ਭਾਰਤ-ਕੈਨੇਡਾ ਵਿਚਾਲੇ ਤਣਾਅ ! ਭਾਰਤ ਨੇ ਕੱਢਿਆ ਇੱਕ ਕੈਨੇਡੀਅਨ ਡਿਪਲੋਮੈਟ
ਚੰਡੀਗੜ੍ਹ, 20 ਸਤੰਬਰ, ( ਸਵਾਤੀ ਗੌੜ) : ਭਾਰਤ ਤੇ ਕੈਨੇਡਾ ਵਿਚਾਲੇ ਤਣਾਅ ਲਗਾਤਾਰ ਵੱਧਦਾ ਜਾ ਰਿਹਾ ਹੈ । ਇੱਕ ਪਾਸੇ ਟਰੂਡੋ ਦੇ ਹਰਦੀਪ ਨਿੱਝਰ ਦੇ ਕਤਲ ਨੂੰ ਲੈਕੇ ਭਾਰਤ ਤੇ ਇਲਜ਼ਾਮ ਤੇ ਹੁਣ ਟਰੂਡੋ ਸਰਕਾਰ ਨੇ ਕੈਨੇਡੀਅਨ ਨਾਗਰਿਕਾਂ ਲਈ ਇੱਕ ਐਡਵਾਇਜ਼ਰੀ ਜਾਰੀ ਕਰ ਦਿੱਤੀ ਹੈ ਹਾਲਾਂਕਿ ਭਾਰਤ ਨੇ ਕੈਨੇਡੀਅਨ ਪੀਐਮ ਟਰੂਡੋ ਵੱਲੋਂ ਲਾਏ ਸਾਰੇ ਇਲਜ਼ਾਮਾਂ […]
By : Hamdard Tv Admin
ਚੰਡੀਗੜ੍ਹ, 20 ਸਤੰਬਰ, ( ਸਵਾਤੀ ਗੌੜ) : ਭਾਰਤ ਤੇ ਕੈਨੇਡਾ ਵਿਚਾਲੇ ਤਣਾਅ ਲਗਾਤਾਰ ਵੱਧਦਾ ਜਾ ਰਿਹਾ ਹੈ । ਇੱਕ ਪਾਸੇ ਟਰੂਡੋ ਦੇ ਹਰਦੀਪ ਨਿੱਝਰ ਦੇ ਕਤਲ ਨੂੰ ਲੈਕੇ ਭਾਰਤ ਤੇ ਇਲਜ਼ਾਮ ਤੇ ਹੁਣ ਟਰੂਡੋ ਸਰਕਾਰ ਨੇ ਕੈਨੇਡੀਅਨ ਨਾਗਰਿਕਾਂ ਲਈ ਇੱਕ ਐਡਵਾਇਜ਼ਰੀ ਜਾਰੀ ਕਰ ਦਿੱਤੀ ਹੈ ਹਾਲਾਂਕਿ ਭਾਰਤ ਨੇ ਕੈਨੇਡੀਅਨ ਪੀਐਮ ਟਰੂਡੋ ਵੱਲੋਂ ਲਾਏ ਸਾਰੇ ਇਲਜ਼ਾਮਾਂ ਨੂੰ ਖਾਰਜ ਕਰ ਦਿੱਤਾ ਹੈ ਪਰ ਖਬਰ ਇਹ ਵੀ ਹੈ ਕਿ ਭਾਰਤ ਨੇ ਦੇਰ ਰਾਤ ਦਿੱਲੀ ਵਿੱਚ ਇੱਕ ਕੈਨੇਡੀਅਨ ਡਿਪਲੋਮੈਟ ਨੂੰ ਦੇਸ਼ ਛੱਡਣ ਲਈ ਕਹਿ ਦਿੱਤਾ ਹੈ। ਮੀਡੀਆ ਰਿਪੋਰਟਾਂ ਮੁਤਾਬਕ ਟਰੂਡੋ ਸਰਕਾਰ ਭਾਰਤ ਨਾਲ ਵਿਵਾਦ ਨਹੀਂ ਵਧਾਉਣਾ ਚਾਹੁੰਦੀ ਪਰ ਕੁਝ ਮੁੱਦਿਆਂ ਤੇ ਗੰਭੀਰ ਹੋਣ ਲਈ ਕਹਿ ਰਹੀ ਹੈ ਹਾਲਾਂਕਿ ਦੋਹਾਂ ਦੇਸ਼ਾਂ ਵਿਚਾਲੇ ਤਲਖੀ ਤੇ ਵਿਵਾਦ ਨੂੰ ਲੈਕੇ ਕਈ ਦੇਸ਼ ਚਿੰਤਤ ਨਜ਼ਰ ਆ ਰਹੇ ਨੇ ।
ਕੈਨੇਡੀਅਨ ਸਰਕਾਰ ਦੀ ਐਡਵਾਇਜ਼ਰੀ
ਪਿਛਲੇ ਕੁਝ ਸਮੇਂ ਤੋਂ ਭਾਰਤ ਤੇ ਕੈਨੇਡਾ ਵਿਚਾਲੇ ਦੂਰੀਆਂ ਵਧ ਰਹੀਆਂ ਸਨ ਪਰ ਹਾਲ ਹੀ ਵਿੱਚ ਪੀਐੱਮ ਟਰੂਡੋ ਵੱਲੋਂ ਭਾਰਤ ਤੇ ਹਰਦੀਪ ਨਿੱਝਰ ਦੇ ਕਤਲ ਦੇ ਇਲਜ਼ਾਮ ਤੋਂ ਬਾਅਦ ਦੋਵੇਂ ਦੇਸ਼ ਇੱਕ-ਦੂਜੇ ਦੇ ਆਹਮੋ ਸਾਹਮਣੇ ਆ ਗਏ ਨੇ ਤੇ ਇਸ ਮਾਮਲੇ ਵਿੱਚ ਦੋਵਾਂ ਸਰਕਾਰਾਂ ਵੱਲੋਂ ਬਿਆਨਬਾਜ਼ੀ ਵੀ ਹੋ ਰਹੀ ਹੈ ।ਅਜਿਹੇ ਵਿੱਚ ਹੁਣ ਕੈਨੇਡੀਅਨ ਸਰਕਾਰ ਨੇ ਆਪਣੇ ਲੋਕਾਂ ਲਈ ਇੱਕ ਐਡਵਾਇਜ਼ਰੀ ਜਾਰੀ ਕਰ ਦਿੱਤੀ ਹੈ ਜਿਸ ਵਿੱਚ ਉਹਨਾਂ ਲੋਕਾਂ ਨੂੰ ਸੁਰੱਖਿਆ ਕਾਰਨਾਂ ਦਾ ਹਵਾਲਾ ਦਿੰਦੀਆਂ ਜੰਮੂ-ਕਸ਼ਮੀਰ ਨਾ ਜਾਣ ਦੀ ਅਪੀਲ ਕੀਤੀ ਹੈ ।ਕੈਨੇਡਾ ਸਰਕਾਰ ਨੇ ਕਿਹਾ ਕਿ ਉਥੇ ਦਹਿਸ਼ਤਵਾਦ ਤੇ ਕਿਡਨੈਪਿੰਗ ਦਾ ਖਤਰਾ ਹੈ,,,ਇਸ ਲਈ ਲੋਕ ਉਥੇ ਜਾਣ ਤੋਂ ਗੁਰੇਜ਼ ਕਰਨ।ਇਹਨਾਂ ਹੀ ਨਹੀਂ ਕੈਨੇਡੀਅਨ ਸਰਕਾਰ ਨੇ ਨਾਗਰਿਕਾਂ ਨੂੰ ਅਸਮ ਤੇ ਮਣੀਪੁਰ ਵੀ ਨਾ ਜਾਣ ਦੀ ਸਲਾਹ ਦਿੱਤੀ ਹੈ।
ਕੈਨੇਡਾ ਭਾਰਤ ਨਾਲ ਨਹੀਂ ਚਾਹੁੰਦਾ ਵਿਵਾਦ !
