Begin typing your search above and press return to search.

ਪਤੀ ਸਣੇ ਕੈਨੇਡਾ ਗਈ ਪੰਜਾਬਣ ਨਾਲ ਵਰਤਿਆ ਭਾਣਾ

ਮਹਿਲ ਕਲਾਂ, (ਫਿਰੋਜ਼ ਖਾਨ) : ਕੈਨੇਡਾ ਪੜ੍ਹਨ ਗਏ ਪੰਜਾਬੀ ਮੁੰਡੇ-ਕੁੜੀਆਂ ਨਾਲ ਅਣਹੋਣੀ ਘਟਨਾ ਵਾਪਰਨ ਦਾ ਸਿਲਸਿਲਾ ਰੁਕਣ ਦਾ ਨਾਮ ਨਹੀਂ ਲੈ ਰਿਹਾ। ਤਾਜ਼ਾ ਮਾਮਲਾ ਬਰੈਂਪਟਨ ਤੋਂ ਸਾਹਮਣੇ ਆ ਰਿਹਾ ਹੈ, ਜਿੱਥੇ ਮਹਿਲ ਕਲਾਂ ਦੇ ਪਿੰਡ ਕੁਰੜ ਨਾਲ ਸਬੰਧਤ 23 ਸਾਲਾ ਦਿਲਪ੍ਰੀਤ ਕੌਰ ਦੀ ਮੌਤ ਹੋ ਗਈ। ਅਚਾਨਕ ਤਬੀਅਤ ਖਰਾਬ ਹੋਣ ਮਗਰੋਂ ਹਸਪਤਾਲ ਲਿਜਾਂਦਿਆਂ ਉਸ ਨੇ […]

ਪਤੀ ਸਣੇ ਕੈਨੇਡਾ ਗਈ ਪੰਜਾਬਣ ਨਾਲ ਵਰਤਿਆ ਭਾਣਾ

Hamdard Tv AdminBy : Hamdard Tv Admin

  |  15 Oct 2023 7:35 AM GMT

  • whatsapp
  • Telegram
  • koo

ਮਹਿਲ ਕਲਾਂ, (ਫਿਰੋਜ਼ ਖਾਨ) : ਕੈਨੇਡਾ ਪੜ੍ਹਨ ਗਏ ਪੰਜਾਬੀ ਮੁੰਡੇ-ਕੁੜੀਆਂ ਨਾਲ ਅਣਹੋਣੀ ਘਟਨਾ ਵਾਪਰਨ ਦਾ ਸਿਲਸਿਲਾ ਰੁਕਣ ਦਾ ਨਾਮ ਨਹੀਂ ਲੈ ਰਿਹਾ। ਤਾਜ਼ਾ ਮਾਮਲਾ ਬਰੈਂਪਟਨ ਤੋਂ ਸਾਹਮਣੇ ਆ ਰਿਹਾ ਹੈ, ਜਿੱਥੇ ਮਹਿਲ ਕਲਾਂ ਦੇ ਪਿੰਡ ਕੁਰੜ ਨਾਲ ਸਬੰਧਤ 23 ਸਾਲਾ ਦਿਲਪ੍ਰੀਤ ਕੌਰ ਦੀ ਮੌਤ ਹੋ ਗਈ। ਅਚਾਨਕ ਤਬੀਅਤ ਖਰਾਬ ਹੋਣ ਮਗਰੋਂ ਹਸਪਤਾਲ ਲਿਜਾਂਦਿਆਂ ਉਸ ਨੇ ਰਾਹ ਵਿੱਚ ਹੀ ਦਮ ਤੋੜ ਦਿੱਤਾ। ਜਿਵੇਂ ਹੀ ਇਹ ਖਬਰ ਪੰਜਾਬ ਪੁੱਜੀ ਤਾਂ ਪਰਿਵਾਰ ’ਤੇ ਦੁੱਖਾਂ ਦਾ ਪਹਾੜ ਟੁੱਟ ਗਿਆ।

