Begin typing your search above and press return to search.

ਜਦੋਂ ਵਿਰਾਟ ਕੋਹਲੀ ਲਈ ਆਇਆ ਸੀ ਖ਼ੂਨ ਵਾਲਾ ਖ਼ਤ, ਉੱਡ ਗਏ ਸੀ ਹੋਸ਼

ਹੈਰਾਨਗੀ ਭਰਿਆ ਪਲ ਸਾਡੇ ਇੱਕ ਮਸ਼ਹੂਰ ਖਿਡਾਰੀ ਦੀ ਜਿੰਦਗੀ ਵਿੱਚ ਵੀ ਆਇਆ। ਹਾਲਾਂਕਿ ਭਾਰਤ ਵਿੱਚ ਕ੍ਰਿਕਟ ਪ੍ਰਤੀ ਲੋਕਾਂ ਦੀ ਦੀਵਾਨਗੀ ਦੀ ਕੋਈ ਹੱਦ ਨਹੀਂ ਕਿਉਂਕਿ ਦੇਸ਼ ਵਿਚ ਇਸ ਖੇਡ ਦੇ ਹਰ ਕੋਨੇ-ਕੋਨੇ ਵਿੱਚ ਜੋਸ਼ੀਲੇ ਪ੍ਰਸ਼ੰਸਕ ਹਨ।

ਜਦੋਂ ਵਿਰਾਟ ਕੋਹਲੀ ਲਈ ਆਇਆ ਸੀ ਖ਼ੂਨ ਵਾਲਾ ਖ਼ਤ, ਉੱਡ ਗਏ ਸੀ ਹੋਸ਼
X

Makhan shahBy : Makhan shah

  |  26 April 2025 4:25 PM IST

  • whatsapp
  • Telegram

ਮੁੰਬਈ, ਕਵਿਤਾ: ਜਦੋਂ ਅਚਾਨਕ ਹੀ ਤੁਹਾਨੂੰ ਕਿਸੇ ਦਾ ਖੱਤ ਆ ਜਾਵੇ ਓਹ ਵੀ ਖੂਨ ਨਾਲ ਲਿਖਿਆ ਤਾਂ ਹੈਰਾਨ ਪਰੇਸ਼ਾਨ ਤਾਂ ਤੁਸੀਂ ਵੀ ਹੋ ਜਾਓਗੇ। ਖਾਸ ਤੌਰ ਉੱਤੇ ਓਦੋਂ ਜਿਆਦਾ ਪਰੇਸਾਨ ਹੋ ਜਾਓਗੇ ਜਦੋਂ ਤੁਹਾਨੂੰ ਪਤਾ ਲੱਗੇਗਾ ਕਿ ਇਹ ਖੱਤ ਕਿਨ੍ਹੇ ਲਿਖਿਆ ਇਸ ਬਾਰੇ ਕੋਈ ਵੀ ਜਾਣਕਾਰੀ ਨਹੀਂ ਦਿੱਤੀ ਗਈ ਹੋਵੇ। ਅਜਿਹਾ ਹੀ ਕੁਝ ਹੈਰਾਨਗੀ ਭਰਿਆ ਪਲ ਸਾਡੇ ਇੱਕ ਮਸ਼ਹੂਰ ਖਿਡਾਰੀ ਦੀ ਜਿੰਦਗੀ ਵਿੱਚ ਵੀ ਆਇਆ। ਹਾਲਾਂਕਿ ਭਾਰਤ ਵਿੱਚ ਕ੍ਰਿਕਟ ਪ੍ਰਤੀ ਲੋਕਾਂ ਦੀ ਦੀਵਾਨਗੀ ਦੀ ਕੋਈ ਹੱਦ ਨਹੀਂ ਕਿਉਂਕਿ ਦੇਸ਼ ਵਿਚ ਇਸ ਖੇਡ ਦੇ ਹਰ ਕੋਨੇ-ਕੋਨੇ ਵਿੱਚ ਜੋਸ਼ੀਲੇ ਪ੍ਰਸ਼ੰਸਕ ਹਨ।


ਦੇਸ਼ ਭਰ ਵਿੱਚ ਕ੍ਰਿਕਟਰਾਂ ਨੂੰ ਪਿਆਰ ਕੀਤਾ ਜਾਂਦਾ ਹੈ, ਜਿਨ੍ਹਾਂ ਵਿੱਚੋਂ ਬਹੁਤੇ ਕ੍ਰਿਕਟਰਾਂ ਦੀ ਲੰਬੀ ਫੈਨ ਫਾਲੋਇੰਗ ਹੈ ਜੋ ਕਿ ਦੁਨੀਆ ਦੇ ਕਿਸੇ ਵੀ ਸੈਲੀਬ੍ਰਿਟੀ ਲਈ ਇਕ ਮਿਆਰ ਹੈ। ਕਈ ਵਾਰ, ਆਪਣੇ ਮਨਪਸੰਦ ਖਿਡਾਰੀਆਂ ਲਈ ਆਪਣਾ ਪਿਆਰ ਦਿਖਾਉਣ ਲਈ, ਪ੍ਰਸ਼ੰਸਕ ਹੱਦ ਪਾਰ ਕਰ ਜਾਂਦੇ ਹਨ ਹਨ ਅਤੇ ਬਹੁਤ ਵੱਡੇ ਕਦਮ ਚੁੱਕ ਲੈਂਦੇ ਹਨ। ਇਸੇ ਫੈਨ ਫੋਲੋਵਿੰਗ ਦੇ ਤਹਿਤ ਇੱਕ ਖਿਡਾਰੀ ਨੂੰ ਕੁੜੀ ਨੇ ਖੱਤ ਲਿਖਿਆ ਓਹ ਵੀ ਖੂਨ ਨਾਲ।


