ਐਸਵਾਈਐਲ : ਸੀਐਮ ਭਗਵੰਤ ਮਾਨ ਨੇ ਜਾਖੜ, ਸੁਖਬੀਰ ਤੇ ਰਾਜਾ ਵੜਿੰਗ ’ਤੇ ਸਾਧੇ ਨਿਸ਼ਾਨੇ
ਚੰਡੀਗੜ੍ਹ, 11 ਅਕਤੂਬਰ, ਨਿਰਮਲ : ਪੰਜਾਬ ਵਿਚ ਐਸਵਾਈਐਲ ਦਾ ਮਾਮਲਾ ਲਗਾਤਾਰ ਭਖਦਾ ਜਾ ਰਿਹਾ ਹੈ। ਐਸਵਾਈਐਲ ਨੂੰ ਲੈ ਕੇ ਸਿਆਸੀ ਧਿਰਾਂ ਇੱਕ ਦੂਜੇ ’ਤੇ ਨਿਸ਼ਾਨੇ ਸਾਧ ਰਹੀਆਂ ਹਨ। ਬੀਤੇ ਦਿਨੀਂ ਸ਼੍ਰੋਮਣੀ ਅਕਾਲੀ ਦਲ ਨੇ ਸੀਐਮ ਭਗਵੰਤ ਮਾਨ ਦਾ ਬਹਿਸ ਲਈ ਚੈਲੰਜ ਕਬੂਲ ਕਰਦੇ ਹੋਏ ਉਨ੍ਹਾਂ ਦੇ ਘਰ ਦੇ ਬਾਹਰ ਕੁਰਸੀ ਲਗਾ ਕੇ ਪ੍ਰਦਰਸ਼ਨ ਕੀਤਾ ਅਤੇ […]
By : Hamdard Tv Admin
ਚੰਡੀਗੜ੍ਹ, 11 ਅਕਤੂਬਰ, ਨਿਰਮਲ : ਪੰਜਾਬ ਵਿਚ ਐਸਵਾਈਐਲ ਦਾ ਮਾਮਲਾ ਲਗਾਤਾਰ ਭਖਦਾ ਜਾ ਰਿਹਾ ਹੈ। ਐਸਵਾਈਐਲ ਨੂੰ ਲੈ ਕੇ ਸਿਆਸੀ ਧਿਰਾਂ ਇੱਕ ਦੂਜੇ ’ਤੇ ਨਿਸ਼ਾਨੇ ਸਾਧ ਰਹੀਆਂ ਹਨ। ਬੀਤੇ ਦਿਨੀਂ ਸ਼੍ਰੋਮਣੀ ਅਕਾਲੀ ਦਲ ਨੇ ਸੀਐਮ ਭਗਵੰਤ ਮਾਨ ਦਾ ਬਹਿਸ ਲਈ ਚੈਲੰਜ ਕਬੂਲ ਕਰਦੇ ਹੋਏ ਉਨ੍ਹਾਂ ਦੇ ਘਰ ਦੇ ਬਾਹਰ ਕੁਰਸੀ ਲਗਾ ਕੇ ਪ੍ਰਦਰਸ਼ਨ ਕੀਤਾ ਅਤੇ ਇਲਜ਼ਾਮ ਲਗਾਇਆ ਕਿ ਉਹ ਡਰ ਕੇ ਮੱਧਪ੍ਰਦੇਸ਼ ਭੱਜ ਗਏ ਹਨ। ਲੇਕਿਨ ਬੁੱਧਵਾਰ ਸਵੇਰੇ ਸਵੇਰੇ ਹੀ ਮੁੱਖ ਮੰਤਰੀ ਨੇ ਵਿਰੋਧੀਆਂ ਨੂੰ ਜਵਾਬ ਦਿੱਤਾ।
ਮੁੱਖ ਮੰਤਰੀ ਭਗਵੰਤ ਮਾਨ ਨੇ ਬੁੱਧਵਾਰ ਨੂੰ ਭਾਜਪਾ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ, ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ, ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਬਾਜਵਾ ਅਤੇ ਸੂਬਾ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ’ਤੇ ਨਿਸ਼ਾਨਾ ਸਾਧਿਆ ਹੈ।
