ਖੰਨਾ ਵਿਚ ਪ੍ਰੇਮੀ ਜੋੜੇ ਵਲੋਂ ਖੁਦਕੁਸ਼ੀ
ਖੰਨਾ, 27 ਜਨਵਰੀ, ਨਿਰਮਲ : ਖੰਨਾ ’ਚ ਪ੍ਰੇਮੀ ਜੋੜੇ ਨੇ ਨਹਿਰ ’ਚ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ। ਦੋਵੇਂ ਵਿਆਹੇ ਹੋਏ ਸਨ। ਉਨ੍ਹਾਂ ਦੀਆਂ ਲਾਸ਼ਾਂ ਦੋਰਾਹਾ ਨਹਿਰ ਵਿੱਚੋਂ ਮਿਲੀਆਂ ਹਨ। ਉਨ੍ਹਾਂ ਨੇ ਇੱਕ ਦੂਜੇ ਦੇ ਹੱਥ ਬੰਨ੍ਹੇ ਹੋਏ ਸਨ। ਦੋਵੇਂ ਕਈ ਦਿਨਾਂ ਤੋਂ ਲਾਪਤਾ ਸਨ। ਉਨ੍ਹਾਂ ਦੀਆਂ ਲਾਸ਼ਾਂ ਸ਼ੁੱਕਰਵਾਰ ਰਾਤ ਬਰਾਮਦ ਕੀਤੀਆਂ ਗਈਆਂ।ਪਿੰਡ ਜਟਾਣਾ ਦਾ […]
By : Editor Editor
ਖੰਨਾ, 27 ਜਨਵਰੀ, ਨਿਰਮਲ : ਖੰਨਾ ’ਚ ਪ੍ਰੇਮੀ ਜੋੜੇ ਨੇ ਨਹਿਰ ’ਚ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ। ਦੋਵੇਂ ਵਿਆਹੇ ਹੋਏ ਸਨ। ਉਨ੍ਹਾਂ ਦੀਆਂ ਲਾਸ਼ਾਂ ਦੋਰਾਹਾ ਨਹਿਰ ਵਿੱਚੋਂ ਮਿਲੀਆਂ ਹਨ। ਉਨ੍ਹਾਂ ਨੇ ਇੱਕ ਦੂਜੇ ਦੇ ਹੱਥ ਬੰਨ੍ਹੇ ਹੋਏ ਸਨ। ਦੋਵੇਂ ਕਈ ਦਿਨਾਂ ਤੋਂ ਲਾਪਤਾ ਸਨ। ਉਨ੍ਹਾਂ ਦੀਆਂ ਲਾਸ਼ਾਂ ਸ਼ੁੱਕਰਵਾਰ ਰਾਤ ਬਰਾਮਦ ਕੀਤੀਆਂ ਗਈਆਂ।ਪਿੰਡ ਜਟਾਣਾ ਦਾ ਰਹਿਣ ਵਾਲਾ ਇਹ ਵਿਅਕਤੀ ਦੋ ਬੱਚਿਆਂ ਦਾ ਪਿਤਾ ਸੀ। ਉਹ ਇੱਕ ਪ੍ਰਾਈਵੇਟ ਕੰਪਨੀ ਦੀ ਬੱਸ ਚਲਾਉਂਦਾ ਸੀ। ਨੇੜਲੇ ਪਿੰਡ ਰੂਪਲੋਂ ਦੀ ਰਹਿਣ ਵਾਲੀ ਇੱਕ ਔਰਤ ਨਾਲ ਦੋਸਤੀ ਕੀਤੀ। ਔਰਤ ਵੀ ਵਿਆਹੀ ਹੋਈ ਸੀ। ਪਰ ਉਹ ਆਪਣੇ ਪੇਕੇ ਘਰ ਰਹਿੰਦੀ ਸੀ।
ਦੱਸਿਆ ਜਾ ਰਿਹਾ ਹੈ ਕਿ ਇਨ੍ਹਾਂ ਬਾਰੇ ਦੋਵਾਂ ਦੇ ਘਰ ਵਾਲਿਆਂ ਨੂੰ ਪਤਾ ਲੱਗ ਗਿਆ ਸੀ। ਇਸੇ ਗੱਲ ਨੂੰ ਲੈ ਕੇ ਕਲੇਸ਼ ਵੀ ਹੋਣ ਲੱਗਾ। ਇਸ ਦੇ ਚਲਦਿਆਂ ਹੀ ਦੋਵਾਂ ਨੇ ਖੁਦਕੁਸ਼ੀ ਕਰ ਲਈ।ਦੱਸਿਆ ਜਾ ਰਿਹਾ ਹੈ ਕਿ ਦੋਵੇਂ ਦੋਰਾਹਾ ਨਹਿਰ ਨੇੜੇ ਗਏ ਸਨ। ਪਹਿਲਾਂ ਉਨ੍ਹਾਂ ਨੇ ਇੱਕ ਦੂਜੇ ਦੇ ਹੱਥ ਰੁਮਾਲ ਨਾਲ ਬੰਨ੍ਹੇ ਅਤੇ ਫਿਰ ਛਾਲ ਮਾਰ ਦਿੱਤੀ। ਪਰਿਵਾਰਕ ਮੈਂਬਰਾਂ ਨੇ ਪੁਲਸ ਨੂੰ ਸ਼ਿਕਾਇਤ ਕੀਤੀ ਤਾਂ ਤਲਾਸ਼ੀ ਦੌਰਾਨ ਉਨ੍ਹਾਂ ਦੀਆਂ ਲਾਸ਼ਾਂ ਮਿਲੀਆਂ।