ਸੰਨੀ ਦਿਓਲ ਲੰਬੀ ਬਿਮਾਰੀ ਤੋਂ ਪੀੜਤ, ਇੰਟਰਵਿਊ ’ਚ ਕੀਤਾ ਖੁਲਾਸਾ!
ਮੁੰਬਾਈ, 12 ਦਸੰਬਰ: ਸ਼ੇਖਰ ਰਾਏ- 2023 ਦਿਓਲ ਪਰਿਵਾਰ ਲਈ ਖਾਸ ਸਾਲ ਰਿਹਾ ਹੈ। ਪਹਿਲਾਂ ਪਿਤਾ ਧਰਮਿੰਦਰ ਫਿਰ ਬੜਾ ਬੇਟਾ ਸੰਨੀ ਦਿਓਲ ਅਤੇ ਹੁਣ ਬੌਬੀ ਦਿਓਲ ਤਿੰਨਾਂ ਦੀਆਂ ਫਿਲਮਾਂ ਨੇ ਵੱਡੀ ਸਫਲਤਾ ਹਾਸਲ ਕੀਤਾ। ਗਦਰ 2 ਦੀ ਸਫਲਤਾ ਤੋਂ ਬਾਅਦ ਸੰਨੀ ਦਿਓਲ ਦੀ ਝੋਲੀ ਵਿਚ ਕਈ ਵੱਡੀਆਂ ਫਿਲਮਾਂ ਆਈਆਂ ਜਿਨ੍ਹਾਂ ਉੱਪਰ ਫਿਲਹਾਲ ਦੀ ਘੜੀ ਕੰਮ ਚੱਲ […]
By : Editor Editor
ਮੁੰਬਾਈ, 12 ਦਸੰਬਰ: ਸ਼ੇਖਰ ਰਾਏ- 2023 ਦਿਓਲ ਪਰਿਵਾਰ ਲਈ ਖਾਸ ਸਾਲ ਰਿਹਾ ਹੈ। ਪਹਿਲਾਂ ਪਿਤਾ ਧਰਮਿੰਦਰ ਫਿਰ ਬੜਾ ਬੇਟਾ ਸੰਨੀ ਦਿਓਲ ਅਤੇ ਹੁਣ ਬੌਬੀ ਦਿਓਲ ਤਿੰਨਾਂ ਦੀਆਂ ਫਿਲਮਾਂ ਨੇ ਵੱਡੀ ਸਫਲਤਾ ਹਾਸਲ ਕੀਤਾ। ਗਦਰ 2 ਦੀ ਸਫਲਤਾ ਤੋਂ ਬਾਅਦ ਸੰਨੀ ਦਿਓਲ ਦੀ ਝੋਲੀ ਵਿਚ ਕਈ ਵੱਡੀਆਂ ਫਿਲਮਾਂ ਆਈਆਂ ਜਿਨ੍ਹਾਂ ਉੱਪਰ ਫਿਲਹਾਲ ਦੀ ਘੜੀ ਕੰਮ ਚੱਲ ਰਿਹਾ ਹੈ। ਇਸ ਦੌਰਾਨ ਸੰਨੀ ਦਿਓਲ ਨੇ ਕਈ ਇੰਟਰਵਿਊ ਵੀ ਦਿੱਤੇ ਹਨ। ਉਨ੍ਹਾਂ ਦੇ ਫੈਨਜ਼ ਖਾਸ ਤੌਰ ਉੱਪਰ ਨਵੀਂ ਪਿੜ੍ਹੀ ਉਨ੍ਹਾਂ ਬਾਰੇ ਕਾਫੀ ਕੁੱਝ ਜਾਨਣਾ ਚਾਹੁੰਦੀ ਹੈ। ਕਿਉਂਕੀ ਉਹ ਇਕ ਫੇਲੀਅਰ ਤੋਂ ਬਾਅਦ ਦੋਬਾਰਾ ਉੱਠ ਖੜੇ ਹੋਏ ਅਤੇ ਨੌਜਵਾਨਾਂ ਲਈ ਪ੍ਰੇਰਨਾ ਸਰੋਤ ਬਣ ਗਏ। ਇਸੇ ਤਰ੍ਹਾਂ ਦੇ ਇਕ ਇੰਟਰਵਿਊ ਵਿਚ ਸੰਨੀ ਦਿਓਲ ਨੇ ਇਕ ਅਜਿਹਾ ਖੁਲਾਸਾ ਕੀਤਾ ਹੈ। ਜਿਸਨੂੰ ਸੁਣ ਕੇ ਹਰ ਕੋਈ ਹੈਰਾਨ ਹੋ ਗਿਆ ਹੈ। ਜੀ ਹਾਂ ਸੰਨੀ ਦਿਓਲ ਨੇ ਇਕ ਲੰਬੀ ਬਿਮਾਰੀ ਦਾ ਜ਼ਿਕਰ ਕੀਤਾ ਹੈ ਜਿਸ ਤੋਂ ਉਹ ਬਚਪਣ ਤੋਂ ਪੀੜਤ ਹਨ। ਇਸ ਬਿਮਾਰੀ ਕਰਕੇ ਉਹ ਆਪਣੀ ਫਿਲਮਾਂ ਦੇ ਡਾਇਲਾਗਜ਼ ਪੜ੍ਹ ਨਹੀਂ ਪਾਉਂਦੇ।
ਸੰਨੀ ਦਿਓਲ ਬਾਲੀਵੁੱਡ ਦੇ ਇਕ ਅਜਿਹੇ ਐਕਟਰ ਹਨ ਜਿਨ੍ਹਾਂ ਦੀ ਫਿਲਮਾਂ ਦੇ ਡਾਇਲਾਗਜ਼ ਲੋਕਾਂ ਨੂੰ ਜ਼ੁਬਾਨੀ ਯਾਦ ਹਨ। ਸੰਨੀ ਦੇ ਦਮਦਾਰ ਡਾਇਲਾਗਜ਼ ਕਾਰਨ ਹੀ ਲੋਕ ਉਨ੍ਹਾਂ ਨੂੰ ਪਸੰਦ ਕਰਦੇ ਹਨ। ਫਿਰ ਚਾਹੇ ’ਯੇ ਮਜ਼ਦੂਰ ਕਾ ਹਾਥ ਹੈ ਕਾਤੀਆ, ਲੋਹਾ ਪਿਘਲਾ ਕਰ ਉਸਕਾ ਆਕਾਰ ਬਦਲ ਸਕਤਾ ਹੈ” ਹੋਵੇ ਤੇ ਭਾਂਵੇ ’ਏਕ ਕਾਗਜ਼ ਕੇ ਟੁਕੜੇ ਪਰ ਮੋਹਰ ਨਹੀਂ ਲਗੇਗੀ ਤੋਂ ਕਯਾ ਤਾਰਾ ਪਾਕਿਸਤਾਨ ਨਹੀਂ ਜਾਏਗਾ’ ਹੋਵੇ। ਪਰ ਇਹ ਸੁਣ ਕੇ ਤੁਸੀਂ ਵੀ ਹੈਰਾਨ ਰਹਿ ਜਾਓਗੇ ਕਿ ਸੰਨੀ ਦਿਓਲ ਆਪਣੇ ਡਾਇਲਾਗਜ਼ ਨੂੰ ਪੜ੍ਹ ਨਹੀਂ ਸਕਦੇ। ਜੀ ਹਾਂ ਸੰਨੀ ਦਿਓਲ ਨੇ ਖੁੁਦ ਇਸ ਗੱਲ ਦਾ ਖੁਲਾਸਾ ਕੀਤਾ ਹੈ।
