ਇਜ਼ਰਾਈਲ ਦਾ ਰਾਸ਼ਨ ਅਤੇ ਤੇਲ ਬੰਦ ਕਰੋ; ਮੁਸਲਿਮ ਦੇਸ਼ਾਂ ਨੂੰ ਈਰਾਨ ਦੀ ਅਪੀਲ
ਤਹਿਰਾਨ : ਈਰਾਨ ਦੇ ਚੋਟੀ ਦੇ ਨੇਤਾ ਆਯਤੁੱਲਾ ਖਮੇਨੀ ਨੇ ਮੁਸਲਿਮ ਦੇਸ਼ਾਂ ਨੂੰ ਅਪੀਲ ਕੀਤੀ ਹੈ ਕਿ ਉਹ ਇਜ਼ਰਾਈਲ ਨੂੰ ਅਨਾਜ ਅਤੇ ਤੇਲ ਦੀ ਸਪਲਾਈ ਬੰਦ ਕਰ ਦੇਣ। ਖਮੇਨੀ ਨੇ ਕਿਹਾ ਕਿ ਮੁਸਲਿਮ ਦੇਸ਼ਾਂ ਨੂੰ ਗਾਜ਼ਾ ਪੱਟੀ 'ਤੇ ਇਜ਼ਰਾਈਲ ਦੇ ਹਮਲਿਆਂ ਵਿਰੁੱਧ ਇਕਜੁੱਟ ਹੋਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਇਜ਼ਰਾਈਲ ਨੂੰ ਤੁਰੰਤ ਬੰਬਾਰੀ ਬੰਦ ਕਰਨੀ […]
By : Editor (BS)
ਤਹਿਰਾਨ : ਈਰਾਨ ਦੇ ਚੋਟੀ ਦੇ ਨੇਤਾ ਆਯਤੁੱਲਾ ਖਮੇਨੀ ਨੇ ਮੁਸਲਿਮ ਦੇਸ਼ਾਂ ਨੂੰ ਅਪੀਲ ਕੀਤੀ ਹੈ ਕਿ ਉਹ ਇਜ਼ਰਾਈਲ ਨੂੰ ਅਨਾਜ ਅਤੇ ਤੇਲ ਦੀ ਸਪਲਾਈ ਬੰਦ ਕਰ ਦੇਣ। ਖਮੇਨੀ ਨੇ ਕਿਹਾ ਕਿ ਮੁਸਲਿਮ ਦੇਸ਼ਾਂ ਨੂੰ ਗਾਜ਼ਾ ਪੱਟੀ 'ਤੇ ਇਜ਼ਰਾਈਲ ਦੇ ਹਮਲਿਆਂ ਵਿਰੁੱਧ ਇਕਜੁੱਟ ਹੋਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਇਜ਼ਰਾਈਲ ਨੂੰ ਤੁਰੰਤ ਬੰਬਾਰੀ ਬੰਦ ਕਰਨੀ ਪਵੇਗੀ ਨਹੀਂ ਤਾਂ ਪੂਰੇ ਮੱਧ ਪੂਰਬ ਵਿਚ ਜੰਗ ਦਾ ਖ਼ਤਰਾ ਪੈਦਾ ਹੋ ਜਾਵੇਗਾ। ਜੇਕਰ ਅਜਿਹਾ ਨਹੀਂ ਹੁੰਦਾ ਤਾਂ ਇਸਰਾਈਲ ਨੂੰ ਮੁਸਲਿਮ ਦੇਸ਼ਾਂ ਨੂੰ ਰਾਸ਼ਨ ਅਤੇ ਤੇਲ ਦੀ ਸਪਲਾਈ ਬੰਦ ਕਰ ਦਿੱਤੀ ਜਾਵੇ।
ਇਜ਼ਰਾਈਲ ਨੇ ਧਮਕੀ ਦਿੱਤੀ ਹੈ ਕਿ ਉਹ ਹਮਾਸ ਦੇ ਪੂਰੀ ਤਰ੍ਹਾਂ ਤਬਾਹ ਹੋਣ ਤੋਂ ਬਾਅਦ ਹੀ ਗਾਜ਼ਾ 'ਤੇ ਹਮਲੇ ਬੰਦ ਕਰੇਗਾ। ਹਮਾਸ ਨੇ ਇਜ਼ਰਾਈਲ 'ਤੇ ਹਮਲਾ ਕੀਤਾ ਸੀ, ਜਿਸ 'ਚ 1400 ਤੋਂ ਜ਼ਿਆਦਾ ਯਹੂਦੀ ਮਾਰੇ ਗਏ ਸਨ। ਇਸ ਤੋਂ ਇਲਾਵਾ 250 ਨੂੰ ਬੰਧਕ ਬਣਾ ਲਿਆ ਗਿਆ। ਫਲਸਤੀਨ ਦਾ ਕਹਿਣਾ ਹੈ ਕਿ ਇਜ਼ਰਾਇਲੀ ਹਮਲਿਆਂ 'ਚ ਹੁਣ ਤੱਕ ਉਸ ਦੇ 10 ਹਜ਼ਾਰ ਤੋਂ ਵੱਧ ਲੋਕ ਮਾਰੇ ਜਾ ਚੁੱਕੇ ਹਨ। ਈਰਾਨ ਇਸ ਮਾਮਲੇ 'ਚ ਕਈ ਵਾਰ ਧਮਕੀ ਦੇ ਚੁੱਕਾ ਹੈ ਕਿ ਜੇਕਰ ਗਾਜ਼ਾ 'ਤੇ ਹਮਲੇ ਬੰਦ ਨਾ ਕੀਤੇ ਗਏ ਤਾਂ ਅਸੀਂ ਵੀ ਜੰਗ 'ਚ ਕੁੱਦ ਜਾਵਾਂਗੇ। ਇਸ ਦੌਰਾਨ ਯਮਨ 'ਚ ਸਰਗਰਮ ਸ਼ੀਆ ਅੱਤਵਾਦੀ ਸੰਗਠਨ ਹੂਤੀ ਨੇ ਵੀ ਇਜ਼ਰਾਈਲ 'ਤੇ ਹਮਲਾ ਕੀਤਾ ਹੈ।