ਕੈਨੇਡਾ ’ਚ ਭਾਰਤੀਆਂ ਨੂੰ ਧਮਕਾਉਣ ਵਾਲਿਆਂ ਵਿਰੁੱਧ ਹੋਵੇ ਸਖ਼ਤ ਕਾਰਵਾਈ
ਬਰੈਂਪਟਨ, 18 ਜਨਵਰੀ (ਵਿਸ਼ੇਸ਼ ਪ੍ਰਤੀਨਿਧ) : ਕੈਨੇਡਾ ਵਸਦੇ ਭਾਰਤੀ ਮੂਲ ਦੇ ਲੋਕਾਂ ਨੂੰ ਮਿਲ ਰਹੀਆਂ ਧਮਕੀਆਂ ਅਤੇ ਗੋਲੀਬਾਰੀ ਦੀਆਂ ਵਾਰਦਾਤਾਂ ’ਤੇ ਡੂੰਘੀ ਚਿੰਤਾ ਦਾ ਪ੍ਰਗਟਾਵਾ ਕਰਦਿਆਂ ਬਰੈਂਪਟਨ ਦੇ ਮੇਅਰ ਪੈਟ੍ਰਿਕ ਬ੍ਰਾਊਨ ਅਤੇ ਸਰੀ ਦੀ ਮੇਅਰ ਬਰੈਂਡਾ ਲੌਕ ਵੱਲੋਂ ਫੈਡਰਲ ਸਰਕਾਰ ਨੂੰ ਸਖ਼ਤ ਕਦਮ ਉਠਾਉਣ ਦਾ ਸੱਦਾ ਦਿਤਾ ਗਿਆ ਹੈ। ਕੈਨੇਡਾ ਦੇ ਲੋਕ ਸੁਰੱਖਿਆ ਮੰਤਰੀ ਡੌਮੀਨਿਕ […]
By : Editor Editor
ਬਰੈਂਪਟਨ, 18 ਜਨਵਰੀ (ਵਿਸ਼ੇਸ਼ ਪ੍ਰਤੀਨਿਧ) : ਕੈਨੇਡਾ ਵਸਦੇ ਭਾਰਤੀ ਮੂਲ ਦੇ ਲੋਕਾਂ ਨੂੰ ਮਿਲ ਰਹੀਆਂ ਧਮਕੀਆਂ ਅਤੇ ਗੋਲੀਬਾਰੀ ਦੀਆਂ ਵਾਰਦਾਤਾਂ ’ਤੇ ਡੂੰਘੀ ਚਿੰਤਾ ਦਾ ਪ੍ਰਗਟਾਵਾ ਕਰਦਿਆਂ ਬਰੈਂਪਟਨ ਦੇ ਮੇਅਰ ਪੈਟ੍ਰਿਕ ਬ੍ਰਾਊਨ ਅਤੇ ਸਰੀ ਦੀ ਮੇਅਰ ਬਰੈਂਡਾ ਲੌਕ ਵੱਲੋਂ ਫੈਡਰਲ ਸਰਕਾਰ ਨੂੰ ਸਖ਼ਤ ਕਦਮ ਉਠਾਉਣ ਦਾ ਸੱਦਾ ਦਿਤਾ ਗਿਆ ਹੈ। ਕੈਨੇਡਾ ਦੇ ਲੋਕ ਸੁਰੱਖਿਆ ਮੰਤਰੀ ਡੌਮੀਨਿਕ ਲੀਬਲੈਂਕ ਨੂੰ ਲਿਖੇ ਪੱਤਰ ਵਿਚ ਉਨ੍ਹਾਂ ਕਿਹਾ ਕਿ ਸਾਡੇ ਲੋਕ ਬੇਹੱਦ ਡਰੇ ਹੋਏ ਹਨ ਅਤੇ ਇਸ ਸਮੱਸਿਆ ਨੂੰ ਜੜੋਂ ਖਤਮ ਕੀਤਾ ਜਾਵੇ। ਸੀ.ਪੀ. 