Begin typing your search above and press return to search.

ਕੈਨੇਡਾ 'ਚ ਆਰਜ਼ੀ ਵਿਦੇਸ਼ੀ ਕਾਮਿਆਂ ਨੂੰ ਮਿਲੇਗੀ ਵੱਡੀ ਰਾਹਤ

ਔਟਵਾ, 22 ਮਈ, ਪਰਦੀਪ ਸਿੰਘ : ਕੈਨੇਡਾ ਆਉਣ ਵਾਲੇ ਆਰਜ਼ੀ ਵਿਦੇਸ਼ੀ ਕਾਮਿਆਂ ਨੂੰ ਵੱਡੀ ਰਾਹਤ ਮਿਲਦੀ ਨਜ਼ਰ ਆ ਰਹੀ ਹੈ। ਸਮਾਜਿਕ ਮਾਮਲਿਆਂ ਬਾਰੇ ਸੈਨੇਟ ਦੀ ਇਕ ਕਮੇਟੀ ਨੇ ਫੈਡਰਲ ਸਰਕਾਰ ਨੂੰ ਸਿਫਾਰਸ਼ ਕੀਤੀ ਹੈ ਕਿ ਆਰਜ਼ੀ ਵਿਦੇਸ਼ੀ ਕਾਮਿਆਂ ਨੂੰ ਸਿਰਫ ਇਕ ਇੰਪਲੌਇਰ ਨਾਲ ਬੰਨ੍ਹ ਕੇ ਨਾ ਰੱਖਿਆ ਜਾਵੇ ਅਤੇ ਉਨ੍ਹਾਂ ਨੂੰ ਆਪਣੀ ਮਰਜ਼ੀ ਮੁਤਾਬਕ ਕਿਸੇ […]

ਕੈਨੇਡਾ ਚ ਆਰਜ਼ੀ ਵਿਦੇਸ਼ੀ ਕਾਮਿਆਂ ਨੂੰ ਮਿਲੇਗੀ ਵੱਡੀ ਰਾਹਤ
X

Editor EditorBy : Editor Editor

  |  22 May 2024 11:20 AM IST

  • whatsapp
  • Telegram

ਔਟਵਾ, 22 ਮਈ, ਪਰਦੀਪ ਸਿੰਘ : ਕੈਨੇਡਾ ਆਉਣ ਵਾਲੇ ਆਰਜ਼ੀ ਵਿਦੇਸ਼ੀ ਕਾਮਿਆਂ ਨੂੰ ਵੱਡੀ ਰਾਹਤ ਮਿਲਦੀ ਨਜ਼ਰ ਆ ਰਹੀ ਹੈ। ਸਮਾਜਿਕ ਮਾਮਲਿਆਂ ਬਾਰੇ ਸੈਨੇਟ ਦੀ ਇਕ ਕਮੇਟੀ ਨੇ ਫੈਡਰਲ ਸਰਕਾਰ ਨੂੰ ਸਿਫਾਰਸ਼ ਕੀਤੀ ਹੈ ਕਿ ਆਰਜ਼ੀ ਵਿਦੇਸ਼ੀ ਕਾਮਿਆਂ ਨੂੰ ਸਿਰਫ ਇਕ ਇੰਪਲੌਇਰ ਨਾਲ ਬੰਨ੍ਹ ਕੇ ਨਾ ਰੱਖਿਆ ਜਾਵੇ ਅਤੇ ਉਨ੍ਹਾਂ ਨੂੰ ਆਪਣੀ ਮਰਜ਼ੀ ਮੁਤਾਬਕ ਕਿਸੇ ਵੀ ਇੰਪਲੌਇਰ ਕੋਲ ਕੰਮ ਕਰਨ ਦੀ ਖੁੱਲ੍ਹ ਹੋਣੀ ਚਾਹੀਦੀ ਹੈ।

