ਰਾਘਵ ਚੱਢਾ ਦੇ ਵਿਆਹ ਦੇ ਖ਼ਰਚ ’ਤੇ ਸੁਖਬੀਰ ਬਾਦਲ ਨੇ ਉਠਾਏ ਸਵਾਲ
ਚੰਡੀਗੜ੍ਹ, 25 ਸਤੰਬਰ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਰਾਘਵ ਚੱਢੇ ਦੇ ਵਿਆਹ ਨੂੰ ਲੈ ਕੇ ਪੰਜਾਬ ਸਰਕਾਰ ’ਤੇ ਦੋਸ਼ ਲਗਾਏ ਹਨ ਕਿ ਰਾਜ ਸਭਾ ਦੇ ਮੈਂਬਰ ਤੇ ਆਮ ਆਦਮੀ ਪਾਰਟੀ ਦੇ ਨੇਤਾ ਰਾਘਵ ਚੱਢਾ ਦੇ ਵਿਆਹ ’ਤੇ ਹੋਇਆ ਖਰਚ ਪੰਜਾਬ ਸਰਕਾਰ ਨੇ ਕੀਤਾ ਹੈ। ਉਨ੍ਹਾਂ ਦਾਅਵਾ ਕੀਤਾ ਹੈ ਕਿ ਰਾਜ […]
By : Hamdard Tv Admin
ਚੰਡੀਗੜ੍ਹ, 25 ਸਤੰਬਰ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਰਾਘਵ ਚੱਢੇ ਦੇ ਵਿਆਹ ਨੂੰ ਲੈ ਕੇ ਪੰਜਾਬ ਸਰਕਾਰ ’ਤੇ ਦੋਸ਼ ਲਗਾਏ ਹਨ ਕਿ ਰਾਜ ਸਭਾ ਦੇ ਮੈਂਬਰ ਤੇ ਆਮ ਆਦਮੀ ਪਾਰਟੀ ਦੇ ਨੇਤਾ ਰਾਘਵ ਚੱਢਾ ਦੇ ਵਿਆਹ ’ਤੇ ਹੋਇਆ ਖਰਚ ਪੰਜਾਬ ਸਰਕਾਰ ਨੇ ਕੀਤਾ ਹੈ। ਉਨ੍ਹਾਂ ਦਾਅਵਾ ਕੀਤਾ ਹੈ ਕਿ ਰਾਜ ਸਭਾ ਦੇ ਫਾਰਮ ਭਰਨ ਮੌਕੇ ਰਾਘਵ ਚੱਢੇ ਨੇ ਆਪਣੀ ਆਮਦਨੀ ਢਾਈ ਲੱਖ ਰੁਪਏ ਦੱਸੀ ਸੀ ਜਦਕਿ ਵਿਆਹ ਮੌਕੇ ਹੋਇਆ ਖਰਚਾ ਕਰੋੜਾਂ ਰੁਪਏ ਹੋਇਆ ਹੈ। ਉਹਨਾਂ ਵੱਲੋਂ ਇਸ ਮਾਮਲੇ ਦੀ ਜਾਂਚ ਕਰਾਉਣ ਦੀ ਮੰਗ ਵੀ ਕੀਤੀ ਹੈ।
ਸੁਖਬੀਰ ਸਿੰਘ ਬਾਦਲ ਕਿਹਾ ਕਿ ਰਾਘਵ ਚੱਢੇ ਦੇ ਵਿਆਹ ਵਿੱਚ ਹੋਏ ਪ੍ਰਬੰਧ ਪੰਜਾਬ ਸਰਕਾਰ ਦੇ ਅਧਿਕਾਰੀਆਂ ਨੇ ਹੀ ਕੀਤਾ ਹੈ ਤੇ ਪੰਜਾਬ ਪੁਲਿਸ ਦਾ ਸੈਂਕੜੇ ਆਧਿਕਾਰੀਆਂ ਨੂੰ ਵੀ ਸੁਰੱਖਿਆ ਲਈ ਤਾਇਨਾਤ ਕੀਤਾ ਗਿਆ ਹੈ।
ਇਹ ਬਿਆਨ ਸੁਖਬੀਰ ਨੇ ਚੰਡੀਗੜ੍ਹ ਦੇ ਸੰਨੀ ਐਨਕਲੇਵ ਵਿੱਚ ਇੱਕ ਪ੍ਰੈੱਸ ਕਾਨਫਰੰਸ ਦੌਰਾਨ ਦਿੱਤਾ। ਇਸ ਮੌਕੇ ਹੋਰ ਪਾਰਟੀ ਨੇਤਾ ਪ੍ਰੇਮ ਸਿੰਘ ਚੰਦੂਮਾਜਰਾ, ਜਗਜੀਤ ਕੋਹਲੀ, ਬਲਵਿੰਦਰ ਸਿੰਘ ਭੂੰਦੜ, ਸਾਬਕਾ ਵਿਧਾਇਕ ਹਰਿੰਦਰਪਾਲ ਸਿੰਘ ਚੰਦੂਮਾਜਰਾ, ਸੁਖਬੀਰ ਅਬਲੋਵਾਲ ਸਮੇਤ ਹੋਰ ਕਈ ਆਗੂ ਮੌਜੂਦ ਸਨ।