Begin typing your search above and press return to search.
ਵਿਦਿਆਰਥਣ ਨੇ ਜ਼ਹਿਰੀਲੀ ਚੀਜ਼ ਨਿਗਲੀ, ਮੌਤ
ਹੁਸ਼ਿਆਰਪੁਰ, 18 ਜਨਵਰੀ, ਨਿਰਮਲ : ਬੀਸੀਏ ਦੀ ਵਿਦਿਆਰਥਣ ਨੇ ਜ਼ਹਿਰੀਲਾ ਪਦਾਰਥ ਨਿਗਲ ਕੇ ਖੁਦਕੁਸ਼ੀ ਕਰ ਲਈ। ਫਿਲਹਾਲ ਖੁਦਕੁਸ਼ੀ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ। ਪਿਛਲੇ ਕੁਝ ਦਿਨਾਂ ਤੋਂ ਉਹ ਖੁਦਕੁਸ਼ੀ ਕਰਨ ਦੀ ਗੱਲ ਕਰ ਰਹੀ ਸੀ। ਮ੍ਰਿਤਕਾ ਦੀ ਪਛਾਣ ਪ੍ਰਭਜੋਤ (20) ਪੁੱਤਰੀ ਸਤਨਾਮ ਸਿੰਘ ਵਾਸੀ ਯੂ-ਇਨਕਲੇਵ ਡਗਾਣਾ ਰੋਡ, ਹੁਸ਼ਿਆਰਪੁਰ ਵਜੋਂ ਹੋਈ ਹੈ। ਮਾਮਲੇ […]
By : Editor Editor
ਹੁਸ਼ਿਆਰਪੁਰ, 18 ਜਨਵਰੀ, ਨਿਰਮਲ : ਬੀਸੀਏ ਦੀ ਵਿਦਿਆਰਥਣ ਨੇ ਜ਼ਹਿਰੀਲਾ ਪਦਾਰਥ ਨਿਗਲ ਕੇ ਖੁਦਕੁਸ਼ੀ ਕਰ ਲਈ। ਫਿਲਹਾਲ ਖੁਦਕੁਸ਼ੀ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ। ਪਿਛਲੇ ਕੁਝ ਦਿਨਾਂ ਤੋਂ ਉਹ ਖੁਦਕੁਸ਼ੀ ਕਰਨ ਦੀ ਗੱਲ ਕਰ ਰਹੀ ਸੀ। ਮ੍ਰਿਤਕਾ ਦੀ ਪਛਾਣ ਪ੍ਰਭਜੋਤ (20) ਪੁੱਤਰੀ ਸਤਨਾਮ ਸਿੰਘ ਵਾਸੀ ਯੂ-ਇਨਕਲੇਵ ਡਗਾਣਾ ਰੋਡ, ਹੁਸ਼ਿਆਰਪੁਰ ਵਜੋਂ ਹੋਈ ਹੈ। ਮਾਮਲੇ ਦੀ ਜਾਂਚ ਕਰ ਰਹੇ ਥਾਣਾ ਮਾਡਲ ਟਾਊਨ ਦੇ ਏਐਸਆਈ ਤਜਿੰਦਰ ਸਿੰਘ ਨੇ ਦੱਸਿਆ ਕਿ ਪ੍ਰਭਜੋਤ ਪੰਡਿਤ ਜੇਆਰ ਪੋਲੀਟੈਕਨਿਕ ਕਾਲਜ ਹੁਸ਼ਿਆਰਪੁਰ ਤੋਂ ਬੀਸੀਏ ਕਰ ਰਹੀ ਸੀ। ਉਹ ਕੁਝ ਸਮੇਂ ਤੋਂ ਕਹਿ ਰਹੀ ਸੀ ਕਿ ਉਹ ਜਿਊਣਾ ਨਹੀਂ ਚਾਹੁੰਦੀ। ਉਹ ਖੁਦਕੁਸ਼ੀ ਕਰ ਲਵੇਗੀ। ਪਰ ਸਾਰਾ ਪਰਿਵਾਰ ਪ੍ਰਭਜੋਤ ਦੀਆਂ ਗੱਲਾਂ ਨੂੰ ਮਜ਼ਾਕ ਸਮਝ ਰਿਹਾ ਸੀ।