ਦਰਅਸਲ ਸਾਲ 2023 ਵਿੱਚ, ਬਾਲੀਵੁੱਡ ਅਭਿਨੇਤਾ ਸੰਨੀ ਦਿਓਲ ਨੇ ਫਿਲਮ ਗਦਰ 2 ਨਾਲ ਸ਼ਾਨਦਾਰ ਵਾਪਸੀ ਕੀਤੀ। ਇਸ ਫਿਲਮ ਨੇ ਬਾਕਸ ਆਫਿਸ ’ਤੇ 600 ਕਰੋੜ ਰੁਪਏ ਤੋਂ ਵੱਧ ਦੀ ਕਮਾਈ ਕੀਤੀ ਸੀ। ਇਸ ਤੋਂ ਬਾਅਦ ਸੰਨੀ ਦਿਓਲ ਸੁਰਖੀਆਂ ਵਿਚ ਆ ਗਏ ਅਤੇ ਉਨ੍ਹਾਂ ਨੇ ਕਈ ਫਿਲਮਾਂ ਸਾਈਨ ਕੀਤੀਆਂ। ਹੁਣ ਅਦਾਕਾਰ ਨੇ ਇਕ ਇੰਟਰਵਿਊ ਦੌਰਾਨ ਖੁਲਾਸਾ ਕੀਤਾ ਕਿ ਉਹ ਲੰਬੇ ਸਮੇਂ ਤੋਂ ਡਿਸਲੈਕਸੀਆ ਬੀਮਾਰੀ ਨਾਲ ਜੂਝ ਰਹੇ ਹਨ।
ਜੀ ਹਾਂ ਬਾਂਬੇ ਟਾਈਮਜ਼ ਨੂੰ ਦਿੱਤੇ ਇੰਟਰਵਿਊ ’ਚ ਸੰਨੀ ਦਿਓਲ ਨੇ ਦੱਸਿਆ ਕਿ ਫਿਲਮ ਦੀ ਸ਼ੂਟਿੰਗ ਦੌਰਾਨ ਉਹ ਡਾਇਲਾਗਜ਼ ਨੂੰ ਠੀਕ ਤਰ੍ਹਾਂ ਨਾਲ ਨਹੀਂ ਪੜ੍ਹ ਪਾਉਂਦੇ ਸਨ। ਅਦਾਕਾਰ ਨੇ ਕਿਹਾ ਕਿ ਮੈਂ ਡਿਸਲੈਕਸਿਕ ਹਾਂ ਇਸ ਲਈ ਮੈਂ ਠੀਕ ਤਰ੍ਹਾਂ ਪੜ੍ਹ ਨਹੀਂ ਪਾਉਂਦਾ ਹਾਂ। ਮੈਨੂੰ ਇਹ ਸਮੱਸਿਆ ਬਚਪਨ ਤੋਂ ਹੈ। ਸ਼ੁਰੂ ਵਿਚ ਮੈਨੂੰ ਨਹੀਂ ਪਤਾ ਸੀ ਕਿ ਇਹ ਕੀ ਹੈ ਇਸ ਲਈ ਲੋਕ ਮੇਰਾ ਮਜ਼ਾਕ ਉਡਾਉਂਦੇ ਸੀ।
ਸੰਨੀ ਦਿਓਲ ਨੇ ਅੱਗੇ ਕਿਹਾ, ’ਜਦੋਂ ਮੈਨੂੰ ਇਸ ਬਿਮਾਰੀ ਬਾਰੇ ਨਹੀਂ ਪਤਾ ਸੀ, ਲੋਕ ਸੋਚਦੇ ਸਨ, ਇਹ ਕਿੰਨਾ ਗੂੰਗਾ ਵਿਅਕਤੀ ਹੈ। ਮੈਂ ਆਪਣੇ ਕਿਰਦਾਰ ਨੂੰ ਸਮਝ ਕੇ ਭੂਮਿਕਾ ਨਿਭਾਉਂਦਾ ਹਾਂ। ਮੈਨੂੰ ਹਮੇਸ਼ਾ ਹਿੰਦੀ ਵਿੱਚ ਡਾਇਲਾਗ ਮਿਲਦੇ ਹਨ ਅਤੇ ਮੈਂ ਇਸਨੂੰ ਪੜ੍ਹਨ ਲਈ ਆਪਣਾ ਸਮਾਂ ਲੈਂਦਾ ਹਾਂ। ਸੰਨੀ ਦਿਓਲ ਨੇ ਦੱਸਿਆ ਕਿ ਉਹ ਆਪਣਾ ਕਿਰਦਾਰ ਨਿਭਾਉਣ ਤੋਂ ਪਹਿਲਾਂ ਕੋਈ ਰਿਸਰਚ ਵੀ ਨਹੀਂ ਕਰਦੇ।
ਸੰਨੀ ਦਿਓਲ ਨੇ ਅੱਗੇ ਦੱਸਿਆ ਕਿ ਉਸ ਨੇ ਫਿਲਮ ਬਾਰਡਰ ਵਿੱਚ ਬ੍ਰਿਗੇਡੀਅਰ ਕੁਲਦੀਪ ਸਿੰਘ ਦੀ ਭੂਮਿਕਾ ਨਿਭਾਈ ਹੈ। ਅਦਾਕਾਰ ਨੇ ਕਿਹਾ, ਮੈਂ ਉਨ੍ਹਾਂ ਦੀ ਜੀਵਨੀ ਨਹੀਂ ਪੜ੍ਹੀ ਪਰ ਇਸ ਕਿਰਦਾਰ ਨੂੰ ਸਮਝਿਆ ਅਤੇ ਆਪਣੇ ਤਰੀਕੇ ਨਾਲ ਕੀਤਾ। ਸੰਨੀ ਦਿਓਲ ਨੇ ਅੱਗੇ ਦੱਸਿਆ ਕਿ ਜਦੋਂ ਉਹ ਕੋਈ ਫਿਲਮ ਕਰਦੇ ਹਨ ਤਾਂ ਉਨ੍ਹਾਂ ਕੋਲ ਡਾਇਲਾਗ ਵੀ ਨਹੀਂ ਹੁੰਦੇ।
ਗਦਰ 2 ਦੀ ਸਫਲਤਾ ਤੋਂ ਬਾਅਦ ਸੰਨੀ ਦਿਓਲ ਨੇ ਕਈ ਵੱਡੇ ਪ੍ਰੋਜੈਕਟ ਸਾਈਨ ਕੀਤੇ। ਉਸ ਕੋਲ ਇਸ ਸਮੇਂ ’ਸਫਰ’, ’ਲਾਹੌਰ’ ਅਤੇ ’ਬਾਪ’ ਵਰਗੀਆਂ ਫਿਲਮਾਂ ਪਾਈਪਲਾਈਨ ਵਿੱਚ ਹਨ। ਅਦਾਕਾਰ ਫਿਲਹਾਲ ਫਿਲਮ ਦੀ ਸ਼ੂਟਿੰਗ ’ਚ ਰੁੱਝਿਆ ਹੋਇਆ ਹੈ। ਇਸ ਤੋਂ ਇਲਾਵਾ ਖਬਰ ਹੈ ਕਿ ਅਦਾਕਾਰ ਨੇ ਫਿਲਮ ਬਾਰਡਰ 2 ਵੀ ਸਾਈਨ ਕਰ ਲਈ ਹੈ। ਉਮੀਦ ਹੈ ਕਿ ਸੰਨੀ ਦਿਓਲ ਅਗਲੇ ਸਾਲ 2024 ’ਚ ਫਿਲਮ ਦੀ ਰਿਲੀਜ਼ ਡੇਟ ਦਾ ਐਲਾਨ ਕਰ ਸਕਦੇ ਹਨ।