Begin typing your search above and press return to search.

ਦਿੱਗਜ ਭਾਰਤੀ ਖਿਡਾਰੀ ਦੇ ਪਿਤਾ ਨੂੰ ਚੁੱਕ ਲੈ ਗਈ ਪੁਲਿਸ

ਭਾਰਤੀ ਕ੍ਰਿਕੇਟਰ ਦੇ ਪਿਤਾ ਨੂੰ ਪੁਲਿਸ ਚੁੱ ਲਿਆ ਜਿਸਤੋਂ ਬਾਅਦ ਬੈਤੁਲ ਜ਼ਿਲੇ ਦੇ ਮੁਲਤਾਈ ‘ਚ ਇਕ ਵੱਡਾ ਅਦਾਲਤੀ ਫੈਸਲਾ ਆਇਆ ਹੈ, ਜਿਸ ‘ਚ ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਵਿਕਟਕੀਪਰ ਬੱਲੇਬਾਜ਼ ਦੇ ਪਿਤਾ ਨੂੰ 7 ਸਾਲ ਦੀ ਸਜਾ ਸੁਣਾਈ ਗਈ ਹੈ। ਜੀ ਹਾਂ ਸੁਣ ਕੇ ਹੈਰਾਨ ਹੋ ਗਏ ਨਾ ਤੇ ਇਹ ਜਾਣ ਕੇ ਤੁਸੀਂ ਹੋਰ ਵੀ ਹੈਰਾਨ ਹੋ ਜਾਓਗੇ ਕਿ ਕ੍ਰਿਕੇਟਰ ਦੇ ਪਿਤਾ ਨੇ ਕਰੋੜਾਂ ਰੁਪਏ ਦੀ ਧੋਖਾਧੜੀ ਕੀਤੀ ਸੀ

ਦਿੱਗਜ ਭਾਰਤੀ ਖਿਡਾਰੀ ਦੇ ਪਿਤਾ ਨੂੰ ਚੁੱਕ ਲੈ ਗਈ ਪੁਲਿਸ
X

Makhan shahBy : Makhan shah

  |  25 Dec 2024 8:08 PM IST

  • whatsapp
  • Telegram

ਭੋਪਾਲ, ਕਵਿਤਾ: ਭਾਰਤੀ ਕ੍ਰਿਕੇਟਰ ਦੇ ਪਿਤਾ ਨੂੰ ਪੁਲਿਸ ਚੁੱ ਲਿਆ ਜਿਸਤੋਂ ਬਾਅਦ ਬੈਤੁਲ ਜ਼ਿਲੇ ਦੇ ਮੁਲਤਾਈ ‘ਚ ਇਕ ਵੱਡਾ ਅਦਾਲਤੀ ਫੈਸਲਾ ਆਇਆ ਹੈ, ਜਿਸ ‘ਚ ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਵਿਕਟਕੀਪਰ ਬੱਲੇਬਾਜ਼ ਦੇ ਪਿਤਾ ਨੂੰ 7 ਸਾਲ ਦੀ ਸਜਾ ਸੁਣਾਈ ਗਈ ਹੈ। ਜੀ ਹਾਂ ਸੁਣ ਕੇ ਹੈਰਾਨ ਹੋ ਗਏ ਨਾ ਤੇ ਇਹ ਜਾਣ ਕੇ ਤੁਸੀਂ ਹੋਰ ਵੀ ਹੈਰਾਨ ਹੋ ਜਾਓਗੇ ਕਿ ਕ੍ਰਿਕੇਟਰ ਦੇ ਪਿਤਾ ਨੇ ਕਰੋੜਾਂ ਰੁਪਏ ਦੀ ਧੋਖਾਧੜੀ ਕੀਤੀ ਸੀ ਤੇ ਜਦੋਂ ਪੁਲਿਸ ਨੂੰ ਪਤਾ ਲਗਿਆ ਤਾਂ ਓਹ ਫਰਾਰ ਹੋ ਗਏ ਤੇ ਹੁਣ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਚਲੋ ਤੁਹਾਨੂੰ ਵੀ ਦੱਸਦੇ ਹਾਂ ਕਿ ਆਖਰ ਕੌਣ ਹੈ ਕ੍ਰਿਕੇਟਰ ਜਿਨ੍ਹਾਂ ਦੇ ਪਿਤਾ ਨੂੰ ਹੁਣ ਜੇਲ੍ਹ ਕੱਟਣੀ ਪਵੇਗੀ।

