Begin typing your search above and press return to search.

ਕੈਲੀਫੋਰਨੀਆ ਵਿਚ ਰੈਲੀ ਦੌਰਾਨ ਯਹੂਦੀ ਵਿਅਕਤੀ ਦੀ ਹੋਈ ਮੌਤ ਦੇ ਮਾਮਲੇ ਵਿਚ ਸ਼ੱਕੀ ਵਿਅਕਤੀ ਗ੍ਰਿਫਤਾਰ

ਸੈਕਰਾਮੈਂਟੋ,ਕੈਲੀਫੋਰਨੀਆ (ਹੁਸਨ ਲੜੋਆ ਬੰਗਾ)- ਦੱਖਣੀ ਕੈਲੀਫੋਰਨੀਆ ਵਿਚ ਇਸ ਮਹੀਨੇ ਦੇ ਸ਼ੁਰੂ ਵਿਚ ਇਸਰਾਈਲ ਤੇ ਫਲਸਤੀਨ ਪੱਖੀ ਹੋਈਆਂ ਦੋ ਰੈਲੀਆਂ ਦੌਰਾਨ ਹੋਏ ਝਗੜੇ ਵਿੱਚ ਇਕ ਯਹੂਦੀ ਵਿਅਕਤੀ ਪੌਲ ਕੇਸਲਰ ਦੀ ਹੋਈ ਮੌਤ ਦੇ ਮਾਮਲੇ ਵਿਚ ਪੁਲਿਸ ਵੱਲੋਂ ਇਕ ਸ਼ੱਕੀ ਵਿਅਕਤੀ ਨੂੰ ਗ੍ਰਿਫਤਾਰ ਕਰ ਲੈਣ ਦੀ ਖਬਰ ਹੈ। ਡਿਸਟ੍ਰਿਕਟ ਅਟਾਰਨੀ ਦੇ ਦਫਤਰ ਨੇ ਜਾਣਕਾਰੀ ਦਿੰਦਿਆਂ ਕਿਹਾ ਹੈ […]

ਕੈਲੀਫੋਰਨੀਆ ਵਿਚ ਰੈਲੀ ਦੌਰਾਨ ਯਹੂਦੀ ਵਿਅਕਤੀ ਦੀ ਹੋਈ ਮੌਤ ਦੇ ਮਾਮਲੇ ਵਿਚ ਸ਼ੱਕੀ ਵਿਅਕਤੀ ਗ੍ਰਿਫਤਾਰ
X

Editor (BS)By : Editor (BS)

  |  19 Nov 2023 3:11 AM IST

  • whatsapp
  • Telegram

ਸੈਕਰਾਮੈਂਟੋ,ਕੈਲੀਫੋਰਨੀਆ (ਹੁਸਨ ਲੜੋਆ ਬੰਗਾ)- ਦੱਖਣੀ ਕੈਲੀਫੋਰਨੀਆ ਵਿਚ ਇਸ ਮਹੀਨੇ ਦੇ ਸ਼ੁਰੂ ਵਿਚ ਇਸਰਾਈਲ ਤੇ ਫਲਸਤੀਨ ਪੱਖੀ ਹੋਈਆਂ ਦੋ ਰੈਲੀਆਂ ਦੌਰਾਨ ਹੋਏ ਝਗੜੇ ਵਿੱਚ ਇਕ ਯਹੂਦੀ ਵਿਅਕਤੀ ਪੌਲ ਕੇਸਲਰ ਦੀ ਹੋਈ ਮੌਤ ਦੇ ਮਾਮਲੇ ਵਿਚ ਪੁਲਿਸ ਵੱਲੋਂ ਇਕ ਸ਼ੱਕੀ ਵਿਅਕਤੀ ਨੂੰ ਗ੍ਰਿਫਤਾਰ ਕਰ ਲੈਣ ਦੀ ਖਬਰ ਹੈ। ਡਿਸਟ੍ਰਿਕਟ ਅਟਾਰਨੀ ਦੇ ਦਫਤਰ ਨੇ ਜਾਣਕਾਰੀ ਦਿੰਦਿਆਂ ਕਿਹਾ ਹੈ ਕਿ ਥਾਊਜੈਂਡ ਓਕਸ, ਵੈਂਟੂਰਾ ਕਾਊਂਟੀ ਵਿਚ ਕੇਸਲਰ ਦੀ ਹੋਈ ਮੌਤ ਦੇ ਮਾਮਲੇ ਵਿਚ ਸ਼ੱਕੀ ਲੋਆਈ ਅਲਨਾਜੀ (50) ਨੂੰ ਗ੍ਰਿਫਤਾਰ ਕਰਕੇ ਉਸ ਵਿਰੁੱਧ ਗੈਰ ਇਰਾਦਾ ਹੱਤਿਆ ਦੇ ਦੋਸ਼ ਆਇਦ ਕੀਤੇ ਗਏ ਹਨ। ਸ਼ੈਰਿਫ ਦਫਤਰ ਅਨੁਸਾਰ ਅਲਨਾਜੀ ਦੀ ਜਮਾਨਤ ਲਈ 10 ਲੱਖ ਡਾਲਰ ਰਕਮ ਤੈਅ ਕੀਤੀ ਗਈ ਹੈ। 69 ਸਾਲਾ ਕੇਸਲਰ ਦੀ ਸਿਰ ਵਿਚ ਸੱਟ ਵੱਜਣ ਕਾਰਨ ਮੌਤ ਹੋ ਗਈ ਸੀ।

Next Story
ਤਾਜ਼ਾ ਖਬਰਾਂ
Share it