ਮ੍ਰਿਤਕ ਦੀ ਗ੍ਰਿਫ਼ਤਾਰੀ 'ਤੇ ਤਿੰਨ ਮਹੀਨੇ ਤੱਕ ਲੱਗੀ ਰੋਕ, ਮਹੀਨਾ ਪਹਿਲਾਂ ਮਰੇ ਮੁਲਜ਼ਮ ਨੂੰ ਮਿਲੀ ਅੰਤ੍ਰਿਮ ਜ਼ਮਾਨਤ, ਜਾਣੋ ਪੂਰਾ ਮਾਮਲਾ
ਚੰਡੀਗੜ੍ਹ, 3 ਮਈ, ਪਰਦੀਪ ਸਿੰਘ: ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਅਜਿਹਾ ਮਾਮਲਾ ਪਹੁੰਚਿਆਂ ਹੈ ਜਿਸ ਬਾਰੇ ਸੁਣ ਕੇ ਤੁਸੀ ਵੀਂ ਹੈਰਾਨ ਹੋ ਜਾਓਗੇ। ਕੋਰਟ ਵਿੱਚ ਪਹਿਲੀ ਵਾਰੀ ਕਿਸੇ ਮਰੇ ਹੋਏ ਵਿਅਕਤੀ ਨੂੰ ਜ਼ਮਾਨਤ ਮਿਲੀ ਅਤੇ ਬਾਅਦ ਵਿੱਚ ਪਤਾ ਲੱਗਿਆ ਕਿ ਮੁਲਜ਼ਮ ਦੀ 2023 ਦੇ ਦਸੰਬਰ ਵਿੱਚ ਮੌਤ ਹੋ ਚੁੱਕੀ ਹੈ।ਇਕ ਵਕੀਲ ਦੀ ਗ਼ਲਤੀ ਕਾਰਨ […]
By : Editor Editor
ਚੰਡੀਗੜ੍ਹ, 3 ਮਈ, ਪਰਦੀਪ ਸਿੰਘ: ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਅਜਿਹਾ ਮਾਮਲਾ ਪਹੁੰਚਿਆਂ ਹੈ ਜਿਸ ਬਾਰੇ ਸੁਣ ਕੇ ਤੁਸੀ ਵੀਂ ਹੈਰਾਨ ਹੋ ਜਾਓਗੇ। ਕੋਰਟ ਵਿੱਚ ਪਹਿਲੀ ਵਾਰੀ ਕਿਸੇ ਮਰੇ ਹੋਏ ਵਿਅਕਤੀ ਨੂੰ ਜ਼ਮਾਨਤ ਮਿਲੀ ਅਤੇ ਬਾਅਦ ਵਿੱਚ ਪਤਾ ਲੱਗਿਆ ਕਿ ਮੁਲਜ਼ਮ ਦੀ 2023 ਦੇ ਦਸੰਬਰ ਵਿੱਚ ਮੌਤ ਹੋ ਚੁੱਕੀ ਹੈ।ਇਕ ਵਕੀਲ ਦੀ ਗ਼ਲਤੀ ਕਾਰਨ ਮ੍ਰਿਤਕ ਵਿਅਕਤੀ ਤਿੰਨ ਮਹੀਨੇ ਦੀ ਅੰਤ੍ਰਿਮ ਜ਼ਮਾਨਤ ’ਤੇ ਚੱਲਦਾ ਰਿਹਾ। ਮਾਮਲੇ ਦਾ ਖ਼ੁਲਾਸਾ ਸਰਕਾਰੀ ਵਕੀਲ ਵੱਲੋਂ ਪੇਸ਼ ਮੁਲਜ਼ਮ ਦੇ ਡੈਥ ਸਰਟੀਫਿਕੇਟ ਨਾਲ ਹੋਇਆ। ਫਿਲਹਾਲ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਇਸ ਮਾਮਲੇ ’ਚ ਪਟੀਸ਼ਨਰ ਦੇ ਵਕੀਲ ਦੀ ਉਮਰ ਤੇ ਉਸ ਦੇ ਕਰੀਅਰ ਨੂੰ ਧਿਆਨ ’ਚ ਰੱਖਦਿਆਂ ਚਿਤਾਵਨੀ ਦੇ ਕੇ ਮਾਫ਼ ਕਰ ਦਿੱਤਾ।
ਮਿਲੀ ਜਾਣਕਾਰੀ ਮੁਤਾਬਕ ਜ਼ਿਲ੍ਹਾ ਗੁਰਦਾਸਪੁਰ ਵਿੱਚ 10 ਮਾਰਚ 2023 ਨੂੰ ਨਸ਼ਾ ਤਸਕਰੀ ਦਾ ਇਕ ਕੇਸ ਦਰਜ ਹੋਇਆ ਸੀ। ਇਸ ਮਾਮਲੇ ’ਚ ਮਨਜੀਤ ਸਿੰਘ ਨਾਂ ਦੇ ਇਕ ਵਿਅਕਤੀ ਨੂੰ ਇਸ ਸਾਲ ਜਨਵਰੀ ’ਚ ਹਾਈ ਕੋਰਟ ਨੇ ਅੰਤ੍ਰਿਮ ਜ਼ਮਾਨਤ ਦਿੰਦੇ ਹੋਏ ਜਾਂਚ ਵਿੱਚ ਸ਼ਾਮਲ ਹੋਣ ਦਾ ਆਦੇਸ਼ ਦਿੱਤਾ ਸੀ। ਬੁੱਧਵਾਰ ਨੂੰ ਉਸ ਵਿਅਕਤੀ ਦੀ ਪੇਸ਼ਗੀ ਜ਼ਮਾਨਤ ਸਬੰਧੀ ਪਟੀਸ਼ਨ ਸੁਣਵਾਈ ਲਈ ਪੁੱਜੀ ਸੀ। ਇਸੇ ਦੌਰਾਨ ਦੌਰਾਨ ਸਰਕਾਰੀ ਵਕੀਲ ਨੇ ਕੋਰਟ ’ਚ ਪਟੀਸ਼ਨਰ ਦਾ ਡੈੱਥ ਸਰਟੀਫਿਕੇਟ ਸੌਂਪ ਕੇ ਦੱਸਿਆ ਕਿ ਇਸ ਮੁਤਾਬਕ ਪਟੀਸ਼ਨਰ ਦੀ ਮੌਤ 27 ਦਸੰਬਰ 2023 ਨੂੰ ਹੋ ਗਈ ਹੈ ਤੇ ਉਸ ਦੇ ਵਕੀਲ ਨੇ 24 ਜਨਵਰੀ 2024 ਨੂੰ ਪੇਸ਼ਗੀ ਜ਼ਮਾਨਤ ਦੀ ਪਟੀਸ਼ਨ ਦਾਖ਼ਲ ਕੀਤੀ ਹੈ। ਇਸ ਤੋਂ ਬਾਅਦ ਹਾਈ ਕੋਰਟ ਨੇ ਪਟੀਸ਼ਨਰ ਦੇ ਵਕੀਲ ਨੂੰ ਵੀਰਵਾਰ ਨੂੰ ਪੇਸ਼ ਹੋ ਕੇ ਇਹ ਦੱਸਣ ਦਾ ਆਦੇਸ਼ ਦਿੱਤਾ ਸੀ ਕਿ ਪਟੀਸ਼ਨਰ ਦੀ ਮੌਤ ਦੇ ਇਕ ਮਹੀਨੇ ਬਾਅਦ ਕਿਵੇਂ ਮਿ੍ਰਤਕ ਲਈ ਪਟੀਸ਼ਨ ਦਾਖ਼ਲ ਹੋਈ ਤੇ ਪਾਵਰ ਆਫ ਅਟਾਰਨੀ ਕਿਸ ਨੇ ਦਿੱਤੀ?