ਕਮੇਟੀ ਨੇ ਸਪੱਸ਼ਟ ਸ਼ਬਦਾਂ ਵਿਚ ਆਖਿਆ ਕਿ ਟੈਂਪਰੇਰੀ ਫੌਰਨ ਵਰਕਰ ਪ੍ਰੋਗਰਾਮ ਮੌਜੂਦਾ ਰੂਪ ਵਿਚ ਨਾ ਪ੍ਰਵਾਸੀਆਂ ਵਾਸਤੇ ਲਾਹੇਵੰਦ ਸਾਬਤ ਹੋ ਰਿਹਾ ਹੈ ਅਤੇ ਨਾ ਹੀ ਉਨ੍ਹਾਂ ਨੂੰ ਨੌਕਰੀ ਦੇਣ ਵਾਲਿਆਂ ਵਾਸਤੇ । 'ਦਾ ਗਲੋਬ ਐਂਡ ਮੇਲ' ਦੀ ਰਿਪੋਰਟ ਮੁਤਾਬਕ ਕਮੇਟੀ ਦਾ ਮੰਨਣਾ ਹੈ ਕਈ ਦਹਾਕੇ ਪਹਿਲਾਂ ਤਿਆਰ ਇਸ ਇੰਮੀਗ੍ਰੇਸ਼ਨ ਪ੍ਰੋਗਰਾਮ ਵਿਚ ਵੱਡੇ ਸੁਧਾਰਾਂ ਦੀ ਜ਼ਰੂਰਤ ਹੈ ਅਤੇ ਖਾਸ ਖੇਤਰਾਂ ਨਾਲ ਸਬੰਧਤ ਵਰਕ ਪਰਮਿਟ ਜਾਰੀ ਕੀਤੇ ਜਾਣ । ਮੌਜੂਦ ਕਲੋਜ਼ਡ ਵਰਕ ਪਰਮਿਟ ਵਾਲਾ ਸਿਸਟਮ ਬਦਲ ਦਿਤਾ ਜਾਵੇ। ਇੰਮੀਗ੍ਰੇਸ਼ਨ ਮੰਤਰੀ ਅਤੇ ਰੁਜ਼ਗਾਰ ਮੰਤਰੀ ਨੂੰ ਇਨ੍ਹਾਂ ਸਿਫਾਰਸ਼ਾਂ ਬਾਰੇ ਜਵਾਬ ਦੇਣ ਲਈ 100 ਦਿਨ ਦਾ ਸਮਾਂ ਦਿਤਾ ਗਿਆ ਹੈ । ਕਮੇਟੀ ਵੱਲੋਂ ਕੀਤੀਆਂ ਸਿਫਾਰਸ਼ਾਂ ਵਿਚ ਪ੍ਰਵਾਸੀ ਕਾਮਿਆਂ ਨੂੰ ਉਨ੍ਹਾਂ ਦੇ ਹੱਕਾਂ ਬਾਰੇ ਵੱਧ ਤੋਂ ਵੱਧ ਜਾਣਕਾਰੀ ਮੁਹੱਈਆ ਕਰਵਾਉਣ ਅਤੇ ਕੰਮ ਵਾਲੀਆਂ ਥਾਵਾਂ ਦੀ ਲਗਾਤਾਰ ਪੁਣ-ਛਾਣ ਕਰਨ 'ਤੇ ਜ਼ੋਰ ਵੀ ਦਿਤਾ ਗਿਆ ਹੈ ।

ਇਥੇ ਦਸਣਾ ਬਣਦਾ ਹੈ ਕਿ ਕਲੋਜ਼ਡ ਵਰਕ ਪਰਮਿਟ ਕਰ ਕੇ ਆਰਜ਼ੀ ਵਿਦੇਸ਼ੀ ਕਾਮੇ ਕਿਸੇ ਹੋਰ ਇੰਪਲੌਇਰ ਕੋਲ ਕੰਮ ਕਰਨ ਲਈ ਅਧਿਕਾਰਤ ਨਹੀਂ ਹੁੰਦੇ ਅਤੇ ਇੰਪਲੌਇਰਜ਼ ਨੂੰ ਮਨਮਾਨੀਆਂ ਕਰਨ ਦਾ ਮੌਕਾ ਮਿਲ ਜਾਂਦਾ ਹੈ | ਸੰਯੁਕਤ ਰਾਸ਼ਟਰ ਦੇ ਵਿਸ਼ੇਸ਼ ਰਿਪੋਰਟਰ ਟੌਮੌਏ ਓਬੋਕਟਾ ਨੇ 2023 ਵਿਚ ਕੈਨੇਡਾ ਦੀ ਆਰਜ਼ੀ ਵਿਦੇਸ਼ੀ ਕਾਮਿਆਂ ਵਾਲੀ ਯੋਜਨਾ ਦੀ ਤੁਲਨਾ ਗੁਲਾਮੀ ਵਿਚ ਜਕੜੇ ਕਿਰਤੀਆਂ ਨਾਲ ਕੀਤੀ ਸੀ।| ਦੂਜੇ ਪਾਸੇ ਸੈਨੇਟ ਮੈਂਬਰ ਜੀਜੀ ਓਸਲਰ ਨੇ ਦੱਸਿਆ ਕਿ ਕਮੇਟੀ ਦੀ ਸੁਣਵਾਈ ਦੌਰਾਨ ਪੇਸ਼ ਇਕ ਕਿਰਤੀ ਵੱਲੋਂ ਕਲੋਜ਼ਡ ਵਰਕ ਪਰਮਿਟ ਨੂੰ ਅਦਿੱਖ ਗੁਲਾਮੀ ਦਾ ਨਾਂ ਦਿਤਾ ਗਿਆ। ਮੀਡੀਆ ਨਾਲ ਗੱਲਬਾਤ ਕਰਦਿਆਂ ਜੀਜੀ ਓਸਲਰ ਨੇ ਕਿਹਾ ਕਿ ਆਰਜ਼ੀ ਵਿਦੇਸ਼ੀ ਕਾਮਿਆਂ ਨੂੰ ਵੱਡੀਆਂ ਸਮੱਸਿਆਵਾਂ ਵਿਚੋਂ ਲੰਘਣਾ ਪੈਂਦਾ ਹੈ ਜਿਨ੍ਹਾਂ ਵਿਚ ਵੇਜ ਥੈਫਟ, ਕੰਮ ਵਾਲੀ ਥਾਂ 'ਤੇ ਅਸੁਰੱਖਿਅਤ ਹਾਲਾਤ, ਤੰਗ ਪ੍ਰੇਸ਼ਾਨ ਕੀਤਾ ਜਾਣਾ ਅਤੇ ਧੱਕੇਸ਼ਾਹੀ ਸ਼ਾਮਲ ਹਨ।

ਡਿਪੋਰਟ ਕੀਤੇ ਜਾਣ ਦੇ ਡਰੋਂ ਕਿਰਤੀਆਂ ਵੱਲੋਂ ਆਪਣੇ ਨਾਲ ਹੋ ਰਹੀਆਂ ਵਧੀਕੀਆਂ ਦੀ ਸ਼ਿਕਾਇਤ ਵੀ ਨਹੀਂ ਕੀਤੀ ਜਾਂਦੀ | ਇਥੇ ਦਸਣਾ ਬਣਦਾ ਹੈ ਕਿ ਬੀਤੇ ਮਾਰਚ ਮਹੀਨੇ ਦੌਰਾਨ ਇੰਮੀਗ੍ਰੇਸ਼ਨ ਮੰਤਰੀ ਮਾਰਕ ਮਿਲਰ ਵੱਲੋਂ ਆਰਜ਼ੀ ਵਿਦੇਸ਼ੀ ਕਾਮਿਆਂ ਨਾਲ ਸਬੰਧਤ ਯੋਜਨਾ ਦੀ ਸਮੀਖਿਆ ਕਰਨ ਦਾ ਐਲਾਨ ਕੀਤਾ ਗਿਆ ਸੀ | ਸੈਨੇਟ ਕਮੇਟੀ ਦੀ ਮੁਖੀ ਰਤਨਾ ਓਮੀਦਵਾਰ ਨੇ ਕਿਹਾ ਕਿ ਫੈਡਰਲ ਸਰਕਾਰ ਵੱਲੋਂ ਆਪਣੇ ਪੱਧਰ 'ਤੇ ਕੁਝ ਸੁਧਾਰ ਕਰਨ ਦਾ ਐਲਾਨ ਕੀਤਾ ਗਿਆ ਹੈ ਜਿਨ੍ਹਾਂ ਵਿਚ ਭਰੋਸੇਮੰਦ ਇੰਪਲੌਇਰਜ਼ ਦੀ ਦੀ ਸੂਚੀ ਤਿਆਰ ਕਰਨਾ ਸ਼ਾਮਲ ਹੈ |

