ਬੰਬ ਲਗਾ ਕੇ ਮਸਜਿਦ 'ਚ ਨਮਾਜ਼ ਅਦਾ ਕਰਨ ਗਿਆ ਸੀ ਬੇਂਗਲੁਰੂ ਧਮਾਕੇ ਦਾ ਦੋਸ਼ੀ
ਬੈਂਗਲੁਰੂ : ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ (ਐਨਆਈਏ) ਪਿਛਲੇ ਹਫ਼ਤੇ ਬੈਂਗਲੁਰੂ ਦੇ ਰਾਮੇਸ਼ਵਰਮ ਕੈਫੇ ਵਿੱਚ ਹੋਏ ਧਮਾਕੇ ਦੀ ਜਾਂਚ ਕਰ ਰਹੀ ਹੈ। ਇਸ ਧਮਾਕੇ ਦੇ ਸ਼ੱਕੀ ਬਾਰੇ ਜਾਣਕਾਰੀ ਧਮਾਕੇ ਵਾਲੇ ਦਿਨ ਹੀ ਸਾਹਮਣੇ ਆਈ ਸੀ। ਐਨਆਈਏ ਵੱਲੋਂ ਸ਼ੱਕੀ ਨੌਜਵਾਨ ਦੀ ਫੋਟੋ ਵੀ ਜਾਰੀ ਕੀਤੀ ਗਈ ਹੈ ਅਤੇ ਉਸ ਬਾਰੇ ਸੂਚਨਾ ਦੇਣ ਵਾਲੇ ਨੂੰ ਇਨਾਮ ਦੇਣ ਦਾ ਵੀ […]
By : Editor (BS)
ਬੈਂਗਲੁਰੂ : ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ (ਐਨਆਈਏ) ਪਿਛਲੇ ਹਫ਼ਤੇ ਬੈਂਗਲੁਰੂ ਦੇ ਰਾਮੇਸ਼ਵਰਮ ਕੈਫੇ ਵਿੱਚ ਹੋਏ ਧਮਾਕੇ ਦੀ ਜਾਂਚ ਕਰ ਰਹੀ ਹੈ। ਇਸ ਧਮਾਕੇ ਦੇ ਸ਼ੱਕੀ ਬਾਰੇ ਜਾਣਕਾਰੀ ਧਮਾਕੇ ਵਾਲੇ ਦਿਨ ਹੀ ਸਾਹਮਣੇ ਆਈ ਸੀ। ਐਨਆਈਏ ਵੱਲੋਂ ਸ਼ੱਕੀ ਨੌਜਵਾਨ ਦੀ ਫੋਟੋ ਵੀ ਜਾਰੀ ਕੀਤੀ ਗਈ ਹੈ ਅਤੇ ਉਸ ਬਾਰੇ ਸੂਚਨਾ ਦੇਣ ਵਾਲੇ ਨੂੰ ਇਨਾਮ ਦੇਣ ਦਾ ਵੀ ਐਲਾਨ ਕੀਤਾ ਗਿਆ ਹੈ। ਇਸ ਦੌਰਾਨ ਹੁਣ ਧਮਾਕੇ ਦੇ ਸ਼ੱਕੀ ਨੂੰ ਲੈ ਕੇ ਵੱਡਾ ਖੁਲਾਸਾ ਹੋਇਆ ਹੈ। ਐਨਆਈਏ ਸੂਤਰਾਂ ਅਨੁਸਾਰ ਕੈਫੇ ਵਿੱਚ ਬੰਬ ਰੱਖਣ ਤੋਂ ਬਾਅਦ ਸ਼ੱਕੀ ਉਸੇ ਇਲਾਕੇ ਦੀ ਇੱਕ ਮਸਜਿਦ ਵਿੱਚ ਨਮਾਜ਼ ਅਦਾ ਕਰਨ ਗਿਆ ਸੀ।