ਵੀਰਵਾਰ ਨੂੰ ਪਟੀਸ਼ਨਰ ਦੇ ਵਕੀਲ ਨੇ ਪੇਸ਼ ਹੋ ਕੇ ਇਸ ਲਈ ਮਾਫ਼ੀ ਮੰਗੀ ਤੇ ਕਿਹਾ ਕਿ ਉਸਨੂੰ ਗੁਮਰਾਹ ਕੀਤਾ ਗਿਆ ਸੀ। ਇਸ ’ਤੇ ਕੋਰਟ ਨੇ ਕਿਹਾ ਕਿ ਤੁਸੀਂ ਨੌਜਵਾਨ ਵਕੀਲ ਹੋ ਪਰ ਜੋ ਤੁਸੀਂ ਕੀਤਾ ਹੈ, ਉਹ ਧੋਖਾਧੜੀ ਹੈ। ਅਸੀਂ ਨੌਜਵਾਨ ਵਕੀਲ ਦਾ ਕਰੀਅਰ ਬਰਬਾਦ ਨਹੀਂ ਕਰਨਾ ਚਾਹੁੰਦੇ, ਇਸ ਲਈ ਤੁਹਾਡੀ ਮਾਫ਼ੀ ਸਵੀਕਾਰ ਕੀਤੀ ਜਾ ਰਹੀ ਹੈ। ਕੋਰਟ ਨੇ ਵਕੀਲ ਨੂੰ ਭਵਿੱਖ ’ਚ ਚੌਕਸ ਰਹਿਣ ਦੀ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਉਹ ਭਵਿੱਖ ’ਚ ਅਜਿਹਾ ਕੋਈ ਭੂਤ ਪਟੀਸ਼ਨਰ ਨਹੀਂ ਚਾਹੁੰਦੇ।
ਇਹ ਵੀ ਪੜ੍ਹੋ:-
ਲੁਧਿਆਣਾ ’ਚ ਦੇਰ ਰਾਤ ਹੋਈ ਚੋਣ ਮੀਟਿੰਗ ’ਚ ਭਾਜਪਾ ਉਮੀਦਵਾਰ ਤੇ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਨੇ ਕਾਂਗਰਸ ਦੇ ਸੂਬਾ ਪ੍ਰਧਾਨ ਤੇ ਉਮੀਦਵਾਰ ਅਮਰਿੰਦਰ ਸਿੰਘ ਰਾਜਾ ਵੜਿੰਗ ’ਤੇ ਸਿਆਸੀ ਨਿਸ਼ਾਨੇ ਸਾਧੇ। ਬਿੱਟੂ ਨੇ ਕਿਹਾ ਕਿ ਅੱਜ ਚੋਣਾਂ ਵਿੱਚ ਲੜਾਈ ਬਾਹਰਲੇ ਲੋਕਾਂ ਅਤੇ ਪਰਿਵਾਰਕ ਮੈਂਬਰਾਂ ਵਿਚਕਾਰ ਹੈ। ਲੋਕ ਬਾਹਰਲੇ ਲੋਕਾਂ ਨੂੰ ਕਦੇ ਵੀ ਪਸੰਦ ਨਹੀਂ ਕਰਨਗੇ।
ਇਹ ਉਹ ਲੋਕ ਹਨ ਜੋ ਚੰਡੀਗੜ੍ਹ ਤੋਂ ਜਗਰਾਉਂ ਦੇ ਰਸਤੇ ਸਿੱਧੇ ਗਿੱਦੜਬਾਹਾ ਜਾਂਦੇ ਹਨ। ਇਸੇ ਤਰ੍ਹਾਂ 1 ਜੂਨ ਨੂੰ ਵੀ ਜਗਰਾਉਂ ਤੋਂ ਸਿੱਧਾ ਗਿੱਦੜਬਾਹਾ ਜਾਣਾ ਹੈ। ਪੱਤਰਕਾਰਾਂ ਨੇ ਬਿੱਟੂ ਨੂੰ ਸਵਾਲ ਕੀਤਾ ਕਿ ਵੜਿੰਗ ਨੇ ਕਿਹਾ ਕਿ ਹੁਣ ਲੜਾਈ ਗੱਦਾਰਾਂ ਨਾਲ ਹੈ। ਬਿੱਟੂ ਨੇ ਵਫ਼ਾਦਾਰੀ ਨਹੀਂ ਦਿਖਾਈ।
