Begin typing your search above and press return to search.

ਗਰੀਨ ਕਾਰਡ ਅਰਜ਼ੀਆਂ ਦਾ ਬੈਕਲਾਗ ਤੁਰਤ ਖਤਮ ਹੋਵੇ

ਵਾਸ਼ਿੰਗਟਨ, 12 ਮਾਰਚ (ਵਿਸ਼ੇਸ਼ ਪ੍ਰਤੀਨਿਧ) : ਅਮਰੀਕਾ ਦੀ ਰਾਜਧਾਨੀ ਵਿਚ ਹੋਏ ਇੰਮੀਗ੍ਰੇਸ਼ਨ ਸੰਮੇਲਨ ਦੌਰਾਨ ਗਰੀਨ ਕਾਰਡ ਅਰਜ਼ੀਆਂ ਦਾ ਵੱਡਾ ਬੈਕਲਾਗ ਖਤਮ ਕਰਨ ’ਤੇ ਜ਼ੋਰ ਦਿਤਾ ਗਿਆ ਜਿਸ ਦਾ ਸਭ ਤੋਂ ਵੱਧ ਨੁਕਸਾਨ ਭਾਰਤੀਆਂ ਨੂੰ ਹੋ ਰਿਹਾ ਹੈ। ਆਪਣੀ ਕਿਸਮ ਦੇ ਪਹਿਲੇ ਟੈਕ ਇੰਮੀਗ੍ਰੇਸ਼ਨ ਸੰਮੇਲਨ ਦੌਰਾਨ ਸੱਤਾਧਾਰੀ ਡੈਮੋਕ੍ਰੈਟਿਕ ਪਾਰਟੀ ਅਤੇ ਰਿਪਬਲਿਕਨ ਪਾਰਟੀ ਦੋਹਾਂ ਦੇ ਸੰਸਦ ਮੈਂਬਰ […]

The backlog of green card applications should end immediately
X

Editor EditorBy : Editor Editor

  |  12 March 2024 12:15 PM IST

  • whatsapp
  • Telegram

ਵਾਸ਼ਿੰਗਟਨ, 12 ਮਾਰਚ (ਵਿਸ਼ੇਸ਼ ਪ੍ਰਤੀਨਿਧ) : ਅਮਰੀਕਾ ਦੀ ਰਾਜਧਾਨੀ ਵਿਚ ਹੋਏ ਇੰਮੀਗ੍ਰੇਸ਼ਨ ਸੰਮੇਲਨ ਦੌਰਾਨ ਗਰੀਨ ਕਾਰਡ ਅਰਜ਼ੀਆਂ ਦਾ ਵੱਡਾ ਬੈਕਲਾਗ ਖਤਮ ਕਰਨ ’ਤੇ ਜ਼ੋਰ ਦਿਤਾ ਗਿਆ ਜਿਸ ਦਾ ਸਭ ਤੋਂ ਵੱਧ ਨੁਕਸਾਨ ਭਾਰਤੀਆਂ ਨੂੰ ਹੋ ਰਿਹਾ ਹੈ। ਆਪਣੀ ਕਿਸਮ ਦੇ ਪਹਿਲੇ ਟੈਕ ਇੰਮੀਗ੍ਰੇਸ਼ਨ ਸੰਮੇਲਨ ਦੌਰਾਨ ਸੱਤਾਧਾਰੀ ਡੈਮੋਕ੍ਰੈਟਿਕ ਪਾਰਟੀ ਅਤੇ ਰਿਪਬਲਿਕਨ ਪਾਰਟੀ ਦੋਹਾਂ ਦੇ ਸੰਸਦ ਮੈਂਬਰ ਹਾਜ਼ਰ ਹੋਏ ਅਤੇ ਮੁਲਕਾਂ ’ਤੇ ਆਧਾਰਤ 7 ਫੀ ਸਦੀ ਕੋਟਾ ਖਤਮ ਕਰਨ ਦੀ ਜ਼ੋਰਦਾਰ ਵਕਾਲਤ ਕੀਤੀ।

