ਅੱਧੀ ਛੁੱਟੀ ਵੇਲੇ ਸਕੂਲ ਦੀ ਛੱਤ ਤੋਂ ਡਿੱਗਿਆ ਵਿਦਿਆਰਥੀ
Student fell from School roof : ਕੋਟਕਪੂਰਾ (ਰੋਹਿਤ ਆਜ਼ਾਦ) : ਕੋਟਕਪੂਰਾ ਦੇ ਫਰੀਦਕੋਟ ਰੋਡ ’ਤੇ ਸਥਿਕ ਇੱਕ ਪ੍ਰਾਈਵੇਟ ਸਕੂਲ ਵਿੱਚ ਉਸ ਸਮੇਂ ਅਫਰਾ-ਤਫਰੀ ਮੱਚ ਗਈ ਜਦੋਂ ਸਕੂਲ ਦਾ ਇੱਕ ਵਿਦਿਆਰਥੀ ਸਕੂਲ ਦੀ ਊਪਰੀ ਮੰਜ਼ਿਲ ਤੋਂ ਡਿੱਗ ਗਿਆ। ਜਦ ਇਸ ਘਟਨਾ ਦੀ ਜਾਣਕਾਰੀ ਸਕੂਲ ਦੇ ਬਾਹਰ ਖੜ੍ਹੇ ਕੁਝ ਲੋਕਾਂ ਨੇ ਸਕੂਲ ਪ੍ਰਬੰਧਕਾਂ ਨੂੰ ਦਿੱਤੀ ਤਾਂ ਸਕੂਲ […]
By : Hamdard Tv Admin
Student fell from School roof : ਕੋਟਕਪੂਰਾ (ਰੋਹਿਤ ਆਜ਼ਾਦ) : ਕੋਟਕਪੂਰਾ ਦੇ ਫਰੀਦਕੋਟ ਰੋਡ ’ਤੇ ਸਥਿਕ ਇੱਕ ਪ੍ਰਾਈਵੇਟ ਸਕੂਲ ਵਿੱਚ ਉਸ ਸਮੇਂ ਅਫਰਾ-ਤਫਰੀ ਮੱਚ ਗਈ ਜਦੋਂ ਸਕੂਲ ਦਾ ਇੱਕ ਵਿਦਿਆਰਥੀ ਸਕੂਲ ਦੀ ਊਪਰੀ ਮੰਜ਼ਿਲ ਤੋਂ ਡਿੱਗ ਗਿਆ। ਜਦ ਇਸ ਘਟਨਾ ਦੀ ਜਾਣਕਾਰੀ ਸਕੂਲ ਦੇ ਬਾਹਰ ਖੜ੍ਹੇ ਕੁਝ ਲੋਕਾਂ ਨੇ ਸਕੂਲ ਪ੍ਰਬੰਧਕਾਂ ਨੂੰ ਦਿੱਤੀ ਤਾਂ ਸਕੂਲ ਪ੍ਰਬੰਧਕਾਂ ਨੇ ਮੌਕੇ ’ਤੇ ਪਹੁੰਚ ਕੇ ਉਸ ਵਿਦਿਆਰਥੀ ਨੂੰ ਤੁਰੰਤ ਸ਼ਹਿਰ ਦੇ ਸਿਵਲ ਹਸਪਤਾਲ ਵਿਖੇ ਪਹੁੰਚਾਇਆ। ਸਾਰੀ ਘਟਨਾ ਸਕੂਲ ਦੇ ਸੀਸੀਟੀਵੀ ਕੈਮਰੇ ਵਿੱਚ ਕੈਦ ਹੈ।
ਸਕੂਲ ਦੇ ਪ੍ਰਿੰਸੀਪਲ ਨੇ ਜਾਣਕਾਰੀ ਵਿੱਚ ਦੱਸਿਆ ਕਿ ਇਹ ਵਿਦਿਆਰਥੀ ਨਾਬਾਲਿਗ ਹੈ ਤੇ ਸਕੂਲ ਦੀ ਨੌਵੀਂ ਡੀ ਜਮਾਤ ਵਿਚ ਪੜ੍ਹਦਾ ਹੈ ਅਤੇ ਸਕੂਲ ਦਾ ਬਹੁਤ ਹੀ ਹੋਣਹਾਰ ਵਿਦਿਆਰਥੀ ਹੈ। ਉਨ੍ਹਾਂ ਦੱਸਿਆ ਕਿ ਜਦ ਉਹ ਸਕੂਲ ਆਇਆ ਸੀ ਤਾਂ ਦੁਪਹਿਰ ਦੀ ਲੰਚ ਬਰੇਕ ਵਿਚ ਸਾਰੇ ਬੱਚੇ ਬਾਹਰ ਚਲੇ ਗਏ ਸੀ ਤੇ ਇਹ ਵਿਦਿਆਰਥੀ ਵੀ ਬਾਹਰ ਚਲਾ ਗਿਆ ਸੀ ਪਰ ਬਾਅਦ ਵਿੱਚ ਵਾਪਸ ਮੁੜ ਕੇ ਨਹੀਂ ਆਏ।
