Begin typing your search above and press return to search.
ਡੇਰਾਬੱਸੀ ’ਚ ਭਿਆਨਕ ਸੜਕ ਹਾਦਸਾ, 2 ਪੁਲਿਸ ਮੁਲਾਜ਼ਮਾਂ ਦੀ ਮੌਤ
ਡੇਰਾਬੱਸੀ, (ਮੇਜਰ ਅਲੀ) : ਡੇਰਾਬੱਸੀ ਦੇ ਬਰਵਾਲਾ ਰੋਡ ’ਤੇ ਵਾਪਰੇ ਇੱਕ ਭਿਆਨਕ ਸੜਕ ਹਾਦਸੇ ਦੌਰਾਨ ਦੋ ਪੁਲਿਸ ਮੁਲਾਜ਼ਮਾਂ ਦੀ ਮੌਤ ਹੋ ਗਈ। ਇਹ ਸੜਕ ਹਾਦਸਾ ਉਸ ਵੇਲੇ ਵਾਪਰਿਆ, ਜਦੋਂ ਇਹ ਦੋਵੇਂ ਮੁਲਾਜ਼ਮ ਮੋਟਰਸਾਈਕਲ ’ਤੇ ਸਵਾਰ ਹੋ ਕੇ ਪੈਟਰਿੰਗ ਕਰ ਰਹੇ ਸੀ। ਇਸੇ ਦੌਰਾਨ ਇੱਕ ਤੇਜ਼ ਰਫ਼ਤਾਰ ਕੈਂਟਰ ਨੇ ਇਨ੍ਹਾਂ ਨੂੰ ਭਿਆਨਕ ਟੱਕਰ ਮਾਰ ਦਿੱਤੀ। ਇਸ […]
By : Editor Editor
ਡੇਰਾਬੱਸੀ, (ਮੇਜਰ ਅਲੀ) : ਡੇਰਾਬੱਸੀ ਦੇ ਬਰਵਾਲਾ ਰੋਡ ’ਤੇ ਵਾਪਰੇ ਇੱਕ ਭਿਆਨਕ ਸੜਕ ਹਾਦਸੇ ਦੌਰਾਨ ਦੋ ਪੁਲਿਸ ਮੁਲਾਜ਼ਮਾਂ ਦੀ ਮੌਤ ਹੋ ਗਈ। ਇਹ ਸੜਕ ਹਾਦਸਾ ਉਸ ਵੇਲੇ ਵਾਪਰਿਆ, ਜਦੋਂ ਇਹ ਦੋਵੇਂ ਮੁਲਾਜ਼ਮ ਮੋਟਰਸਾਈਕਲ ’ਤੇ ਸਵਾਰ ਹੋ ਕੇ ਪੈਟਰਿੰਗ ਕਰ ਰਹੇ ਸੀ। ਇਸੇ ਦੌਰਾਨ ਇੱਕ ਤੇਜ਼ ਰਫ਼ਤਾਰ ਕੈਂਟਰ ਨੇ ਇਨ੍ਹਾਂ ਨੂੰ ਭਿਆਨਕ ਟੱਕਰ ਮਾਰ ਦਿੱਤੀ। ਇਸ ਕਾਰਨ ਗੰਭੀਰ ਜ਼ਖਮੀ ਹੋਏ ਦੋਵੇਂ ਮੁਲਾਜ਼ਮ ਦਮ ਤੋੜ ਗਏ। ਹਾਦਸਾ ਵਾਪਰਦਿਆਂ ਹੀ ਡਰਾਈਵਰ ਕੈਂਟਰ ਸਣੇ ਮੌਕੇ ਤੋਂ ਫਰਾਰ ਹੋ ਗਿਆ। ਇਹ ਦੋਵੇਂ ਪੁਲਿਸ ਮੁਲਾਜ਼ਮ ਡੇਰਾਬੱਸੀ ਦੇ ਪੁਲਿਸ ਥਾਣੇ ਵਿੱਚ ਤੈਨਾਤ ਸਨ।
ਇਹ ਖ਼ਬਰ ਵੀ ਪੜ੍ਹੋ..
