Begin typing your search above and press return to search.

ਮਾਲੀ ਵਿਚ ਅੱਤਵਾਦੀ ਹਮਲਾ, 64 ਲੋਕਾਂ ਦੀ ਮੌਤ

ਮਾਲੀ, 8 ਸਤੰਬਰ, ਹ.ਬ. : ਮਾਲੀ ’ਚ ਅੱਤਵਾਦੀਆਂ ਨੇ ਇਕ ਫੌਜੀ ਅੱਡੇ ਅਤੇ ਇਕ ਯਾਤਰੀ ਕਿਸ਼ਤੀ ’ਤੇ ਹਮਲਾ ਕੀਤਾ। ਉੱਤਰੀ ਮਾਲੀ ਵਿੱਚ ਹੋਏ ਹਮਲੇ ਵਿੱਚ 64 ਲੋਕਾਂ ਦੀ ਮੌਤ ਹੋ ਗਈ ਸੀ। ਮੀਡੀਆ ਰਿਪੋਰਟਾਂ ਮੁਤਾਬਕ ਮਾਲੀ ਸਰਕਾਰ ਦਾ ਕਹਿਣਾ ਹੈ ਕਿ ਅੱਤਵਾਦੀਆਂ ਨੇ ਦੋ ਵੱਖ-ਵੱਖ ਥਾਵਾਂ ’ਤੇ ਹਮਲੇ ਕੀਤੇ। ਜਿੱਥੇ ਅੱਤਵਾਦੀਆਂ ਨੇ ਪਹਿਲਾ ਹਮਲਾ ਨਾਈਜਰ […]

ਮਾਲੀ ਵਿਚ ਅੱਤਵਾਦੀ ਹਮਲਾ, 64 ਲੋਕਾਂ ਦੀ ਮੌਤ
X

Editor (BS)By : Editor (BS)

  |  8 Sept 2023 4:12 AM IST

  • whatsapp
  • Telegram


ਮਾਲੀ, 8 ਸਤੰਬਰ, ਹ.ਬ. : ਮਾਲੀ ’ਚ ਅੱਤਵਾਦੀਆਂ ਨੇ ਇਕ ਫੌਜੀ ਅੱਡੇ ਅਤੇ ਇਕ ਯਾਤਰੀ ਕਿਸ਼ਤੀ ’ਤੇ ਹਮਲਾ ਕੀਤਾ। ਉੱਤਰੀ ਮਾਲੀ ਵਿੱਚ ਹੋਏ ਹਮਲੇ ਵਿੱਚ 64 ਲੋਕਾਂ ਦੀ ਮੌਤ ਹੋ ਗਈ ਸੀ। ਮੀਡੀਆ ਰਿਪੋਰਟਾਂ ਮੁਤਾਬਕ ਮਾਲੀ ਸਰਕਾਰ ਦਾ ਕਹਿਣਾ ਹੈ ਕਿ ਅੱਤਵਾਦੀਆਂ ਨੇ ਦੋ ਵੱਖ-ਵੱਖ ਥਾਵਾਂ ’ਤੇ ਹਮਲੇ ਕੀਤੇ। ਜਿੱਥੇ ਅੱਤਵਾਦੀਆਂ ਨੇ ਪਹਿਲਾ ਹਮਲਾ ਨਾਈਜਰ ਨਦੀ ’ਤੇ ਟਿੰਬਕਟੂ ਕਿਸ਼ਤੀ ’ਤੇ ਕੀਤਾ, ਉੱਥੇ ਹੀ ਅੱਤਵਾਦੀਆਂ ਨੇ ਬਾਂਬਾ ’ਚ ਫੌਜੀ ਅੱਡੇ ’ਤੇ ਦੂਜਾ ਹਮਲਾ ਕੀਤਾ। ਦੋਵਾਂ ਹਮਲਿਆਂ ਵਿੱਚ ਕੁੱਲ 49 ਨਾਗਰਿਕ ਅਤੇ 15 ਸੈਨਿਕ ਮਾਰੇ ਗਏ ਸਨ। ਦਾਅਵਾ ਕੀਤਾ ਜਾ ਰਿਹਾ ਹੈ ਕਿ ਅੱਤਵਾਦੀ ਸੰਗਠਨ ਅਲ-ਕਾਇਦਾ ਨਾਲ ਜੁੜੇ ਇੱਕ ਸੰਗਠਨ ਨੇ ਇਸ ਹਮਲੇ ਨੂੰ ਅੰਜਾਮ ਦਿੱਤਾ ਹੈ।

Next Story
ਤਾਜ਼ਾ ਖਬਰਾਂ
Share it