Begin typing your search above and press return to search.

ਸਵਾਤੀ ਮਾਲੀਵਾਲ ਨੇ ਸੀਐੱਮ ਕੇਜਰੀਵਾਲ ਦੇ PA 'ਤੇ ਲਾਏ ਕੁੱਟਮਾਰ ਦੇ ਇਲਜ਼ਾਮ, ਜਾਂਚ 'ਚ ਜੁਟੀ ਪੁਲਿਸ

ਨਵੀਂ ਦਿੱਲੀ, 13 ਮਈ, ਪਰਦੀਪ ਸਿੰਘ: ਦਿੱਲੀ ਪੁਲਿਸ ਨੂੰ ਇੱਕ ਹੈਰਾਨੀਜਨਕ ਕਾਲ ਆਈ ਹੈ। ਫੋਨ ਕਰਨ ਵਾਲੇ ਨੇ ਆਮ ਆਦਮੀ ਪਾਰਟੀ ਦੀ ਰਾਜ ਸਭਾ ਮੈਂਬਰ ਸਵਾਤੀ ਮਾਲੀਵਾਲ ਦੇ ਨਾਂ 'ਤੇ ਫੋਨ ਕੀਤਾ। ਪੁਲਸ ਨੇ ਦੱਸਿਆ ਕਿ ਫੋਨ ਕਰਨ ਵਾਲੇ ਨੇ ਕਿਹਾ ਕਿ ਉਸ ਨੂੰ ਮੁੱਖ ਮੰਤਰੀ ਦੇ ਨਿੱਜੀ ਸਕੱਤਰ ਵਿਭਵ ਵੱਲੋਂ ਕੁੱਟਿਆ ਜਾ ਰਿਹਾ ਹੈ। […]

ਸਵਾਤੀ ਮਾਲੀਵਾਲ ਨੇ ਸੀਐੱਮ ਕੇਜਰੀਵਾਲ ਦੇ PA ਤੇ ਲਾਏ ਕੁੱਟਮਾਰ ਦੇ ਇਲਜ਼ਾਮ, ਜਾਂਚ ਚ ਜੁਟੀ ਪੁਲਿਸ

Editor EditorBy : Editor Editor

  |  13 May 2024 1:45 AM GMT

  • whatsapp
  • Telegram

ਨਵੀਂ ਦਿੱਲੀ, 13 ਮਈ, ਪਰਦੀਪ ਸਿੰਘ: ਦਿੱਲੀ ਪੁਲਿਸ ਨੂੰ ਇੱਕ ਹੈਰਾਨੀਜਨਕ ਕਾਲ ਆਈ ਹੈ। ਫੋਨ ਕਰਨ ਵਾਲੇ ਨੇ ਆਮ ਆਦਮੀ ਪਾਰਟੀ ਦੀ ਰਾਜ ਸਭਾ ਮੈਂਬਰ ਸਵਾਤੀ ਮਾਲੀਵਾਲ ਦੇ ਨਾਂ 'ਤੇ ਫੋਨ ਕੀਤਾ। ਪੁਲਸ ਨੇ ਦੱਸਿਆ ਕਿ ਫੋਨ ਕਰਨ ਵਾਲੇ ਨੇ ਕਿਹਾ ਕਿ ਉਸ ਨੂੰ ਮੁੱਖ ਮੰਤਰੀ ਦੇ ਨਿੱਜੀ ਸਕੱਤਰ ਵਿਭਵ ਵੱਲੋਂ ਕੁੱਟਿਆ ਜਾ ਰਿਹਾ ਹੈ। ਇਹ ਕਾਲ ਮੁੱਖ ਮੰਤਰੀ ਨਿਵਾਸ ਤੋਂ ਕੀਤੀ ਗਈ ਸੀ। ਪੁਲਿਸ ਨੂੰ ਪੀਸੀਆਰ 'ਤੇ ਅਜਿਹੀਆਂ ਦੋ ਕਾਲਾਂ ਆਈਆਂ। ਇਸ ਤੋਂ ਬਾਅਦ ਦਿੱਲੀ ਪੁਲਿਸ ਸੀਐਮ ਹਾਊਸ ਪਹੁੰਚੀ। ਹਾਲਾਂਕਿ ਸਵਾਤੀ ਮੌਕੇ 'ਤੇ ਨਹੀਂ ਮਿਲੀ। ਦਿੱਲੀ ਪੁਲਿਸ ਕਾਲ ਦੀ ਸੱਚਾਈ ਦਾ ਪਤਾ ਲਗਾਉਣ 'ਚ ਲੱਗੀ ਹੋਈ ਹੈ।

