Begin typing your search above and press return to search.

ਸ਼ਰਾਬ ਦੇ ਨਸ਼ੇ ’ਚ ਟੱਲੀ ਸੰਨੀ ਦਿਓਲ ਦਾ ਵੀਡੀਓ ਹੋਇਆ ਵਾਇਰਲ, ਜਾਣੋ ਸਚਾਈ

ਮੁੰਬਈ, 6 ਦਸੰਬਰ: ਸ਼ੇਖਰ ਰਾਏ- ਫਿਲਮ ਐਨੀਮਲ ਦੀ ਕਾਮਿਆਬੀ ਤੇ ਬੌਬੀ ਦਿਓਲ ਦੀ ਹੋ ਰਹੀ ਤਰੀਫਾਂ ਤੋਂ ਬਾਅਦ ਸਭ ਤੋਂ ਵੱਧ ਐਕਟਰ ਸੰਨੀ ਦਿਓਲ ਨਜ਼ਰ ਆ ਰਹੇ ਹਨ। ਆਪਣੇ ਛੋਟੇ ਭਰਾ ਦੀ ਇਸ ਸਫ਼ਲਤਾ ਲਈ ਉਹ ਜਸ਼ਨ ਮਨਾ ਰਹੇ ਹਨ। ਇਸ ਦੌਰਾਨ ਸੰਨੀ ਦਿਓਲ ਦਾ ਇਕ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਿਹਾ ਹੈ। ਜਿਸ […]