ਭਾਰਤੀ ਟੀਮ ਦੇ ਸਾਬਕਾ ਵਿਕਟਕੀਪਰ ਬੱਲੇਬਾਜ਼ ਨਮਨ ਓਝਾ ਨੂੰ ਤਾਂ ਤੁਸੀਂ ਚੰਗੀ ਤਰ੍ਹਾਂ ਜਾਣਦੇ ਹੋਵੋਗੇ ਤੇ ਇਹ ਬੁਰੀ ਖ਼ਬਰ ਇਨ੍ਹਾਂ ਲਈ ਹੀ ਹੈ। ਕਿਉਂਕਿ ਇਨ੍ਹਾਂ ਦੇ ਪਿਤਾ ਵਿਨੈ ਓਝਾ ਨੂੰ ਬੈਂਕ ਗਬਨ ਮਾਮਲੇ ਵਿੱਚ 7 ਸਾਲ ਦੀ ਸਜ਼ਾ ਸੁਣਾਈ ਗਈ ਹੈ। ਤੁਹਾਨੂੰ ਦੱਸ ਦਈਏ ਕਿ ਇਸ ਮਾਮਲੇ ਦਾ ਫੈਸਲਾ 11 ਸਾਲ ਬਾਅਦ ਆਇਆ ਹੈ। ਵਿਨੈ ਓਝਾ ਨੂੰ ਇਹ ਸਜ਼ਾ ਮੱਧ ਪ੍ਰਦੇਸ਼ ਦੇ ਬੈਤੂਲ ਸਥਿਤ ਬੈਂਕ ਆਫ ਮਹਾਰਾਸ਼ਟਰ 'ਚ ਹੋਏ ਗਬਨ ਦੇ ਮਾਮਲੇ 'ਚ ਦਿੱਤੀ ਗਈ ਹੈ। ਇਸ ਮਾਮਲੇ 'ਚ ਵਿਨੈ ਸਮੇਤ 4 ਲੋਕਾਂ ਨੂੰ ਸਜ਼ਾ ਸੁਣਾਈ ਗਈ ਹੈ। ਦੱਸ ਦੇਈਏ ਕਿ 2013 ਵਿੱਚ ਬੈਤੁਲ ਦੇ ਮੁਲਤਾਈ ਥਾਣਾ ਖੇਤਰ ਦੇ ਪਿੰਡ ਜੌਲਖੇੜਾ ਵਿੱਚ ਬੈਂਕ ਆਫ ਮਹਾਰਾਸ਼ਟਰ ਦੀ ਸ਼ਾਖਾ ਵਿੱਚ 1.25 ਕਰੋੜ ਰੁਪਏ ਦਾ ਗਬਨ ਹੋਇਆ ਸੀ।

ਇਸ ਮਾਮਲੇ ਵਿੱਚ ਪੁਲਸ ਨੇ 6 ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਸੀ। ਮੁਲਤਾਈ ਐਡੀਸ਼ਨਲ ਸੈਸ਼ਨ ਕੋਰਟ ਨੇ ਮੰਗਲਵਾਰ (24 ਦਸੰਬਰ) ਨੂੰ ਮਹਾਰਾਸ਼ਟਰ ਬੈਂਕ ਸ਼ਾਖਾ ਜੌਲਖੇੜਾ ਵਿੱਚ ਹੋਏ ਗਬਨ ਮਾਮਲੇ ਵਿੱਚ ਆਪਣਾ ਫੈਸਲਾ ਸੁਣਾਇਆ। ਇਸ ਮਸ਼ਹੂਰ ਮਾਮਲੇ 'ਚ ਮਾਸਟਰਮਾਈਂਡ ਅਭਿਸ਼ੇਕ ਰਤਨਮ ਅਤੇ ਹੋਰ ਦੋਸ਼ੀਆਂ ਨੂੰ ਸਜ਼ਾ ਹੋ ਚੁੱਕੀ ਹੈ।

ਇਸ ਮਸ਼ਹੂਰ ਮਾਮਲੇ ਦਾ ਮਾਸਟਰਮਾਈਂਡ ਅਭਿਸ਼ੇਕ ਰਤਨਮ ਨੂੰ 10 ਸਾਲ ਦੀ ਕੈਦ ਅਤੇ 80 ਲੱਖ ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ ਗਈ ਹੈ। ਵਿਨੈ ਓਝਾ ਉਸ ਸਮੇਂ ਬੈਂਕ ਵਿੱਚ ਅਸਿਸਟੈਂਟ ਮੈਨੇਜਰ ਦੇ ਅਹੁਦੇ ’ਤੇ ਸਨ। ਪੁਲਸ ਨੇ ਵਿਨੈ ਨੂੰ ਵੀ ਦੋਸ਼ੀ ਬਣਾਇਆ ਸੀ, ਜਿਸ ਨੂੰ 7 ਸਾਲ ਦੀ ਕੈਦ ਅਤੇ 7 ਤੋਂ 10 ਲੱਖ ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ ਗਈ ਹੈ।

ਇਸ ਤੋਂ ਇਲਾਵਾ ਬੈਂਕ ਵਿੱਚ ਦਲਾਲੀ ਦਾ ਕੰਮ ਕਰਨ ਵਾਲੇ ਧਨਰਾਜ ਪਵਾਰ ਅਤੇ ਲਖਨ ਹਿੰਗਵੇ ਨੂੰ 7-7 ਸਾਲ ਦੀ ਕੈਦ ਅਤੇ 7-7 ਲੱਖ ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ ਗਈ ਹੈ। ਇਸ ਗਬਨ ਦਾ ਮਾਸਟਰ ਮਾਈਂਡ ਅਭਿਸ਼ੇਕ ਰਤਨਮ ਸੀ, ਜਿਸ ਨੇ ਸਾਲ 2013 ਵਿੱਚ ਬੈਂਕ ਅਧਿਕਾਰੀਆਂ ਦੇ ਪਾਸਵਰਡ ਦੀ ਵਰਤੋਂ ਕਰਕੇ ਇਹ ਗਬਨ ਕੀਤਾ ਸੀ। ਜ਼ਿਕਰਯੋਗ ਹੈ ਕਿ ਉਸ ਸਮੇਂ ਸਾਬਕਾ ਕ੍ਰਿਕਟਰ ਨਮਨ ਓਝਾ ਦੇ ਪਿਤਾ ਵਿਨੈ ਓਝਾ ਵੀ ਇਸੇ ਬੈਂਕ 'ਚ ਤਾਇਨਾਤ ਸਨ।

ਸਰਕਾਰੀ ਵਕੀਲ ਰਾਜੇਸ਼ ਸਾਬਲ ਨੇ ਦੱਸਿਆ ਕਿ ਜਾਂਚ ਦੌਰਾਨ ਪਤਾ ਲੱਗਾ ਹੈ ਕਿ ਬੈਂਕ ਅਧਿਕਾਰੀਆਂ ਦੇ ਪਾਸਵਰਡ ਦੀ ਵਰਤੋਂ ਕਰਕੇ ਇਹ ਗਬਨ ਕੀਤਾ ਗਿਆ ਸੀ। ਇਸ ਮਾਮਲੇ ਦੀ ਜਾਂਚ ਦੌਰਾਨ ਬੈਂਕ ਕੈਸ਼ੀਅਰ ਦੀਨਾਨਾਥ ਰਾਠੌਰ ਦੀ ਮੌਤ ਹੋ ਗਈ ਸੀ। ਇਸ ਤੋਂ ਇਲਾਵਾ ਟਰੇਨੀ ਬਰਾਂਚ ਮੈਨੇਜਰ ਨੀਲੇਸ਼ ਚਤਰੋਲੇ ਜਿਸ ਦੀ ਆਈਡੀ ਅਤੇ ਪਾਸਵਰਡ ਦੀ ਵਰਤੋਂ ਕੀਤੀ ਗਈ ਸੀ, ਨੂੰ ਅਦਾਲਤ ਨੇ ਬੇਕਸੂਰ ਕਰਾਰ ਦਿੰਦਿਆਂ ਬਰੀ ਕਰ ਦਿੱਤਾ। ਅਦਾਲਤ ਨੇ ਚਾਰ ਮੁਲਜ਼ਮਾਂ ਨੂੰ ਦੋਸ਼ੀ ਕਰਾਰ ਦਿੰਦਿਆਂ ਸਜ਼ਾ ਸੁਣਾਈ ਹੈ।

