ਅਮਰੀਕਾ ’ਚ 10ਵੀਂ ਜਮਾਤ ਤੋਂ ਬਾਅਦ ਵਿਦਿਆਰਥੀ ਲੈਣਗੇ ਹਸਪਤਾਲ ਦੀ ਟ੍ਰੇਨਿੰਗ
ਨਿਊਯਾਰਕ, 23 ਜਨਵਰੀ (ਰਾਜ ਗੋਗਨਾ)-ਘੱਟ ਆਮਦਨੀ ਵਾਲੇ ਪਰਿਵਾਰਾਂ ਵਿੱਚ ਸਥਿਰਤਾ ਲਿਆਉਣ ਦੇ ਆਦੇਸ਼ ਨੂੰ ਲੈ ਕੇ ਬੋਸਟਨ , ਅਮਰੀਕਾ ਵਿੱਚ ਪਬਲਿਕ ਹਾਈ ਸਕੂਲ ਦੇ ਵਿਦਿਆਰਥੀਆਂ ਨੂੰ ਹਸਪਤਾਲ ਦੇ ਕੰਮ ਦੇ ਨਾਲ ਆਪਣਾ ਕਰੀਅਰ ਬਣਾਉਣ ਦਾ ਮੌਕਾ ਦਿੱਤਾ ਜਾ ਰਿਹਾ ਹੈ। ਬਲੂਮਬਰਗ ਫਿਲੈਂਥਰੋਪੀਜ਼ ਅਤੇ ਬੋਸਟਨ ਦੇ ਮਾਸ ਜਨਰਲ ਬ੍ਰਿਧਮ ਹੈਲਥ ਸਿਸਟਮ ਨੇ ਇਸ ਵਿਸ਼ੇਸ਼ ਪ੍ਰੋਗਰਾਮਾਂ ਲਈ […]
By : Editor Editor
ਨਿਊਯਾਰਕ, 23 ਜਨਵਰੀ (ਰਾਜ ਗੋਗਨਾ)-ਘੱਟ ਆਮਦਨੀ ਵਾਲੇ ਪਰਿਵਾਰਾਂ ਵਿੱਚ ਸਥਿਰਤਾ ਲਿਆਉਣ ਦੇ ਆਦੇਸ਼ ਨੂੰ ਲੈ ਕੇ ਬੋਸਟਨ , ਅਮਰੀਕਾ ਵਿੱਚ ਪਬਲਿਕ ਹਾਈ ਸਕੂਲ ਦੇ ਵਿਦਿਆਰਥੀਆਂ ਨੂੰ ਹਸਪਤਾਲ ਦੇ ਕੰਮ ਦੇ ਨਾਲ ਆਪਣਾ ਕਰੀਅਰ ਬਣਾਉਣ ਦਾ ਮੌਕਾ ਦਿੱਤਾ ਜਾ ਰਿਹਾ ਹੈ। ਬਲੂਮਬਰਗ ਫਿਲੈਂਥਰੋਪੀਜ਼ ਅਤੇ ਬੋਸਟਨ ਦੇ ਮਾਸ ਜਨਰਲ ਬ੍ਰਿਧਮ ਹੈਲਥ ਸਿਸਟਮ ਨੇ ਇਸ ਵਿਸ਼ੇਸ਼ ਪ੍ਰੋਗਰਾਮਾਂ ਲਈ ਹਸਪਤਾਲਾਂ ਵਿੱਚ ਇੱਕ ਵੱਖਰਾ ਸਿਲੇਬਸ ਤਿਆਰ ਕੀਤਾ ਹੈ। ਇਹ ਪ੍ਰੋਗਰਾਮ 10ਵੀਂ ਜਮਾਤ ਤੋਂ ਬਾਅਦ ਦੇ ਵਿਦਿਆਰਥੀਆਂ ਨੂੰ ਨਰਸਿੰਗ, ਐਮਰਜੈਂਸੀ ਮੈਡੀਸਨ, ਲੈਬ ਸਾਇੰਸ, ਮੈਡੀਕਲ ਇਮੇਜਿੰਗ ਅਤੇ ਸਰਜਰੀ ਵਿੱਚ ਕਰੀਅਰ ਬਣਾਉਣ ਲਈ ਵਿਸ਼ੇਸ਼ ਸਿਖਲਾਈ ਪ੍ਰਦਾਨ ਕਰੇਗਾ।ਵਿਦਿਆਰਥੀਆਂ ਨੂੰ 10ਵੀਂ ਜਮਾਤ ਪੂਰੀ ਕਰਨ ਤੋਂ ਪਹਿਲਾਂ ਆਪਣੀ ਵਿਸ਼ੇਸ਼ਤਾ ਦੀ ਚੋਣ ਕਰਨੀ ਪੈਂਦੀ ਹੈ।
