ਬੱਸ ਡਰਾਈਵਰ ਨੂੰ ਪਿਆ ਦਿਲ ਦਾ ਦੌਰਾ, ਮਰਨ ਤੋਂ ਪਹਿਲਾਂ ਸਟੰਟ ਨੇ ਬਚਾਈਆਂ 48 ਜਾਨਾਂ
ਭੁਵਨੇਸ਼ਵਰ : ਰਾਤ ਭਰ ਬੱਸ ਚਲਾ ਰਹੇ ਇੱਕ ਡਰਾਈਵਰ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। Police ਨੇ ਦੱਸਿਆ ਕਿ ਭੁਵਨੇਸ਼ਵਰ ਜਾ ਰਹੀ ਬੱਸ 'ਚ 48 ਯਾਤਰੀ ਸਵਾਰ ਸਨ। ਪਰ, ਮਰਨ ਤੋਂ ਪਹਿਲਾਂ, ਡਰਾਈਵਰ ਨੇ ਸਮਝਦਾਰੀ ਨਾਲ 48 ਯਾਤਰੀਆਂ ਦੀ ਜਾਨ ਬਚਾਈ। ਬੱਸ ਦੇ ਰੁਕਣ ਤੱਕ ਸਵਾਰੀਆਂ ਨੂੰ ਸਮਝ ਆ ਗਿਆ ਕਿ ਡਰਾਈਵਰ […]
By : Editor (BS)
ਭੁਵਨੇਸ਼ਵਰ : ਰਾਤ ਭਰ ਬੱਸ ਚਲਾ ਰਹੇ ਇੱਕ ਡਰਾਈਵਰ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। Police ਨੇ ਦੱਸਿਆ ਕਿ ਭੁਵਨੇਸ਼ਵਰ ਜਾ ਰਹੀ ਬੱਸ 'ਚ 48 ਯਾਤਰੀ ਸਵਾਰ ਸਨ। ਪਰ, ਮਰਨ ਤੋਂ ਪਹਿਲਾਂ, ਡਰਾਈਵਰ ਨੇ ਸਮਝਦਾਰੀ ਨਾਲ 48 ਯਾਤਰੀਆਂ ਦੀ ਜਾਨ ਬਚਾਈ। ਬੱਸ ਦੇ ਰੁਕਣ ਤੱਕ ਸਵਾਰੀਆਂ ਨੂੰ ਸਮਝ ਆ ਗਿਆ ਕਿ ਡਰਾਈਵਰ ਮਰ ਚੁੱਕਾ ਸੀ।
ਅਧਿਕਾਰੀਆਂ ਨੇ ਦੱਸਿਆ ਕਿ ਭੁਵਨੇਸ਼ਵਰ ਜਾ ਰਹੀ ਬੱਸ ਦੇ 48 ਯਾਤਰੀ ਵਾਲ-ਵਾਲ ਬਚ ਗਏ। ਉਨ੍ਹਾਂ ਦੀ ਬੱਸ ਦੇ ਡਰਾਈਵਰ ਨੂੰ ਦਿਲ ਦਾ ਦੌਰਾ ਪਿਆ ਪਰ ਉਸ ਨੇ ਆਪਣੀ ਸਮਝਦਾਰੀ ਵਰਤਦਿਆਂ ਗੱਡੀ ਨੂੰ ਕੰਧ ਨਾਲ ਟਕਰਾ ਦਿੱਤਾ, ਜਿਸ ਕਾਰਨ ਬੱਸ ਰੁਕ ਗਈ। ਇਹ ਘਟਨਾ ਕੰਧਮਾਲ ਜ਼ਿਲ੍ਹੇ ਦੇ ਪਬੂਰੀਆ ਪਿੰਡ ਨੇੜੇ ਸ਼ੁੱਕਰਵਾਰ ਰਾਤ ਨੂੰ ਵਾਪਰੀ।
ਅਧਿਕਾਰੀ ਕਲਿਆਣਮਈ ਸੇਂਧਾ ਨੇ ਦੱਸਿਆ ਕਿ ਬੱਸ ਦੇ ਡਰਾਈਵਰ, ਜਿਸ ਦੀ ਪਛਾਣ ਸਨਾ ਪ੍ਰਧਾਨ ਵਜੋਂ ਹੋਈ, ਨੂੰ ਡਰਾਈਵਿੰਗ ਦੌਰਾਨ ਛਾਤੀ 'ਚ ਦਰਦ ਹੋਣ ਲੱਗਾ ਅਤੇ ਉਸ ਨੇ ਸਟੇਅਰਿੰਗ 'ਤੇ ਕੰਟਰੋਲ ਗੁਆ ਦਿੱਤਾ। ਇੰਸਪੈਕਟਰ ਕਲਿਆਣਮਈ ਸੇਂਧਾ ਨੇ ਕਿਹਾ, "ਉਸਨੂੰ ਅਹਿਸਾਸ ਹੋਇਆ ਕਿ ਉਹ ਅੱਗੇ ਗੱਡੀ ਨਹੀਂ ਚਲਾ ਸਕੇਗਾ। ਇਸ ਲਈ ਉਸਨੇ ਵਾਹਨ ਨੂੰ ਸੜਕ ਕਿਨਾਰੇ ਦੀ ਕੰਧ ਨਾਲ ਟਕਰਾ ਦਿੱਤਾ ਅਤੇ ਯਾਤਰੀਆਂ ਦੀ ਜਾਨ ਬਚ ਗਈ।
ਉਨ੍ਹਾਂ ਕਿਹਾ ਕਿ ਪ੍ਰਾਈਵੇਟ ਬੱਸ 'ਮਾਂ ਲਕਸ਼ਮੀ' ਆਮ ਤੌਰ 'ਤੇ ਹਰ ਰਾਤ ਕੰਧਮਾਲ ਦੇ ਸਾਰਨਗੜ੍ਹ ਤੋਂ ਜੀ ਉਦਯਾਗਿਰੀ ਰਾਹੀਂ ਭੁਵਨੇਸ਼ਵਰ ਤੱਕ ਚਲਦੀ ਹੈ। Police ਨੇ ਦੱਸਿਆ ਕਿ ਘਟਨਾ ਤੋਂ ਬਾਅਦ ਡਰਾਈਵਰ ਨੂੰ ਨੇੜਲੇ ਹਸਪਤਾਲ ਲਿਜਾਇਆ ਗਿਆ ਪਰ ਉੱਥੇ ਡਾਕਟਰਾਂ ਨੇ ਉਸ ਨੂੰ ਦਿਲ ਦਾ ਦੌਰਾ ਪੈਣ ਕਾਰਨ ਮ੍ਰਿਤਕ ਐਲਾਨ ਦਿੱਤਾ।
ਉਸ ਨੇ ਦੱਸਿਆ ਕਿ ਕੁਝ ਸਮੇਂ ਬਾਅਦ ਬੱਸ ਸਵਾਰੀਆਂ ਸਮੇਤ ਆਪਣੀ ਮੰਜ਼ਿਲ ਵੱਲ ਰਵਾਨਾ ਹੋ ਗਈ ਕਿਉਂਕਿ ਬੱਸ ਵਿੱਚ ਉਸ ਦੇ ਨਾਲ ਇੱਕ ਹੋਰ ਡਰਾਈਵਰ ਵੀ ਸਵਾਰ ਸੀ। ਉਨ੍ਹਾਂ ਦੱਸਿਆ ਕਿ ਲਾਸ਼ ਪੋਸਟਮਾਰਟਮ ਤੋਂ ਬਾਅਦ ਪਰਿਵਾਰ ਨੂੰ ਸੌਂਪ ਦਿੱਤੀ ਗਈ ਹੈ।