ਮੰਗਲਵਾਰ ਸਵੇਰੇ ਉਹ ਘਰ ਤੋਂ ਕਾਲਜ ਗਈ ਸੀ। ਕੁਝ ਸਮੇਂ ਬਾਅਦ ਪ੍ਰਭਜੋਤ ਨੇ ਖੁਦ ਫੋਨ ਕਰ ਕੇ ਦੱਸਿਆ ਕਿ ਉਸ ਨੇ ਕੋਈ ਜ਼ਹਿਰੀਲੀ ਚੀਜ਼ ਨਿਗਲ ਲਈ ਹੈ। ਉਸ ਦੀ ਸਿਹਤ ਵਿਗੜਦੀ ਜਾ ਰਹੀ ਹੈ। ਉਹ ਘਰ ਆ ਰਹੀ ਹੈ। ਉਹ ਤੁਰੰਤ ਪ੍ਰਭਜੋਤ ਨੂੰ ਸਰਕਾਰੀ ਹਸਪਤਾਲ ਹੁਸ਼ੱਆਰਪੁਰ ਲੈ ਗਏ, ਜਿੱਥੇ ਮਰੀਜ਼ ਦੀ ਹਾਲਤ ਨੂੰ ਦੇਖਦੇ ਹੋਏ ਡਾਕਟਰਾਂ ਨੇ ਉਸ ਨੂੰ ਨਿੱਜੀ ਹਸਪਤਾਲ ਲਈ ਰੈਫਰ ਕਰ ਦਿੱਤਾ, ਜਿੱਥੇ ਦੇਰ ਰਾਤ ਪ੍ਰਭਜੋਤ ਦੀ ਮੌਤ ਹੋ ਗਈ। ਪੁਲਿਸ ਨੇ ਸਤਨਾਮ ਸਿੰਘ ਦੇ ਬਿਆਨਾਂ ’ਤੇ ਕਾਰਵਾਈ ਕਰਦਿਆਂ ਪੋਸਟਮਾਰਟਮ ਕਰਵਾ ਕੇ ਲਾਸ਼ ਵਾਰਸਾਂ ਦੇ ਹਵਾਲੇ ਕਰ ਦਿੱਤੀ।
ੲਹ ਖ਼ਬਰ ਵੀ ਪੜ੍ਹੋ
ਯਮਨ ਨੇੜੇ ਅਰਬ ਸਾਗਰ ’ਚ ਇਕ ਜਹਾਜ਼ ’ਤੇ ਫਿਰ ਤੋਂ ਡਰੋਨ ਹਮਲਾ ਹੋਇਆ ਹੈ। ਇਸ ਤੋਂ ਬਾਅਦ ਜਹਾਜ਼ ਨੂੰ ਵੀ ਅੱਗ ਲੱਗ ਗਈ। ਹਾਲਾਂਕਿ ਬਾਅਦ ’ਚ ਇਸ ’ਤੇ ਕਾਬੂ ਪਾਇਆ ਗਿਆ। ਜੇਨਕੋ ਪਿਕਾਰਡੀ ਨਾਮ ਦੇ ਇਸ ਜਹਾਜ਼ ਉੱਤੇ ਮਾਰਸ਼ਲ ਟਾਪੂ ਦਾ ਝੰਡਾ ਸੀ। ਭਾਰਤੀ ਜਲ ਸੈਨਾ ਨੇ ਦੱਸਿਆ ਕਿ ਇਹ ਹਮਲਾ ਮੰਗਲਵਾਰ ਰਾਤ ਕਰੀਬ 11:11 ਵਜੇ ਹੋਇਆ।