ਇਸ ਮਾਮਲੇ ਵਿੱਚ ਦੂਜੀ ਵੱਡੀ ਖਬਰ ਇਹ ਕਿ ਕੈਨੇਡਾ ਦੇ ਇੱਕ ਅਖਬਾਰ ਵੱਲੋਂ ਪੀਐੱਮ ਟਰੂਡੋ ਦਾ ਬਿਆਨ ਜਾਰੀ ਕੀਤਾ ਗਿਆ ਜਿਸ ਵਿੱਚ ਕਿਹਾ ਗਿਆ ਕਿ ਕੈਨੇਡਾ ਸਰਕਾਰ ਭਾਰਤ ਨਾਲ ਕੋਈ ਵਿਵਾਦ ਨਹੀਂ ਵਧਾਉਣਾ ਚਾਹੁੰਦਾ ਪਰ ਭਾਰਤ ਨੂੰ ਇਹਨਾਂ ਮੁੱਦਿਆਂ ਨੂੰ ਗੰਭੀਰਤਾ ਨਾਲ ਲਵੇ।
ਭਾਰਤ ਵਿੱਚੋਂ ਇੱਕ ਕੈਨੇਡੀਅਨ ਡਿਪਲੋਮੈਟ ਆਊਟ !
ਉਧਰ ਭਾਰਤੀ ਵਿਦੇਸ਼ ਮੰਤਰਾਲੇ ਨੇ ਨਵੀਂ ਦਿੱਲੀ ਵਿੱਚ ਤਾਇਨਾਤ ਕੈਨੇਡੀਅਨ ਇੰਟੈਲੀਜੈਂਸ ਦੇ ਮੁੱਖੀ ਓਲੀਵਰ ਸਿਲਵੈਸਟਰ ਨੂੰ ਪੰਜ ਦਿਨਾਂ ਵਿੱਚ ਦੇਸ਼ ਛੱਡਣ ਲਈ ਕਹਿ ਦਿੱਤਾ ਹੈ।ਇਹ ਕਾਰਵਾਈ ਕੈਨੇਡਾ ਦੇ ਪੀਐੱਮ ਟਰੂਡੋ ਵੱਲੋਂ ਹਰੀਦਪ ਨਿਝਰ ਕਤਲ ਮਾਮਲੇ ਵਿੱਚ ਭਾਰਤੀ ਏਜੰਟਾਂ ਦੀ ਸ਼ਮੂਲੀਅਤ ਦੇ ਦੋਸ਼ ਲਾਏ ਜਾਣ ਤੋਂ ਬਾਅਦ ਹੋਈ ਹੈ।ਭਾਰਤ ਨੇ ਕਿਹਾ ਕਿ ਉਹ ਆਪਣੇ ਅੰਦਰੂਨੀ ਮਸਲਿਆਂ ਵਿੱਚ ਕੈਨੇਡੀਅਨ ਰਾਜਦੂਤਾਂ ਦੇ ਦਖਲ ਤੇ ਉਹਨਾਂ ਦੀਆਂ ਭਾਰਤ ਵਿਰੋਧੀ ਗਤੀਵਿਧੀਆਂ ਤੋਂ ਫਿਕਰਮੰਦ ਹਨ ਹਾਲਾਂਕਿ ਇਸ ਤੋਂ ਪਹਿਲਾਂ ਕੈਨੇਡਾ ਨੇ ਵੀ ਭਾਰਤ ਦੇ ਇੱਕ ਸੀਨੀਅਰ ਡਿਪਲੋਮੈਟ ਨੂੰ ਦੇਸ਼ ਛੱਡਣ ਲਈ ਕਹਿ ਦਿੱਤਾ ਸੀ ।ਕੱਢੇ ਗਏ ਭਾਰਤੀ ਡਿਪਲੋਮੈਟ ਪਵਨ ਕੁਮਾਰ ਰਾਏ ਹਨ ਜੋ ਕੈਨੇਡਾ ਵਿੱਚ ਭਾਰਤ ਦੀ ਖੁਫੀਆ ਏਜੰਸੀ ਰਾਅ ਦੇ ਇੰਚਾਰਜ ਸਨ ।
ਕੌਣ ਹਨ ਡਿਪਲੋਮੈਟ ਪਵਨ ਕੁਮਾਰ ?