ਕੈਨੇਡਾ ਵਿਚ ਕਿਰਤੀਆਂ ਦੀ ਕਿੱਲਤ ਦੂਰ ਕਰਨ ਦੇ ਮਕਸਦ ਨਾਲ 1973 ਵਿਚ ਆਰੰਭਿਆ ਇਹ ਪ੍ਰੋਗਰਾਮ ਕਿਰਤੀ ਬਾਜ਼ਾਰ ਦੀ ਧੁਰਾ ਬਣ ਚੁੱਕਾ ਹੈ ਜਿਸ ਦੇ ਮੱਦੇਨਜ਼ਰ ਵੱਡੇ ਸੁਧਾਰਾਂ ਦੀ ਜ਼ਰੂਰਤ ਹੈ | ਰਤਨਾ ਓਮੀਦਵਾਰ ਨੇ ਅੱਗੇ ਕਿਹਾ ਕਿ ਵਿਦੇਸ਼ੀ ਕਾਮਿਆਂ ਨੂੰ ਸੱਦਣ ਵਾਲਿਆਂ ਨੇ ਏਕਾ ਕੀਤਾ ਹੋਇਆ ਹੈ ਜਦਕਿ ਕਿਰਤੀਆਂ ਦੀ ਕੋਈ ਸੁਣਵਾਈ ਨਹੀਂ ਹੁੰਦੀ | ਸੈਨੇਟ ਦੀ ਰਿਪੋਰਟ ਵਿਚ ਤਿੰਨ ਧਿਰਾਂ 'ਤੇ ਆਧਾਰਤ ਇਕ ਕਮਿਸ਼ਨ ਸਥਾਪਤ ਕਰਨ ਦੀ ਸਿਫਾਰਸ਼ ਵੀ ਕੀਤੀ ਗਈ ਹੈ ਜੋ ਭਵਿੱਖ ਵਿਚ ਕਮੀਆਂ ਦੂਰ ਕਰਨ ਦਾ ਕੰਮ ਕਰੇਗਾ | ਰਿਪੋਰਟ ਕਹਿੰਦੀ ਹੈ ਕਿ ਕਮਿਸ਼ਨ ਵਿਚ ਬਤੌਰ ਧਿਰ ਪ੍ਰਵਾਸੀ ਕਾਮਿਆਂ, ਇੰਪਲੌਇਰਜ਼ ਅਤੇ ਫੈਡਰਲ ਸਰਕਾਰ ਦੇ ਨੁਮਾਇੰਦੇ ਸ਼ਾਮਲ ਹੋਣੇ ਲਾਜ਼ਮੀ ਹਨ।

ਇਹ ਵੀ ਪੜ੍ਹੋ:

ਈਰਾਨ ਦੀ ਸਰਕਾਰ ਨੇ ਹੈਲੀਕਾਪਟਰ ਹਾਦਸੇ ਦੀ ਜਾਂਚ ਲਈ ਅਮਰੀਕਾ ਤੋਂ ਮਦਦ ਦੀ ਗੁਹਾਰ ਲਗਾਈ ਸੀ ਜਿਸ ਵਿਚ ਰਾਸ਼ਟਰਪਤੀ ਇਬਰਾਹਿਮ ਰਾਇਸੀ, ਵਿਦੇਸ਼ ਮੰਤਰੀ ਅਤੇ ਛੇ ਹੋਰ ਲੋਕ ਮਾਰੇ ਗਏ ਹਨ, ਪਰ ਅਮਰੀਕਾ ‘ਲੋਜਿਸਟਿਕ’ ਕਾਰਨਾਂ ਕਰਕੇ ਸਹਾਇਤਾ ਨਹੀਂ ਦੇਵੇਗਾ। ਇਹ ਜਾਣਕਾਰੀ ਇਕ ਸੀਨੀਅਰ ਅਮਰੀਕੀ ਡਿਪਲੋਮੈਟ ਨੇ ਦਿੱਤੀ ਹੈ। ਰਾਇਸੀ, ਵਿਦੇਸ਼ ਮੰਤਰੀ ਅਮੀਰ-ਅਬਦੁੱਲਾਯਾਨ ਅਤੇ ਛੇ ਹੋਰਾਂ ਨੂੰ ਲੈ ਕੇ ਜਾ ਰਿਹਾ ਹੈਲੀਕਾਪਟਰ ਧੁੰਦ ਵਿੱਚ ਕਰੈਸ਼ ਹੋ ਗਿਆ ਅਤੇ ਉਹ ਸੋਮਵਾਰ ਨੂੰ ਮ੍ਰਿਤਕ ਪਾਏ ਗਏ। ਰਾਇਸੀ ਨੂੰ 85 ਸਾਲਾ ਈਰਾਨ ਦੇ ਸੁਪਰੀਮ ਲੀਡਰ ਅਯਾਤੁੱਲਾ ਅਲੀ ਖਮੇਨੇਈ ਦੀ ਥਾਂ ਲੈਣ ਦੀ ਦੌੜ ਵਿਚ ਮੋਹਰੀ ਉਮੀਦਵਾਰਾਂ ਵਿਚੋਂ ਇਕ ਮੰਨਿਆ ਜਾਂਦਾ ਸੀ।