ਬਰੈਂਪਟਨ ’ਚ ਰਹਿੰਦੀ ਦਿਲਪ੍ਰੀਤ ਕੌਰ ਦੀ ਅਚਾਨਕ ਮੌਤ


ਹਲਕਾ ਮਹਿਲ ਕਲਾਂ ਦੇ ਪਿੰਡ ਕੁਰੜ ਦੀ ਵਾਸੀ ਦਿਲਪ੍ਰੀਤ ਕੌਰ ਦੋ ਕੁ ਸਾਲ ਪਹਿਲਾਂ ਪਤੀ ਸਣੇ ਸਟੱਡੀ ਵੀਜ਼ੇ ’ਤੇ ਕੈਨੇਡਾ ਗਈ ਸੀ, ਜਿੱਥੇ ਇਹ ਦੋਵੇਂ ਜਣੇ ਬਰੈਂਪਟਨ ਸ਼ਹਿਰ ਵਿੱਚ ਰਹਿੰਦੇ ਸੀ। 23 ਸਾਲ ਦੀ ਦ੍ਰਿਲਪ੍ਰੀਤ ਕੌਰ ਦੇ ਪਿਤਾ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਹੈ, ਪਿੱਛੇ ਘਰ ਵਿੱਚ ਉਸ ਦਾ ਭਰਾ ਅਤੇ ਮਾਤਾ ਇਕੱਲੇ ਰਹਿ ਗਏ। ਪੀੜਤ ਪਰਿਵਾਰ ਦੇ ਮੈਂਬਰ ਦੀ ਜ਼ੁਬਾਨੀ ਸੁਣਦੇ ਆਂ ਕਿ ਆਖਰ ਉਸ ਨਾਲ ਇਹ ਘਟਨਾ ਕਿਵੇਂ ਵਾਪਰ ਗਈ।

ਮਹਿਲਾ ਕਲਾਂ ਦੇ ਪਿੰਡ ਕੁਰੜ ਦੀ ਵਾਸੀ ਸੀ ਦਿਲਪ੍ਰੀਤ


ਪੀੜਤ ਪਰਿਵਾਰ ਦੇ ਇੱਕ ਰਿਸ਼ਤੇਦਾਰ ਨੇ ਦੱਸਿਆ ਕਿ ਦਿਲਪ੍ਰੀਤ ਕੌਰ ਦੇ ਪਿਤਾ ਦੀ 8-9 ਸਾਲ ਪਹਿਲਾਂ ਮੌਤ ਹੋ ਚੁੱਕੀ ਹੈ ਤੇ ਹੁਣ ਪਿੰਡ ਵਿੱਚ ਉਸ ਦਾ ਭਰਾ ਤੇ ਮਾਂ ਇਕੱਲੇ ਰਹਿ ਗਏ ਨੇ। ਜਦਕਿ ਉਸ ਦਾ ਪਤੀ ਬਰੈਂਪਟਨ ਵਿੱਚ ਉਸ ਦੇ ਨਾਲ ਹੀ ਰਹਿ ਰਿਹਾ ਸੀ।

ਪੇਕਾ ਤੇ ਸਹੁਰਾ ਪਰਿਵਾਰ ’ਤੇ ਟੁੱਟਿਆ ਦੁੱਖਾਂ ਦਾ ਪਹਾੜ


ਸੋ ਇਸ ਤਰ੍ਹਾਂ ਕੈਨੇਡਾ ਤੋਂ ਆਈ ਇਸ ਮੰਦਭਾਗੀ ਖਬਰ ਨੇ ਦੋ ਪਰਿਵਾਰਾਂ ’ਤੇ ਵੱਡਾ ਪਹਾੜ ਤੋੜ ਦਿੱਤਾ। ਜਿੱਥੇ ਦਿਲਪ੍ਰੀਤ ਕੌਰ ਦੇ ਸਹੁਰਾ ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ ਹੈ, ਉੱਥੇ ਪੇਕੇ ਘਰ ਵਿੱਚ ਰੋਂਦੇ ਉਸ ਦੇ ਭਰਾ ਤੇ ਮਾਂ ਦਾ ਹਾਲ ਨਹੀਂ ਦੇਖ ਹੁੰਦਾ।

Next Story
ਤਾਜ਼ਾ ਖਬਰਾਂ
Share it