Punjab Politics: ਹੁਸ਼ਿਆਰਪੁਰ 'ਚ ਸਾਂਪਲਾ ਨੂੰ ਮਨਾਉਣ ਪਹੁੰਚੇ ਸੁਨੀਲ ਜਾਖੜ,ਬੋਲੇ- ਜਲਦ ਨਜ਼ਰ ਆਵੇਗਾ 'ਮੋਦੀ ਦਾ ਪਰਿਵਾਰ'
ਹੁਸ਼ਿਆਰਪੁਰ (21 ਅਪ੍ਰੈਲ), ਰਜਨੀਸ਼ ਕੌਰ: ਹੁਸ਼ਿਆਰਪੁਰ ਤੋਂ ਲੋਕ ਸਭਾ ਟਿਕਟ ਨਾ ਮਿਲਣ ਤੋਂ ਨਾਰਾਜ਼ ਵਿਜੇ ਸਾਂਪਲਾ ਨੂੰ ਸ਼ਾਂਤ ਕਰਨ ਲਈ ਸੂਬਾ ਪ੍ਰਧਾਨ ਸੁਨੀਲ ਜਾਖੜ ਖੁਦ ਸ਼ਨੀਵਾਰ ਨੂੰ ਹੁਸ਼ਿਆਰਪੁਰ ਉਹਨਾਂ ਦੇ ਘਰ ਪਹੁੰਚੇ। ਇਹ ਮੀਟਿੰਗ ਕਰੀਬ ਦੋ ਤੋਂ ਢਾਈ ਘੰਟੇ ਹੁਸ਼ਿਆਰਪੁਰ ਸਥਿਤ ਸਾਂਪਲਾ ਦੇ ਘਰ ਚੱਲੀ। ਜਾਖੜ ਦੇ ਨਾਲ-ਨਾਲ ਸਾਂਪਲਾ ਅਤੇ ਉਨ੍ਹਾਂ ਦੇ ਬੇਟੇ ਨੂੰ ਮਨਾਉਣ […]

Sunil Jakhar arrived to celebrate Sampla in Hoshiarpur
By : Editor Editor
ਹੁਸ਼ਿਆਰਪੁਰ (21 ਅਪ੍ਰੈਲ), ਰਜਨੀਸ਼ ਕੌਰ: ਹੁਸ਼ਿਆਰਪੁਰ ਤੋਂ ਲੋਕ ਸਭਾ ਟਿਕਟ ਨਾ ਮਿਲਣ ਤੋਂ ਨਾਰਾਜ਼ ਵਿਜੇ ਸਾਂਪਲਾ ਨੂੰ ਸ਼ਾਂਤ ਕਰਨ ਲਈ ਸੂਬਾ ਪ੍ਰਧਾਨ ਸੁਨੀਲ ਜਾਖੜ ਖੁਦ ਸ਼ਨੀਵਾਰ ਨੂੰ ਹੁਸ਼ਿਆਰਪੁਰ ਉਹਨਾਂ ਦੇ ਘਰ ਪਹੁੰਚੇ। ਇਹ ਮੀਟਿੰਗ ਕਰੀਬ ਦੋ ਤੋਂ ਢਾਈ ਘੰਟੇ ਹੁਸ਼ਿਆਰਪੁਰ ਸਥਿਤ ਸਾਂਪਲਾ ਦੇ ਘਰ ਚੱਲੀ। ਜਾਖੜ ਦੇ ਨਾਲ-ਨਾਲ ਸਾਂਪਲਾ ਅਤੇ ਉਨ੍ਹਾਂ ਦੇ ਬੇਟੇ ਨੂੰ ਮਨਾਉਣ ਲਈ ਸਾਂਪਲਾ ਦੇ ਕਰੀਬੀ ਦੋਸਤ ਹਰਜੀਤ ਗਰੇਵਾਲ, ਵਿਨੀਤ ਜੋਸ਼ੀ, ਸੁੰਦਰ ਸ਼ਾਮ ਅਰੋੜਾ ਵੀ ਮੌਜੂਦ ਸਨ। ਮੀਟਿੰਗ ਵਿੱਚ ਹਾਜ਼ਰ ਪਾਰਟੀ ਆਗੂਆਂ ਨੇ ਕਿਹਾ, ਵਿਜੇ ਸਾਂਪਲਾ ਨੂੰ ਚੋਣਾਂ ਤੋਂ ਬਾਅਦ ਵੱਡੀ ਜ਼ਿੰਮੇਵਾਰੀ ਦਿੱਤੀ ਜਾ ਸਕਦੀ ਹੈ। ਇਸ ਤੋਂ ਇਲਾਵਾ ਸਾਂਪਲਾ ਜਾਂ ਉਨ੍ਹਾਂ ਦੇ ਪੁੱਤਰ ਨੂੰ ਕਿਸੇ ਹੋਰ ਲੋਕ ਸਭਾ ਸੀਟ ਤੋਂ ਉਮੀਦਵਾਰ ਐਲਾਨਿਆ ਜਾ ਸਕਦਾ ਹੈ।