ਮਾਮਲੇ ਦੀ ਜਾਂਚ ਕਰ ਰਹੇ ਏਐਸਆਈ ਬਲਜੀਤ ਸਿੰਘ ਨੇ ਦੱਸਿਆ ਕਿ ਇਹ ਪ੍ਰੇਮ ਪ੍ਰਸੰਗ ਦਾ ਮਾਮਲਾ ਜਾਪਦਾ ਹੈ। ਮੌਤ ਦਾ ਹੋਰ ਕੋਈ ਕਾਰਨ ਨਹੀਂ ਹੋ ਸਕਦਾ। ਪਰਿਵਾਰਕ ਮੈਂਬਰਾਂ ਦੇ ਬਿਆਨ ਦਰਜ ਕਰਕੇ ਧਾਰਾ 174 ਤਹਿਤ ਕਾਰਵਾਈ ਕੀਤੀ ਗਈ ਹੈ।
ਇਹ ਖ਼ਬਰ ਵੀ ਪੜ੍ਹੋ
ਬਹਾਰ ਵਿੱਚ ਨਿਤੀਸ਼-ਲਾਲੂ ਗਠਜੋੜ ਟੁੱਟ ਗਿਆ ਹੈ। ਸੂਤਰਾਂ ਮੁਤਾਬਕ ਉਹ ਐਤਵਾਰ ਸਵੇਰੇ 10 ਵਜੇ ਰਾਜਪਾਲ ਨੂੰ ਆਪਣਾ ਅਸਤੀਫਾ ਸੌਂਪਣਗੇ। ਇਸ ਦੇ ਨਾਲ ਹੀ ਉਹ ਨਵੀਂ ਸਰਕਾਰ ਬਣਾਉਣ ਦਾ ਦਾਅਵਾ ਵੀ ਪੇਸ਼ ਕਰਨਗੇ। ਇਹ ਫੈਸਲਾ ਕੋਰ ਕਮੇਟੀ ਦੀ ਮੀਟਿੰਗ ਵਿੱਚ ਲਿਆ ਗਿਆ। ਸੂਤਰਾਂ ਮੁਤਾਬਕ ਨਿਤੀਸ਼ ਕੱਲ੍ਹ ਹੀ ਰਾਜਪਾਲ ਨੂੰ ਨਵੇਂ ਮੁੱਖ ਮੰਤਰੀ ਵਜੋਂ ਸਹੁੰ ਚੁਕਾਉਣ ਲਈ ਵੀ ਕਹਿਣਗੇ।
ਦੂਜੇ ਪਾਸੇ ਸ਼ਨੀਵਾਰ ਸਵੇਰੇ ਨਿਤੀਸ਼ ਕੁਮਾਰ ਨੇ ਆਰਜੇਡੀ ਕੋਟੇ ਦੇ ਮੰਤਰੀਆਂ ਦੇ ਕੰਮ ’ਤੇ ਰੋਕ ਲਗਾ ਦਿੱਤੀ ਸੀ। ਇਸ ਤੋਂ ਬਾਅਦ ਸੂਬੇ ਦੇ ਖੇਤੀਬਾੜੀ ਮੰਤਰੀ ਕੁਮਾਰ ਸਰਵਜੀਤ ਨੇ ਸਰਕਾਰੀ ਗੱਡੀ ਵਾਪਸ ਕਰ ਦਿੱਤੀ।
ਇਸ ਦੌਰਾਨ ਦਿੱਲੀ ਤੋਂ ਪਟਨਾ ਪਹੁੰਚੇ ਭਾਜਪਾ ਦੇ ਰਾਜ ਸਭਾ ਮੈਂਬਰ ਰਾਕੇਸ਼ ਸਿੰਘ ਨੇ ਕਿਹਾ ਹੈ ਕਿ ਦੁਨੀਆ ਨੇ ਮੋਦੀ ਦਾ ਸੁਸ਼ਾਸਨ ਦੇਖ ਲਿਆ ਹੈ। ਹੁਣ ਬਿਹਾਰ ਦੇ ਲੋਕ ਵੀ ਮੋਦੀ ਦਾ ਸੁਸ਼ਾਸਨ ਦੇਖਣਾ ਚਾਹੁੰਦੇ ਹਨ। ਇਸ ਦੌਰਾਨ ਕਾਂਗਰਸ ਨੇ ਬਿਹਾਰ ਦੇ ਹਾਲਾਤ ’ਤੇ ਨਜ਼ਰ ਰੱਖਣ ਲਈ ਛੱਤੀਸਗੜ੍ਹ ਦੇ ਸਾਬਕਾ ਮੁੱਖ ਮੰਤਰੀ ਭੁਪੇਸ਼ ਬਘੇਲ ਨੂੰ ਨਿਗਰਾਨ ਨਿਯੁਕਤ ਕੀਤਾ ਹੈ। ਦੱਸਦੇ ਚਲੀਏ ਕਿ ਰਾਜਦ ਸ਼ਨੀਵਾਰ ਨੂੰ ਰਾਜਪਾਲ ਦੇ ਸਾਹਮਣੇ ਵਿਧਾਇਕਾਂ ਦੀ ਪਰੇਡ ਕਰ ਸਕਦੀ ਹੈ। ਭਾਜਪਾ ਸੂਤਰਾਂ ਮੁਤਾਬਕ ਨਿਤੀਸ਼ ਕੁਮਾਰ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇ ਸਕਦੇ ਹਨ।