ਪੰਜਾਬ ਪੁਲਿਸ ਦੀ ਸੁਖਪ੍ਰੀਤ ਨੇ ਫ਼ੇਲ੍ਹ ਕਰਤੀਆਂ ਸਾਰੀਆਂ ਮਾਡਲਾਂ
ਬਟਾਲਾ, 2 ਅਕਤੂਬਰ (ਭੋਪਾਲ ਸਿੰਘ) : ਸਿਆਣੇ ਕਹਿੰਦੇ ਨੇ ਸੁਪਨੇ ਪੂਰੇ ਕਰਨ ਦੀ ਕੋਈ ਉਮਰ ਜਾਂ ਕੋਈ ਸਮਾਂ ਨਹੀਂ ਹੁੰਦਾ, ਜੇਕਰ ਤੁਹਾਡੇ ਵਿਚ ਜਜ਼ਬਾ ਹੋਵੇਗਾ ਤਾਂ ਤੁਸੀਂ ਕਦੇ ਵੀ ਆਪਣੇ ਸੁਪਨੇ ਪੂਰੇ ਕਰ ਸਕਦੇ ਹੋ। ਅਜਿਹਾ ਹੀ ਕੁੱਝ ਕਰ ਦਿਖਾਇਆ ਹੈ, ਬਟਾਲਾ ਸ਼ਹਿਰ ਦੀ ਰਹਿਣ ਵਾਲੀ ਸੁਖਪ੍ਰੀਤ ਕੌਰ ਨੇ ਜੋ ਪੰਜਾਬ ਪੁਲਿਸ ਵਿਚ ਹੈੱਡ ਕਾਂਸਟੇਬਲ […]
By : Hamdard Tv Admin
ਬਟਾਲਾ, 2 ਅਕਤੂਬਰ (ਭੋਪਾਲ ਸਿੰਘ) : ਸਿਆਣੇ ਕਹਿੰਦੇ ਨੇ ਸੁਪਨੇ ਪੂਰੇ ਕਰਨ ਦੀ ਕੋਈ ਉਮਰ ਜਾਂ ਕੋਈ ਸਮਾਂ ਨਹੀਂ ਹੁੰਦਾ, ਜੇਕਰ ਤੁਹਾਡੇ ਵਿਚ ਜਜ਼ਬਾ ਹੋਵੇਗਾ ਤਾਂ ਤੁਸੀਂ ਕਦੇ ਵੀ ਆਪਣੇ ਸੁਪਨੇ ਪੂਰੇ ਕਰ ਸਕਦੇ ਹੋ। ਅਜਿਹਾ ਹੀ ਕੁੱਝ ਕਰ ਦਿਖਾਇਆ ਹੈ, ਬਟਾਲਾ ਸ਼ਹਿਰ ਦੀ ਰਹਿਣ ਵਾਲੀ ਸੁਖਪ੍ਰੀਤ ਕੌਰ ਨੇ ਜੋ ਪੰਜਾਬ ਪੁਲਿਸ ਵਿਚ ਹੈੱਡ ਕਾਂਸਟੇਬਲ ਦੀ ਨੌਕਰੀ ਕਰਦੀ ਐ ਪਰ ਇਸ ਦੇ ਬਾਵਜੂਦ ਉਸ ਨੇ ਦੇਸ਼ ਭਰ ਵਿਚ ਹੋਏ ਫਾਰਐਵਰ ਸਟਾਰ ਇੰਡੀਆ ਮੌਡÇਲੰਗ ਮੁਕਾਬਲੇ ਵਿਚ ਮਿਸਿਜ਼ ਪੰਜਾਬ ਦਾ ਖ਼ਿਤਾਬ ਜਿੱਤ ਕੇ ਆਪਣੇ ਬਚਪਨ ਦੇ ਸੁਪਨੇ ਨੂੰ ਪੂਰਾ ਕਰ ਲਿਆ ਅਤੇ ਵੱਖਰੀ ਪਛਾਣ ਕਾਇਮ ਕੀਤੀ ਐ।
ਪੰਜਾਬ ਪੁਲਿਸ ਵਿਚ ਹੈਡ ਕਾਂਸਟੇਬਲ ਦੀ ਨੌਕਰੀ ਕਰਨ ਦੇ ਬਾਵਜੂਦ ਬਟਾਲਾ ਸ਼ਹਿਰ ਦੀ ਰਹਿਣ ਵਾਲੀ ਸੁਖਪ੍ਰੀਤ ਕੌਰ ਨੇ ਦੇਸ਼ ਭਰ ਵਿਚ ਹੋਏ ਮੌਡÇਲੰਗ ਮੁਕਾਬਲੇ ਵਿਚ ਮਿਸਿਜ਼ ਪੰਜਾਬ ਦਾ ਖ਼ਿਤਾਬ ਜਿੱਤ ਕੇ ਆਪਣਾ ਸੁਪਨਾ ਪੂਰਾ ਕੀਤਾ। ਸੁਖਪ੍ਰੀਤ ਕੌਰ ਨੇ ਦੱਸਿਆ ਕਿ ਮੌਡÇਲੰਗ ਕਰਨਾ ਉਸ ਦਾ ਸੁਪਨਾ ਸੀ ਪਰ ਜੋ ਪਹਿਲਾਂ ਪੂਰਾ ਨਹੀਂ ਹੋ ਸਕਿਆ ਪਰ ਉਸ ਨੇ ਆਪਣੇ ਇਸ ਸੁਪਨੇ ਨੂੰ ਮਰਨ ਲਈ ਦਿੱਤਾ ਬਲਕਿ ਉਸ ਫਾਰਐਵਰ ਸਟਾਰ ਇੰਡੀਆ ਮੌਡÇਲੰਗ ਮੁਕਾਬਲੇ ਵਿਚ ਸਿਲੈਕਟ ਹੋ ਕੇ ਆਪਣੇ ਸੁਪਨੇ ਨੂੰ ਪੂਰਾ ਕਰ ਲਿਆ।
ਇਸੇ ਤਰ੍ਹਾਂ ਸੁਖਪ੍ਰੀਤ ਦੀ ਦੋਸਤ ਮਮਲਾ ਸਾਹਨੀ ਨੇ ਆਖਿਆ ਕਿ ਸੁਖਪ੍ਰੀਤ ਨੇ ਹਿੰਮਤ ਨਾਲ ਅੱਗੇ ਵਧਦੇ ਹੋਏ ਆਪਣੇ ਸੁਪਨੇ ਨੂੰ ਪੂਰਾ ਕਰਕੇ ਦਿਖਾਇਆ ਏ, ਉਸ ਨੇ ਸਾਬਤ ਕਰ ਦਿੱਤਾ ਏ ਕਿ ਜੇਕਰ ਹਿੰਮਤ ਕੀਤੀ ਜਾਵੇ ਤਾਂ ਇਨਸਾਨ ਆਪਣੇ ਸੁਪਨੇ ਪੂਰੇ ਕਰ ਸਕਦਾ ਏ।
ਦੱਸ ਦਈਏ ਕਿ ਸੁਖਪ੍ਰੀਤ ਕੌਰ ਦੀ ਇਸ ਪ੍ਰਾਪਤੀ ’ਤੇ ਉਸ ਦੇ ਪਰਿਵਾਰਕ ਮੈਂਬਰਾਂ ਵਿਚ ਵੀ ਖ਼ੁਸ਼ੀ ਦੀ ਲਹਿਰ ਪਾਈ ਜਾ ਰਹੀ ਐ ਅਤੇ ਹੋਰ ਰਿਸ਼ਤੇਦਾਰਾਂ ਵੱਲੋਂ ਵੀ ਉਨ੍ਹਾਂ ਨੂੰ ਮੁਬਾਰਕਾਂ ਮਿਲ ਰਹੀਆਂ ਨੇ।