ਅਮਰੀਕਾ ਨੇ ਕਿਉਂ ਇਨਕਾਰ
ਅਮਰੀਕੀ ਵਿਦੇਸ਼ ਵਿਭਾਗ ਦੇ ਬੁਲਾਰੇ ਮੈਥਿਊ ਮਿਲਰ ਨੂੰ ਸੋਮਵਾਰ ਨੂੰ ਇਕ ਪ੍ਰੈੱਸ ਕਾਨਫਰੰਸ ‘ਚ ਈਰਾਨ ਸਰਕਾਰ ਤੋਂ ਮਦਦ ਦੀ ਬੇਨਤੀ ਦੇ ਬਾਰੇ ‘ਚ ਪੁੱਛਿਆ ਗਿਆ ਤਾਂ ਉਨ੍ਹਾਂ ਸਪੱਸ਼ਟ ਕੀਤਾ ਕਿ ਵਿਦੇਸ਼ੀ ਸਰਕਾਰਾਂ ਵੱਲੋਂ ਬੇਨਤੀ ਕੀਤੇ ਜਾਣ ‘ਤੇ ਅਮਰੀਕਾ ਅਜਿਹੇ ਹਾਲਾਤਾਂ ‘ਚ ਮਦਦ ਕਰਦਾ ਹੈ, ਪਰ ਅਮਰੀਕਾ ਉਸ ਦੀ ਕੋਈ ਮਦਦ ਨਹੀਂ ਕਰ ਸਕਦਾ ਤਰੀਕਾ ਮਿਲਰ ਨੇ ਪੱਤਰਕਾਰਾਂ ਨੂੰ ਕਿਹਾ ਕਿ “ਲੋਜਿਸਟਿਕਲ” ਕਾਰਨਾਂ ਕਰਕੇ ਈਰਾਨ ਨੂੰ ਵੱਡੇ ਪੱਧਰ ‘ਤੇ ਮਦਦ ਨਹੀਂ ਕੀਤੀ ਜਾ ਰਹੀ ਹੈ।

ਅਮਰੀਕਾ ਨੇ ਦੁੱਖ ਕੀਤਾ ਪ੍ਰਗਟ
ਇਕ ਸਵਾਲ ਦੇ ਜਵਾਬ ਵਿਚ ਮੈਥਿਊ ਮਿਲਰ ਨੇ ਕਿਹਾ ਕਿ ਅਮਰੀਕਾ ਨੇ ਅਧਿਕਾਰਤ ਤੌਰ ‘ਤੇ ਰਈਸੀ ਦੀ ਮੌਤ ‘ਤੇ ਸੋਗ ਪ੍ਰਗਟ ਕੀਤਾ ਹੈ ਅਤੇ ਈਰਾਨੀ ਨੇਤਾ ਦੀ ਮੌਤ ਦੇ ਸਬੰਧ ਵਿਚ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਵਿਚ ਇਕ ਮੌਨ ਸਮਾਗਮ ਵਿਚ ਵੀ ਹਿੱਸਾ ਲਿਆ ਹੈ। ਬੁਲਾਰੇ ਨੇ ਕਿਹਾ ਕਿ ਅਮਰੀਕਾ ਬਿਲਕੁਲ ਸਪੱਸ਼ਟ ਹੈ ਕਿ ਰਾਇਸੀ ਚਾਰ ਦਹਾਕਿਆਂ ਤੋਂ ਈਰਾਨੀ ਲੋਕਾਂ ‘ਤੇ ਜ਼ੁਲਮ ਕਰਨ ਵਿਚ ਸ਼ਾਮਲ ਸੀ, ਪਰ ਉਸ ਨੂੰ (ਅਮਰੀਕਾ) ਹੈਲੀਕਾਪਟਰ ਹਾਦਸੇ ਵਰਗੇ ਹਾਦਸੇ ਵਿਚ ਕਿਸੇ ਦੀ ਮੌਤ ‘ਤੇ ਅਫਸੋਸ ਹੈ।

Next Story
ਤਾਜ਼ਾ ਖਬਰਾਂ
Share it