ਫਿਰ ਉਹ ਹਾਈ ਸਕੂਲ ਦੌਰਾਨ ਹਸਪਤਾਲ ਵਿੱਚ ਆਪਣੇ ਚੁਣੇ ਹੋਏ ਖੇਤਰ ਵਿੱਚ ਜੂਨੀਅਰ ਅਤੇ ਸੀਨੀਅਰ ਵਜੋਂ ਆਪਣੀ ਸਿਖਲਾਈ ਪੂਰੀ ਕਰ ਸਕਦੇ ਹਨ। ਕਾਲਜ ਵਾਂਗ, ਸਿਖਲਾਈ ਦੇਣ ਵਾਲੇ ਵਿਦਿਆਰਥੀਆਂ ਨੂੰ ਅੰਕ ਦਿੱਤੇ ਜਾਂਦੇ ਹਨ। ਇਸ ਪ੍ਰੋਗਰਾਮ ਨਾਲ ਹਾਈ ਸਕੂਲ ਪਾਸ ਕਰਨ ਤੋਂ ਬਾਅਦ, ਜੇਕਰ ਵਿਦਿਆਰਥੀ ਕਾਲਜ ਨਹੀਂ ਜਾਣਾ ਚਾਹੁੰਦਾ, ਤਾਂ ਉਹ ਘੱਟੋ-ਘੱਟ ਹਸਪਤਾਲ ਵਿੱਚ ਕੰਮ ਕਰਨ ਦੇ ਯੋਗ ਹੋਵੇਗਾ। ਪ੍ਰੋਗਰਾਮ ਤਹਿਤ ਪ੍ਰਾਪਤ ਅੰਕਾਂ ਦੇ ਆਧਾਰ ’ਤੇ ਜੋ ਚਾਹੇ ਉਸ ਨੂੰ ਹਸਪਤਾਲ ’ਚ ਨੌਕਰੀ ਵੀ ਦਿੱਤੀ ਜਾਵੇਗੀ। ਜਿਨ੍ਹਾਂ ਨੌਕਰੀਆਂ ਲਈ ਵਿਦਿਆਰਥੀਆਂ ਨੂੰ ਸਿਖਲਾਈ ਦਿੱਤੀ ਜਾਂਦੀ ਹੈ, ਉਨ੍ਹਾਂ ਦੀ ਔਸਤ ਸ਼ੁਰੂਆਤੀ ਤਨਖਾਹ 4.5 ਲੱਖ ਰੁਪਏ ਤੋਂ ਭਾਰਤੀ 6 ਲੱਖ ਰੁਪਏ ਤੱਕ ਹੁੰਦੀ ਹੈ। ਪ੍ਰੋਗਰਾਮ ਵਿੱਚ ਲਗਭਗ 316 ਕਰੋੜ ਰੁਪਏ ਦਾ ਨਿਵੇਸ਼ ਕੀਤਾ ਜਾ ਰਿਹਾ ਹੈ।
ਪ੍ਰੋਗਰਾਮ ਦਾ ਉਦੇਸ਼ ਘੱਟ ਆਮਦਨੀ ਵਾਲੇ ਪਰਿਵਾਰਾਂ ਵਿੱਚ ਆਰਥਿਕ ਸਥਿਰਤਾ ਲਿਆਉਣਾ ਵੀ ਹੈ। 85% ਵਿਦਿਆਰਥੀ ਘੱਟ ਆਮਦਨੀ ਵਾਲੇ ਪਰਿਵਾਰਾਂ ਤੋਂ ਇੱਥੇ ਹਨ।ਵਧਦੀਆਂ ਲਾਗਤਾਂ ਵਿਦਿਆਰਥੀਆਂ ਨੂੰ ਕਾਲਜ ਪ੍ਰੋਗਰਾਮ ਤੋਂ ਬਾਹਰ ਰੱਖਦੀਆਂ ਹਨ। ਪ੍ਰਧਾਨ ਹਾਵਰਡ ਵੁਲਫਸਨ ਦਾ ਕਹਿਣਾ ਹੈ ਕਿ ਸਾਨੂੰ ਇਸ ਤੱਥ ਨੂੰ ਸਵੀਕਾਰ ਕਰਨਾ ਹੋਵੇਗਾ ਕਿ ਵਧਦੀਆਂ ਲਾਗਤਾਂ ਹਰ ਵਿਦਿਆਰਥੀ ਨੂੰ ਕਾਲਜ ਨਹੀ ਜਾ ਸਕਦੇ ਹਨ। ਹਾਈ ਸਕੂਲ ਤੋਂ ਬਾਅਦ ਕੈਰੀਅਰ ਦੇ ਨਾਲ ਨੌਕਰੀ ਲੱਭਣਾ ਬਹੁਤ ਸਾਰੇ ਵਿਦਿਆਰਥੀਆਂ ਦੇ ਲਈ ਉਹਨਾਂ ਦਾ ਜੀਵਨ ਬਦਲਣ ਵਾਲਾ ਇਹ ਇੱਕ ਸੁਨਹਿਰੀ ਮੌਕਾ ਹੋ ਸਕਦਾ ਹੈ।
Students will take hospital training in America