Begin typing your search above and press return to search.

ਨਿਊਜ਼ੀਲੈਂਡ 'ਚ 24 ਸਾਲ ਦੇ ਨੌਜਵਾਨ ਨੇ ਚੌਥੇ ਟੈਸਟ 'ਚ ਲਗਾਇਆ ਦੋਹਰਾ ਸੈਂਕੜਾ

ਨਵੀਂ ਦਿੱਲੀ : ਟੈਸਟ ਕ੍ਰਿਕਟ 'ਚ ਡੈਬਿਊ ਕਰਨ ਤੋਂ ਬਾਅਦ ਤਿੰਨ ਮੈਚਾਂ 'ਚ 100 ਦੌੜਾਂ ਵੀ ਨਾ ਬਣਾ ਸਕਣ ਵਾਲੇ ਨਿਊਜ਼ੀਲੈਂਡ ਦੇ ਨੌਜਵਾਨ ਰਵਿੰਦਰਾ ਨੇ ਦੋਹਰਾ ਸੈਂਕੜਾ ਲਗਾ ਕੇ ਧਮਾਕਾ ਮਚਾ ਦਿੱਤਾ ਹੈ। ਦੱਖਣੀ ਅਫਰੀਕਾ ਖਿਲਾਫ ਖੇਡੀ ਜਾ ਰਹੀ ਦੋ ਮੈਚਾਂ ਦੀ ਟੈਸਟ ਸੀਰੀਜ਼ ਦੇ ਪਹਿਲੇ ਮੈਚ 'ਚ ਰਚਿਨ ਰਵਿੰਦਰਾ ਨੇ ਮੁਸ਼ਕਿਲ ਸਮੇਂ 'ਚ ਟੀਮ […]

ਨਿਊਜ਼ੀਲੈਂਡ ਚ 24 ਸਾਲ ਦੇ ਨੌਜਵਾਨ ਨੇ ਚੌਥੇ ਟੈਸਟ ਚ ਲਗਾਇਆ ਦੋਹਰਾ ਸੈਂਕੜਾ
X

Editor (BS)By : Editor (BS)

  |  5 Feb 2024 4:54 AM IST

  • whatsapp
  • Telegram

ਨਵੀਂ ਦਿੱਲੀ : ਟੈਸਟ ਕ੍ਰਿਕਟ 'ਚ ਡੈਬਿਊ ਕਰਨ ਤੋਂ ਬਾਅਦ ਤਿੰਨ ਮੈਚਾਂ 'ਚ 100 ਦੌੜਾਂ ਵੀ ਨਾ ਬਣਾ ਸਕਣ ਵਾਲੇ ਨਿਊਜ਼ੀਲੈਂਡ ਦੇ ਨੌਜਵਾਨ ਰਵਿੰਦਰਾ ਨੇ ਦੋਹਰਾ ਸੈਂਕੜਾ ਲਗਾ ਕੇ ਧਮਾਕਾ ਮਚਾ ਦਿੱਤਾ ਹੈ। ਦੱਖਣੀ ਅਫਰੀਕਾ ਖਿਲਾਫ ਖੇਡੀ ਜਾ ਰਹੀ ਦੋ ਮੈਚਾਂ ਦੀ ਟੈਸਟ ਸੀਰੀਜ਼ ਦੇ ਪਹਿਲੇ ਮੈਚ 'ਚ ਰਚਿਨ ਰਵਿੰਦਰਾ ਨੇ ਮੁਸ਼ਕਿਲ ਸਮੇਂ 'ਚ ਟੀਮ ਲਈ ਸ਼ਾਨਦਾਰ ਪਾਰੀ ਖੇਡੀ ਹੈ। ਕਪਤਾਨ ਕੇਨ ਵਿਲੀਅਮਸਨ ਦੇ ਨਾਲ ਇਸ ਬੱਲੇਬਾਜ਼ ਨੇ ਅਜਿਹੀ ਸਾਂਝੇਦਾਰੀ ਖੇਡੀ ਜਿਸ ਦੇ ਦਮ 'ਤੇ ਕੀਵੀ ਟੀਮ 500 ਦੌੜਾਂ ਦੇ ਨੇੜੇ ਪਹੁੰਚ ਸਕੀ।