ਜਿਸਤੋਂ ਬਾਅਦ ਜਦੋਂ ਇੱਹ ਖੱਤ ਖਿਡਾਰੀ ਕੋਲ ਪਹੁੰਚਿਆਂ ਤਾਂ ਖਿਡਾਰੀ ਹੱਕਾ-ਬੱਕਾ ਰਹਿ ਗਿਆ ਸੀ। ਜੀ ਹਾਂ ਸ਼ਾਇਦ ਤੁਹਾਡੇ ਵਿੱਚੋਂ ਕਈ ਇਸ ਗੱਲ ਤੋਂ ਵਾਕਿਫ ਹੋਣਗੇ ਪਰ ਜੋ ਨਹੀਂ ਹਨ ਓਨ੍ਹਾਂ ਨੂੰ ਦੱਸ ਦਈਏ ਕਿ ਤੁਹਾਡੇ ਫੇਵਰੇਟ ਖਿਡਾਰੀ ਯਾਨੀ ਵਿਰਾਟ ਕੋਹਲੀ ਨੂੰ ਅਜਿਹਾ ਖੱਤ ਮਿਲਆ ਸੀ ਜਿਸਤੋਂ ਬਾਅਦ ਓਹ ਹੱਕੇ ਬੱਕੇ ਰਹਿ ਗਏ ਸੀ ।


ਦਰਅਸਲ ਵਿਰਾਟ ਕੋਹਲੀ ਨੇ ਇੱਕ ਇੰਟਰਵਿਊ ਦੌਰਾਨ ਅਜਿਹੀ ਘਟਨਾ ਦਾ ਖੁਲਾਸਾ ਕੀਤਾ ਜਿਸ ਵਿੱਚ ਇੱਕ ਪ੍ਰਸ਼ੰਸਕ ਨੇ ਉਨ੍ਹਾਂ ਲਈ ਖੂਨ ਨਾਲ ਇੱਕ ਪੱਤਰ ਲਿਖਿਆ। ਸਾਬਕਾ ਭਾਰਤੀ ਕਪਤਾਨ ਵਿਰਾਟ ਕੋਹਲੀ ਨੇ ਕਿਹਾ ਕਿ ਮੈਂ ਆਪਣੀ ਕਾਰ ਵਿਚ ਜਾ ਰਿਹਾ ਸੀ। ਕੁਝ ਸਾਈਨ ਕਰਨ ਲਈ ਮੈਂ ਆਪਣੀ ਕਾਰ ਦੀ ਖਿੜਕੀ ਦਾ ਸ਼ੀਸ਼ਾ ਹੇਠਾਂ ਕੀਤਾ। ਅਚਾਨਕ ਇੱਕ ਫੈਨ ਨੇ ਇਕ ਖ਼ਤ ਉਨ੍ਹਾਂ ਦੀ ਕਾਰ ਵੱਲ ਸੁੱਟ ਦਿੱਤਾ ਹਾਲਾਂਕਿ ਇਹ ਖੱਤ ਕਿਸਨੇ ਸੁੱਟਿਆ ਇਹ ਮੈਂ ਨਹੀਂ ਦੇਖ ਪਾਇਆ।


ਜਿਸ ਨੂੰ ਜਦੋਂ ਉਨ੍ਹਾਂ ਨੇ ਖੋਲ ਕੇ ਦੇਖਿਆ ਤਾਂ ਘਬਰਾ ਗਏ ਸੀ ਕਿਉਂਕਿ ਇਸ ਵਿੱਚ ਲਿਖਿਆ ਸੀ ਕਿ ਇਹ ਖ਼ਤ ਖੂਨ ਨਾਲ ਲਿਖਿਆ ਗਿਆ ਹੈ। ਹਾਲਾਂਕਿ ਵਿਰਾਟ ਕੋਹਲੀ ਕਹਿੰਦੇ ਹਨ ਓਹ ਬੇਹੱਦ ਹੀ ਡਰਾਉਣਾ ਸੀ ਚਿੱਠੀ ਉੱਤੇ ਨਾਮ ਵੀ ਲਿਖਿਆ ਸੀ ਪਰ ਮੈਂ ਇਸਨੂੰ ਫੜਨ ਦੀ ਹਿਮੱਤ ਨਹੀਂ ਕਰ ਪਿਆ ਅਤੇ ਇਹ ਚਿੱਠੀ ਤੁਰੰਤ ਮੈਂ ਗਾਰਡਜ਼ ਨੂੰ ਫੜਾ ਦਿੱਤੀ।

ਵਿਰਾਟ ਕੋਹਲੀ ਨੂੰ ਇਹ ਘਟਨਾ ਅੱਜ ਵੀ ਚੇਤੇ ਹੈ । ਪਰ ਇਹ ਘਟਨਾ ਇਹੀ ਦਰਸ਼ਾਉਂਦੀ ਹੈ ਕਿ ਸਟਾਰਡੰਮ ਦੇ ਪਿੱਛੇ ਕਈ ਵਾਰ ਬਹੁਤ ਡਰਾਵਣੀ ਸਚਾਈ ਲੁੱਕੀ ਹੁੰਦੀ ਹੈ। ਇਹ ਘਟਨਾ ਸ਼ਾਇਦ ਹੀ ਕਦੀ ਵਿਰਾਟ ਕੋਹਲੀ ਭੁੱਲ ਸਕਣਗੇ।

Next Story
ਤਾਜ਼ਾ ਖਬਰਾਂ
Share it