ਅਜਨਾਲਾ ਦੇ ਪਿੰਡ ਸਰਾਂ ’ਚ ਮੀਂਹ ਕਾਰਨ ਡਿੱਗੀ ਛੱਤ, ਪਰਿਵਾਰ ਦੇ ਤਿੰਨ ਮੈਂਬਰ ਜ਼ਖਮੀ

ਬੀਤੀ ਰਾਤ ਤੋਂ ਲਗਾਤਾਰ ਹੋ ਰਹੀ ਮੀਂਹ ਨੇ ਅਜਨਾਲਾ ਦੇ ਪਿੰਡ ਸਰਾਂ ਵਿੱਚ ਇੱਕ ਗਰੀਬ ਪਰਿਵਾਰ ਨੂੰ ਵੱਡੇ ਹਾਦਸੇ ਦਾ ਸ਼ਿਕਾਰ ਕਰ ਦਿੱਤਾ। ਅੱਜ ਸਵੇਰੇ ਕਰੀਬ ਪੰਜ ਵਜੇ, ਪਰਿਵਾਰ ਦੇ ਘਰ ਦੀ ਕਮਜ਼ੋਰ ਛੱਤ ਅਚਾਨਕ ਢਹਿ ਗਈ।