ਮੈਕਸੀਕੋ 'ਚ ਹਾਈਵੇਅ 'ਤੇ ਪਲਟ ਗਈ ਬੱਸ, 18 ਦੀ ਮੌਤ
ਮੈਕਸੀਕੋ : ਮੈਕਸੀਕੋ ਦੇ ਦੱਖਣੀ ਰਾਜ ਓਆਕਸਾਕਾ ਵਿੱਚ ਸ਼ੁੱਕਰਵਾਰ ਨੂੰ ਇੱਕ ਬੱਸ ਪਲਟ ਗਈ। ਇਸ ਹਾਦਸੇ 'ਚ 3 ਬੱਚਿਆਂ ਅਤੇ 2 ਔਰਤਾਂ ਸਮੇਤ 18 ਲੋਕਾਂ ਦੀ ਮੌਤ ਹੋ ਗਈ, ਜਦਕਿ 29 ਲੋਕ ਜ਼ਖਮੀ ਹੋ ਗਏ। ਸੀਐਨਐਨ ਦੀ ਰਿਪੋਰਟ ਮੁਤਾਬਕ ਮਰਨ ਵਾਲਿਆਂ ਵਿੱਚ ਜ਼ਿਆਦਾਤਰ ਪ੍ਰਵਾਸੀ ਸ਼ਾਮਲ ਹਨ। ਇਹ ਲੋਕ ਵੈਨੇਜ਼ੁਏਲਾ ਅਤੇ ਹੈਤੀ ਦੇ ਨਿਵਾਸੀ ਹਨ। ਓਕਸਾਕਾ […]
By : Editor (BS)
ਮੈਕਸੀਕੋ : ਮੈਕਸੀਕੋ ਦੇ ਦੱਖਣੀ ਰਾਜ ਓਆਕਸਾਕਾ ਵਿੱਚ ਸ਼ੁੱਕਰਵਾਰ ਨੂੰ ਇੱਕ ਬੱਸ ਪਲਟ ਗਈ। ਇਸ ਹਾਦਸੇ 'ਚ 3 ਬੱਚਿਆਂ ਅਤੇ 2 ਔਰਤਾਂ ਸਮੇਤ 18 ਲੋਕਾਂ ਦੀ ਮੌਤ ਹੋ ਗਈ, ਜਦਕਿ 29 ਲੋਕ ਜ਼ਖਮੀ ਹੋ ਗਏ। ਸੀਐਨਐਨ ਦੀ ਰਿਪੋਰਟ ਮੁਤਾਬਕ ਮਰਨ ਵਾਲਿਆਂ ਵਿੱਚ ਜ਼ਿਆਦਾਤਰ ਪ੍ਰਵਾਸੀ ਸ਼ਾਮਲ ਹਨ। ਇਹ ਲੋਕ ਵੈਨੇਜ਼ੁਏਲਾ ਅਤੇ ਹੈਤੀ ਦੇ ਨਿਵਾਸੀ ਹਨ।
ਓਕਸਾਕਾ ਸਟੇਟ ਸਿਵਲ ਪ੍ਰੋਟੈਕਸ਼ਨ ਏਜੰਸੀ ਨੇ ਹਾਦਸੇ ਦੀਆਂ ਫੋਟੋਆਂ ਸਾਂਝੀਆਂ ਕੀਤੀਆਂ। ਉਨ੍ਹਾਂ ਮੁਤਾਬਕ ਇਹ ਹਾਦਸਾ ਓਕਸਾਕਾ-ਕੁਕੇਨੋਪਾਲਨ ਨੈਸ਼ਨਲ ਹਾਈਵੇਅ 'ਤੇ ਵਾਪਰਿਆ। ਪਹਾੜੀ ਇਲਾਕੇ ਵਿੱਚ ਇੱਕ ਮੋੜ ’ਤੇ ਬੱਸ ਪਲਟ ਗਈ। ਬੱਸ ਵਿੱਚ ਕੁੱਲ 55 ਲੋਕ ਸਵਾਰ ਸਨ। ਸਾਰੇ ਜ਼ਖਮੀਆਂ ਨੂੰ ਨਜ਼ਦੀਕੀ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ।