Begin typing your search above and press return to search.

ਕੋਟਕਪੂਰਾ ਵਿਚ ਸੜਕ ਕੰਢੇ ਮਿਲੀ ਨੌਜਵਾਨ ਦੀ ਲਾਸ਼

ਕੋਟਕਪੂਰਾ, 18 ਅਕਤੂਬਰ, ਨਿਰਮਲ : ਪੰਜਾਬ ਵਿਚ ਨਸ਼ੇ ਦਾ ਕਹਿਰ ਜਾਰੀ ਹੈ। ਇਸੇ ਤਰ੍ਹਾਂ ਕੋਟਕਪੂਰਾ ਵਿਖੇ ਇੱਕ ਨਸ਼ੇੜੀ ਨੌਜਵਾਨ ਦੀ ਲਾਸ਼ ਸੜਕ ਦੇ ਕੰਢੇ ਤੋਂ ਬਰਾਮਦ ਹੋਈ। ਸਵੇਰੇ ਖੇਤਾਂ ਵਿਚ ਕੰਮ ਕਰਨ ਪੁੱਜੇ ਕਿਸਾਨਾਂ ਨੇ ਨੌਜਵਾਨ ਦੀ ਲਾਸ਼ ਨੂੰ ਦੇਖਿਆ ਤਾਂ ਪੁਲਿਸ ਨੂੰ ਸੂਚਿਤ ਕੀਤਾ। ਡੇਢ ਘੰਟੇ ਮਗਰੋਂ ਪੁੱਜੀ ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿਚ […]

ਕੋਟਕਪੂਰਾ ਵਿਚ ਸੜਕ ਕੰਢੇ ਮਿਲੀ ਨੌਜਵਾਨ ਦੀ ਲਾਸ਼
X

Hamdard Tv AdminBy : Hamdard Tv Admin

  |  18 Oct 2023 12:13 AM GMT

  • whatsapp
  • Telegram


ਕੋਟਕਪੂਰਾ, 18 ਅਕਤੂਬਰ, ਨਿਰਮਲ : ਪੰਜਾਬ ਵਿਚ ਨਸ਼ੇ ਦਾ ਕਹਿਰ ਜਾਰੀ ਹੈ। ਇਸੇ ਤਰ੍ਹਾਂ ਕੋਟਕਪੂਰਾ ਵਿਖੇ ਇੱਕ ਨਸ਼ੇੜੀ ਨੌਜਵਾਨ ਦੀ ਲਾਸ਼ ਸੜਕ ਦੇ ਕੰਢੇ ਤੋਂ ਬਰਾਮਦ ਹੋਈ। ਸਵੇਰੇ ਖੇਤਾਂ ਵਿਚ ਕੰਮ ਕਰਨ ਪੁੱਜੇ ਕਿਸਾਨਾਂ ਨੇ ਨੌਜਵਾਨ ਦੀ ਲਾਸ਼ ਨੂੰ ਦੇਖਿਆ ਤਾਂ ਪੁਲਿਸ ਨੂੰ ਸੂਚਿਤ ਕੀਤਾ। ਡੇਢ ਘੰਟੇ ਮਗਰੋਂ ਪੁੱਜੀ ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ। ਜਿੱਥੇ ਲਾਸ਼ ਬਰਾਮਦ ਹੋਈ ਹੈ ਉਸ ਦੇ ਨਜ਼ਦੀਕ ਇੰਦਰਾ ਕਲੌਨੀ ਹੈ। ਜਿੱਥੇ ਸ਼ਰੇਆਮ ਨਸ਼ਾ ਵਿਕਣ ਦੇ ਦੋਸ਼ ਲੱਗਦੇ ਰਹੇ ਹਨ। ਦੇਖਣ ਵਿਚ ਆਇਆ ਕਿ ਨੌਜਵਾਨਾ ਦੇ ਮੂੰਹ ਤੋਂ ਝੱਗ ਨਿਕਲ ਰਹੀ ਸੀ। ਲੱਗ ਰਿਹਾ ਕਿ ਉਹ ਰਾਤ ਤੋਂ ਹੀ ਸੜਕ ’ਤੇ ਪਿਆ ਸੀ। ਉਸ ਦੇ ਕੋਲ ਬਾਈਕ ਖੜ੍ਹੀ ਹੋਈ ਸੀ। ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਕਿਸਾਨ ਜਗਦੀਪ ਸਿੰਘ ਨੇ ਦੱਸਿਆ ਕਿ ਨਸ਼ੇੜੀ ਅਕਸਰ ਹੀ ਇਸ ਸੜਕ ’ਤੇ ਗਰੁੱਪਾਂ ਵਿੱਚ ਬੈਠ ਜਾਂਦੇ ਹਨ। ਮੌਕੇ ’ਤੇ ਪੁੱਜੇ ਏਐਸਆਈ ਲਕਸ਼ਮਣ ਸਿੰਘ ਨੇ ਦੱਸਿਆ ਕਿ ਮੋਟਰਸਾਈਕਲ ਦੀ ਆਰਸੀ ਤੋਂ ਨੌਜਵਾਨ ਦੀ ਪਛਾਣ ਸੰਤੋਖ ਸਿੰਘ ਪੁੱਤਰ ਬਚਿੱਤਰ ਸਿੰਘ ਵਾਸੀ ਪਿੰਡ ਬਾਜੇ ਮਰਾੜ ਜ਼ਿਲ੍ਹਾ ਮੁਕਤਸਰ ਵਜੋਂ ਹੋਈ ਹੈ। ਉਸ ਦੇ ਪਰਿਵਾਰ ਨੂੰ ਸੂਚਨਾ ਭੇਜ ਦਿੱਤੀ ਗਈ ਹੈ। ਮੌਤ ਦੇ ਕਾਰਨਾਂ ਦਾ ਪਤਾ ਪੋਸਟਮਾਰਟਮ ਤੋਂ ਬਾਅਦ ਹੀ ਲੱਗੇਗਾ। ਜਿਸ ਥਾਂ ਤੋਂ ਲਾਸ਼ ਬਰਾਮਦ ਹੋਈ ਹੈ, ਉਸ ਦੇ ਨੇੜੇ ਹੀ ਇੰਦਰਾ ਕਲੋਨੀ ਹੈ, ਜਿੱਥੇ ਖੁੱਲ੍ਹੇਆਮ ਨਸ਼ਾ ਵੇਚਣ ਦੇ ਦੋਸ਼ ਲੱਗੇ ਹਨ।

Next Story
ਤਾਜ਼ਾ ਖਬਰਾਂ
Share it