ਕੈਨੇਡਾ ਦੁਨੀਆਂ ਦੇ ਸੁਰੱਖਿਅਤ ਮੁਲਕਾਂ ਵਿਚੋਂ ਇਕ ਮੰਨਿਆ ਜਾਂਦਾ ਹੈ ਪਰ ਬਰੈਂਪਟਨ ਅਤੇ ਮਿਸੀਸਾਗਾ ਵਿਖੇ ਹਥਿਆਰਬੰਦ ਲੁੱਟ ਦੀਆਂ ਵਾਰਦਾਤਾਂ ਦੀ ਗਿਣਤੀ ਇਸ ਤੱਥ ਨਾਲ ਬਿਲਕੁਲ ਵੀ ਮੇਲ ਨਹੀਂ ਖਾਂਦੀ। ਜੀ ਹਾਂ, 2023 ਵਿਚ ਬਰੈਂਪਟਨ ਅਤੇ ਮਿਸੀਸਾਗਾ ਵਿਖੇ ਲੁੱਟ ਦੀਆਂ 700 ਤੋਂ ਵੱਧ ਵਾਰਦਾਤਾਂ ਹੋ ਚੁੱਕੀਆਂ ਹਨ ਅਤੇ ਇਨ੍ਹਾਂ ਵਿਚੋਂ 230 ਬੰਦੂਕ ਦੀ ਨੋਕ ’ਤੇ ਕੀਤੀਆਂ ਗਈਆਂ। ਸਿਰਫ ਇਥੇ ਹੀ ਬੱਸ ਨਹੀਂ, ਘਰਾਂ ਵਿਚ ਚੋਰੀ ਦੀਆਂ ਵਾਰਦਾਤਾਂ ਨੇ ਵੀ ਪਿਛਲੇ ਸਾਰੇ ਰਿਕਾਰਡ ਤੋੜ ਦਿਤੇ। ਤਕਰੀਬਨ 2 ਹਜ਼ਾਰ ਵਾਰਦਾਤਾਂ ਹੋ ਚੁੱਕੀਆਂ ਹਨ ਅਤੇ 2022 ਦੇ ਮੁਕਾਬਲੇ ਇਹ ਅੰਕੜਾ ਕਿਤੇ ਜ਼ਿਆਦਾ ਉਪਰ ਦੱਸਿਆ ਜਾ ਰਿਹਾ ਹੈ। ਦੂਜੇ ਪਾਸੇ ਗੱਡੀ ਚੋਰੀ ਅਤੇ ਗੱਡੀਆਂ ਵਿਚੋਂ ਸਮਾਨ ਚੋਰੀ ਦੀਆਂ ਵਾਰਦਾਤਾਂ ਦਾ ਅੰਕੜਾ 10 ਹਜ਼ਾਰ ਤੋਂ ਟੱਪ ਚੁੱਕਾ ਹੈ।
ਕਤਲ ਦੀਆਂ ਵਾਰਦਾਤਾਂ 2022 ਦੇ ਮੁਕਾਬਲੇ ਘੱਟ ਹੋਈਆਂ ਪਰ ਇਪਸੌਸ ਦੇ ਸਰਵੇਖਣ ਮੁਤਾਬਕ ਬਰੈਂਪਟਨ ਦੇ 20 ਫੀ ਸਦੀ ਵਸਨੀਕ ਲੋਕ ਸੁਰੱਖਿਆ ਅਤੇ ਅਪਰਾਧਾਂ ਨੂੰ ਸੱਭ ਤੋਂ ਅਹਿਮ ਮਸਲੇ ਦੱਸ ਰਹੇ ਹਨ। ਪੀਲ ਰੀਜਨਲ ਪੁਲਿਸ ਵੱਲੋਂ ਮੁਹੱਈਆ ਅੰਕੜਿਆਂ ਮੁਤਾਬਕ ਸਾਲ 2020 ਦੌਰਾਨ ਲੁੱਟ ਦੀਆਂ 651 ਵਾਰਦਾਤਾਂ ਦਰਜ ਕੀਤੀਆਂ ਗਈਆਂ ਜਦਕਿ 2021 ਵਿਚ ਇਹ ਅੰਕੜਾ 581 ਦਰਜ ਕੀਤਾ ਗਿਆ ਪਰ 2022 ਵਿਚ ਤੇਜ਼ ਵਾਧੇ ਨਾਲ 768 ਵਾਰਦਾਤਾਂ ਸਾਹਮਣੇ ਆਈਆਂ। ਚੋਰੀ ਦੀਆਂ ਵਾਰਦਾਤਾਂ ਦਾ ਜ਼ਿਕਰ ਕੀਤਾ ਜਾਵੇ ਤਾਂ ਸਾਲ 2020 ਦੌਰਾਨ 2,403 ਵਾਰਦਾਤਾਂ ਦਰਜ ਕੀਤੀਆਂ ਗਈਆਂ ਜਦਕਿ 2021 ਵਿਚ ਇਹ ਅੰਕੜਾ ਤਕਰੀਬਨ ਦੋ ਹਜ਼ਾਰ ਰਿਹਾ।
ਪਿਛਲੇ ਵਰ੍ਹੇ 2,241 ਵਾਰਦਾਤਾਂ ਸਾਹਮਣੇ ਆਈਆਂ ਜਿਨ੍ਹਾਂ ਵਿਚੋਂ 1,116 ਪਹਿਲੀ ਜਨਵਰੀ ਤੋਂ 30 ਸਤੰਬਰ ਦਰਮਿਆਨ ਵਾਪਰੀਆਂ ਪਰ ਮੌਜੂਦਾ ਵਰ੍ਹੇ ਦੌਰਾਨ ਪਹਿਲੀ ਜਨਵਰੀ ਤੋਂ 30 ਸਤੰਬਰ ਦਰਮਿਆਨ ਘਰਾਂ ਜਾਂ ਦੁਕਾਨਾਂ ਵਿਚ ਚੋਰੀ ਦੀਆਂ 1,858 ਵਾਰਦਾਤਾਂ ਵਾਪਰੀਆਂ। ਸੈਕਸ਼ੁਅਲ ਵਾਇਲੇਸ਼ਨ ਦਾ ਜ਼ਿਕਰ ਕੀਤਾ ਜਾਵੇ ਤਾਂ ਇਸ ਸਾਲ 900 ਤੋਂ ਵੱਧ ਵਾਰਦਾਤਾਂ ਸਾਹਮਣੇ ਆ ਚੁੱਕੀਆਂ ਹਨ ਅਤੇ ਇਹ ਅੰਕੜਾ ਵੀ ਪਿਛਲੇ ਸਾਲ ਦੇ ਮੁਕਾਬਲੇ ਉਚਾ ਚੱਲ ਰਿਹਾ ਹੈ।
Next Story