CM ਮਾਨ ਨਾਲ ਬਹਿਸ ਦੀ ਚੁਨੌਤੀ ਤੋਂ ਬਾਹਰ ਹੋਏ ਸੁਨੀਲ ਜਾਖੜ
ਚੰਡੀਗੜ੍ਹ : ਬੀਤੀ ਕੁਝ ਦਿਨ ਪਹਿਲਾਂ ਭਗਵੰਤ ਮਾਨ ਮੁੱਖ ਮੰਤਰੀ ਨੇ ਵਿਰੋਧੀਆਂ ਨੂੰ ਸੱਦਾ ਦਿੱਤਾ ਸੀ ਕਿ ਆਓ ਰਲ ਕੇ ਇਕੋ ਸਮੇਂ ਬਹਿਸ ਕਰ ਕੇ ਪੰਜਾਬ ਦੇ ਮੁੱਦਿਆਂ ਉਤੇ ਇਕ ਰਾਏ ਬਣਾ ਲਈਏ ਜਾਂ ਵਾਧੂ ਘਾਟੂ ਬੋਲਣਾ ਬੰਦ ਕਰੀਏ। ਇਸ ਸੱਦੇ ਜਾਂ ਚੁਨੌਤੀ ਮਗਰੋਂ ਪ੍ਰਤਾਪ ਸਿੰਘ ਬਾਜਵਾ, ਰਾਜਾ ਵੜਿੰਗ, ਸੁਖਬੀਰ ਬਾਦਲ ਸਣੇ ਭਾਜਪਾ ਦੇ ਪੰਜਾਬ […]
By : Editor (BS)
ਚੰਡੀਗੜ੍ਹ : ਬੀਤੀ ਕੁਝ ਦਿਨ ਪਹਿਲਾਂ ਭਗਵੰਤ ਮਾਨ ਮੁੱਖ ਮੰਤਰੀ ਨੇ ਵਿਰੋਧੀਆਂ ਨੂੰ ਸੱਦਾ ਦਿੱਤਾ ਸੀ ਕਿ ਆਓ ਰਲ ਕੇ ਇਕੋ ਸਮੇਂ ਬਹਿਸ ਕਰ ਕੇ ਪੰਜਾਬ ਦੇ ਮੁੱਦਿਆਂ ਉਤੇ ਇਕ ਰਾਏ ਬਣਾ ਲਈਏ ਜਾਂ ਵਾਧੂ ਘਾਟੂ ਬੋਲਣਾ ਬੰਦ ਕਰੀਏ। ਇਸ ਸੱਦੇ ਜਾਂ ਚੁਨੌਤੀ ਮਗਰੋਂ ਪ੍ਰਤਾਪ ਸਿੰਘ ਬਾਜਵਾ, ਰਾਜਾ ਵੜਿੰਗ, ਸੁਖਬੀਰ ਬਾਦਲ ਸਣੇ ਭਾਜਪਾ ਦੇ ਪੰਜਾਬ ਪ੍ਰਧਾਨ ਸੁਨੀਲ ਜਾਖੜ ਨੇ ਕਬੂਲ ਕਰ ਲਿਆ ਸੀ। ਇਹ ਕਬੂਲਨਾਮਾ ਬੇਸ਼ੱਕ ਕੁਝ ਸ਼ਰਤਾਂ ਨਾਲ ਸੀ।
ਹੁਣ ਸੁਨੀਲ ਜਾਖੜ ਨੇ ਇਸ ਬਹਿਸ ਤੋਂ ਆਪਣੇ ਆਪ ਨੂੰ ਵੱਖ ਕਰ ਲਿਆ ਹੈ । ਇਸ ਦਾ ਕਾਰਨ ਇਕ ਤਾਂ ਇਹ ਦਸਿਆ ਗਿਆ ਹੈ ਕਿ ਇਹ ਬਹਿਸ ਚੰਡੀਗੜ੍ਹ ਟੈਗੋਰ ਥਿਏਟਰ ਵਿਚ ਹੋਣੀ ਸੀ, ਇਸ ਉਤੇ ਜਾਖੜ ਨੇ ਕਹਿ ਦਿੱਤਾ ਕਿ ਇਸ ਥੀਏਟਰ ਵਿਚ ਤਾਂ ਨਾਟਕ ਵਗੈਰਾ ਖੇਡੇ ਜਾਂਦੇ ਹਨ ਮੈ ਇਥੇ ਨਹੀ ਜਾਣਾ। ਜਾਖੜ ਨੇ ਇਹ ਵੀ ਕਿਹਾ ਕਿ ਮੈ ਕੋਈ ਨੌਟੰਗੀਬਾਜ਼ ਨਹੀ ਹਾਂ। ਉਨ੍ਹਾਂ ਕਿਹਾ ਕੇ ਜੇ ਮੁੱਖ ਮੰਤਰੀ ਮਾਨ ਨੇ ਬਹਿਸ ਕਰਨੀ ਹੈ ਤਾਂ ਉਸ ਥਾਂ ਉਤੇ ਆ ਜਾਣ ਜਿਥੋ ਪੰਜਾਬ ਦਾ ਪਾਣੀ ਹਰਿਆਣਾ ਨੂੰ ਜਾਂਦਾ ਹੈ।
ਮਤਲਬ ਕਿ ਜਾਖੜ ਨੇ ਮਾਨ ਨੂੰ ਕਿਹਾ ਹੈ ਕਿ ਮੈ ਬਹਿਸ ਪੰਜਾਬ ਦੇ ਜਿਲੇ ਅਬੋਹਰ ਵਿਚ ਕਰਾਂਗਾ। ਇਥੇ ਇਹ ਵੀ ਕਹਿ ਸਕਦੇ ਹਾਂ ਕਿ ਜਾਖੜ ਨੇ ਆਣੇ ਬਹਾਨੇ ਆਪਣੇ ਆਪ ਨੂੰ ਬਹਿਸ ਤੋ ਵੱਖ ਕਰ ਲਿਆ ਹੈ ਕਿਉ ਕਿ ਨਾ ਤਾਂ ਮੁੱਖ ਮੰਤਰੀ ਨੇ ਉਨ੍ਹਾਂ ਦੀ ਗਲ ਮੰਨਣੀ ਹੈ ਨਾ ਹੀ ਹੁਣ ਜਖੜ ਸਾਬ ਇਹ ਕਰਨਗੇ।