ਸ਼ਰਾਬ ਦੇ ਨਸ਼ੇ ’ਚ ਟੱਲੀ ਸੰਨੀ ਦਿਓਲ ਦਾ ਵੀਡੀਓ ਹੋਇਆ ਵਾਇਰਲ, ਜਾਣੋ ਸਚਾਈ
X

Editor EditorBy : Editor Editor

  |  6 Dec 2023 5:34 AM GMT

  • whatsapp
  • Telegram


ਮੁੰਬਈ, 6 ਦਸੰਬਰ: ਸ਼ੇਖਰ ਰਾਏ- ਫਿਲਮ ਐਨੀਮਲ ਦੀ ਕਾਮਿਆਬੀ ਤੇ ਬੌਬੀ ਦਿਓਲ ਦੀ ਹੋ ਰਹੀ ਤਰੀਫਾਂ ਤੋਂ ਬਾਅਦ ਸਭ ਤੋਂ ਵੱਧ ਐਕਟਰ ਸੰਨੀ ਦਿਓਲ ਨਜ਼ਰ ਆ ਰਹੇ ਹਨ। ਆਪਣੇ ਛੋਟੇ ਭਰਾ ਦੀ ਇਸ ਸਫ਼ਲਤਾ ਲਈ ਉਹ ਜਸ਼ਨ ਮਨਾ ਰਹੇ ਹਨ। ਇਸ ਦੌਰਾਨ ਸੰਨੀ ਦਿਓਲ ਦਾ ਇਕ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਿਹਾ ਹੈ। ਜਿਸ ਵਿਚ ਉਹ ਸ਼ਰਾਬ ਦੇ ਨਸ਼ੇ ਵਿਚ ਧੁੱਤ ਸੜਕ ’ਤੇ ਲੜਖੜਾਉਂਦੇ ਹਏ ਦਿਖਾਈ ਦਿੱਤੇ। ਜਿਸ ਤੋਂ ਬਾਅਦ ਸੰਨੀ ਦਿਓਲ ਦੀ ਮਦਦ ਕਰਦਾ ਹੋਇਆ ਇਕ ਆਟੋ ਰਿਕਸ਼ਾ ਚਾਲਕ ਵੀ ਦਿਖਾਈ ਦਿੰਦਾ ਹੈ।ਇਸ ਵੀਡੀਓ ਦੀ ਸਚਾਈ ਕੀ ਹੈ, ਆਓ ਤੁਹਾਨੂੰ ਵੀ ਦੱਸਦੇ ਹਾਂ।
2023 ਦਿਓਲ ਭਰਾਵਾਂ ਲਈ ਬੜਾ ਹੀ ਸ਼ਾਨਦਾਰ ਰਿਹਾ। ਬਾਲੀਵੁੱਡ ਐਕਟਰ ਸੰਨੀ ਦਿਓਲ ਨੇ ਇਸ ਸਾਲ ਫਿਲਮ ਗਦਰ 2 ਨਾਲ ਵੱਡੇ ਪਰਦੇ ’ਤੇ ਸ਼ਾਨਦਾਰ ਵਾਪਸੀ ਕੀਤੀ ਹੈ। ਉਥੇ ਹੀ ਬੌਬੀ ਦਿਓਲ ਨੇ ਆਪਣੀ ਦਮਦਾਰ ਅਦਾਕਾਰੀ ਨਾਲ ਫਿਲਮ ‘ਐਨੀਮਲ’ ਵਿਚ ਵਾਪਸੀ ਕੀਤੀ। ਲੰਬੇ ਸਮੇਂ ਬਾਅਦ ਦੋਵਾਂ ਦੀਆਂ ਇਹ ਫਿਲਮਾਂ ਬਲਾਕਬਸਟਰ ਸਾਬਤ ਹੋਈਆਂ। ਇਸ ਦੌਰਾਨ ਸੰਨੀ ਦਿਓਲ ਦਾ ਇੱਕ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਿਹਾ ਹੈ। ਇਸ ਨੂੰ ਦੇਖ ਕੇ ਉਨ੍ਹਾਂ ਦੇ ਪ੍ਰਸ਼ੰਸਕ ਹੈਰਾਨ ਰਹਿ ਗਏ।
ਦਰਅਸਲ ਇਸ ਵਾਇਰਲ ਵੀਡੀਓ ’ਚ ਸੰਨੀ ਦਿਓਲ ਨਸ਼ੇ ਦੀ ਹਾਲਤ ’ਚ ਨਜ਼ਰ ਆ ਰਹੇ ਹਨ। ਪਹਿਲੀ ਵਾਰ ਐਕਟਰ ਸ਼ਰਾਬ ਦੇ ਨਸ਼ੇ ’ਚ ਮੁੰਬਈ ਦੀਆਂ ਸੜਕਾਂ ’ਤੇ ਘੁੰਮਦੇ ਨਜ਼ਰ ਆ ਰਹੇ ਹਨ। ਇਸ ਦੌਰਾਨ ਉਸ ਦੇ ਆਲੇ-ਦੁਆਲੇ ਵਾਹਨ ਹੀ ਨਜ਼ਰ ਆਏ। ਇਸ ਤੋਂ ਬਾਅਦ ਸੰਨੀ ਦਿਓਲ ਦੀ ਹਾਲਤ ਦੇਖ ਕੇ ਇਕ ਆਟੋ ਚਾਲਕ ਰੁਕਦਾ ਹੈ ਅਤੇ ਸੰਨੀ ਦਿਓਲ ਦਾ ਹੱਥ ਫੜ ਕੇ ਮਦਦ ਕਰਦਾ ਹੈ।