ਇੱਕ ਸੋਸ਼ਲ ਮੀਡੀਆ ਪੋਸਟ ਵਿੱਚ, ਮੁੱਖ ਮੰਤਰੀ ਨੇ ਲਿਖਿਆ-ਮਾਣਯੋਗ ਸੁਨੀਲ ਜਾਖੜ, ਸੁਖਬੀਰ ਬਾਦਲ, ਬਾਜਵਾ, ਰਾਜਾ ਵੜਿੰਗ, ਕੋਈ ਥੋੜ੍ਹੀ ਬਹੁਤ ਸ਼ਰਮ ਨਾਂ ਦੀ ਚੀਜ਼ ਘਰ ਤੋਂ ਲੈ ਕੇ ਚਲਦੇ ਹੋ ਜਾਂ ਨਹੀਂ? ਚਾਂਦੀ ਦੀ ਕਹੀ ਨਾਲ ਟੱਕ ਲਾਉਣ ਵਾਲੀ ਫੋਟੋ ਵਿਚ ਕੈਪਟਨ ਦੇ ਨਾਲ ਬਲਰਾਮ ਜਾਖੜ ਵੀ ਖੜ੍ਹੇ ਹਨ! ਦੇਵੀ ਲਾਲ ਨੇ ਹਰਿਆਣਾ ਵਿਧਾਨ ਸਭਾ ਵਿਚ ਪ੍ਰਕਾਸ਼ ਸਿੰਘ ਬਾਦਲ ਦੀ ਐਸਵਾਈਐਲ ਸਰਵੇ ਕਰਨ ਦੀ ਆਗਿਆ ਦੇਣ ਦੀ ਪ੍ਰਸ਼ੰਸਾ ਕੀਤੀ… ਸੁਖਬੀਰ ਸਿੰਘ ਗੁੜਗਾਉਂ ਦੇ ਓਬਰਾਏ ਹੋਟਲ ਦੀ ਫਰਦ ਲੈ ਕੇ ਆਉਣਾ..
ਜਿੱਥੇ ਤੱਕ ਪਾਣੀ ਦੀ ਗੱਲ ਹੈ, ਤਾਂ ਉਸ ਦੀ ਚਿੰਤਾ ਨਾ ਕਰੋ, ਬਚਪਨ ਵਿਚ ਵੀ ਮੇਰੀ ਡਿਊਟੀ ਖੇਤ ਦੀ ਨਿਗਰਾਨੀ ਲਈ ਲੱਗਦੀ ਸੀ ਕਿ ਖਾਲ ਵਿਚ ਕੋਈ ਛੇਕ ਨਾ ਪੈ ਜਾਵੇ। ਪਰਮਾਤਮਾ ਨੇ ਅੱਜ ਵੀ ਮੇਰੀ ਡਿਊਟੀ ਖਾਲ ’ਤੇ ਲਗਾਈ ਹੈ, ਬਸ ਉਸ ਖਾਲ ਦਾ ਨਾਂ ‘ਸਤਲੁਜ’ ਹੈ।
ਉਨ੍ਹਾਂ ਨੇ ਇਨ੍ਹਾਂ ਆਗੂਆਂ ਨੂੰ 1 ਨਵੰਬਰ ਨੂੰ ਇੱਕ ਵਾਰ ਫਿਰ ਬਹਿਸ ਲਈ ਚੁਣੌਤੀ ਦਿੱਤੀ ਅਤੇ ਉਨ੍ਹਾਂ ਨੂੰ ਕਿਹਾ ਕਿ ਉਹ ਬੋਲਣ ਲਈ ਤਿਆਰ ਰਹਿਣ ਕਿ ਕਿਸ ਤਰ੍ਹਾਂ ਉਨ੍ਹਾਂ ਦੇ ਪੁਰਖਿਆਂ ਨੇ ਪੰਜਾਬ ਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਸੀ।
ਪੰਜਾਬ ਸਰਕਾਰ ਨੇ 1 ਨਵੰਬਰ ਨੂੰ ਹੋਣ ਵਾਲੀ ਬਹਿਸ ਲਈ ਪ੍ਰਸ਼ਾਸਨ ਕੋਲੋਂ ਬਹਿਸ ਲਈ ਟੈਗੋਰ ਥੀਏਟਰ ਵਿਚਲੀ ਥਾਂ ਮੰਗੀ ਹੈ। ਦੋ ਦਿਨ ਪਹਿਲਾਂ ਮਾਨ ਨੇ ਇਨ੍ਹਾਂ ਆਗੂਆਂ ਨੂੰ ਪੰਜਾਬ ਦੇ ਸਾਰੇ ਜਨਤਕ ਮੁੱਦਿਆਂ ’ਤੇ ਬਹਿਸ ਕਰਨ ਦੀ ਚੁਣੌਤੀ ਦਿੱਤੀ ਸੀ।