ਬੈਂਕ ਆਫ ਕੈਨੇਡਾ ਨੇ ਵਿਆਜ ਦਰ 5 ਫੀ ਸਦੀ ’ਤੇ ਬਰਕਰਾਰ ਰੱਖੀ
ਟੋਰਾਂਟੋ, 25 ਜਨਵਰੀ (ਵਿਸ਼ੇਸ਼ ਪ੍ਰਤੀਨਿਧ) : ਬੈਂਕ ਆਫ ਕੈਨੇਡਾ ਵੱਲੋਂ ਵਿਆਜ ਦਰ 5 ਫੀ ਸਦੀ ਦੇ ਪੱਧਰ ’ਤੇ ਬਰਕਰਾਰ ਰੱਖੀ ਗਈ ਹੈ ਅਤੇ ਲਗਾਤਾਰ ਚੌਥੀ ਵਾਰ ਇਸ ਵਿਚ ਕੋਈ ਵਾਧਾ ਨਹੀਂ ਹੋਇਆ। ਮਹਿੰਗਾਈ ਦਰ ਉਪਰ ਵੱਲ ਜਾਣ ਮਗਰੋਂ ਕਿਆਸੇ ਲਾਏ ਜਾ ਰਹੇ ਸਨ ਕਿ ਇਸ ਵਾਰ ਵਿਆਜ ਦਰ ਵਿਚ ਵਾਧਾ ਹੋ ਸਕਦਾ ਹੈ ਪਰ ਫਿਲਹਾਲ […]
By : Editor Editor
ਟੋਰਾਂਟੋ, 25 ਜਨਵਰੀ (ਵਿਸ਼ੇਸ਼ ਪ੍ਰਤੀਨਿਧ) : ਬੈਂਕ ਆਫ ਕੈਨੇਡਾ ਵੱਲੋਂ ਵਿਆਜ ਦਰ 5 ਫੀ ਸਦੀ ਦੇ ਪੱਧਰ ’ਤੇ ਬਰਕਰਾਰ ਰੱਖੀ ਗਈ ਹੈ ਅਤੇ ਲਗਾਤਾਰ ਚੌਥੀ ਵਾਰ ਇਸ ਵਿਚ ਕੋਈ ਵਾਧਾ ਨਹੀਂ ਹੋਇਆ। ਮਹਿੰਗਾਈ ਦਰ ਉਪਰ ਵੱਲ ਜਾਣ ਮਗਰੋਂ ਕਿਆਸੇ ਲਾਏ ਜਾ ਰਹੇ ਸਨ ਕਿ ਇਸ ਵਾਰ ਵਿਆਜ ਦਰ ਵਿਚ ਵਾਧਾ ਹੋ ਸਕਦਾ ਹੈ ਪਰ ਫਿਲਹਾਲ ਕੇਂਦਰੀ ਬੈਂਕ ਵੱਲੋਂ ਵਾਧੇ ਤੋਂ ਗੁਰੇਜ਼ ਕੀਤਾ ਗਿਆ।
ਲਗਾਤਾਰ ਚੌਥੀ ਵਾਰ ਨਹੀਂ ਕੀਤਾ ਕੋਈ ਵਾਧਾ
ਆਰਥਿਕ ਮਾਹਰਾਂ ਦਾ ਮੰਨਣਾ ਹੈ ਕਿ ਮੌਜੂਦਾ ਵਰ੍ਹੇ ਦੀ ਤੀਜੀ ਤਿਮਾਹੀ ਦੌਰਾਨ ਵਿਆਜ ਦਰਾਂ ਹੇਠਾਂ ਆ ਸਕਦੀਆਂ ਹਨ ਪਰ ਬੈਂਕ ਆਫ ਕੈਨੇਡਾ ਦੇ ਗਵਰਨਰ ਟਿਫ ਮੈਕਲਮ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਮਹਿੰਗਾਈ ਦਰ ਹਾਲੇ ਵੀ ਉਪਰ ਚੱਲ ਰਹੀ ਹੈ ਅਤੇ ਇਸ ਨੂੰ ਦੋ ਫੀ ਸਦੀ ਦੇ ਪੱਧਰ ਤੱਕ ਲਿਆਉਣਾ ਲਾਜ਼ਮੀ ਹੈ। ਭਵਿੱਖ ਦੇ ਹਾਲਾਤ ਤਸਵੀਰ ਸਾਫ ਕਰਨ ਵਿਚ ਮਦਦ ਕਰਨਗੇ ਕਿ ਵਿਆਜ ਦਰਾਂ ਘਟਾਉਣ ਦਾ ਮੌਕਾ ਕਦੋ ਆਵੇਗਾ। ਉਨ੍ਹਾਂ ਅੱਗੇ ਕਿਹਾ ਕਿ ਮਹਿੰਗਾਈ ਕੰਟਰੋਲ ਕਰਨ ਦੇ ਮਕਸਦ ਤਹਿਤ ਵਿਆਜ ਦਰਾਂ ਵਿਚ ਹੋਰ ਵਾਧਾ ਕਰਨਾ ਵੀ ਲੰਮੇ ਸਮੇਂ ਤੱਕ ਜਾਰੀ ਰਹਿਣ ਵਾਲੀ ਮੰਦੀ ਨੂੰ ਸੱਦਾ ਦੇਣ ਵਾਂਗ ਹੋਵੇਗਾ।
ਮਹਿੰਗਾਈ ਹੇਠਾਂ ਆਉਣ ਤੋਂ ਬਾਅਦ ਹੀ ਕਟੌਤੀ ਹੋਣ ਦੇ ਆਸਾਰ
ਇਸੇ ਦੌਰਾਨ ਆਰਥਿਕ ਮਾਹਰਾਂ ਨੇ ਕਿਹਾ ਕਿ ਵਿਆਜ ਦਰਾਂ ਨੂੰ ਲੰਮਾ ਸਮਾਂ ਐਨਾ ਉਪਰ ਨਹੀਂ ਛੱਡਿਆ ਜਾ ਸਕਦਾ। ਕਰਜ਼ੇ ਦੀਆਂ ਕਿਸ਼ਤਾਂ ਪਹਿਲਾਂ ਹੀ ਵਧ ਚੁੱਕੀਆਂ ਹਨ ਅਤੇ ਕੋਈ ਵੀ ਵਰਗ ਐਨਾ ਬੋਝ ਬਰਦਾਸ਼ਤ ਕਰਨ ਦੇ ਸਮਰੱਥ ਨਹੀਂ। ਮਾਹਰਾਂ ਨੇ ਕਿਹਾ ਕਿ ਤਿੰਨ ਫੀ ਸਦੀ ਦੇ ਨੇੜੇ ਤੇੜੇ ਵਿਆਜ ਦਰ ਵਾਜਬ ਮੰਨੀ ਜਾ ਸਕਦੀ ਹੈ ਪਰ ਇਸ ਪੱਧਰ ’ਤੇ ਪੁੱਜਣ ਵਿਚ ਕਿੰਨਾ ਸਮਾਂ ਲੱਗੇਗਾ, ਫਿਲਹਾਲ ਇਹ ਦੱਸਣਾ ਮੁਸ਼ਕਲ ਹੈ। ਕੌਮਾਂਤਰੀ ਕਾਰਨਾਂ ਕਰ ਕੇ ਭਵਿੱਖ ਵਿਚ ਮਹਿੰਗਾਈ ਦਰ ਵਿਚ ਵਾਧਾ ਹੁੰਦਾ ਹੈ ਤਾਂ ਵਿਆਜ ਦਰਾਂ ਹੋਰ ਉਪਰ ਜਾਣ ਦਾ ਖਦਸ਼ਾ ਵੀ ਪੈਦਾ ਹੋ ਸਕਦਾ ਹੈ।