ਇਸ ਵੀਡੀਓ ਨੂੰ ਦੇਖ ਕੇ ਸਾਰੇ ਹੈਰਾਨ ਹੋ ਰਹੇ ਹਨ ਅਤੇ ਆਪਣੀ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ। ਕੁੱਝ ਲੋਕਾਂ ਦਾ ਕਹਿਣਾ ਹੈ ਕਿ ਸੰਨੀ ਦਿਓਲ ਆਪਣੇ ਛੋਟੇ ਭਾਰ ਬੌਬੀ ਦਿਓਲ ਦੀ ਫਿਲਮ ਬਲਾਕਬਸਟਰ ਹੋਣ ਦਾ ਜਸ਼ਨ ਮਨਾ ਰਹੇ ਹਨ ਅਤੇ ਕੁੱਝ ਦਾ ਕਹਿਣਾ ਹੈ। ਇਹ ਕਿਸੇ ਫਿਲਮ ਦਾ ਸੀਨ ਹੋ ਸਕਦਾ ਹੈ ਕਿਉਂਕੀ ਸੰਨੀ ਦਿਓਲ ਨੇ ਆਪਣੇ ਇਕ ਇੰਟਰਵਿਊ ਦੌਰਾਨ ਦੱਸਿਆ ਸੀ ਕਿ ਉਹ ਨਸ਼ੇ ਤੋਂ ਦੂਰ ਰਹਿੰਦੇ ਹਨ ਅਤੇ ਸ਼ਰਾਬ ਬਿਲਕੁਲ ਨਹੀਂ ਪੀਂਦੇ। ਅਜਿਹੇ ’ਚ ਉਸ ਨੂੰ ਸ਼ਰਾਬ ਦੇ ਨਸ਼ੇ ’ਚ ਸੜਕ ’ਤੇ ਘੁੰਮਦਾ ਦੇਖ ਕੇ ਉਸ ਦੇ ਪ੍ਰਸ਼ੰਸਕ ਪਰੇਸ਼ਾਨ ਹੋ ਗਏ। ਵੀਡੀਓ ਦੇਖ ਕੇ ਲੋਕ ਸੰਨੀ ਦਿਓਲ ਨੂੰ ਬੁਰੀ ਤਰ੍ਹਾਂ ਟ੍ਰੋਲ ਕਰ ਰਹੇ ਹਨ। ਕੁਝ ਪ੍ਰਸ਼ੰਸਕਾਂ ਨੇ ਟਿੱਪਣੀਆਂ ਕੀਤੀਆਂ ਅਤੇ ਉਨ੍ਹਾਂ ਦੀ ਤੰਦਰੁਸਤੀ ਲਈ ਪ੍ਰਾਰਥਨਾ ਕੀਤੀ।
ਸੰਨੀ ਦਿਓਲ ਦਾ ਇਹ ਵੀਡੀਓ ਸੋਸ਼ਲ ਮੀਡੀਆ ’ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਅਭਿਨੇਤਾ ਨੂੰ ਟ੍ਰੋਲ ਕਰਦੇ ਹੋਏ ਇਕ ਯੂਜ਼ਰ ਨੇ ਲਿਖਿਆ, ‘ਜੇਕਰ ਤੁਸੀਂ ਸ਼ਰਾਬ ਪੀ ਕੇ ਸੜਕ ’ਤੇ ਘੁੰਮ ਰਹੇ ਹੋ ਤਾਂ ਕੋਈ ਕਾਰ ਨੂੰ ਉਡਾ ਦੇਵੇਗਾ।’ ਇਕ ਨੇ ਲਿਖਿਆ, ‘ਲੱਗਦਾ ਹੈ ਕਿ ਫਿਲਮ ਐਨੀਮਲ ਦੇਖ ਕੇ ਆਇਆ ਹੈ ਅਤੇ ਫਿਰ ਹੈਰਾਨ ਹੋ ਗਿਆ।’ ਇਕ ਨੇ ਲਿਖਿਆ, ‘ਉਸ ਨੂੰ ਸ਼ਰਮ ਆਉਣੀ ਚਾਹੀਦੀ ਹੈ ਜੋ ਉਹ ਕਰ ਰਿਹਾ ਹੈ।’ ਕੁਝ ਪ੍ਰਸ਼ੰਸਕਾਂ ਨੇ ਅਭਿਨੇਤਾ ਨੂੰ ਉਸ ਦਾ ਧਿਆਨ ਰੱਖਣ ਦੀ ਸਲਾਹ ਦਿੱਤੀ।
ਇਸਦੇ ਨਾਲ ਹੀ ਕਈ ਲੋਕਾਂ ਦਾ ਇਹ ਵੀ ਦਾਅਵਾ ਹੈ ਕਿ ਇਹ ਵੀਡੀਓ ਸੰਨੀ ਦਿਓਲ ਦੀ ਆਉਣ ਵਾਲੀ ਫਿਲਮ ਦੀ ਸ਼ੂਟਿੰਗ ਦਾ ਹੈ। ਵੀਡੀਓ ਪੋਸਟ ਕਰਨ ਵਾਲੇ ਵਿਅਕਤੀ ਦਾ ਦਾਅਵਾ ਹੈ ਕਿ ਇਹ ਵੀਡੀਓ ਮੁੰਬਈ ਦੇ ਜੁਹੂ ਸਰਕਲ ਇਲਾਕੇ ਦਾ ਹੈ। ਖੈਰ, ਅਜੇ ਤੱਕ ਸੰਨੀ ਦਿਓਲ ਜਾਂ ਉਨ੍ਹਾਂ ਦੀ ਟੀਮ ਵੱਲੋਂ ਇਹ ਸਪੱਸ਼ਟ ਨਹੀਂ ਕੀਤਾ ਗਿਆ ਹੈ ਕਿ ਇਹ ਸ਼ੂਟ ਉਨ੍ਹਾਂ ਦੀ ਆਉਣ ਵਾਲੀ ਫਿਲਮ ਦਾ ਹਿੱਸਾ ਹੈ। ਪਰ ਵੀਡੀਓ ਨੂੰ ਦੇਖਣ ਤੋਂ ਬਾਅਦ ਪ੍ਰਸ਼ੰਸਕ ਵੱਖੋ-ਵੱਖਰੇ ਅੰਦਾਜ਼ੇ ਲਗਾ ਰਹੇ ਹਨ। ਤੁਹਾਨੂੰ ਦੱਸ ਦੇਈਏ ਕਿ ਸੰਨੀ ਦਿਓਲ ਜਲਦ ਹੀ ਆਪਣੇ ਆਉਣ ਵਾਲੇ ਪ੍ਰੋਜੈਕਟਸ ਦਾ ਐਲਾਨ ਕਰ ਸਕਦੇ ਹਨ।

Next Story
ਤਾਜ਼ਾ ਖਬਰਾਂ
Share it