਂ ਲਈ ਰਿਪਬਲੀਕਨ ਪਾਰਟੀ ਦੇ ਉਮੀਦਵਾਰਾਂ ਵਿੱਚ ਭਾਰਤੀ ਮੂਲ ਦੇ ਉਮੀਦਵਾਰਾਂ ਦੀ ਪ੍ਰਸਿੱਧੀ ਕਾਫ਼ੀ ਵਧ ਰਹੀ ਹੈ। ਆਉਣ ਵਾਲੇ ਸਮੇਂ ਵਿੱਚ ਇਨ੍ਹਾਂ ਨੂੰ ਸਮਰਥਕਾਂ ਦਾ ਹੋਰ ਪਿਆਰ ਵੀ ਮਿਲ ਸਕਦਾ ਹੈ।