ਅਮਰੀਕਾ ਦੀਆਂ ਦੋਹਾਂ ਪ੍ਰਮੁੱਖ ਪਾਰਟੀਆਂ ਦੇ ਸੰਸਦ ਮੈਂਬਰਾਂ ਵੱਲੋਂ ਜ਼ੋਰਦਾਰ ਵਕਾਲਤ

ਪ੍ਰਵਾਸੀ ਭਾਰਤੀਆਂ ਦੇ ਮਾਮਲੇ ਵਿਚ ਗਰੀਨ ਕਾਰਡ ਦਾ ਉਡੀਕ ਸਮਾਂ 20 ਸਾਲ ਤੋਂ ਟੱਪ ਗਿਆ ਹੈ ਅਤੇ ਕਈ ਮਾਮਲਿਆਂ ਵਿਚ ਤਾਂ ਇਹ 70 ਸਾਲ ਤੋਂ ਉਪਰ ਦਰਜ ਕੀਤਾ ਗਿਆ ਹੈ। ਹਾਊਸ ਆਫ ਰਿਪ੍ਰਜ਼ੈਂਟੇਟਿਵਜ਼ ਵਿਚ ਭਾਰਤੀ ਮੂਲ ਦੇ ਮੈਂਬਰ ਰੋਅ ਖੰਨਾ ਵੱਲੋਂ ਇਕਸਾਰ ਇੰਮੀਗ੍ਰੇਸ਼ਨ ਨੀਤੀ ਦੀ ਵਕਾਲਤ ਕੀਤੀ ਗਈ। ਉਨ੍ਹਾਂ ਕਿਹਾ, ‘‘ਅਸੀਂ ਚੰਗੀ ਤਰ੍ਹਾਂ ਜਾਣਦੇ ਹਾਂ ਕਿ ਸਿਲੀਕੌਨ ਵੈਲੀ ਤਿਆਰ ਕਰਨ ਵਿਚ ਪ੍ਰਵਾਸੀਆਂ ਦਾ ਵੱਡਾ ਯੋਗਦਾਨ ਰਿਹਾ ਹੈ। ਪ੍ਰਵਾਸੀਆਂ ਵੱਲੋਂ ਸਥਾਪਤ ਕੰਪਨੀਆਂ ਵੱਡੀ ਗਿਣਤੀ ਵਿਚ ਰੁਜ਼ਗਾਰ ਦੇ ਮੌਕੇ ਪੈਦਾ ਕਰ ਰਹੀਆਂ ਹਨ ਅਤੇ ਦੇਸ਼ ਦਾ ਅਰਥਚਾਰਾ ਮਜ਼ਬੂਤ ਹੋ ਰਿਹਾ ਹੈ।’’ ਰੋਅ ਖੰਨਾ ਦਾ ਕਹਿਣਾ ਸੀ ਕਿ ਇੰਮੀਗ੍ਰੇਸ਼ਨ ਨੀਤੀਆਂ ਕਾਰਗਰ ਨਾ ਹੋਣ ਕਾਰਨ ਕੰਪਨੀਆਂ ਨੂੰ ਵਿਦੇਸ਼ੀ ਕਿਰਤੀਆਂ ਦਾ ਸ਼ੋਸ਼ਣ ਕਰਨ ਦਾ ਮੌਕਾ ਮਿਲਦਾ ਹੈ। ਗਰੀਨ ਕਾਰਡ ਦੀ ਕਤਾਰ ਜਿੰਨੀ ਛੋਟੀ ਹੋਵੇਗੀ ਪ੍ਰਵਾਸੀ ਕਾਮਿਆਂ ਨੂੰ ਆਪਣੀ ਮਰਜ਼ੀ ਮੁਤਾਬਕ ਕੰਮ ਕਰਨ ਦੀ ਖੁੱਲ੍ਹ ਮਿਲੇਗੀ। ਇਸ ਤਰੀਕੇ ਨਾਲ ਨਾ ਸਿਰਫ ਉਜਰਤ ਦਰਾਂ ਵਧਣਗੀਆਂ ਸਗੋਂ ਸਰਕਾਰ ਨੂੰ ਮਿਲਣ ਵਾਲਾ ਟੈਕਸ ਵੀ ਵਧੇਗਾ।

ਕੌਮੀ ਰਾਜਧਾਨੀ ਵਿਚ ਇੰਮੀਗ੍ਰੇਸ਼ਨ ਦੇ ਮਸਲੇ ’ਤੇ ਹੋਇਆ ਸੰਮੇਲਨ

ਕਈ ਇੰਮੀਗ੍ਰੇਸ਼ਨ ਬਿਲ ਸੰਸਦ ਵਿਚ ਅੱਗੇ ਵਧ ਰਹੇ ਹਨ ਕਿ ਗਰੀਨ ਕਾਰਡ ਦੇ ਮਸਲੇ ’ਤੇ ਸਾਂਝੇ ਉਦਮ ਕਰਨੇ ਹੋਣਗੇ। ਦੂਜੇ ਪਾਸੇ ਐਰਿਕ ਸਵੈਲਵੈਲ ਨੇ ਕਿਹਾ ਕਿ ਕੈਲੇਫੋਰਨੀਆ ਦੀ ਆਬਾਦੀ ਵਿਚੋਂ 40 ਫੀ ਸਦੀ ਲੋਕ ਅਜਿਹੇ ਹਨ ਜਿਨ੍ਹਾਂ ਦਾ ਜਨਮ ਅਮਰੀਕਾ ਤੋਂ ਬਾਹਰ ਹੋਇਆ। ਜੇ ਅਸੀਂ ਚਾਹੁੰਦੇ ਹਾਂ ਕਿ ਕਈ ਸਮੱਸਿਆਵਾਂ ਦਾ ਇਕ ਤਰੀਕੇ ਨਾਲ ਹੱਲ ਹੋ ਜਾਵੇ ਤਾਂ ਇੰਮੀਗ੍ਰੇਸ਼ਨ ਪ੍ਰਣਾਲੀ ਵਿਚ ਸੁਧਾਰ ਕਰਨੇ ਹੋਣਗੇ। ਭਾਰਤੀ ਮੂਲ ਦੇ ਹੀ ਇਕ ਹੋਰ ਸੰਸਦ ਮੈਂਬਰ ਸ੍ਰੀ ਥਾਣੇਦਾਰ ਨੇ ਕਿਹਾ ਕਿ ਅਮਰੀਕਾ ਦੀ ਇੰਮੀਗ੍ਰੇਸ਼ਨ ਪ੍ਰਣਾਲੀ ਖੇਰੂੰ ਖੇਰੂੰ ਹੋ ਚੁੱਕੀ ਹੈ। ਰਿਕ ਮਕੌਰਮਿਕ ਅਤੇ ਰਾਜਾ ਕ੍ਰਿਸ਼ਨਾਮੂਰਤੀ ਨੇ ਕਿਹਾ ਕਿ ਅਮਰੀਕੀ ਕਾਂਗਰਸ ਵਿਚ ਸਰਬਸੰਮਤੀ ਨਾਲ ਇਕ ਬਿਲ ਪੇਸ਼ ਕਰ ਕੇ ਸਾਰੀਆਂ ਸਮੱਸਿਆਵਾਂ ਦਾ ਹੱਲ ਲੱਭਿਆ ਜਾ ਸਕਦਾ ਹੈ।

Next Story
ਤਾਜ਼ਾ ਖਬਰਾਂ
Share it