ਅਨੀਤਾ ਸੋਮ ਪ੍ਰਕਾਸ਼ ਨੂੰ ਟਿਕਟ ਦਿੱਤੇ ਜਾਣ ਤੋਂ ਬਾਅਦ ਨਾਰਾਜ਼ ਸਨ ਸਾਂਪਲਾ
ਇਨ੍ਹਾਂ ਦੋਵਾਂ ਮੁੱਦਿਆਂ 'ਤੇ ਜਾਖੜ ਨੇ ਖੁਦ ਸਾਂਪਲਾ ਨਾਲ ਗੱਲਬਾਤ ਕੀਤੀ ਹੈ। ਦਰਅਸਲ ਅਨੀਤਾ ਸੋਮ ਪ੍ਰਕਾਸ਼ ਨੂੰ ਹੁਸ਼ਿਆਰਪੁਰ ਤੋਂ ਟਿਕਟ ਦਿੱਤੇ ਜਾਣ ਤੋਂ ਬਾਅਦ ਸਾਂਪਲਾ ਨਾਰਾਜ਼ ਸਨ। ਇੱਥੋਂ ਤੱਕ ਕਿ ਹੁਸ਼ਿਆਰਪੁਰ ਤੋਂ ਟਿਕਟ ਦੇ ਐਲਾਨ ਤੋਂ ਬਾਅਦ ਸਾਂਪਲਾ ਨੇ ਆਪਣੇ ਐਕਸ (ਟਵਿੱਟਰ) ਅਕਾਊਂਟ ਤੋਂ 'ਮੋਦੀ ਦਾ ਪਰਿਵਾਰ' ਟੈਗ ਵੀ ਹਟਾ ਦਿੱਤਾ ਹੈ, ਜੋ ਕਿ ਹੁਣ ਤੱਕ ਐਕਸ 'ਤੇ ਦੁਬਾਰਾ ਨਹੀਂ ਦਿਖਾਈ ਦਿੱਤਾ ਹੈ। ਜਾਖੜ ਨੂੰ ਪੁੱਛੇ ਸਵਾਲ 'ਚ ਉਨ੍ਹਾਂ ਕਿਹਾ, ਜਲਦ ਹੀ ਮੋਦੀ ਦਾ ਪਰਿਵਾਰ ਫਿਰ ਨਜ਼ਰ ਆਵੇਗਾ।
ਨਰਾਜ਼ ਹੋਣਾ ਵੀ ਚੰਗੀ ਗੱਲ ਹੈ- ਜਾਖੜ
ਇਸ ਮੁਲਾਕਾਤ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਜਾਖੜ ਨੇ ਕਿਹਾ ਕਿ ਸਾਂਪਲਾ ਭਾਜਪਾ ਦੇ ਨਾਲ ਹਨ। ਭਾਜਪਾ ਇੱਕ ਅਨੁਸ਼ਾਸਿਤ ਪਾਰਟੀ ਹੈ, ਇਸ ਪਾਰਟੀ ਦਾ ਹਰ ਸੀਨੀਅਰ ਆਗੂ ਅਤੇ ਵਰਕਰ ਅਨੁਸ਼ਾਸਨ ਵਿੱਚ ਰਹਿ ਕੇ ਆਪਣੇ ਵਿਚਾਰ ਪ੍ਰਗਟ ਕਰਦਾ ਹੈ। ਜਾਖੜ ਨੇ ਕਿਹਾ, ਸਾਂਪਲਾ ਸੀਨੀਅਰ ਨੇਤਾ ਹਨ, ਉਨ੍ਹਾਂ ਦੀ ਜਨਤਾ ਵਿੱਚ ਚੰਗੀ ਪਕੜ ਹੈ ਅਤੇ ਉਨ੍ਹਾਂ ਨੇ ਪਾਰਟੀ ਲਈ ਬਹੁਤ ਕੁਝ ਕੀਤਾ ਹੈ। ਉਹ ਟਿਕਟ ਦੇ ਮਜ਼ਬੂਤ ਦਾਅਵੇਦਾਰ ਸਨ। ਉਨ੍ਹਾਂ ਦਾ ਨਾਰਾਜ਼ ਹੋਣਾ ਜਾਇਜ਼ ਹੈ, ਪਰ ਉਹ ਕਦੇ ਵੀ ਪਾਰਟੀ ਨਹੀਂ ਛੱਡਣਗੇ। ਜਾਖੜ ਨੇ ਕਿਹਾ ਕਿ ਨਰਾਜ਼ ਹੋਣਾ ਵੀ ਚੰਗੀ ਗੱਲ ਹੈ, ਕਿਉਂਕਿ ਗੁੱਸੇ ਵਿਚ ਆਉਣ ਵਾਲੇ ਵੀ ਸਾਡੇ ਆਪਣੇ ਹਨ ਅਤੇ ਖੁਸ਼ ਕਰਨ ਵਾਲੇ ਵੀ ਸਾਡੇ ਆਪਣੇ ਹਨ।