ਕੈਨੇਡਾ ਵੱਲੋਂ ਕੱਢੇ ਭਾਰਤੀ ਡਿਪਲੋਮੈਟ ਪਵਨ ਕੁਮਾਰ ਰਾਏ ਪੰਜਾਬ ਕਾਡਰ ਨਾਲ ਸਬੰਧਤ ਹਨ । ਉਹ ਪਿਛਲੇ ਸਮੇਂ ਤੋਂ ਕੈਨੇਡਾ ਦੇ ਸਫਾਰਤਖਾਨੇ ਵਿੱਚ ਤਾਇਨਾਤ ਸੀ । ਪਵਨ ਕੁਮਾਰ 1997 ਬੈਚ ਦੇ ਪੁਲਿਸ ਅਧਿਕਾਰੀ ਹਨ ਜੋ ਬਿਹਾਰ ਸੂਬੇ ਨਾਲ ਸਬੰਧਤ ਹਨ । ਉਹ ਪੰਜਾਬ ਵਿੱਚ ਜਲੰਧਰ, ਤਰਨਤਾਰਨਨ ਤੇ ਮੋਗਾ ਜ਼ਿਲ੍ਹਿਆਂ ਵਿੱਚ ਐਸ.ਐਸ.ਪੀ ਵਜੋਂ ਸੇਵਾਵਾਂ ਨਿਭਾ ਚੁੱਕੇ ਹਨ ।ਪਵਨ ਕੁਮਾਰ ਸਾਲ 2010 ਵਿੱਚ ਕੇਂਦਰੀ ਡੇਪੂਟੇਸ਼ਨ ਤੇ ਗਏ ਸਨ ਜਿਸ ਤੋਂ ਬਾਅਦ ਉਹ ਰਾਅ ਵਿੱਚ ਭਰਤੀ ਹੋਏ ਸਨ ।
ਵਿਰੋਧੀਆਂ ਦੀ ਟਰੂਡੋ ਨੂੰ ਨਸੀਹਤ !
