Begin typing your search above and press return to search.

ਕੈਨੇਡਾ ਸਰਕਾਰ ਵੱਲੋਂ ਮਾਨਸਿਕ ਰੋਗੀਆਂ ਨੂੰ ਇੱਛਾ ਮੌਤ ਦਾ ਹੱਕ ਦੇਣ ਤੋਂ ਇਨਕਾਰ

ਔਟਵਾ, 30 ਜਨਵਰੀ (ਵਿਸ਼ੇਸ਼ ਪ੍ਰਤੀਨਿਧ) : ਕੈਨੇਡਾ ਵਿਚ ਮਾਨਸਿਕ ਰੋਗੀਆਂ ਨੂੰ ਇੱਛਾ ਮੌਤ ਦਾ ਹੱਕ ਦੇਣ ਤੋਂ ਫੈਡਰਲ ਸਰਕਾਰ ਨੇ ਇਨਕਾਰ ਕਰ ਦਿਤਾ ਹੈ। ਸਿਹਤ ਮੰਤਰੀ ਮਾਰਕ ਹੌਲੈਂਡ ਨੇ ਕਿਹਾ ਕਿ ਸਰਕਾਰ ਸਾਂਝੀ ਪਾਰਲੀਮਾਨੀ ਕਮੇਟੀ ਦੀ ਉਸ ਰਿਪੋਰਟ ਨਾਲ ਪੂਰੀ ਤਰ੍ਹਾਂ ਸਹਿਮਤ ਹੈ ਜਿਸ ਮੁਤਾਬਕ ਇੱਛਾ ਮੌਤ ਦਾ ਹੱਕ ਸਿਰਫ ਉਨ੍ਹਾਂ ਮਰੀਜ਼ਾਂ ਨੂੰ ਦਿਤਾ ਜਾਵੇ […]

ਕੈਨੇਡਾ ਸਰਕਾਰ ਵੱਲੋਂ ਮਾਨਸਿਕ ਰੋਗੀਆਂ ਨੂੰ ਇੱਛਾ ਮੌਤ ਦਾ ਹੱਕ ਦੇਣ ਤੋਂ ਇਨਕਾਰ
X

Editor EditorBy : Editor Editor

  |  30 Jan 2024 12:36 PM IST

  • whatsapp
  • Telegram

ਔਟਵਾ, 30 ਜਨਵਰੀ (ਵਿਸ਼ੇਸ਼ ਪ੍ਰਤੀਨਿਧ) : ਕੈਨੇਡਾ ਵਿਚ ਮਾਨਸਿਕ ਰੋਗੀਆਂ ਨੂੰ ਇੱਛਾ ਮੌਤ ਦਾ ਹੱਕ ਦੇਣ ਤੋਂ ਫੈਡਰਲ ਸਰਕਾਰ ਨੇ ਇਨਕਾਰ ਕਰ ਦਿਤਾ ਹੈ। ਸਿਹਤ ਮੰਤਰੀ ਮਾਰਕ ਹੌਲੈਂਡ ਨੇ ਕਿਹਾ ਕਿ ਸਰਕਾਰ ਸਾਂਝੀ ਪਾਰਲੀਮਾਨੀ ਕਮੇਟੀ ਦੀ ਉਸ ਰਿਪੋਰਟ ਨਾਲ ਪੂਰੀ ਤਰ੍ਹਾਂ ਸਹਿਮਤ ਹੈ ਜਿਸ ਮੁਤਾਬਕ ਇੱਛਾ ਮੌਤ ਦਾ ਹੱਕ ਸਿਰਫ ਉਨ੍ਹਾਂ ਮਰੀਜ਼ਾਂ ਨੂੰ ਦਿਤਾ ਜਾਵੇ ਜਿਥੇ ਇਸ ਦੀ ਵਰਤੋਂ ਵਾਜਬ ਤਰੀਕੇ ਨਾਲ ਹੋ ਸਕੇ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਫਿਲਹਾਲ ਮਾਨਸਿਕ ਰੋਗੀਆਂ ਦਾ ਮਾਮਲਾ ਵਿਚਾਰਨ ਲਈ ਹੋਰ ਸਮਾਂ ਲਿਆ ਜਾ ਰਿਹਾ ਹੈ।

ਕੰਜ਼ਰਵੇਟਿਵ ਪਾਰਟੀ ਵੱਲੋਂ ਕੀਤਾ ਜਾ ਰਿਹਾ ਸੀ ਤਿੱਖਾ ਵਿਰੋਧ

ਇੱਛਾ ਮੌਤ ਦਾ ਘੇਰਾ ਵਧਾਉਣ ਲਈ ਟਰੂਡੋ ਸਰਕਾਰ ਕੋਲ 17 ਮਾਰਚ ਤੱਕ ਦਾ ਸਮਾਂ ਸੀ ਪਰ ਇਸ ਤੋਂ ਪਹਿਲਾਂ ਹੀ ਇਰਾਦਾ ਜ਼ਾਹਰ ਕਰ ਦਿਤਾ ਗਿਆ ਹੈ। ਦੂਜੇ ਪਾਸੇ ਕੰਜ਼ਰਵੇਟਿਵ ਪਾਰਟੀ ਦੇ ਐਮ.ਪੀ. ਅਤੇ ਸੈਨੇਟ ਮੈਂਬਰ ਵੀ ਮਾਨਸਿਕ ਤੌਰ ’ਤੇ ਬਿਮਾਰ ਲੋਕਾਂ ਨੂੰ ਇੱਛਾ ਮੌਤ ਦਾ ਹੱਕ ਦਿਤੇ ਜਾਣ ਦਾ ਵਿਰੋਧ ਕਰ ਰਹੇ ਸਨ। ਪਾਰਟੀ ਨੇ ਇਕ ਬਿਆਨ ਜਾਰੀ ਕਰਦਿਆਂ ਕਿਹਾ ਕਿ ਅਜਿਹਾ ਕੋਈ ਵੀ ਕਦਮ ਖਤਰਨਾਕ ਸਾਬਤ ਹੋ ਸਕਦਾ ਹੈ ਕਿਉਂਕਿ ਬਿਹਤਰ ਹਾਲਾਤ ਵਿਚ ਜਿਊਣ ਦੇ ਸਮਰੱਥ ਕੈਨੇਡੀਅਨ ਵੀ ਸਮੇਂ ਤੋਂ ਪਹਿਲਾਂ ਦਮ ਤੋੜ ਜਾਣਗੇ।

Next Story
ਤਾਜ਼ਾ ਖਬਰਾਂ
Share it