ਸੰਗਰੂਰ ਤੋਂ ਚੋਣ ਲੜ ਸਕਦੇ ਨੇ ਸੁਖਪਾਲ ਖਹਿਰਾ
Highlights : ਸੰਗਰੂਰ ਤੋਂ ਚੋਣ ਲੜ ਸਕਦੇ ਨੇ ਸੁਖਪਾਲ ਖਹਿਰਾਖੰਨਾ ਵਿਖੇ ਗੱਲਾਂ ਗੱਲਾਂ ’ਚ ਦਿੱਤਾ ਵੱਡਾ ਸੰਕੇਤਕਿਹਾ-ਜੇਲ੍ਹ ’ਚ ਵੀ ਹੋਈ ਸੀ ਇਸ ਸਬੰਧੀ ਗੱਲਬਾਤਸੀਨੀਅਰ ਨੇਤਾਵਾਂ ਨੇ ਉਦੋਂ ਹੀ ਬਣਾਈ ਸੀ ਪਲਾਨਿੰਗਪਾਰਟੀ ਜੋ ਹੁਕਮ ਲਗਾਏਗੀ, ਉਸ ’ਤੇ ਖੜ੍ਹਾਂਗਾ : ਖਹਿਰਾਖੰਨਾ : ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਸੰਗਰੂਰ ਤੋਂ ਕਾਂਗਰਸ ਦੇ ਉਮੀਦਵਾਰ ਹੋ ਸਕਦੇ ਨੇ, ਇਸ ਗੱਲ […]
By : Makhan Shah
Highlights : ਸੰਗਰੂਰ ਤੋਂ ਚੋਣ ਲੜ ਸਕਦੇ ਨੇ ਸੁਖਪਾਲ ਖਹਿਰਾ
ਖੰਨਾ ਵਿਖੇ ਗੱਲਾਂ ਗੱਲਾਂ ’ਚ ਦਿੱਤਾ ਵੱਡਾ ਸੰਕੇਤ
ਕਿਹਾ-ਜੇਲ੍ਹ ’ਚ ਵੀ ਹੋਈ ਸੀ ਇਸ ਸਬੰਧੀ ਗੱਲਬਾਤ
ਸੀਨੀਅਰ ਨੇਤਾਵਾਂ ਨੇ ਉਦੋਂ ਹੀ ਬਣਾਈ ਸੀ ਪਲਾਨਿੰਗ
ਪਾਰਟੀ ਜੋ ਹੁਕਮ ਲਗਾਏਗੀ, ਉਸ ’ਤੇ ਖੜ੍ਹਾਂਗਾ : ਖਹਿਰਾ
ਖੰਨਾ : ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਸੰਗਰੂਰ ਤੋਂ ਕਾਂਗਰਸ ਦੇ ਉਮੀਦਵਾਰ ਹੋ ਸਕਦੇ ਨੇ, ਇਸ ਗੱਲ ਦੇ ਸੰਕੇਤ ਖ਼ੁਦ ਸੁਖਪਾਲ ਖਹਿਰਾ ਵੱਲੋਂ ਖੰਨਾ ਵਿਖੇ ਮੀਡੀਆ ਨਾਲ ਗੱਲਬਾਤ ਕਰਦਿਆਂ ਦਿੱਤੇ ਗਏ। ਦਰਅਸਲ ਸੰਗਰੂਰ ਪੰਜਾਬ ਦੀ ਹੌਟ ਸੀਟ ਐ, ਜੋ ਮੁੱਖ ਮੰਤਰੀ ਭਗਵੰਤ ਮਾਨ ਦਾ ਗ੍ਰਹਿ ਹਲਕਾ ਏ, ਇਸ ਕਰਕੇ ਕਾਂਗਰਸ ਸਮੇਤ ਵਿਰੋਧੀ ਪਾਰਟੀਆਂ ਵੱਲੋਂ ਸੰਗਰੂਰ ਤੋਂ ਆਪ ਨੂੰ ਮਾਤ ਦੇਣ ਲਈ ਪੂਰਾ ਜ਼ੋਰ ਲਗਾਇਆ ਜਾ ਰਿਹਾ ਏ।
ਖੰਨਾ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਸੰਗਰੂਰ ਤੋਂ ਲੋਕ ਸਭਾ ਚੋਣ ਲੜਨ ਦੀਆਂ ਚਰਚਾਵਾਂ ਤੋਂ ਇਨਕਾਰ ਨਹੀਂ ਕੀਤਾ ਬਲਕਿ ਉਨ੍ਹਾਂ ਆਖਿਆ ਕਿ ਜਦੋਂ ਉਹ ਨਾਭਾ ਜੇਲ੍ਹ ਵਿਚ ਬੰਦ ਸਨ ਤਾਂ ਉਥੇ ਉਨ੍ਹਾਂ ਨੂੰ ਮਿਲਣ ਲਈ ਆਉਣ ਵਾਲੇ ਕਾਂਗਰਸ ਦੇ ਸੀਨੀਅਰ ਨੇਤਾਵਾਂ ਨੇ ਉਦੋਂ ਹੀ ਇਹ ਪਲਾਨਿੰਗ ਸ਼ੁਰੂ ਕਰ ਦਿੱਤੀ ਸੀ ਕਿ ਉਨ੍ਹਾਂ ਨੂੰ ਸੰਗਰੂਰ ਤੋਂ ਚੋਣ ਲੜਾਈ ਜਾਵੇ।
ਉਨ੍ਹਾਂ ਆਖਿਆ ਕਿ ਮੈਨੂੰ ਕਿਹਾ ਗਿਆ ਸੀ ਕਿ ਭਗਵੰਤ ਮਾਨ ਨੇ ਉਨ੍ਹਾਂ ਨਾਲ ਬੇਇਨਸਾਫ਼ੀ ਕੀਤੀ ਐ, ਜਿਸ ਦਾ ਸਹੀ ਜਵਾਬ ਦੇਣ ਦਾ ਤਰੀਕਾ ਇਹੀ ਐ ਕਿ ਸੰਗਰੂਰ ਤੋਂ ਚੋਣ ਲੜ ਕੇ ਜਿੱਤ ਹਾਸਲ ਕੀਤੀ ਜਾਵੇ। ਉਨ੍ਹਾਂ ਆਖਿਆ ਕਿ ਮੇਰੀ ਇਹ ਪਹਿਲ ਐ ਕਿ ਉਥੋਂ ਕਾਂਗਰਸ ਦੇ ਸਥਾਨਕ ਅਤੇ ਯੋਗ ਆਗੂ ਚੋਣ ਲੜੇ ਪਰ ਜੇਕਰ ਇਸ ਦੇ ਬਾਵਜੂਦ ਪਾਰਟੀ ਨੇ ਚੋਣ ਲੜਨ ਦਾ ਹੁਕਮ ਦਿੱਤਾ ਤਾਂ ਉਹ ਕਿਸੇ ਵੀ ਚੁਣੌਤੀ ਤੋਂ ਪਿੱਛੇ ਨਹੀਂ ਹਟਣਗੇ।
ਦੱਸ ਦਈਏ ਕਿ ਸੁਖਪਾਲ ਸਿੰਘ ਖਹਿਰਾ ਅਤੇ ਸੀਐਮ ਮਾਨ ਦੇ ਵਿਚਾਲੇ ਵਿਧਾਨ ਸਭਾ ਵਿਚ ਵੀ ਕਾਫ਼ੀ ਨੋਕ ਝੋਕ ਹੋ ਚੁੱਕੀ ਐ ਪਰ ਦੇਖਣਾ ਹੋਵੇਗਾ ਕਿ ਕਾਂਗਰਸ ਪਾਰਟੀ ਸੰਗਰੂਰ ਤੋਂ ਸੁਖਪਾਲ ਖਹਿਰਾ ਨੂੰ ਉਮੀਦਵਾਰ ਬਣਾਉਂਦੀ ਐ ਜਾਂ ਕਿਸੇ ਹੋਰ ਨੂੰ।