ਸੂਤਰਾਂ ਮੁਤਾਬਕ ਸਵਾਤੀ ਮਾਲੀਵਾਲ ਨੇ ਪੁਲਿਸ ਨੂੰ ਬੁਲਾਇਆ ਅਤੇ ਸੀਐਮ ਕੇਜਰੀਵਾਲ 'ਤੇ ਪੀਏ ਨਾਲ ਕੁੱਟਮਾਰ ਕਰਨ ਦਾ ਦੋਸ਼ ਲਗਾਇਆ। ਪੁਲਿਸ ਨੂੰ ਸਵੇਰੇ 10 ਵਜੇ ਦੇ ਕਰੀਬ ਫ਼ੋਨ ਆਇਆ। ਸੂਤਰਾਂ ਮੁਤਾਬਕ ਸਵਾਤੀ ਮਾਲੀਵਾਲ ਨੇ ਪੁਲਿਸ ਨੂੰ ਬੁਲਾਇਆ ਅਤੇ ਸੀਐਮ ਕੇਜਰੀਵਾਲ 'ਤੇ ਪੀਏ ਨਾਲ ਕੁੱਟਮਾਰ ਕਰਨ ਦਾ ਦੋਸ਼ ਲਗਾਇਆ। ਪੁਲਿਸ ਨੂੰ ਸਵੇਰੇ 10 ਵਜੇ ਦੇ ਕਰੀਬ ਫ਼ੋਨ ਆਇਆ। ਦੱਸਿਆ ਜਾ ਰਿਹਾ ਹੈ ਕਿ ਜਦੋਂ ਪੁਲਿਸ ਮੁੱਖ ਮੰਤਰੀ ਨਿਵਾਸ 'ਤੇ ਪਹੁੰਚੀ ਤਾਂ ਸਵਾਤੀ ਮਾਲੀਵਾਲ ਉੱਥੋਂ ਰਵਾਨਾ ਹੋ ਚੁੱਕੀ ਸੀ। ਦੱਸਿਆ ਜਾ ਰਿਹਾ ਹੈ ਕਿ ਉਹ ਸਿਵਲ ਹੈ।

ਇਹ ਵੀ ਪੜ੍ਹੋ:

ਕਿਸਾਨਾਂ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਅੰਦੋਲਨ ਕੀਤੇ ਗਏ। ਅੰਦੋਲਨ ਦੌਰਾਨ ਰੇਲਵੇ ਦਾ ਚੱਕਾ ਜਾਮ ਕੀਤਾ ਗਿਆ ਕਈ ਥਾਵਾਂ ਉੱਤੇ ਰੇਲਾਂ ਰੱਦ ਕਰਨੀਆਂ ਪਈਆਂ। ਕਿਸਾਨੀ ਅੰਦੋਲਨ ਕਰਕੇ 3500 ਰੇਲ ਗੱਡੀਆਂ ਪ੍ਰਭਾਵਿਤ ਹੋਈਆਂ। ਜ਼ਿਕਰਯੋਗ ਹੈ ਕਿ 17 ਅਪ੍ਰੈਲ ਤੋਂ 12 ਮਈ ਤੱਕ 21 ਹਜ਼ਾਰ ਟਿਕਟਾਂ ਰੱਦ ਕੀਤੀਆਂ ਗਈਆ ਅਤੇ ਇਸ ਦੌਰਾਨ 93 ਲੱਖ ਰੁਪਏ ਯਾਤਰੀਆਂ ਨੂੰ ਰਿਫੰਡ ਵਜੋਂ ਵਾਪਸ ਕੀਤੇ ਗਏ।

ਦੂਜੇ ਪਾਸੇ ਕਿਸਾਨਾਂ ਦੇ ਅੰਦੋਲਨ ਕਾਰਨ ਅੰਬਾਲਾ ਕੈਂਟ ਸਟੇਸ਼ਨ 'ਤੇ ਯਾਤਰੀਆਂ ਦੀ ਭੀੜ ਲਗਾਤਾਰ ਵਧਦੀ ਜਾ ਰਹੀ ਹੈ। ਸਭ ਤੋਂ ਵੱਧ ਭੀੜ ਪਲੇਟਫਾਰਮ 1, 2, 3 ਅਤੇ 4 'ਤੇ ਹੈ ਕਿਉਂਕਿ ਦਿੱਲੀ, ਅੰਮ੍ਰਿਤਸਰ ਅਤੇ ਜੰਮੂ ਤੋਂ ਆਉਣ ਵਾਲੀਆਂ ਜ਼ਿਆਦਾਤਰ ਟਰੇਨਾਂ ਇਨ੍ਹਾਂ ਪਲੇਟਫਾਰਮਾਂ ਤੋਂ ਚੱਲ ਰਹੀਆਂ ਹਨ।

ਕਿਸਾਨਾਂ ਅੰਦੋਲਨ ਕਰਕੇ ਕਈ ਰੇਲਾਂ ਆਪਣੇ ਨਿਰਧਾਰਿਤ ਸਮੇਂ ਤੋਂ ਦੇਰੀ ਨਾਲ ਚੱਲਦੀਆਂ ਹਨ ਜਿਸ ਕਰਕੇ ਯਾਤਰੀਆਂ ਨੂੰ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਥੇ ਹੀ ਕਿਸਾਨਾਂ ਦਾ ਕਹਿਣਾ ਹੈ ਕਿ ਰੇਲਾਂ ਰੋਕਣ ਦਾ ਸਾਨੂੰ ਕੋਈ ਚਾਅ ਨਹੀਂ ਹੈ ਅਤੇ ਸਰਕਾਰ ਸਾਡੀਆਂ ਮੰਗਾਂ ਨੂੰ ਪੂਰਾ ਕਰੇ ਤਾਂ ਕਿ ਅੰਦੋਲਨ ਖਤਮ ਹੋ ਕੇ ਅਸੀ ਆਪਣੇ ਘਰਾਂ ਵਿੱਚ ਵਾਪਸ ਜਾ ਸਕੀਏ।

Next Story
ਤਾਜ਼ਾ ਖਬਰਾਂ
Share it