ਰਿਸ਼ੀਕੇਸ਼-ਬਦਰੀਨਾਥ ਹਾਈਵੇਅ 'ਤੇ 23 ਲੋਕਾਂ ਨਾਲ ਭਰਿਆ ਟੈਂਪੂ ਖਾਈ 'ਚ ਡਿੱਗਿਆ, 8 ਲੋਕਾਂ ਦੀ ਗਈ ਜਾਨ

ਉਤਰਾਖੰਡ ਦੇ ਬਦਰੀਨਾਥ ਹਾਈਵੇਅ 'ਤੇ ਟੈਂਪੂ ਟਰੈਵਲਰ ਬੇਕਾਬੂ ਹੋ ਕੇ ਅਲਕਨੰਦਾ ਨਦੀ 'ਚ ਡਿੱਗ ਗਿਆ। ਇਸ ਹਾਦਸੇ 'ਚ 8 ਸੈਲਾਨੀਆਂ ਦੀ ਮੌਤ ਹੋ ਗਈ, ਜਦਕਿ 15 ਜ਼ਖਮੀ ਹੋ ਗਏ। ਦੱਸਿਆ ਜਾ ਰਿਹਾ ਹੈ ਕਿ ਟੈਂਪੂ ਟਰੈਵਲਰ 'ਚ 23 ਯਾਤਰੀ ਸਵਾਰ ਸਨ।