ਸੀਐਮ ਮਾਨ ਬਾਰੇ ਦੇਖੋ ਕੀ ਬੋਲ ਗਏ ਸੁਖਬੀਰ ਬਾਦਲ
ਨਾਭਾ, 19 ਨਵੰਬਰ (ਰਾਹੁਲ ਖੁਰਾਣਾ) : ਨਾਭਾ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਮੱਖਣ ਸਿੰਘ ਲਾਲਕਾ ਦੀ ਰਿਹਾਇਸ਼ ਤੇ ਪਹੁੰਚੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਆਪ ਸਰਕਾਰ ਨੂੰ ਆੜੇ ਹੱਥੀਂ ਲਿਆ। ਹੁਸ਼ਿਆਰਪੁਰ ਵਿਖੇ ਆਪ ਸਰਕਾਰ ਵੱਲੋਂ ਕੀਤੀ ਗਈ ਰੈਲੀ ਅਤੇ ਲੋਕ ਸਭਾ ਚੋਣਾਂ ਦਾ ਬਿਗੁਲ ਵਜਾਉਣ ’ਤੇ ਮੁੱਖ ਮੰਤਰੀ ਭਗਵੰਤ […]
By : Hamdard Tv Admin
ਨਾਭਾ, 19 ਨਵੰਬਰ (ਰਾਹੁਲ ਖੁਰਾਣਾ) : ਨਾਭਾ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਮੱਖਣ ਸਿੰਘ ਲਾਲਕਾ ਦੀ ਰਿਹਾਇਸ਼ ਤੇ ਪਹੁੰਚੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਆਪ ਸਰਕਾਰ ਨੂੰ ਆੜੇ ਹੱਥੀਂ ਲਿਆ। ਹੁਸ਼ਿਆਰਪੁਰ ਵਿਖੇ ਆਪ ਸਰਕਾਰ ਵੱਲੋਂ ਕੀਤੀ ਗਈ ਰੈਲੀ ਅਤੇ ਲੋਕ ਸਭਾ ਚੋਣਾਂ ਦਾ ਬਿਗੁਲ ਵਜਾਉਣ ’ਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਦਾਅਵਾ ਕੀਤਾ ਗਿਆ ਕਿ ਮੇਰੇ ਅਤੇ ਅਰਵਿੰਦ ਕੇਜਰੀਵਾਲ ਦੇ 32-32 ਦੰਦ ਹਨ ਅਤੇ ਅਸੀਂ ਲੋਕ ਸਭਾ ਚੋਣਾਂ ਵਿੱਚ 13 ਦੀਆਂ 13 ਸੀਟਾਂ ਤੇ ਜਿੱਤ ਹਾਸਲ ਕਰਾਂਗੇ, ਸੁਖਬੀਰ ਬਾਦਲ ਨੇ ਮੁੱਖ ਮੰਤਰੀ ਦਾ ਜਵਾਬ ਦਿੰਦੇ ਹੋਏ ਕਿਹਾ ਕਿ ਭਗਵੰਤ ਮਾਨ ਦਾ ਇੱਕੋ ਕੰਮ ਹੀ ਰਹਿ ਗਿਆ ਦੰਦ ਗਿਣਨੇ, ਪੰਜਾਬ ਦੇ ਕੀ ਹਾਲਾਤ ਨੇ ਅਤੇ ਉਸਨੂੰ ਬਿਲਕੁਲ ਵੀ ਨਹੀਂ ਪਤਾ।