ਭਾਰਤ ਤੇ ਕੈਨੇਡਾ ਵਿਚਾਲੇ ਵਿਵਾਦ ਨੂੰ ਦੇਖਦਿਆਂ ਕੈਨੇਡੀਅਨ ਵਿਰੋਧੀ ਪੀਐੱਮ ਟਰੂਡੋ ਤੋਂ ਦੂਰੀ ਬਣਾਉਂਦਾ ਨਜ਼ਰ ਆ ਰਿਹਾ ਹੈ ।ਵਿਰੋਧੀ ਧਿਰ ਦੇ ਆਗੂ ਪੀਅਰੇ ਪੋਲੀਵਰੇ ਨੇ ਸੋਸ਼ਲ ਮੀਡੀਆ ਤੇ ਲਿੱਖਿਆ, ਸਾਡੇ ਪੀਐੱਮ ਨੂੰ ਸਾਫ ਤੇ ਸਿੱਧੀ ਗੱਲ ਕਰਨੀ ਚਾਹੀਦੀ ਹੈ ਜੇ ਉਹਨਾਂ ਕੋਲ ਕੋਈ ਸਬੂਤ ਹੈ ਤਾਂ ਉਹ ਲੋਕਾਂ ਦੇ ਸਾਹਮਣੇ ਰੱਖਣ । ਅਜਿਹਾ ਹੋਵੇਗਾ ਤਾਂ ਹੀ ਲੋਕ ਫੈਸਲਾ ਲੈ ਸਕਣਗੇ ਕਿ ਕੌਣ ਸਹੀ ਹੈ ਤੇ ਕੌਣ ਗਲਤ । ਹੈਰਾਨੀ ਦੀ ਗੱਲ ਹੈ ਕਿ ਟਰੂਡੋ ਕੋਈ ਫੈਕਟ ਸਾਹਮਣੇ ਨਹੀਂ ਰੱਖ ਰਹੇ, ਉਹਨਾਂ ਵੱਲੋਂ ਸਿਰਫ ਬਿਆਨ ਦਿੱਤੇ ਜਾ ਰਹੇ ਨੇ ਜੋ ਕੋਈ ਵੀ ਕਰ ਸਕਦਾ ਹੈ ।
ਤਣਾਅ ਨੂੰ ਲੈਕੇ ਕਈ ਦੇਸ਼ ਫਿਕਰਮੰਦ !
ਪੀਐੱਮ ਟਰੂਡੋ ਨੇ ਫੋਨ ਕਰ ਕੇ ਕਈ ਦੇਸ਼ਾਂ ਨੂੰ ਹਰਦੀਪ ਨਿਝਰ ਕੇਸ ਬਾਰੇ ਜਾਣੂ ਕਰਵਾਇਆ ਹੈ ਜਿਸ ਵਿੱਚ ਅਮਰੀਕਾ, ਬਰਤਾਨੀਆ ਤੇ ਆਸਟਰੇਲਿਆ ਵੀ ਸ਼ਾਮਲ ਨੇ ।ਇਹਨਾਂ ਦੇਸ਼ਾਂ ਨੇ ਇਸ ਮਾਮਲੇ ਤੇ ਚਿੰਤਾ ਜ਼ਾਹਿਰ ਕੀਤੀ ਹੈ,,ਵਾਈਚ ਹਾਊਸ ਦੀ ਕੌਮੀ ਸੁਰੱਖਿਆ ਪਰਿਸ਼ਦ ਨੇ ਕਿਹਾ ਕਿ ਉਹ ਕੈਨੇਡਾ ਨਾਲ ਲਗਾਤਾਰ ਸੰਪਰਕ ਵਿੱਚ ਹਨ,ਇਹ ਜ਼ਰੂਰੀ ਹੈ ਕਿ ਕੈਨੇਡਾ ਦੀ ਜਾਂਚ ਅੱਗੇ ਵਧੇ ਤੇ ਦੋਸ਼ੀਆਂ ਨੂੰ ਸਜ਼ਾ ਮਿਲੇ । ਆਸਟਰੇਲਿਆ ਦੇ ਵਿਦੇਸ਼ ਮੰਤਰੀ ਪੈਨੀ ਵੌਂਗ ਨੇ ਇਸ ਬਾਬਤ ਇੱਕ ਬਿਆਨ ਜਾਰੀ ਕਰ ਕਿਹਾ ਕਿ ਕਤਲ ਸੰਬਧੀ ਜਾਂਚ ਜਾਰੀ ਹੈ , ਕੈਨੇਡੀਅਨ ਸਰਕਾਰ ਵੱਲੋਂ ਲਗਾਏ ਦੋਸ਼ ਚਿੰਤਾਜਨਕ ਹੈ । ਉਹਨਾਂ ਸਾਰੇ ਮੁਲਕਾਂ ਨੂੰ ਇੱਕ ਦੂਜੇ ਦੀ ਖੁਦਮਿਖਤਿਆਰੀ ਤੇ ਸਥਾਨਕ ਕਾਨੂੰਨਾਂ ਦਾ ਸਤਿਕਾਰ ਕਰਨ ਬਾਰੇ ਅਪੀਲ ਕੀਤੀ ਹੈ । ਉਧਰ ਯੂਕੇ ਦੇ ਪੀਐੱਮ ਰਿਸ਼ੀ ਸੁਨਕ ਦੇ ਬੁਲਾਰੇ ਨੇ ਕਿਹਾ ਕਿ ਉਹ ਇਸ ਮਾਮਲੇ ਵਿੱਚ ਕੈਨੇਡਾ ਸਰਕਾਰ ਦੇ ਸੰਪਰਕ ਵਿੱਚ ਹਨ ।
ਇਹ ਮਸਲਾ ਭਵਿੱਖ ਲਈ ਬਣ ਸਕਦਾ ਹੈ ਖਤਰਾ !
