ਫਾਜ਼ਿਲਕਾ 'ਚ ਖੁੱਲਣਗੇ ਪਾਕਿ ਸਰਹੱਦ ਦੇ ਗੇਟ, ਸਵੇਰੇ 8 ਵਜੇ ਤੋਂ ਸ਼ਾਮ 6 ਵਜੇ ਤੱਕ ਜਾ ਸਕਣਗੇ ਕਿਸਾਨ

ਝੋਨੇ ਦੀ ਲਵਾਈ ਦੇ ਸੀਜ਼ਨ ਦੀ ਸ਼ੁਰੂਆਤ ਸਬੰਧੀ ਅੱਜ ਬੀ.ਐੱਸ.ਐੱਫ ਦੀ 55 ਬਟਾਲੀਅਨ ਵੱਲੋਂ ਫਾਜ਼ਿਲਕਾ ਦੀ ਭਾਰਤ-ਪਾਕਿ ਸਰਹੱਦ 'ਤੇ ਸਾਦਕੀ ਚੌਕੀ 'ਤੇ ਕਿਸਾਨਾਂ ਨਾਲ ਵਿਸ਼ੇਸ਼ ਮੀਟਿੰਗ ਕੀਤੀ ਗਈ।