24 ਨਾਲ ਗੱਲਬਾਤ ਕਰਦਿਆਂ ਪੈਟ੍ਰਿਕ ਬ੍ਰਾਊਨ ਨੇ ਕਿਹਾ ਕਿ ਸਾਡੀਆਂ ਕਮਿਊਨਿਟੀਜ਼ ਨੂੰ ਜਬਰੀ ਵਸੂਲੀ ਦੇ ਕੌਮਾਂਤਰੀ ਨੈਟਵਰਕ ਰਾਹੀਂ ਡਰਾਇਆ ਧਮਕਾਇਆ ਜਾ ਰਿਹਾ ਹੈ ਅਤੇ ਇਹ ਸਭ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਅੱਗੇ ਕਿਹਾ ਕਿ ਬਰੈਂਪਟਨ ਵਿਚ ਵਸਦੇ ਸਾਊਥ ਏਸ਼ੀਅਨਜ਼ ਦੀ ਹਿਫਾਜ਼ਤ ਵਾਸਤੇ ਹਰ ਸੰਭਵ ਕਦਮ ਉਠਾਇਆ ਜਾਵੇ।
ਬਰੈਂਪਟਨ ਅਤੇ ਸਰੀ ਦੇ ਮੇਅਰਾਂ ਲੋਕ ਸੁਰੱਖਿਆ ਮੰਤਰੀ ਨੂੰ ਲਿਖਿਆ ਪੱਤਰ
ਦੂਜੇ ਪਾਸੇ ਫੈਡਰਲ ਸਰਕਾਰ ਨੂੰ ਲਿਖੇ ਪੱਤਰ ਵਿਚ ਦੋਹਾਂ ਸ਼ਹਿਰਾਂ ਦੇ ਮੇਅਰਜ਼ ਨੇ ਕਿਹਾ ਕਿ ਇਹ ਖਤਰਨਾਕ ਘਟਨਾਕ੍ਰਮ ਮਾਮਲਾ ਬੇਹੱਦ ਨਾਜ਼ੁਕ ਹੋਣ ਵੱਲ ਇਸ਼ਾਰਾ ਕਰਦਾ ਹੈ ਅਤੇ ਸਾਊਥ ਏਸ਼ੀਅਨ ਕਮਿਊਨਿਟੀ ਨੂੰ ਤੁਰਤ ਰਾਹਤ ਮਿਲਣੀ ਚਾਹੀਦੀ ਹੈ। ਇਥੇ ਦਸਣਾ ਬਣਦਾ ਹੈ ਕਿ ਰਾਯਲ ਕੈਨੇਡੀਅਨ ਮਾਊਂਟਡ ਪੁਲਿਸ ਅਤੇ ਪੀਲ ਰੀਜਨਲ ਪੁਲਿਸ ਵੱਲੋਂ ਆਪਣੇ ਪੱਧਰ ’ਤੇ ਕਾਰਵਾਈ ਕੀਤੀ ਜਾ ਰਹੀ ਹੈ ਅਤੇ ਪੀਲ ਰੀਜਨ ਦੇ ਲੋਕਾਂ ਨੂੰ ਇਕ ਹੌਟਲਾਈਨ ਨੰਬਰ ਵੀ ਦਿਤਾ ਗਿਆ ਹੈ। ਮਸਲਾ ਸਿਰਫ ਦੋ ਸ਼ਹਿਰਾਂ ਤੱਕ ਸੀਮਤ ਨਹੀਂ ਅਤੇ ਐਡਮਿੰਟਨ ਸ਼ਹਿਰ ਦੀ ਪੁਲਿਸ ਇਸ ਮਾਮਲੇ ਵਿਚ ਕਈ ਗ੍ਰਿਫ਼ਤਾਰੀਆਂ ਕਰ ਚੁੱਕੀ ਹੈ। ਐਡਮਿੰਟਨ ਪੁਲਿਸ ਵੱਲੋਂ ਗ੍ਰਿਫ਼ਤਾਰ ਛੇ ਜਣਿਆਂ ਵਿਚੋਂ ਪੰਜ ਦੀ ਸ਼ਨਾਖਤ ਪਰਮਿੰਦਰ ਸਿੰਘ, ਹਸਨ ਡੈਂਬਿਲ, ਅਰਜੁਨ ਸਹਿਨਾਨ, ਮਾਨਵ ਹੀਰ ਅਤੇ ਰਵਿੰਦਰ ਸੰਧੂ ਵਜੋਂ ਕੀਤੀ ਗਈ ਜਦਕਿ ਛੇਵੇਂ ਸ਼ੱਕੀ ਦੀ ਉਮਰ 18 ਸਾਲ ਤੋਂ ਘੱਟ ਹੋਣ ਕਾਰਨ ਉਸ ਦਾ ਨਾਂ ਗੁਪਤ ਰੱਖਿਆ ਗਿਆ। 20 ਸਾਲ ਦੇ ਪਰਮਿੰਦਰ ਸਿੰਘ ਵਿਰੁੱਧ ਹਥਿਆਰਾਂ ਨਾਲ ਸਬੰਧਤ 12 ਦੋਸ਼ ਆਇਦ ਕੀਤੇ ਗਏ ਹਨ ਅਤੇ ਉਹ 19 ਅਕਤੂਬਰ ਨੂੰ ਹੋਈ ਗ੍ਰਿਫ਼ਤਾਰੀ ਮਗਰੋਂ ਹੁਣ ਤੱਕ ਪੁਲਿਸ ਹਿਰਾਸਤ ਵਿਚ ਹੈ।
ਇਹ ਖ਼ਬਰ ਵੀ ਪੜ੍ਹੋ
ਯਮਨ ਨੇੜੇ ਅਰਬ ਸਾਗਰ ’ਚ ਇਕ ਜਹਾਜ਼ ’ਤੇ ਫਿਰ ਤੋਂ ਡਰੋਨ ਹਮਲਾ ਹੋਇਆ ਹੈ। ਇਸ ਤੋਂ ਬਾਅਦ ਜਹਾਜ਼ ਨੂੰ ਵੀ ਅੱਗ ਲੱਗ ਗਈ। ਹਾਲਾਂਕਿ ਬਾਅਦ ’ਚ ਇਸ ’ਤੇ ਕਾਬੂ ਪਾਇਆ ਗਿਆ। ਜੇਨਕੋ ਪਿਕਾਰਡੀ ਨਾਮ ਦੇ ਇਸ ਜਹਾਜ਼ ਉੱਤੇ ਮਾਰਸ਼ਲ ਟਾਪੂ ਦਾ ਝੰਡਾ ਸੀ। ਭਾਰਤੀ ਜਲ ਸੈਨਾ ਨੇ ਦੱਸਿਆ ਕਿ ਇਹ ਹਮਲਾ ਮੰਗਲਵਾਰ ਰਾਤ ਕਰੀਬ 11:11 ਵਜੇ ਹੋਇਆ।ਨੇਵੀ ਮੁਤਾਬਕ ਹਮਲੇ ਦੇ ਸਮੇਂ ਜਹਾਜ਼ ਯਮਨ ਦੇ ਅਦਨ ਬੰਦਰਗਾਹ ਤੋਂ ਕਰੀਬ 111 ਕਿਲੋਮੀਟਰ ਦੂਰ ਅਦਨ ਦੀ ਖਾੜੀ ’ਚ ਸੀ। ਹਮਲੇ ਤੋਂ ਤੁਰੰਤ ਬਾਅਦ ਜਹਾਜ਼ ਨੇ ਮਦਦ ਲਈ ਸਿਗਨਲ ਭੇਜਿਆ। ਜਹਾਜ਼ ਵਿੱਚ ਚਾਲਕ ਦਲ ਦੇ 22 ਮੈਂਬਰ ਹਨ, ਜਿਨ੍ਹਾਂ ਵਿੱਚੋਂ 9 ਭਾਰਤੀ ਹਨ। ਹਮਲੇ ’ਚ ਕਿਸੇ ਨੂੰ ਕੋਈ ਨੁਕਸਾਨ ਨਹੀਂ ਪਹੁੰਚਿਆ। ਡਰੋਨ ਹਮਲੇ ਦੀ ਸੂਚਨਾ ਮਿਲਦੇ ਹੀ ਜਲ ਸੈਨਾ ਨੇ ਜੰਗੀ ਬੇੜੇ ਆਈਐਨਐਸ ਵਿਸ਼ਾਖਾਪਟਨਮ ਨੂੰ ਮਦਦ ਲਈ ਭੇਜਿਆ।
ਰਾਤ ਕਰੀਬ 12.30 ਵਜੇ ਜੰਗੀ ਬੇੜੇ ਨੇ ਉੱਥੇ ਪਹੁੰਚ ਕੇ ਹਮਲੇ ਦਾ ਜਾਇਜ਼ਾ ਲਿਆ। ਅੱਗ ਨਾਲ ਜਹਾਜ਼ ਨੂੰ ਕੋਈ ਨੁਕਸਾਨ ਨਹੀਂ ਪਹੁੰਚਿਆ। ਬੰਬ ਮਾਹਿਰਾਂ ਨੇ ਕਿਹਾ ਕਿ ਜਹਾਜ਼ ਆਪਣੀ ਅੱਗੇ ਦੀ ਯਾਤਰਾ ਜਾਰੀ ਰੱਖ ਸਕਦਾ ਹੈ। ਹਾਲਾਂਕਿ ਹਮਲਾ ਕਿਸ ਨੇ ਕੀਤਾ, ਇਸ ਬਾਰੇ ਅਜੇ ਤੱਕ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ ਹੈ।ਅਰਬ ਸਾਗਰ ’ਚ ਜਹਾਜ਼ ’ਤੇ ਹਮਲਾ ਉਦੋਂ ਹੋਇਆ ਜਦੋਂ ਅਮਰੀਕੀ ਫੌਜ ਨੇ ਬੁੱਧਵਾਰ ਨੂੰ ਚੌਥੀ ਵਾਰ ਯਮਨ ’ਚ ਹੂਤੀ ਬਾਗੀਆਂ ’ਤੇ ਹਮਲਾ ਕੀਤਾ। ਨਿਊਯਾਰਕ ਟਾਈਮਜ਼ ਮੁਤਾਬਕ ਹਵਾਈ ਹਮਲੇ ’ਚ ਹੂਤੀਆਂ ਦੀਆਂ 14 ਮਿਜ਼ਾਈਲਾਂ ਅਤੇ ਲਾਂਚਰ ਨਸ਼ਟ ਹੋ ਗਏ ਹਨ।
ਅਮਰੀਕਾ ਨੇ ਟੋਮਾਹਾਕ ਮਿਜ਼ਾਈਲਾਂ ਨਾਲ 3 ਥਾਵਾਂ ’ਤੇ ਹਮਲਾ ਕੀਤਾ। ਅਮਰੀਕਾ ਦਾ ਕਹਿਣਾ ਹੈ ਕਿ ਉਹ ਯਮਨ ਵਿੱਚ ਹਮਲੇ ਕਰਕੇ ਅਰਬ ਸਾਗਰ ਵਿੱਚ ਜਹਾਜ਼ਾਂ ਉੱਤੇ ਹੂਤੀ ਹਮਲਿਆਂ ਨੂੰ ਰੋਕਣ ਦੀ ਕੋਸ਼ਿਸ਼ ਕਰ ਰਿਹਾ ਹੈ। ਹਾਲਾਂਕਿ, ਹਾਉਥੀ ਨੇ ਕਿਹਾ ਹੈ ਕਿ ਉਹ ਗਾਜ਼ਾ ਦੇ ਸਮਰਥਨ ਵਿੱਚ ਜਹਾਜ਼ਾਂ ’ਤੇ ਹਮਲੇ ਜਾਰੀ ਰੱਖਣਗੇ।