ਬਿੱਟੂ ਨੇ ਜਵਾਬ ਦਿੱਤਾ ਕਿ ਰਾਜਾ ਵੜਿੰਗ ਨੇ ਖੁਦ ਕਾਂਗਰਸੀਆਂ ਪ੍ਰਤੀ ਵਫ਼ਾਦਾਰੀ ਦਾ ਵਾਅਦਾ ਨਹੀਂ ਕੀਤਾ। ਰਾਕੇਸ਼ ਪਾਂਡੇ ਹਲਕੇ ਤੋਂ ਛੇ ਵਾਰ ਵਿਧਾਇਕ ਰਹਿ ਚੁੱਕੇ ਹਨ। ਸੁਰਿੰਦਰ ਡਾਬਰ ਅਤੇ ਸਾਬਕਾ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਮੌਜੂਦ ਹਨ, ਇਸ ਲਈ ਟਿਕਟ ’ਤੇ ਇਨ੍ਹਾਂ ਸਾਰਿਆਂ ਦਾ ਹੀ ਹੱਕ ਸੀ। ਬਿੱਟੂ ਨੇ ਪੁੱਛਿਆ ਕਿ ਵੜਿੰਗ ਪੈਰਾਸ਼ੂਟ ਰਾਹੀਂ ਕਿਉਂ ਆਏ, ਕੀ ਲੁਧਿਆਣਾ ਵਿੱਚ ਕੋਈ ਕਾਂਗਰਸੀ ਨਹੀਂ ਸੀ ਜੋ ਚੋਣ ਲੜ ਸਕੇ।
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਵੀ ਚੋਣ ਮੀਟਿੰਗ ਵਿੱਚ ਕਿਹਾ ਸੀ ਕਿ ਕੁਝ ਲੋਕ ਇਹ ਅਫਵਾਹਾਂ ਫੈਲਾ ਰਹੇ ਹਨ ਕਿ ਬਿੱਟੂ ਉਨ੍ਹਾਂ ਦਾ ਦੋਸਤ ਹੈ। ਇਸ ਕਾਰਨ ਉਹ ਚਾਹੁੰਦੇ ਹਨ ਕਿ ਉਹ ਸੀਟ ਜਿੱਤੇ। ਇਸ ’ਤੇ ਬਿੱਟੂ ਨੇ ਕਿਹਾ ਸੀਐਮ ਵੱਡੇ ਵਿਅਕਤੀ ਹਨ। ਉਹ ਮੁੱਖ ਮੰਤਰੀ ਹਨ, ਉਹ ਕੁਝ ਵੀ ਕਹਿ ਸਕਦੇ ਹਨ।
ਬਿੱਟੂ ਨੇ ਕਿਹਾ ਕਿ ਆਮ ਆਦਮੀ ਪਾਰਟੀ ਸਿਰਫ 13 ਸੀਟਾਂ ’ਤੇ ਹੀ ਚੋਣ ਲੜ ਰਹੀ ਹੈ, ਇਨ੍ਹਾਂ ਨੂੰ ਜਿੱਤ ਕੇ ਲੋਕ ਕੀ ਕਰਨਗੇ। ਕੇਂਦਰ ਵਿੱਚ ਮੋਦੀ ਸਰਕਾਰ ਬਣ ਰਹੀ ਹੈ।
ਪੱਤਰਕਾਰਾਂ ਨੇ ਬਿੱਟੂ ਨੂੰ ਸਵਾਲ ਕੀਤਾ ਕਿ ਕੀ ਵਿਰੋਧੀ ਧਿਰ ਦੇ ਕਾਂਗਰਸੀ ਆਗੂ ਪ੍ਰਤਾਪ ਸਿੰਘ ਬਾਜਵਾ ਲੁਧਿਆਣਾ ਵਿੱਚ ਮਕਾਨ ਲੈ ਕੇ ਰਹਿਣ ਲਈ ਆ ਰਹੇ ਹਨ। ਉਹ ਇੱਥੋਂ ਆਪਣੀ ਮੁਹਿੰਮ ਚਲਾਉਣਗੇ। ਸਵਾਲ ਦੇ ਜਵਾਬ ਵਿੱਚ ਬਿੱਟੂ ਨੇ ਕਿਹਾ ਕਿ ਬਾਜਵਾ ਨੂੰ ਘਰ ਕੌਣ ਦੇ ਰਿਹਾ ਹੈ। ਬਿੱਟੂ ਨੇ ਕਿਹਾ ਕਿ ਲੋਕ ਜਾਣਦੇ ਹਨ ਕਿ ਉਹ ਠੱਗ ਹਨ, ਇਸੇ ਲਈ ਉਨ੍ਹਾਂ ਨੂੰ ਕੋਈ ਮਕਾਨ ਨਹੀਂ ਦੇ ਰਿਹਾ। ਲੋਕਾਂ ਨੂੰ ਡਰ ਹੈ ਕਿ ਬਾਜਵਾ ਉਨ੍ਹਾਂ ਦੇ ਘਰਾਂ ’ਤੇ ਕਬਜ਼ਾ ਕਰ ਲੈਣਗੇ।