ਗਰਮੀ ਦਾ ਕਹਿਰ, ਦਿੱਲੀ ਦਾ ਪਾਰਾ 52 ਡਿਗਰੀ ਤੋਂ ਪਾਰ, ਗਰਮੀ ਤੋਂ ਬਚਣ ਲਈ ਕਰੋ ਇਹ ਕੰਮ
ਨਵੀਂ ਦਿੱਲੀ, ਪਰਦੀਪ ਸਿੰਘ: ਦਿੱਲੀ ਵਿੱਚ ਗਰਮੀ ਦੇ ਸਾਰੇ ਰਿਕਾਰਡ ਟੁੱਟ ਗਏ ਹਨ। ਭਾਰਤੀ ਮੌਸਮ ਵਿਭਾਗ ਦੇ ਅਨੁਸਾਰ, ਦਿੱਲੀ ਵਿੱਚ ਬੁੱਧਵਾਰ ਨੂੰ ਦੇਸ਼ ਦਾ ਹੁਣ ਤੱਕ ਦਾ ਸਭ ਤੋਂ ਉੱਚਾ ਤਾਪਮਾਨ ਦਰਜ ਕੀਤਾ ਗਿਆ। ਮੁੰਗੇਸ਼ਪੁਰ ਇਲਾਕੇ 'ਚ ਪਾਰਾ 52.9 ਡਿਗਰੀ ਸੈਲਸੀਅਸ ਤੱਕ ਪਹੁੰਚ ਗਿਆ। ਪਾਰਾ ਹੋਰ ਵਧਣ ਦਾ ਖਦਸ਼ਾ ਹੈ। ਦਿੱਲੀ ਦੇ ਬਾਹਰੀ ਖੇਤਰਾਂ ਵਿੱਚ […]
By : Editor Editor
ਨਵੀਂ ਦਿੱਲੀ, ਪਰਦੀਪ ਸਿੰਘ: ਦਿੱਲੀ ਵਿੱਚ ਗਰਮੀ ਦੇ ਸਾਰੇ ਰਿਕਾਰਡ ਟੁੱਟ ਗਏ ਹਨ। ਭਾਰਤੀ ਮੌਸਮ ਵਿਭਾਗ ਦੇ ਅਨੁਸਾਰ, ਦਿੱਲੀ ਵਿੱਚ ਬੁੱਧਵਾਰ ਨੂੰ ਦੇਸ਼ ਦਾ ਹੁਣ ਤੱਕ ਦਾ ਸਭ ਤੋਂ ਉੱਚਾ ਤਾਪਮਾਨ ਦਰਜ ਕੀਤਾ ਗਿਆ। ਮੁੰਗੇਸ਼ਪੁਰ ਇਲਾਕੇ 'ਚ ਪਾਰਾ 52.9 ਡਿਗਰੀ ਸੈਲਸੀਅਸ ਤੱਕ ਪਹੁੰਚ ਗਿਆ। ਪਾਰਾ ਹੋਰ ਵਧਣ ਦਾ ਖਦਸ਼ਾ ਹੈ। ਦਿੱਲੀ ਦੇ ਬਾਹਰੀ ਖੇਤਰਾਂ ਵਿੱਚ ਤਾਪਮਾਨ ਸਭ ਤੋਂ ਵੱਧ ਹੈ।
ਕਹਿਰ ਦੀ ਗਰਮੀ ਤੋਂ ਰਾਜਧਾਨੀ ਦੇ ਸਾਰੇ ਲੋਕ ਪ੍ਰੇਸ਼ਾਨ ਹਨ। ਅਸਮਾਨ ਤੋਂ ਅੱਗ ਵਰ੍ਹ ਰਹੀ ਹੈ ਅਤੇ ਧਰਤੀ ਭੱਠੀ ਬਣ ਗਈ ਹੈ। ਘਰੋਂ ਨਿਕਲਣਾ ਔਖਾ ਹੋ ਗਿਆ ਹੈ। ਏਸੀ, ਕੂਲਰ ਅਤੇ ਪੱਖਾ ਕੰਮ ਨਹੀਂ ਕਰ ਰਹੇ ਹਨ। ਪੀਣ ਵਾਲੇ ਪਾਣੀ ਦੀ ਕਮੀ ਹੈ। ਦਰਿਆ ਦਾ ਪਾਣੀ ਸੁੱਕ ਰਿਹਾ ਹੈ। ਜੇਕਰ ਇਹੀ ਸਥਿਤੀ ਬਣੀ ਰਹੀ ਤਾਂ ਦਿੱਲੀ ਦੇ ਲੋਕਾਂ ਨੂੰ ਬਚਾਉਣਾ ਮੁਸ਼ਕਲ ਹੋ ਜਾਵੇਗਾ।
ਵਧਦੀ ਹੀਟ ਵੇਵ ਨੂੰ ਲੈ ਕੇ ਰੈੱਡ ਅਲਰਟ ਜਾਰੀ ਕੀਤਾ ਗਿਆ ਹੈ। ਇਸ ਨਾਲ ਸਰੀਰ 'ਚ ਪਾਣੀ ਦੀ ਕਮੀ ਯਾਨੀ ਡੀਹਾਈਡ੍ਰੇਸ਼ਨ ਹੋ ਸਕਦੀ ਹੈ। ਤੁਸੀਂ ਗਰਮੀ ਦੇ ਦੌਰੇ ਨਾਲ ਮਰ ਵੀ ਸਕਦੇ ਹੋ। ਗਰਮੀ ਦੀ ਲਹਿਰ ਦੇ ਪ੍ਰਭਾਵਾਂ ਨੂੰ ਰੋਕਣ ਅਤੇ ਘਟਾਉਣ ਲਈ ਕੁਝ ਫੌਰੀ ਕਦਮ ਚੁੱਕਣ ਦੀ ਲੋੜ ਹੈ।
- ਦਿਨ ਵਿੱਚ ਠੰਡੇ ਪਾਣੀ ਨਾਲ ਦੋ ਵਾਰ ਨਹਾਓ।
- ਨਿੰਬੂ ਪਾਣੀ ਲੋੜ ਅਨੁਸਾਰ ਪੀਓ।
- ਏਸੀ ਨਾਲ ਘਰ ਨੂੰ ਠੰਡਾ ਰੱਖੋ।
- ਤਾਜ਼ੀਆ ਸਬਜ਼ੀਆਂ ਖਾਓ। 5.
- ਲੱਸੀ ਪੀਓ।
- ਸੂਤੀ ਕੱਪੜੇ ਪਹਿਣੋ।
ਇਹ ਵੀ ਪੜ੍ਹੋ: ਔਰਤ ਦੇ ਢਿੱਡ ‘ਚੋਂ ਨਿਕਲੀ ਅਜਿਹੀ ਚੀਜ਼, ਦੇਖ ਕੇ ਡਾਕਟਰਾਂ ਨੇ ਮਾਰੀਆਂ ਚੀਕਾਂ!