ਨੇਵੀ ਮੁਤਾਬਕ ਹਮਲੇ ਦੇ ਸਮੇਂ ਜਹਾਜ਼ ਯਮਨ ਦੇ ਅਦਨ ਬੰਦਰਗਾਹ ਤੋਂ ਕਰੀਬ 111 ਕਿਲੋਮੀਟਰ ਦੂਰ ਅਦਨ ਦੀ ਖਾੜੀ ’ਚ ਸੀ। ਹਮਲੇ ਤੋਂ ਤੁਰੰਤ ਬਾਅਦ ਜਹਾਜ਼ ਨੇ ਮਦਦ ਲਈ ਸਿਗਨਲ ਭੇਜਿਆ। ਜਹਾਜ਼ ਵਿੱਚ ਚਾਲਕ ਦਲ ਦੇ 22 ਮੈਂਬਰ ਹਨ, ਜਿਨ੍ਹਾਂ ਵਿੱਚੋਂ 9 ਭਾਰਤੀ ਹਨ। ਹਮਲੇ ’ਚ ਕਿਸੇ ਨੂੰ ਕੋਈ ਨੁਕਸਾਨ ਨਹੀਂ ਪਹੁੰਚਿਆ। ਡਰੋਨ ਹਮਲੇ ਦੀ ਸੂਚਨਾ ਮਿਲਦੇ ਹੀ ਜਲ ਸੈਨਾ ਨੇ ਜੰਗੀ ਬੇੜੇ ਆਈਐਨਐਸ ਵਿਸ਼ਾਖਾਪਟਨਮ ਨੂੰ ਮਦਦ ਲਈ ਭੇਜਿਆ।
ਰਾਤ ਕਰੀਬ 12.30 ਵਜੇ ਜੰਗੀ ਬੇੜੇ ਨੇ ਉੱਥੇ ਪਹੁੰਚ ਕੇ ਹਮਲੇ ਦਾ ਜਾਇਜ਼ਾ ਲਿਆ। ਅੱਗ ਨਾਲ ਜਹਾਜ਼ ਨੂੰ ਕੋਈ ਨੁਕਸਾਨ ਨਹੀਂ ਪਹੁੰਚਿਆ। ਬੰਬ ਮਾਹਿਰਾਂ ਨੇ ਕਿਹਾ ਕਿ ਜਹਾਜ਼ ਆਪਣੀ ਅੱਗੇ ਦੀ ਯਾਤਰਾ ਜਾਰੀ ਰੱਖ ਸਕਦਾ ਹੈ। ਹਾਲਾਂਕਿ ਹਮਲਾ ਕਿਸ ਨੇ ਕੀਤਾ, ਇਸ ਬਾਰੇ ਅਜੇ ਤੱਕ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ ਹੈ।ਅਰਬ ਸਾਗਰ ’ਚ ਜਹਾਜ਼ ’ਤੇ ਹਮਲਾ ਉਦੋਂ ਹੋਇਆ ਜਦੋਂ ਅਮਰੀਕੀ ਫੌਜ ਨੇ ਬੁੱਧਵਾਰ ਨੂੰ ਚੌਥੀ ਵਾਰ ਯਮਨ ’ਚ ਹੂਤੀ ਬਾਗੀਆਂ ’ਤੇ ਹਮਲਾ ਕੀਤਾ। ਨਿਊਯਾਰਕ ਟਾਈਮਜ਼ ਮੁਤਾਬਕ ਹਵਾਈ ਹਮਲੇ ’ਚ ਹੂਤੀਆਂ ਦੀਆਂ 14 ਮਿਜ਼ਾਈਲਾਂ ਅਤੇ ਲਾਂਚਰ ਨਸ਼ਟ ਹੋ ਗਏ ਹਨ।
ਅਮਰੀਕਾ ਨੇ ਟੋਮਾਹਾਕ ਮਿਜ਼ਾਈਲਾਂ ਨਾਲ 3 ਥਾਵਾਂ ’ਤੇ ਹਮਲਾ ਕੀਤਾ। ਅਮਰੀਕਾ ਦਾ ਕਹਿਣਾ ਹੈ ਕਿ ਉਹ ਯਮਨ ਵਿੱਚ ਹਮਲੇ ਕਰਕੇ ਅਰਬ ਸਾਗਰ ਵਿੱਚ ਜਹਾਜ਼ਾਂ ਉੱਤੇ ਹੂਤੀ ਹਮਲਿਆਂ ਨੂੰ ਰੋਕਣ ਦੀ ਕੋਸ਼ਿਸ਼ ਕਰ ਰਿਹਾ ਹੈ। ਹਾਲਾਂਕਿ, ਹਾਉਥੀ ਨੇ ਕਿਹਾ ਹੈ ਕਿ ਉਹ ਗਾਜ਼ਾ ਦੇ ਸਮਰਥਨ ਵਿੱਚ ਜਹਾਜ਼ਾਂ ’ਤੇ ਹਮਲੇ ਜਾਰੀ ਰੱਖਣਗੇ।
Next Story