ਪੰਜਾਬ ’ਚ ‘ਆਪ’ ਤੇ ਕਾਂਗਰਸ ਦੇ ਗਠਜੋੜ ਦਾ ਫੈਸਲਾ ਸੀਟ ਸ਼ੇਅਰਿੰਗ ਕਮੇਟੀ ਕਰੇਗੀ : ਸੰਦੀਪ ਪਾਠਕ
ਚੰਡੀਗੜ੍ਹ, 25 ਜਨਵਰੀ, ਨਿਰਮਲ : ‘ਆਪ’ ਦੇ ਸੀਨੀਅਰ ਲੀਡਰ ਸੰਦੀਪ ਪਾਠਕ ਦਾ ਕਹਿਣਾ ਹੈ ਕਿ ਪੰਜਾਬ ਵਿਚ ‘ਆਪ’ ਤੇ ਕਾਂਗਰਸ ਦੇ ਗੱਠਜੋੜ ਦਾ ਫੈਸਲਾ ਨਹੀਂ ਹੋਇਆ ਹੈ। ਇਸ ਬਾਰੇ ਆਖਰੀ ਫੈਸਲਾ ‘ਇੰਡੀਆ’ ਗਠਜੋੜ ਦੀ ਸੀਟ ਸ਼ੇਅਰਿੰਗ ਕਮੇਟੀ ਲਵੇਗੀ ।
ਇਸ ਤੋਂ ਪਹਿਲਾਂ ਜੋ ਖ਼ਬਰਾਂ ਆਈਆਂ ਸਨ ਉਸ ਮੁਤਾਬਕ ਆਮ ਆਦਮੀ ਪਾਰਟੀ (ਆਪ) ਪੰਜਾਬ ਦੀਆਂ ਸਾਰੀਆਂ 13 ਸੀਟਾਂ ’ਤੇ ਇਕੱਲਿਆਂ ਹੀ ਲੋਕ ਸਭਾ ਚੋਣਾਂ ਲੜੇਗੀ। ‘ਆਪ’ ਨੇ ਇਸ ਲਈ ਅੰਦਰੂਨੀ ਤੌਰ ਤੇ ਪੂਰੀ ਤਿਆਰੀ ਕਰ ਲਈ ਹੈ। 13 ਲੋਕ ਸਭਾ ਸੀਟਾਂ ਲਈ 40 ਨਾਵਾਂ ਦੀ ਸੂਚੀ ਵੀ ਤਿਆਰ ਕੀਤੀ ਗਈ ਹੈ। ਕੁਝ ਸੀਟਾਂ ’ਤੇ 2 ਵਿਕਲਪ ਹਨ ਅਤੇ ਕੁਝ ਸੀਟਾਂ ’ਤੇ 4 ਵਿਕਲਪ ਹਨ। ‘ਆਪ’ ਨਾਲ ਜੁੜੇ ਸੂਤਰਾਂ ਅਨੁਸਾਰ ‘ਆਪ’ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਕੁਝ ਦਿਨ ਪਹਿਲਾਂ ਦਿੱਲੀ ਵਿੱਚ ਹੋਈ ਮੀਟਿੰਗ ਦੌਰਾਨ ਇਸ ਫੈਸਲੇ ਨੂੰ ਹਰੀ ਝੰਡੀ ਦੇ ਦਿੱਤੀ ਹੈ। ਇਸ ਮੀਟਿੰਗ ਵਿੱਚ ‘ਆਪ’ ਦੇ ਰਾਜ ਸਭਾ ਮੈਂਬਰ ਸੰਦੀਪ ਪਾਠਕ ਦੇ ਨਾਲ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਸਮੇਤ ਕਈ ਸੀਨੀਅਰ ਆਗੂ ਮੌਜੂਦ ਸਨ।