ਬਾਅਦ ਵਿੱਚ ਬਾਹਰੋਂ ਸਾਨੂੰ ਆਵਾਜ਼ ਆਈ ਕਿ ਸਾਡੇ ਇੱਕ ਵਿਦਿਆਰਥੀ ਦਾ ਐਕਸੀਡੈਂਟ ਹੋ ਗਿਆ ਹੈ ਤੇ ਅਸੀਂ ਉਸ ਬੱਚੇ ਨੂੰ ਦੇਖਣ ਲਈ ਬਾਹਰ ਗਏ। ਬੱਚੇ ਦੇ ਮੂੰਹ ਅਤੇ ਜਾਂਘ ਤੇ ਗਹਿਰੀ ਸੱਟ ਵੱਜੀ ਸੀ, ਜਿਸ ਨੂੰ ਮੌਕੇ ’ਤੇ ਸਕੂਲ ਸਟਾਫ ਅਤੇ ਲੋਕਾਂ ਦੀ ਮਦਦ ਨਾਲ ਸਰਕਾਰੀ ਹਸਪਤਾਲ ਪਹੁਚਾਇਆ।
ਉਨਾਂ ਅੱਗੇ ਦੱਸਿਆ ਕਿ ਇਹ ਵਿਦਿਆਰਥੀ ਮਾਨਸਿਕ ਤੌਰ ’ਤੇ ਅਕਸਰ ਬਿਮਾਰ ਵੀ ਰਹਿੰਦਾ ਸੀ ਅਤੇ ਕਦੇ-ਕਦੇ ਸਿਹਤ ਠੀਕ ਨਾ ਹੋਣ ਕਰਕੇ ਛੁੱਟੀ ਵੀ ਲੈਂਦਾ ਰਹਿੰਦਾ ਸੀ ਤੇ ਕਈ-ਕਈ ਵਾਰ ਹਾਫ ਡੇਅ ਹੀ ਘਰੇ ਚਲਾ ਜਾਂਦਾ ਸੀ।
ਇਹ ਖ਼ਬਰ ਵੀ ਪੜ੍ਹੋ :
ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ ਅੱਜ ਪੰਜਾਬ ਦੀਆਂ 32 ਕਿਸਾਨ ਜਥੇਬੰਦੀਆਂ ਤਿੰਨ ਦਿਨਾ ਲਈ ਚੰਡੀਗੜ ਦੇ ਬਾਰਡਰ 'ਤੇ ਧਰਨਾ ਦੇ ਰਹੀਆਂ ਹਨ। ਵੱਡੀ ਗਿਣਤੀ ਵਿੱਚ ਕਿਸਾਨ ਟਰੈਕਟਰ ਟਰਾਲੀਆਂ ਨਾਲ ਚੰਡੀਗੜ ਨੇੜੇ ਪਹੁੰਚੇ ਹਨ। ਇਹ ਧਰਨਾ ਅੱਜ 26 ਨਵੰਬਰ ਤੋਂ ਸ਼ੁਰੂ ਹੋਇਆ ਹੈ। ਕਿਸਾਨ ਅੰਦਲੋਨ ਦੀ ਤੀਜੀ ਵਰ੍ਹੇਗੰਢ ਦੇ ਮੌਕੇ ਉੱਤੇ ਕਿਸਾਨ ਟਰੈਕਟਰ ਟਰਾਲੀਆਂ ਰਾਹੀਂ ਚੰਡੀਗੜ ਪਹੁੰਚ ਰਹੇ ਹਨ। ਕਿਸਾਨਾਂ ਦਾ ਇਹ ਪ੍ਰਦਰਸਨ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਉਤੇ ਕੀਤਾ ਜਾ ਰਿਹਾ ਹੈ। ਕਿਸਾਨ ਆਗੂਆਂ ਦਾ ਕਹਿਣਾ ਹੈ ਕਿ ਮੋਰਚੇ ਦੇ ਸੱਦੇ ਉੱਤੇ 26 ਤੋਂ 28 ਨਵੰਬਰ ਤੱਕ ਸਾਰੇ ਦੇਸ਼ ਦੇ ਰਾਜਾਂ ਦੀਆਂ ਰਾਜਧਾਨੀਆਂ ਵਿੱਚ 72 ਘੰਟੇ ਲਈ ਕਿਸਾਨਾਂ ਵੱਲੋਂ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ।