Begin typing your search above and press return to search.

ਸੁਖਪਾਲ ਖਹਿਰਾ ਨੂੰ ਲਿਆ ਹਿਰਾਸਤ ਵਿਚ

ਚੰਡੀਗੜ੍ਹ : ਅੱਜ ਤੜਕੇ ਕਾਂਗਰਸੀ ਆਗੂ ਸੁਖਪਾਲ ਖਹਿਰਾ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਇਹ ਗ੍ਰਿਫ਼ਤਾਰੀ NDPs ਮਾਮਲੇ ਵਿਚ ਹੋਈ ਹੈ। MLA ਸੁਖਪਾਲ ਸਿੰਘ ਖਹਿਰਾ ਨੂੰ ਪੁਲਿਸ ਨੇ ਤੜਕੇ 5 ਵੱਜੇ ਚੰਡੀਗੜ੍ਹ ਰਿਹਾਇਸ਼ 'ਚ ਰੇਡ ਕਰ ਕੇ ਇਹ ਕਾਰਵਾਈ ਪਾਈ ਹੈ।ਫਾਜ਼ਿਲਕਾ ਪੁਲਿਸ ਸਵੇਰੇ ਸੁਖਪਾਲ ਖਹਿਰਾ ਦੇ ਘਰ ਪਹੁੰਚੀ ਅਤੇ ਗ੍ਰਿਫ਼ਤਾਰੀ ਪਾਈ ਗਈ। ਇਹ ਵੀ ਦਸ […]

ਸੁਖਪਾਲ ਖਹਿਰਾ ਨੂੰ ਲਿਆ ਹਿਰਾਸਤ ਵਿਚ
X

Editor (BS)By : Editor (BS)

  |  28 Sept 2023 3:09 AM IST

  • whatsapp
  • Telegram

ਚੰਡੀਗੜ੍ਹ : ਅੱਜ ਤੜਕੇ ਕਾਂਗਰਸੀ ਆਗੂ ਸੁਖਪਾਲ ਖਹਿਰਾ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਇਹ ਗ੍ਰਿਫ਼ਤਾਰੀ NDPs ਮਾਮਲੇ ਵਿਚ ਹੋਈ ਹੈ। MLA ਸੁਖਪਾਲ ਸਿੰਘ ਖਹਿਰਾ ਨੂੰ ਪੁਲਿਸ ਨੇ ਤੜਕੇ 5 ਵੱਜੇ ਚੰਡੀਗੜ੍ਹ ਰਿਹਾਇਸ਼ 'ਚ ਰੇਡ ਕਰ ਕੇ ਇਹ ਕਾਰਵਾਈ ਪਾਈ ਹੈ।ਫਾਜ਼ਿਲਕਾ ਪੁਲਿਸ ਸਵੇਰੇ ਸੁਖਪਾਲ ਖਹਿਰਾ ਦੇ ਘਰ ਪਹੁੰਚੀ ਅਤੇ ਗ੍ਰਿਫ਼ਤਾਰੀ ਪਾਈ ਗਈ। ਇਹ ਵੀ ਦਸ ਦਈਏ ਕਿ ਸੁਖਪਾਲ ਖਹਿਰਾ ਹਲਕਾ ਭੁਲੱਥ ਤੋਂ ਕਾਂਗਰਸ ਦੇ ਵਿਧਾਇਕ ਹਨ ।

ਜਦੋਂ ਪੁਲਿਸ ਘਰ ਪਹੁੰਚੀ ਤਾਂ ਵਿਧਾਇਕ ਖਹਿਰਾ ਨੇ ਸਭ ਤੋਂ ਪਹਿਲਾਂ ਸੀਨੀਅਰ ਅਧਿਕਾਰੀ ਦੀ ਪਛਾਣ ਪੁੱਛੀ। ਜਿਸ ਦਾ ਜਵਾਬ ਮਿਲਿਆ ਕਿ ਉਹ ਡੀ.ਐਸ.ਪੀ ਜਲਾਲਾਬਾਦ ਏ.ਆਰ. ਸ਼ਰਮਾ ਅਤੇ ਉਸ ਨੂੰ 2015 ਦੇ ਐਨਡੀਪੀਐਸ ਐਕਟ ਕੇਸ ਵਿੱਚ ਗ੍ਰਿਫ਼ਤਾਰ ਕਰਨ ਆਏ ਹਨ। ਇਸ ਪੂਰੀ ਘਟਨਾ ਦੌਰਾਨ ਖਹਿਰਾ ਵਾਰ-ਵਾਰ ਪੁਲਿਸ ਅਧਿਕਾਰੀਆਂ ਤੋਂ ਗ੍ਰਿਫ਼ਤਾਰੀ ਵਾਰੰਟ ਦੀ ਮੰਗ ਕਰਦੇ ਨਜ਼ਰ ਆਏ।

ਮੌਜੂਦਾ ਜਾਣਕਾਰੀ ਅਨੁਸਾਰ ਸੁਖਪਾਲ ਖਹਿਰਾ ਨੂੰ 2015 ਦੇ ਇੱਕ ਪੁਰਾਣੇ ਐਨਡੀਪੀਐਸ ਕੇਸ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਹੈ। ਜਿਸ ਵਿੱਚ ਦੱਸਿਆ ਜਾ ਰਿਹਾ ਹੈ ਕਿ ਇਹ ਗ੍ਰਿਫ਼ਤਾਰੀ ਡੀਆਈਜੀ ਦੀ ਅਗਵਾਈ ਵਿੱਚ ਬਣੀ ਐਸਆਈਟੀ ਦੀ ਰਿਪੋਰਟ ਦੇ ਆਧਾਰ ’ਤੇ ਕੀਤੀ ਗਈ ਹੈ। ਇਸ ਐਸਆਈਟੀ ਵਿੱਚ ਦੋ ਐਸਐਸਪੀਜ਼ ਨੂੰ ਵੀ ਸ਼ਾਮਲ ਕੀਤਾ ਗਿਆ ਹੈ। ਜਿੱਥੇ ਸੁਖਪਾਲ ਖਹਿਰਾ ਦਾ ਕਹਿਣਾ ਹੈ ਕਿ ਇਹ ਝੂਠਾ ਕੇਸ ਸੀ, ਉਥੇ ਹੀ ਸੁਪਰੀਮ ਕੋਰਟ ਨੇ ਵੀ ਇਸ ਮਾਮਲੇ ਵਿੱਚ ਉਨ੍ਹਾਂ ਨੂੰ ਰਾਹਤ ਦਿੱਤੀ ਹੈ।

Next Story
ਤਾਜ਼ਾ ਖਬਰਾਂ
Share it