Begin typing your search above and press return to search.

ਸ੍ਰੀ ਮੁਕਤਸਰ ਸਾਹਿਬ ਬੱਸ ਹਾਦਸਾ : ਹੁਣ ਤੱਕ 8 ਮੌਤਾਂ, 11 ਜ਼ਖਮੀ, ਕਈਆਂ ਦੇ ਪਾਣੀ ‘ਚ ਵਹਿ ਜਾਣ ਦਾ ਖਦਸ਼ਾ

ਸ੍ਰੀ ਮੁਕਤਸਰ ਸਾਹਿਬ, 20 ਸਤੰਬਰ, ਐੱਸ.ਕੇ: ਸ੍ਰੀ ਮੁਕਤਸਰ ਸਾਹਿਬ 'ਚ ਮੰਗਲਵਾਰ ਦੁਪਹਿਰ ਨੂੰ ਵਾਪਰੇ ਹਾਦਸੇ 'ਚ ਹੁਣ ਤੱਕ 8 ਲੋਕਾਂ ਦੀ ਮੌਤ ਹੋ ਗਈ ਹੈ। ਹਾਦਸੇ 'ਚ 11 ਲੋਕ ਜ਼ਖਮੀ ਹੋਏ ਹਨ। ਜਖਮੀਆਂ ਵਿਚੋਂ 2 ਨੂੰ ਇਲਾਜ ਤੋਂ ਬਾਅਦ ਛੁੱਟੀ ਦੇ ਦਿੱਤੀ ਗਈ ਹੈ ਜਦ ਕਿ ਬਾਕੀ ਜਖਮੀ ਵੀ ਖਤਰੇ ਤੋਂ ਬਾਹਰ ਹਨ ਜ਼ਿਲ੍ਹਾ ਪ੍ਰ਼ਸ਼ਾਸਨ […]

ਸ੍ਰੀ ਮੁਕਤਸਰ ਸਾਹਿਬ ਬੱਸ ਹਾਦਸਾ : ਹੁਣ ਤੱਕ 8 ਮੌਤਾਂ, 11 ਜ਼ਖਮੀ, ਕਈਆਂ ਦੇ ਪਾਣੀ ‘ਚ ਵਹਿ ਜਾਣ ਦਾ ਖਦਸ਼ਾ
X

Hamdard Tv AdminBy : Hamdard Tv Admin

  |  20 Sept 2023 7:05 AM IST

  • whatsapp
  • Telegram

ਸ੍ਰੀ ਮੁਕਤਸਰ ਸਾਹਿਬ, 20 ਸਤੰਬਰ, ਐੱਸ.ਕੇ: ਸ੍ਰੀ ਮੁਕਤਸਰ ਸਾਹਿਬ 'ਚ ਮੰਗਲਵਾਰ ਦੁਪਹਿਰ ਨੂੰ ਵਾਪਰੇ ਹਾਦਸੇ 'ਚ ਹੁਣ ਤੱਕ 8 ਲੋਕਾਂ ਦੀ ਮੌਤ ਹੋ ਗਈ ਹੈ। ਹਾਦਸੇ 'ਚ 11 ਲੋਕ ਜ਼ਖਮੀ ਹੋਏ ਹਨ। ਜਖਮੀਆਂ ਵਿਚੋਂ 2 ਨੂੰ ਇਲਾਜ ਤੋਂ ਬਾਅਦ ਛੁੱਟੀ ਦੇ ਦਿੱਤੀ ਗਈ ਹੈ ਜਦ ਕਿ ਬਾਕੀ ਜਖਮੀ ਵੀ ਖਤਰੇ ਤੋਂ ਬਾਹਰ ਹਨ ਜ਼ਿਲ੍ਹਾ ਪ੍ਰ਼ਸ਼ਾਸਨ ਵੱਲੋਂ ਰਾਹਤ ਕਾਰਜ ਜਾਰੀ ਹਨ ਤੇ ਐਨਡੀਆਰਐਫ ਦੀਆਂ ਟੀਮਾਂ ਦੀ ਮਦਦ ਨਾਲ ਨਹਿਰ ਵਿਚ ਰੁੜ੍ਹੇ ਲੋਕਾਂ ਦੀ ਭਾਲ ਕੀਤੀ ਜਾ ਰਹੀ ਹੈ।

ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਡਾ: ਰੂਹੀ ਦੁੱਗ ਆਈਏਐਸ ਨੇ ਜਾਣਕਾਰੀ ਦਿੰਦਿਆਂ ਦੱਸਿਆ ਹੈ ਕਿ ਹੁਣ ਤੱਕ 8 ਮੌਤਾਂ ਦੀ ਪੁਸ਼ਟੀ ਕੀਤੀ ਹੈ। ਮ੍ਰਿਤਕਾਂ ਵਿਚੋਂ 5 ਦੀ ਪਹਿਚਾਣ ਹੋ ਗਈ ਹੈ। ਮ੍ਰਿਤਕਾਂ ਵਿਚੋਂ 5 ਔਰਤਾਂ ਹਨ। ਤੁਹਾਨੂੰ ਦੱਸ ਦਈਏ ਕਿ ਪ੍ਰਸ਼ਾਸਨ ਵੱਲੋਂ ਸਿਵਲ ਹਸਪਤਾਲ ਸ੍ਰੀ ਮੁਕਤਸਰ ਸਾਹਿਬ ਵਿਖੇ ਕੰਟਰੋਲ ਰੂਮ ਸਥਾਪਿਤ ਕਰ ਦਿੱਤਾ ਗਿਆ ਹੈ। 24 ਘੰਟੇ ਚੱਲਣ ਵਾਲੇ ਇਸ ਕੰਟਰੋਲ ਰੂਮ ਦਾ ਨੰਬਰ 01633—262175 ਹੈ। ਜਖਮੀਆਂ ਦਾ ਸਿਵਲ ਹਸਪਤਾਲ ਸ੍ਰੀ ਮੁਕਤਸਰ ਸਾਹਿਬ ਵਿਚ ਇਲਾਜ ਕੀਤਾ ਜਾ ਰਿਹਾ ਹੈ।

ਮ੍ਰਿਤਕਾਂ ਦੀ ਸੂਚੀ

ਪਰਵਿੰਦਰ ਕੌਰ ਪਤਨੀ ਮੰਦਰ ਸਿੰਘ ਵਾਸੀ ਬਠਿੰਡਾ
2 ਪ੍ਰੀਤੋ ਕੌਰ ਪਤਨੀ ਹਰਜੀਤ ਸਿੰਘ ਪਿੰਡ ਕੱਟਿਆਂ ਵਾਲੀ ਜਿ਼ਲ੍ਹਾ ਸ੍ਰੀ ਮੁਕਤਸਰ ਸਾਹਿਬ
ਮੱਖਣ ਸਿੰਘ ਪੁੱਤਰ ਵੀਰ ਸਿੰਘ ਚੱਕ ਜਾਨੀਸਰ ਜਿ਼ਲ੍ਹਾ ਫਾਜਿ਼ਲਕਾ
ਬਲਵਿੰਦਰ ਸਿੰਘ ਪੁੱਤਰ ਬਾਗ ਸਿੰਘ, ਪਿੰਡ ਪੱਕਾ ਫਰੀਦਕੋਟ
ਅਮਨਦੀਪ ਕੌਰ ਪੁੱਤਰੀ ਜਗਰੂਪ ਸਿੰਘ ਨਵਾਂ ਕਿਲਾ ਫਰੀਦਕੋਟ
ਇਸ ਤੋਂ ਬਿਨ੍ਹਾਂ ਦੋ ਔਰਤਾਂ ਅਤੇ ਇਕ ਪੁਰਸ਼ ਦੀ ਹੋਰ ਮੌਤ ਹੋਈ ਹੈ, ਜਿੰਨ੍ਹਾਂ ਦੀ ਪਹਿਚਾਣ ਨਹੀਂ ਹੋਈ ਹੈ। ਮ੍ਰਿਤਕਾਂ ਦੀਆਂ ਦੇਹਾਂ ਸਿਵਲ ਹਸਪਤਾਲ ਸ੍ਰੀ ਮੁਕਤਸਰ ਸਾਹਿਬ ਵਿਖੇ ਰੱਖੀਆਂ ਗਈਆਂ ਹਨ।

ਜ਼ਖਮੀਆਂ ਦੀ ਸੂਚੀ

ਸੁਖਜੀਤ ਕੌਰ ਪਤਨੀ ਬੂਟਾ ਸਿੰਘ ਵਾਸੀ ਬਠਿੰਡਾ
ਤਾਰਾ ਸਿੰਘ ਪੁੱਤਰ ਪਿਆਰ ਸਿੰਘ ਪਿੰਡ ਕੱਟਿਆਂ ਵਾਲੀ ਜਿ਼ਲ੍ਹਾ ਸ੍ਰੀ ਮੁਕਤਸਰ ਸਾਹਿਬ
ਹਰਪ੍ਰੀਤ ਕੌਰ ਪੁੱਤਰੀ ਬਲਵਿੰਦਰ ਸਿੰਘ ਦੋਦਾ ਜਿ਼ਲ੍ਹਾ ਸ੍ਰੀ ਮੁਕਤਸਰ ਸਾਹਿਬ
ਮਨਪ੍ਰੀਤ ਕੌਰ ਪੁੱਤਰੀ ਕੇਵਲ ਸਿੰਘ ਦੋਦਾ ਜਿ਼ਲ੍ਹਾ ਸ੍ਰੀ ਮੁਕਤਸਰ ਸਾਹਿਬ
ਤੀਰਥ ਸਿੰਘ ਪੁੱਤਰ ਬਲਬੀਰ ਸਿੰਘ ਸ੍ਰੀ ਮੁਕਤਸਰ ਸਾਹਿਬ
ਵਕੀਲ ਸਿੰਘ ਪੁੱਤਰ ਗੁਰਪ੍ਰੀਤ ਸਿੰਘ ਪਿੰਡ ਲੰਡੇ ਰੋਡੇ ਜਿ਼ਲ੍ਹਾ ਸ੍ਰੀ ਮੁਕਤਸਰ ਸਾਹਿਬ
ਕੁਲਵੰਤ ਸਿੰਘ ਪੁੱਤਰ ਸੁਜਾਨ ਸਿੰਘ ਆਨੰਦਪੁਰ ਸਾਹਿਬ
ਜ਼ਸਵੰਤ ਸਿੰਘ ਪੁੱਤਰ ਠਾਣਾ ਸਿੰਘ ਪਿੰਡ ਹਰਾਜ ਜਿ਼ਲ੍ਹਾ ਸ੍ਰੀ ਮੁਕਤਸਰ ਸਾਹਿਬ
ਬੀਰੋ ਪਤਨੀ ਪਾਲਾ ਸਿੰਘ ਪਿੰਡ ਗਿੱਦੜਾਂਵਾਲੀ (ਹਸਪਤਾਲ ਤੋਂ ਛੁੱਟੀ ਮਿਲ ਗਈ ਹੈ ਘਰ ਗਏ)
ਪਾਲਾ ਸਿੰਘ ਪੁੱਤਰ ਪੂਰਨ ਰਾਮ ਗਿੱਦੜਾਂਵਾਲੀ ਅਬੋਹਰ (ਹਸਪਤਾਲ ਤੋਂ ਛੁੱਟੀ ਮਿਲ ਗਈ ਹੈ ਘਰ ਗਏ)
ਗਗਨਦੀਪ ਸਿੰਘ ਪੁੱਤਰ ਸੁਖਦੇਵ ਸਿੰਘ ਟਿੱਬੀ ਸਾਹਿਬ ਰੋਡ ਸ੍ਰੀ ਮੁਕਤਸਰ ਸਾਹਿਬ।

Next Story
ਤਾਜ਼ਾ ਖਬਰਾਂ
Share it