ਐਨਆਈਏ ਦੇ ਸੂਤਰਾਂ ਅਨੁਸਾਰ ਬੀਐਮਟੀਸੀ ਦੀ ਬੱਸ ਵਿੱਚ ਆਇਆ ਸ਼ੱਕੀ ਕੈਫੇ ਵਿੱਚ ਬੰਬ ਰੱਖਣ ਤੋਂ ਬਾਅਦ ਉਸੇ ਇਲਾਕੇ ਦੀ ਇੱਕ ਮਸਜਿਦ ਵਿੱਚ ਗਿਆ। ਇਸ ਮਸਜਿਦ ਵਿੱਚ ਉਸ ਨੇ ਸ਼ੁੱਕਰਵਾਰ ਦੀ ਨਮਾਜ਼ ਅਦਾ ਕੀਤੀ। ਆਪਣੇ ਕੱਪੜੇ ਵੀ ਨੇੜੇ ਹੀ ਬਦਲ ਲਏ। ਐਨਆਈਏ ਨੇ ਇਸ ਮਸਜਿਦ ਦੇ ਨੇੜਿਓਂ ਬੇਸਬਾਲ ਕੈਪ ਜੋ ਇਸ ਸ਼ੱਕੀ ਨੇ ਪਹਿਨੀ ਸੀ ਬਰਾਮਦ ਕੀਤੀ ਹੈ।
ਇਸ ਮਾਮਲੇ ਦੀ ਜਾਂਚ ਨਾਲ ਜੁੜੇ ਸੂਤਰਾਂ ਮੁਤਾਬਕ ਬੁੱਧਵਾਰ ਨੂੰ ਬੇਲਾਰੀ ਦੇ ਬੱਸ ਸਟੈਂਡ 'ਤੇ ਇਸ ਧਮਾਕੇ ਦਾ ਸ਼ੱਕੀ ਵਿਅਕਤੀ ਦੇਖਿਆ ਗਿਆ। ਐਨਆਈਏ ਦੀ ਟੀਮ ਉੱਥੇ ਸੀਸੀਟੀਵੀ ਫੁਟੇਜ ਦੀ ਜਾਂਚ ਕਰ ਰਹੀ ਹੈ। ਸ਼ੱਕੀ ਵਿਅਕਤੀ ਵੱਖ-ਵੱਖ ਬੱਸਾਂ ਵਿੱਚ ਸਫ਼ਰ ਕਰਦੇ ਪਾਏ ਗਏ। ਸੂਤਰਾਂ ਮੁਤਾਬਕ ਇਹ ਸ਼ੱਕੀ ਵਿਅਕਤੀ ਆਂਧਰਾ ਪ੍ਰਦੇਸ਼ ਦੇ ਤੁਮਾਕੁਰੂ, ਮੰਤਰਾਲਯਮ ਅਤੇ ਤੱਟਵਰਤੀ ਕਰਨਾਟਕ ਦੇ ਗੋਕਰਨਾ ਦੀਆਂ ਬੱਸਾਂ 'ਚ ਵੀ ਸਫਰ ਕਰਦਾ ਪਾਇਆ ਗਿਆ ਹੈ।
ਇਹ ਵੀ ਪੜ੍ਹੋ
ਮੁੰਬਈ ਵਿਚ ਬਹੁਤ ਹੀ ਅਜੀਬੋ ਗਰੀਬ ਮਾਮਲਾ ਸਾਹਮਣੇ ਆਇਆ ਹੈ।
ਮੁੰਬਈ ਏਅਰਪੋਰਟ ’ਤੇ ਜਹਾਜ਼ ਵਿਚ ਬੰਬ ਦੀ ਅਫਵਾਹ ਫੈਲਾਉਣ ਦੇ ਇਲਜ਼ਾਮ ਵਿਚ ਬੰਗਲੌਰ ਤੋਂ ਇੱਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਉਸ ਦੀ ਪਤਨੀ ਏਅਰਪੋਰਟ ਪੁੱਜਣ ਵਿਚ ਲੇਟ ਹੋ ਰਹੀ ਸੀ। ਉਸ ਨੇ ਫਲਾਈਟ ਦੇ ਟੇਕ ਆਫ ਵਿਚ ਦੇਰੀ ਕਰਾਉਣ ਲਈ ਧਮਕੀ ਭਰਿਆ ਫੋਨ ਕਰਕੇ ਬੰਬ ਦੀ ਅਫ਼ਵਾਹ ਫੈਲਾਈ ਸੀ।