ਦੱਖਣੀ ਅਫਰੀਕਾ ਖਿਲਾਫ ਖੇਡੀ ਜਾ ਰਹੀ ਦੋ ਮੈਚਾਂ ਦੀ ਟੈਸਟ ਸੀਰੀਜ਼ ਦੇ ਪਹਿਲੇ ਮੈਚ 'ਚ ਮੇਜ਼ਬਾਨ ਨਿਊਜ਼ੀਲੈਂਡ ਨੇ ਪਹਿਲੀ ਪਾਰੀ 'ਚ ਵੱਡਾ ਸਕੋਰ ਖੜ੍ਹਾ ਕੀਤਾ ਹੈ। ਮਹਿਮਾਨ ਟੀਮ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਦੋ ਸ਼ੁਰੂਆਤੀ ਝਟਕਿਆਂ ਤੋਂ ਬਾਅਦ ਨਿਊਜ਼ੀਲੈਂਡ ਦੇ ਕਪਤਾਨ ਕੇਨ ਵਿਲੀਅਮਸਨ ਨੇ ਰਚਿਨ ਰਵਿੰਦਰਾ ਦੇ ਨਾਲ ਮਿਲ ਕੇ ਟੀਮ ਨੂੰ ਮੁਸ਼ਕਲ 'ਚੋਂ ਬਾਹਰ ਕੱਢਿਆ। ਦੋਵਾਂ ਨੇ ਮਿਲ ਕੇ ਤੀਜੀ ਵਿਕਟ ਲਈ 232 ਦੌੜਾਂ ਦੀ ਸਾਂਝੇਦਾਰੀ ਕੀਤੀ।

ਰਵਿੰਦਰਾ ਨੇ ਆਪਣੇ ਕਰੀਅਰ ਦਾ ਸਿਰਫ ਚੌਥਾ ਟੈਸਟ ਮੈਚ ਖੇਡਦੇ ਹੋਏ ਦੱਖਣੀ ਅਫਰੀਕਾ ਖਿਲਾਫ ਮੈਚ 'ਚ ਸ਼ਾਨਦਾਰ ਪਾਰੀ ਖੇਡੀ। ਪਹਿਲੇ ਦਿਨ ਦੀ ਖੇਡ 'ਚ ਉਸ ਨੇ 120 ਗੇਂਦਾਂ 'ਤੇ 4 ਚੌਕਿਆਂ ਅਤੇ 1 ਛੱਕੇ ਦੀ ਮਦਦ ਨਾਲ 50 ਦੌੜਾਂ ਪੂਰੀਆਂ ਕੀਤੀਆਂ ਅਤੇ ਫਿਰ 189 ਗੇਂਦਾਂ ਦਾ ਸਾਹਮਣਾ ਕਰਦੇ ਹੋਏ 10 ਚੌਕਿਆਂ ਅਤੇ 1 ਛੱਕੇ ਦੀ ਮਦਦ ਨਾਲ ਸੈਂਕੜਾ ਜੜਿਆ।

ਕੇਜਰੀਵਾਲ ਦੇ ਨਾਲ ਆਤਿਸ਼ੀ ਦੇ ਘਰ ਪਹੁੰਚੀ ਕ੍ਰਾਈਮ ਬ੍ਰਾਂਚ ਦੀ ਟੀਮ

ਨਵੀਂ ਦਿੱਲੀ : ਦਿੱਲੀ Police ਦੀ ਕ੍ਰਾਈਮ ਬ੍ਰਾਂਚ ਦੀ ਇਕ ਟੀਮ ਐਤਵਾਰ ਨੂੰ ਰਾਸ਼ਟਰੀ ਰਾਜਧਾਨੀ ‘ਚ ਮੌਜੂਦਾ ਮੰਤਰੀ ਅਤੇ ਸੱਤਾਧਾਰੀ ‘ਆਪ’ ਨੇਤਾ ਆਤਿਸ਼ੀ ਦੇ ਘਰ ਪਹੁੰਚੀ। ਕ੍ਰਾਈਮ ਬ੍ਰਾਂਚ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਟੀਮ ਦਿੱਲੀ ਦੇ ਸਿੱਖਿਆ ਮੰਤਰੀ ਨੂੰ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਨੂੰ ਖ਼ਰੀਦਣ ਦੇ ਦੋਸ਼ਾਂ ਬਾਰੇ ਨੋਟਿਸ ਦੇਣ ਲਈ ਆਤਿਸ਼ੀ ਦੇ ਘਰ ਗਈ ਸੀ। ‘ਆਪ’ ਨੇ ਦੋਸ਼ ਲਾਇਆ ਸੀ ਕਿ ਭਾਜਪਾ ਆਪਣੇ ‘ਆਪ੍ਰੇਸ਼ਨ ਲੋਟਸ 2.0’ ਰਾਹੀਂ ਵਿਧਾਇਕਾਂ ਨੂੰ ਪੈਸੇ ਦਾ ਲਾਲਚ ਦੇ ਕੇ ਖਰੀਦਣ ਦੀ ਕੋਸ਼ਿਸ਼ ਕਰ ਰਹੀ ਹੈ। ਉਹ ‘ਆਪ’ ਵਿਧਾਇਕਾਂ ਨੂੰ ਤੋੜਨ ਦੀ ਕੋਸ਼ਿਸ਼ ਕਰ ਰਹੀ ਹੈ।

ਆਤਿਸ਼ੀ ਨੇ ਪਹਿਲਾਂ ਦਾਅਵਾ ਕੀਤਾ ਸੀ ਕਿ ਭਾਜਪਾ ਨੇ ‘ਆਪ’ ਦੇ ਕਈ ਵਿਧਾਇਕਾਂ ਨੂੰ ਰਿਸ਼ਵਤ ਅਤੇ ਧਮਕੀਆਂ ਦੇ ਕੇ ਉਨ੍ਹਾਂ ਨੂੰ ਆਪਣੇ ਨਾਲ ਲੈਣ ਲਈ ਸੰਪਰਕ ਕੀਤਾ। ‘ਆਪ’ ਨੇਤਾ ਨੇ ਕਿਹਾ, “ਭਾਜਪਾ ਨੇ ‘ਆਪ੍ਰੇਸ਼ਨ ਲੋਟਸ 2.0’ ਸ਼ੁਰੂ ਕੀਤਾ ਹੈ ਅਤੇ ਦਿੱਲੀ ‘ਚ ਲੋਕਤੰਤਰੀ ਤੌਰ ‘ਤੇ ਚੁਣੀ ‘ਆਪ’ ਸਰਕਾਰ ਨੂੰ ਡੇਗਣ ਦੀ ਕੋਸ਼ਿਸ਼ ਕਰ ਰਹੀ ਹੈ। ਭਾਜਪਾ ਵੱਲੋਂ ‘ਆਪ’ ਦੇ 7 ਵਿਧਾਇਕਾਂ ਨਾਲ ਸੰਪਰਕ ਕੀਤਾ ਗਿਆ ਹੈ ਅਤੇ ਕਿਹਾ ਗਿਆ ਹੈ ਕਿ ਅਰਵਿੰਦ ਕੇਜਰੀਵਾਲ ਨੂੰ ਜਲਦੀ ਹੀ ਗ੍ਰਿਫਤਾਰ ਕਰ ਲਿਆ ਜਾਵੇਗਾ।

Next Story
ਤਾਜ਼ਾ ਖਬਰਾਂ
Share it