ਸੁਖਬੀਰ ਬਾਦਲ ਦੀ ਭਾਜਪਾ ਨਾਲ ਗਠਜੋੜ ਤੋਂ ਕੋਰੀ ਨਾਂਹ
ਸਰਦੂਲਗੜ੍ : ਪੰਜਾਬ ਵਿਚ ਸ਼੍ਰੋਮਣੀ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਦੇ ਵਿਚਾਲੇ ਫਿਰ ਤੋਂ ਗਠਜੋੜ ਦੀਆਂ ਚਰਚਾਵਾਂ ’ਤੇ ਸੁਖਬੀਰ ਬਾਦਲ ਨੇ ਵਿਰਾਮ ਲਗਾ ਦਿੱਤਾ ਏ, ਉਨ੍ਹਾਂ ਸਾਫ਼ ਸ਼ਬਦਾਂ ਵਿਚ ਆਖਿਆ ਕਿ ਦੋਵੇਂ ਪਾਰਟੀਆਂ ਵਿਚਾਲੇ ਕੋਈ ਗਠਜੋੜ ਨਹੀਂ ਹੋਵੇਗਾ। ਇੱਥੇ ਹੀ ਬਸ ਨਹੀਂ, ਸੁਖਬੀਰ ਬਾਦਲ ਨੇ ਹਸਦੇ ਹੋਏ ਭਾਜਪਾ ’ਤੇ ਤਿੱਖਾ ਤੰਜ ਵੀ ਕੀਤਾ। ਉਨ੍ਹਾਂ […]
By : Editor (BS)
ਸਰਦੂਲਗੜ੍ : ਪੰਜਾਬ ਵਿਚ ਸ਼੍ਰੋਮਣੀ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਦੇ ਵਿਚਾਲੇ ਫਿਰ ਤੋਂ ਗਠਜੋੜ ਦੀਆਂ ਚਰਚਾਵਾਂ ’ਤੇ ਸੁਖਬੀਰ ਬਾਦਲ ਨੇ ਵਿਰਾਮ ਲਗਾ ਦਿੱਤਾ ਏ, ਉਨ੍ਹਾਂ ਸਾਫ਼ ਸ਼ਬਦਾਂ ਵਿਚ ਆਖਿਆ ਕਿ ਦੋਵੇਂ ਪਾਰਟੀਆਂ ਵਿਚਾਲੇ ਕੋਈ ਗਠਜੋੜ ਨਹੀਂ ਹੋਵੇਗਾ।
ਇੱਥੇ ਹੀ ਬਸ ਨਹੀਂ, ਸੁਖਬੀਰ ਬਾਦਲ ਨੇ ਹਸਦੇ ਹੋਏ ਭਾਜਪਾ ’ਤੇ ਤਿੱਖਾ ਤੰਜ ਵੀ ਕੀਤਾ। ਉਨ੍ਹਾਂ ਇਹ ਵੀ ਆਖਿਆ ਕਿ ਸਾਰੀਆਂ ਪਾਰਟੀਆਂ ਅਕਾਲੀ ਦਲ ਦੇ ਪਿੱਛੇ ਪਈਆਂ ਹੋਈਆਂ ਨੇ।
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਪੰਜਾਬ ਵਿਚ ਭਾਜਪਾ ਨਾਲ ਪਾਰਟੀ ਦੇ ਗਠਜੋੜ ਤੋਂ ਕੋਰੀ ਨਾਂਹ ਕਰ ਦਿੱਤੀ ਐ। ਇੱਥੇ ਹੀ ਬਸ ਨਹੀਂ ਉਨ੍ਹਾਂ ਭਾਜਪਾ ’ਤੇ ਤੰਜ ਕਰਦਿਆਂ ਆਖਿਆ ਕਿ ‘ਬਨਾਤੇ ਹੈਂ ਤੁਮਹੇਂ ਪੰਜਾਬ ਦਾ ਬੜਾ ਭਾਈ’’।
ਇਸ ਦੇ ਨਾਲ ਹੀ ਉਨ੍ਹਾਂ ਇਹ ਵੀ ਆਖਿਆ ਕਿ ਪੰਜਾਬ ਵਿਚ ਜੇਕਰ ਕਿਸੇ ਦਾ ਢਿੱਡ ਵੀ ਦੁਖਦੈ ਤਾਂ ਉਸ ਦਾ ਇਲਜ਼ਾਮ ਅਕਾਲੀ ਦਲ ਅਤੇ ਮੇਰੇ ’ਤੇ ਮੜ੍ਹ ਦਿੱਤਾ ਜਾਂਦੈ।
ਕਾਂਗਰਸ ਤੋਂ ਲੈ ਕੇ ਕਾਮਰੇਡ, ਭਾਜਪਾ ਤੋਂ ਲੈ ਕੇ ਆਮ ਆਦਮੀ ਪਾਰਟੀ ਤੱਕ ਸਾਰੇ ਅਕਾਲੀ ਦਲ ਦੇ ਪਿੱਛੇ ਪਏ ਹੋਏ ਨੇ ਕਿਉਂਕਿ ਇਨ੍ਹਾਂ ਨੂੰ ਪਤਾ ਏ ਕਿ ਪੰਜਾਬ ਵਿਚ ਰਹਿਣ ਵਾਲੇ ਸਿੱਖ, ਕਿਸਾਨ ਅਤੇ ਮਜ਼ਦੂਰਾਂ ਦਾ ਭਰੋਸਾ ਅਕਾਲੀ ਦਲ ’ਤੇ ਬਣ ਚੁੱਕਿਆ ਏ, ਇਸ ਕਰਕੇ ਸਾਰੇ ਮਿਲ ਕੇ ਅਕਾਲੀ ਦਲ ਨੂੰ ਘੇਰਨ ਵਿਚ ਲੱਗੇ ਹੋਏ ਨੇ।
ਦੱਸ ਦਈਏ ਕਿ ਸੁਖਬੀਰ ਸਿੰਘ ਬਾਦਲ ਸਰਦੂਲਗੜ੍ਹ ਵਿਖੇ ਹੜ੍ਹ ਪ੍ਰਭਾਵਿਤ ਕਿਸਾਨਾਂ ਅਤੇ ਖੇਤ ਮਜ਼ਦੂਰਾਂ ਨੂੰ ਮੁਆਵਜ਼ਾ ਦੇਣ ਤੋਂ ਮੁਕਰਨ ਵਿਰੁੱਧ ਲਗਾਏ ਗਏ ਰੋਸ ਧਰਨੇ ਵਿਚ ਪੁੱਜੇ ਹੋਏ ਸਨ।
ਮਾਨਸਾ ਤੋਂ ਸੰਜੀਵ ਲੱਕੀ ਦੀ ਰਿਪੋਰਟ, ਹਮਦਰਦ ਟੀਵੀ