ਮੁਲਜ਼ਮ ਦੀ ਪਛਾਣ ਬੰਗਲੌਰ ਦੇ ਵਿਲਾਸ ਬਾਕੜੇ ਦੇ ਰੂਪ ਵਿਚ ਕੀਤੀ ਗਈ। ਉਹ ਇੱਕ ਪ੍ਰਾਈਵੇਟ ਕੰਪਨੀ ਵਿਚ ਨੌਕਰੀ ਕਰਦਾ ਹੈ। ਬਾਕੜੇ ਦੀ ਪਤਨੀ ਇੰਟੀਰਿਅਰ ਡਿਜ਼ਾਈਨਰ ਹੈ। ਮਾਮਲਾ 24 ਫਰਵਰੀ ਦਾ ਹੈ, ਅਕਾਸਾ ਏਅਰਲਾਈਨ ਦੀ ਮੁੰਬਈ-ਬੰਗਲੌਰ ਫਲਾਈਟ ਕਿਊਪੀ 1376 ਦਾ ਹੈ। ਘਟਨਾ ਦੀ ਜਾਣਕਾਰੀ ਹੁਣ ਸਾਹਮਣੇ ਆਈ ਹੈ।
ਮੁੰਬਈ ਪੁਲਿਸ ਨੇ ਦੱਸਿਆ ਕਿ 24 ਫਰਵਰੀ ਨੂੰ ਮੁੰਬਈ-ਬੰਗਲੌਰ ਫਲਾਈਟ ਸ਼ਾਮ 6.40 ਵਜੇ ਟੇਕ ਆਫ ਲਈ ਤਿਆਰ ਸੀ। ਇਸ ਵਿਚ 167 ਲੋਕ ਸਵਾਰ ਸਨ। ਫਰਜ਼ੀ ਕਾਲ ਕਾਰਨ ਪੂਰਾ ਜਹਾਜ਼ ਖਾਲੀ ਕਰਾਇਆ ਗਿਆ । ਮੌਕੇ ’ਤੇ ਏਅਰਪੋਰਟ ਪੁਲਿਸ, ਕਰਾਈਮ ਬਰਾਂਚ, ਏਟੀਐਸ ਅਤੇ ਬੰਬ ਸਕਵਾਇਡ ਦੀ ਟੀਮ ਪੁੱਜੀ। ਕਰੀਬ ਛੇ ਘੰਟੇ ਦੀ ਦੇਰੀ ਨਾਲ ਫਲਾਈਟ ਬੰਗਲੌਰ ਲਈ ਰਵਾਨਾ ਹੋਈ।
ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕੀਤੀ ਅਤੇ ਉਸ ਮੋਬਾਈਲ ਨੰਬਰ ਦਾ ਪਤਾ ਲਗਾਇਆ ਗਿਆ ਜਿਸ ਨਾਲ ਧਮਕੀ ਦੀ ਕਾਲ ਆਈ ਸੀ। ਪਤਾ ਚਲਿਆ ਕਿ ਇਹ ਨੰਬਰ ਬੰਗਲੌਰ ਦੇ ਵਿਲਾਸ ਬਾਕੜੇ ਦਾ ਸੀ। ਪੁਲਿਸ ਨੇ ਉਸ ਨੂੰ ਗ੍ਰਿਫਤਾਰ ਕਰ ਲਿਆ। ਮੁਲਜ਼ਮ ਨੇ ਪੁਛਗਿੱਛ ਵਿਚ ਦੱਸਿਆ ਕਿ ਧਮਕੀ ਭਰਿਆ ਫੋਨ ਉਸ ਨੇ ਹੀ ਕੀਤਾ ਸੀ।