ਐਡਵੋਕੇਟ ਵਿਸ਼ਾਲ ਕੋਡਲੇ ਦਾ ਕਹਿਣਾ ਹੈ ਕਿ ਬੈਂਕ ਆਫ ਮਹਾਰਾਸ਼ਟਰ ਦੇ ਅਭਿਸ਼ੇਕ ਰਤਨਮ ਅਤੇ ਵਿਨੇ ਓਝਾ ਨੇ ਏਜੰਟਾਂ ਰਾਹੀਂ ਫਰਜ਼ੀ ਖਾਤੇ ਖੋਲ੍ਹ ਕੇ 1.25 ਕਰੋੜ ਰੁਪਏ ਦੀ ਗਬਨ ਕੀਤੀ ਸੀ। ਜਿਸ ਵਿੱਚ ਅਦਾਲਤ ਨੇ 4 ਦੋਸ਼ੀਆਂ ਨੂੰ ਸਜ਼ਾ ਸੁਣਾਈ ਹੈ। ਇੱਕ ਟਰੇਨੀ ਬ੍ਰਾਂਚ ਮੈਨੇਜਰ, ਜਿਸਦਾ ਆਈਡੀ-ਪਾਸਵਰਡ ਦੋਸ਼ੀ ਦੁਆਰਾ ਵਰਤਿਆ ਗਿਆ ਸੀ, ਨੂੰ ਅਦਾਲਤ ਨੇ ਦੋਸ਼ੀ ਨਹੀਂ ਪਾਇਆ ਅਤੇ ਬਰੀ ਕਰ ਦਿੱਤਾ ਗਿਆ ਹੈ। ਵੀਕੇ ਓਝਾ 2014 ਵਿਚ ਕੇਸ ਦਰਜ ਹੋਣ ਤੋਂ ਬਾਅਦ ਫਰਾਰ ਚੱਲ ਰਹੇ ਸਨ।

ਪੁਲਿਸ ਪਿਛਲੇ ਅੱਠ ਸਾਲਾਂ ਤੋਂ ਉਸ ਦੀ ਭਾਲ ਕਰ ਰਹੀ ਸੀ। ਇਸ ਮਾਮਲੇ ਵਿਚ ਸ਼ਾਮਲ ਹੋਰ ਮੁਲਜ਼ਮਾਂ ਖ਼ਿਲਾਫ਼ ਧਾਰਾ 409, 420, 467, 468, 471, 120ਬੀ, 34 ਅਤੇ ਆਈਟੀ ਐਕਟ ਦੀਆਂ ਧਾਰਾਵਾਂ 65,66 ਤਹਿਤ ਕੇਸ ਦਰਜ ਕੀਤਾ ਗਿਆ ਹੈ। ਬਾਕੀ ਮੁਲਜ਼ਮਾਂ ਨੂੰ ਪੁਲਿਸ ਪਹਿਲਾਂ ਹੀ ਗ੍ਰਿਫ਼ਤਾਰ ਕਰ ਚੁੱਕੀ ਹੈ। ਪੁਲਿਸ ਨੇ ਸੋਮਵਾਰ ਨੂੰ ਵੀਕੇ ਓਝਾ ਨੂੰ ਵੀ ਗ੍ਰਿਫਤਾਰ ਕਰ ਲਿਆ।

ਤੁਹਾਨੂੰ ਦੱਸ ਦੇਈਏ ਕਿ ਨਮਨ ਓਝਾ ਨੇ ਇੱਕ ਟੈਸਟ ਅਤੇ ਇੱਕ ਇੱਕ ਦਿਨਾ ਅੰਤਰਰਾਸ਼ਟਰੀ ਮੈਚ ਖੇਡਿਆ ਸੀ। ਉਸ ਨੇ ਟੈਸਟ 'ਚ 56 ਦੌੜਾਂ ਅਤੇ ਵਨਡੇ 'ਚ 1 ਦੌੜਾਂ ਬਣਾਈਆਂ। ਇਸ ਤੋਂ ਇਲਾਵਾ ਉਸ ਨੇ 2 ਟੀ-20 ਅੰਤਰਰਾਸ਼ਟਰੀ ਮੈਚ ਵੀ ਖੇਡੇ, ਜਿਸ ਵਿਚ ਉਸ ਨੇ 12 ਦੌੜਾਂ ਬਣਾਈਆਂ। ਨਮਨ ਓਝਾ ਨੇ ਆਈਪੀਐਲ ਵਿੱਚ ਵੀ ਧਮਾਲ ਮਚਾ ਦਿੱਤਾ ਸੀ। ਉਸਨੇ ਆਈਪੀਐਲ ਵਿੱਚ ਕੁੱਲ 113 ਮੈਚ ਖੇਡੇ, ਜਿਸ ਵਿੱਚ ਉਸਨੇ 1554 ਦੌੜਾਂ ਬਣਾਈਆਂ।

Next Story
ਤਾਜ਼ਾ ਖਬਰਾਂ
Share it