ਉਨ੍ਹਾਂ ਕਿਹਾ ਕਿ ਮੈਂ ਤਾਂ ਮੁੱਖ ਮੰਤਰੀ ਨੂੰ ਇਹ ਪੁੱਛਣਾ ਚਾਹੁੰਦਾ ਹਾਂ ਕਿ ਪੰਜਾਬ ਦਾ ਮੁੱਖ ਮੰਤਰੀ ਭਗਵੰਤ ਮਾਨ ਹੈ ਜਾਂ ਕੇਜਰੀਵਾਲ ਕਿਉਂਕਿ ਉਹ ਹਰ ਸੜਕ ਤੇ ਕੇਜਰੀਵਾਲ ਨੂੰ ਬੁਲਾ ਲੈਂਦਾ ਹੈ ਅਤੇ ਉਸਦਾ ਉਦਘਾਟਨ ਕਰਾ ਲੈਂਦਾ ਹੈ। ਸੁਖਬੀਰ ਬਾਦਲ ਨੇ ਭਗਵੰਤ ਮਾਨ ਨੂੰ ਕਰੜੇ ਹੱਥੀ ਲੈਂਦੇ ਕਿਹਾ ਕਿ ਪੰਜਾਬ ਦੇ ਲੋਕਾਂ ਨੇ ਭਗਵੰਤ ਮਾਨ ਨੂੰ ਮੁੱਖ ਮੰਤਰੀ ਬਣਾਇਆ ਹੈ ਨਾ ਕਿ ਕੇਜਰੀਵਾਲ ਨੂੰ। ਉਨ੍ਹਾਂ ਆਖਿਆ ਕਿ ਜੋ ਪੰਜਾਬ ਵਿਚ ਕਾਨੂੰਨ ਵਿਵਸਥਾ ਬਿਲਕੁਲ ਵਿਗੜ ਚੁੱਕੀ ਹੈ।
ਸੁਖਬੀਰ ਬਾਦਲ ਨੇ ਇੱਕ ਵਾਰੀ ਫਿਰ ਪੰਜਾਬ ਸਰਕਾਰ ਨਿਸ਼ਾਨੇ ਤੇ ਲੈਂਦੇ ਕਿਹਾ ਕਿ ਜਦੋਂ ਅਸੀਂ ਕਬੱਡੀ ਕੱਪ ਕਰਵਾਉਂਦੇ ਸੀ ਅਤੇ ਨੌਕਰੀਆਂ ਵੀ ਦਿੱਤੀਆਂ ਅਤੇ ਵਰਲਡ ਲੈਵਲ ਤੇ ਕਬੱਡੀ ਕੱਪ ਨੂੰ ਲੈ ਕੇ ਗਏ ਪਰ ਹੁਣ ਕਬੱਡੀ ਬਿਲਕੁਲ ਰੁਲ ਚੁੱਕੀ ਹੈ। ਪੰਜ ਸਾਲ ਪਹਿਲਾਂ ਕੈਪਟਨ ਅਮਰਿੰਦਰ ਨੇ ਖਰਾਬ ਕੀਤੇ ਅਤੇ ਪੰਜਾਬ ਦਾ ਮੁੱਖ ਮੰਤਰੀ ਬਿਲਕੁਲ ਨਿਕੰਮਾ ਮੁੱਖ ਮੰਤਰੀ ਹੈ।
ਇਸ ਮੌਕੇ ਤੇ ਯੂਥ ਅਕਾਲੀ ਦਲ ਦੇ ਕੌਮੀ ਪ੍ਰਧਾਨ ਸਰਬਜੀਤ ਝਿੰਜਰ ਅਤੇ ਸ਼੍ਰੋਮਣੀ ਅਕਾਲੀ ਦਲ ਨਾਭਾ ਦੇ ਹਲਕਾ ਇੰਚਾਰਜ ਮੱਖਣ ਸਿੰਘ ਲਾਲਕਾ ਨੇ ਕਿਹਾ ਕਿ ਪੰਜਾਬ ਸਰਕਾਰ ਸਾਡੇ ਤੇ ਜਿੰਨੇ ਮਰਜ਼ੀ ਪਰਚੇ ਦਰਜ ਕਰ ਲਵੇ ਪਰ ਅਸੀਂ ਬਿਲਕੁਲ ਵੀ ਡਰਾਂਗੇ ਨਹੀਂ ਕਿਉਂਕਿ ਜੋ ਵੀ ਲੋਕ ਹਿੱਤਾਂ ਦੀ ਆਵਾਜ਼ ਚੱਕਦਾ ਹੈ, ਉਸ ’ਤੇ ਪੰਜਾਬ ਸਰਕਾਰ ਸਿਰਫ ਪਰਚੇ ਦਰਜ ਕਰ ਰਹੀ ਹੈ।
ਝਿੰਜਰ ਨੇ ਕਿਹਾ ਕਿ ਅਸੀਂ ਸਰਕਾਰ ਨੂੰ ਲਗਾਤਾਰ ਮੁੱਦਿਆਂ ਦੇ ਆਧਾਰ ਤੇ ਘੇਰ ਰਹੇ ਹਾਂ ਪਰ ਸਰਕਾਰ ਬਿਲਕੁਲ ਬੇਸੁੱਧ ਹੋ ਚੁੱਕੀ ਹੈ। ਮੱਖਣ ਲਾਲਕਾਂ ਨੇ ਕਿਹਾ ਕਿ ਲੋਕ ਸਭਾ ਚੋਣਾਂ ਵਿੱਚ ਅਸੀਂ ਭਾਰੀ ਬਹੁਮਤ ਨਾਲ ਜਿੱਤ ਪ੍ਰਾਪਤ ਕਰਾਂਗੇ ਆਪ ਸਰਕਾਰ ਤਾਂ ਸਿਰਫ ਫੋਕੀਆਂ ਗੱਲਾਂ ਹੀ ਕਰ ਰਹੀ ਹੈ ਅਤੇ ਲੋਕ ਇਹਨਾਂ ਤੋਂ ਤੰਗ ਆ ਚੁੱਕੇ ਹਨ।