ਕੈਨੇਡਾ ਤੇ ਭਾਰਤ ਦੇ ਰਿਸ਼ਤੇ ਪਹਿਲਾਂ ਹੀ ਖਰਾਬ ਚੱਲ ਰਹੇ ਨੇ ਤੇ ਹੁਣ ਕੈਨੇਡੀਅਨ ਪੀਐੱਮ ਦੇ ਇਲਜ਼ਾਮਾਂ ਤੋਂ ਬਾਅਦ ਦੋਹਾਂ ਦੇਸ਼ਾਂ ਵਿਚਾਲੇ ਸਬੰਧ ਹੋਰ ਖਰਾਬ ਹੋਣ ਦੀ ਸੰਭਾਵਨਾ ਹੈ ਜਿਸ ਦੀ ਸ਼ੁਰੂਆਤ ਹੋ ਚੁੱਕੀ ਹੈ । ਕੁਝ ਦਿਨ ਪਹਿਲਾਂ ਕੈਨੇਡਾ ਨੇ ਦੋਹਾਂ ਦੇਸ਼ਾਂ ਵਿਚਾਲੇ ਮੁਫਤ ਵਪਾਰ ਸਮਝੌਤੇ ( ਢਠਅ ) ਤੇ ਰੋਕ ਲਗਾ ਦਿੱਤੀ ਸੀਙ ਲਗਭਗ ਇੱਕ ਦਹਾਕੇ ਬਾਅਦ ਦੋਹਾਂ ਦੇਸ਼ਾਂ ਵਿਚਾਲੇ ਸਮਝੌਤੇ ’ਤੇ ਗੱਲਬਾਤ ਸ਼ੁਰੂ ਹੋਣ ਵਾਲੀ ਸੀ ਙ ਇਸ ਤੋਂ ਭਾਰਤ ਨੇ ਕੁਝ ਦਿਨ ਪਹਿਲਾਂ ਕਿਹਾ ਸੀ ਕਿ ਜਦੋਂ ਤੱਕ ਕੈਨੇਡਾ ਆਪਣੀ ਧਰਤੀ ਤੋਂ ਭਾਰਤ ਵਿਰੋਧੀ ਗਤੀਵਿਧੀਆਂ ਨਹੀਂ ਰੋਕਦਾ, ਉਦੋਂ ਤੱਕ ਵਪਾਰ ਸਮਝੌਤੇ ਤੇ ਕੋਈ ਚਰਚਾ ਨਹੀਂ ਹੋਵੇਗੀ ਙ ਇਸ ਤੋਂ ਬਾਅਦ ਕੈਨੇਡਾ ਦੀ ਵਪਾਰ ਮੰਤਰੀ ਮੈਰੀ ਐਨਜੀ ਨੇ ਅਕਤੂਬਰ ਵਿੱਚ ਭਾਰਤ ਨਾਲ ਹੋਣ ਵਾਲੇ ਟਰੇਡ ਮਿਸ਼ਨ ਨੂੰ ਮੁਲਤਵੀ ਕਰ ਦਿੱਤਾ ਸੀ ।