ਜਬਲਪੁਰ 'ਚ ਵਾਪਰਿਆ ਭਿਆਨਕ ਹਾਦਸਾ, ਟਰੈਕਟਰ ਪਲਟਣ ਨਾਲ 5 ਬੱਚਿਆਂ ਦੀ ਮੌਤ
ਮੱਧ ਪ੍ਰਦੇਸ਼, 6 ਮਈ, ਪਰਦੀਪ ਸਿੰਘ:- ਮੱਧ ਪ੍ਰਦੇਸ਼ ਦੇ ਜਬਲਪੁਰ ਵਿਖੇ ਟਰੈਕਟਲ ਪਲਟਣ ਨਾਲ 5 ਬੱਚਿਆਂ ਦੀ ਮੌਤ ਹੋ ਗਈ। ਇਸ ਹਾਦਸੇ ਵਿੱਚ ਦੋ ਬੱਚੇ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਏ। ਇਹ ਹਾਦਸਾ ਉਦੋਂ ਵਾਪਰਿਆ ਜਦੋਂ ਟਰੈਕਟਰ ਬੇਕਾਬੂ ਹੋ ਗਿਆ। ਜ਼ਖ਼ਮੀਆਂ ਨੂੰ ਮੈਡੀਕਲ ਕਾਲਜ ਵਿੱਚ ਦਾਖ਼ਲ ਕਰਵਾਇਆ ਗਿਆ ਹੈ, ਜਿਨ੍ਹਾਂ ਦੀ ਹਾਲਤ ਨਾਜ਼ੁਕ ਬਣੀ ਹੋਈ […]

ਮੱਧ ਪ੍ਰਦੇਸ਼, 6 ਮਈ, ਪਰਦੀਪ ਸਿੰਘ:- ਮੱਧ ਪ੍ਰਦੇਸ਼ ਦੇ ਜਬਲਪੁਰ ਵਿਖੇ ਟਰੈਕਟਲ ਪਲਟਣ ਨਾਲ 5 ਬੱਚਿਆਂ ਦੀ ਮੌਤ ਹੋ ਗਈ। ਇਸ ਹਾਦਸੇ ਵਿੱਚ ਦੋ ਬੱਚੇ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਏ। ਇਹ ਹਾਦਸਾ ਉਦੋਂ ਵਾਪਰਿਆ ਜਦੋਂ ਟਰੈਕਟਰ ਬੇਕਾਬੂ ਹੋ ਗਿਆ। ਜ਼ਖ਼ਮੀਆਂ ਨੂੰ ਮੈਡੀਕਲ ਕਾਲਜ ਵਿੱਚ ਦਾਖ਼ਲ ਕਰਵਾਇਆ ਗਿਆ ਹੈ, ਜਿਨ੍ਹਾਂ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਇਹ ਹਾਦਸਾ ਚਾਰਗਵਾਂ ਥਾਣੇ ਅਧੀਨ ਪੈਂਦੇ ਪਿੰਡ ਤਿਨੇਟਾ ਵਿੱਚ ਵਾਪਰਿਆ।
ਦੱਸਿਆ ਜਾ ਰਿਹਾ ਹੈ ਕਿ 18 ਸਾਲ ਦਾ ਨਾਬਾਲਗ ਲੜਕਾ ਧਰਮਿੰਦਰ ਠਾਕੁਰ ਟਰੈਕਟਰ ਚਲਾ ਰਿਹਾ ਸੀ। ਹਾਦਸੇ ਵਿੱਚ ਮਾਰੇ ਗਏ ਬੱਚੇ ਪਿੰਡ ਤਿਨੇਟਾ ਡਿਉੜੀ ਦੇ ਵਸਨੀਕ ਹਨ। ਪੁਲਸ ਨੇ ਲਾਸ਼ਾਂ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਇਸ ਹਾਦਸੇ ਵਿੱਚ ਟਰੈਕਟਰ ਚਲਾ ਰਹੇ ਧਰਮਿੰਦਰ ਦੀ ਵੀ ਮੌਤ ਹੋ ਗਈ। ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਮ੍ਰਿਤਕਾਂ ਦੇ ਪਰਿਵਾਰਾਂ ਨੂੰ 50-50 ਹਜ਼ਾਰ ਰੁਪਏ ਅਤੇ ਜ਼ਖ਼ਮੀਆਂ ਨੂੰ 10-10 ਹਜ਼ਾਰ ਰੁਪਏ ਦੀ ਵਿੱਤੀ ਸਹਾਇਤਾ ਦਿੱਤੀ ਗਈ ਹੈ। ਹਾਦਸੇ ਦੀ ਸੂਚਨਾ ਮਿਲਦਿਆਂ ਹੀ ਪਿੰਡ ਵਿੱਚ ਸੋਗ ਦੀ ਲਹਿਰ ਫੈਲ ਗਈ।
ਇਹ ਵੀ ਪੜ੍ਹੋ:-
ਕਰਨਾਟਕ ਦੀ 32 ਸਾਲਾਂ ਮਹਿਲਾ ਨੇ ਆਪਣੇ ਪਤੀ ਨਾਲ ਲੜਨ ਤੋਂ ਬਾਅਦ ਆਪਣੇ 6 ਸਾਲਾਂ ਬੱਚੇ ਨੂੰ ਮੱਗਰਮੱਛ ਵਾਲੀ ਨਦੀ ਵਿੱਚ ਸੁੱਟ ਆਈ। ਦੂਜੇ ਦਿਨ ਬੱਚੇ ਦੀ ਲਾਸ਼ ਮਿਲੀ। ਪੁਲਿਸ ਨੇ ਸੋਮਵਾਰ ਨੂੰ ਇਸ ਦੀ ਜਾਣਕਾਰੀ ਦਿੱਤੀ। ਮਹਿਲਾ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਬੱਚਾ ਗੂੰਗਾ ਸੀ ਜਿਸ ਕਰਕੇ ਪਤੀ ਹਰ ਰੋਜ਼ ਝਗੜਾ ਕਰਦਾ ਸੀ ਕਿ ਤੂੰ ਗੂੰਗੇ ਬੱਚੇ ਨੂੰ ਜਨਮ ਦਿੱਤਾ ਹੈ।
ਮਹਿਲਾ ਲੋਕਾਂ ਦੇ ਘਰਾਂ ਵਿੱਚ ਕੰਮ ਕਰਦੀ ਸੀ ਅਤੇ ਘਰ ਦਾ ਗੁਜ਼ਾਰਾ ਕਰਦੀ ਸੀ। ਉਨ੍ਹਾਂਦਾ ਕਹਿਣਾ ਹਕਿ ਮੇਰਾ ਪਤੀ ਰਵੀ ਕੁਮਾਰ ਨਾਲ ਹੋਰ ਰੋਜ਼ ਝਗੜਾ ਹੁੰਦਾ ਸੀ ਜਿਸਤੋਂ ਤੰਗ ਹੋ ਕੇ ਮੈਂ ਬੱਚੇ ਨੂੰ ਹੀ ਮੱਗਰਮੱਛ ਵਾਲੀ ਨਦੀ ਵਿੱਚ ਸੁੱਟ ਆਈ ਸੀ ਪਰ ਦੂਜੇ ਦਿਨ ਬੱਚੇ ਦੀ ਲਾਸ਼ ਮਿਲ ਗਈ।
ਇਸ ਘਟਨਾ ਦੀ ਜਾਣਕਾਰੀ ਗੁਆਂਢੀਆਂ ਨੇ ਪੁਲਿਸ ਨੂੰ ਦਿੱਤੀ। ਪੁਲਿਸ ਸੂਚਨਾ ਮਿਲਦੇ ਸਾਰ ਹੀ ਮੌਕੇ ਉੱਤੇ ਪਹੁੰਚ ਗਈ ਅਤੇ ਲੋਕਾਂ ਦੇ ਬਿਆਨ ਦਰਜ ਕੀਤੇ ਅਤੇ ਮਾਮਲਾ ਦਰਜ ਕਰ ਲਿਆ। ਪੁਲਿਸ ਦਾ ਕਹਿਣਾ ਹ ਕਿ ਬੱਚੇ ਦਾ ਪੋਸਟਮਾਰਟ ਕਰਵਾ ਲਿਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਪਤੀ-ਪਤਨੀ ਗ੍ਰਿਫ਼ਤਾਰ ਕਰ ਲਿਆ ਹੈ।