Begin typing your search above and press return to search.

ਓਲੰਪਿਕ 'ਚ ਸ਼ੂਟਿੰਗ ਦੇ ਫਾਈਨਲ ਤੱਕ ਨਹੀਂ ਪਹੁੰਚੇ ਸਰਬਜੋਤ ਅਤੇ ਅਰਜੁਨ

ਭਾਰਤ ਲਈ 10 ਮੀਟਰ ਏਅਰ ਪਿਸਟਲ ਮੁਕਾਬਲੇ ਤੋਂ ਵੀ ਬੁਰੀ ਖ਼ਬਰ ਆ ਰਹੀ ਹੈ । ਜਾਣਕਾਰੀ ਅਨੁਸਾਰ ਅਰਜਨ ਸਿੰਘ ਚੀਮਾ ਅਤੇ ਸਰਬਜੋਤ ਸਿੰਘ ਫਾਈਨਲ ਵਿੱਚ ਥਾਂ ਬਣਾਉਣ ਵਿੱਚ ਨਾਕਾਮ ਰਹੇ ਹਨ ।

ਓਲੰਪਿਕ ਚ ਸ਼ੂਟਿੰਗ ਦੇ ਫਾਈਨਲ ਤੱਕ ਨਹੀਂ ਪਹੁੰਚੇ ਸਰਬਜੋਤ ਅਤੇ ਅਰਜੁਨ
X

lokeshbhardwajBy : lokeshbhardwaj

  |  27 July 2024 4:55 PM IST

  • whatsapp
  • Telegram

ਪੈਰਿਸ : ਭਾਰਤ ਲਈ 10 ਮੀਟਰ ਏਅਰ ਪਿਸਟਲ ਮੁਕਾਬਲੇ ਤੋਂ ਵੀ ਬੁਰੀ ਖ਼ਬਰ ਆ ਰਹੀ ਹੈ । ਜਾਣਕਾਰੀ ਅਨੁਸਾਰ ਅਰਜਨ ਸਿੰਘ ਚੀਮਾ ਅਤੇ ਸਰਬਜੋਤ ਸਿੰਘ ਫਾਈਨਲ ਵਿੱਚ ਥਾਂ ਬਣਾਉਣ ਵਿੱਚ ਨਾਕਾਮ ਰਹੇ ਹਨ । ਦੱਸਦਈਏ ਕਿ ਇਸ ਈਵੈਂਟ ਵਿੱਚ 33 ਨਿਸ਼ਾਨੇਬਾਜ਼ਾਂ ਨੇ ਭਾਗ ਲਿਆ । ਇਸ ਮੈਚ 'ਚ ਟਾਪ-8 'ਚ ਰਹਿਣ ਵਾਲੇ ਨੂੰ ਫਾਈਨਲ 'ਚ ਜਗ੍ਹਾ ਮਿਲੀ ਹੈ । ਭਾਰਤ ਦਾ ਸਰਬਜੋਤ ਸਿੰਘ 577 ਅੰਕਾਂ ਨਾਲ 9ਵੇਂ ਜਦਕਿ ਅਰਜੁਨ ਸਿੰਘ ਚੀਮਾ 574 ਅੰਕਾਂ ਨਾਲ 18ਵੇਂ ਸਥਾਨ 'ਤੇ ਰਿਹੇ ਨੇ ਜਿਸ ਕਾਰਨ ਉਹ ਫਾਇਨਲ 'ਚ ਆਪਣੀ ਥਾਂ ਬਣਾਉਣ ਚ ਨਾਕਾਮ ਰੇਹ ਨੇ । ਦੱਸਈਏ ਕਿ 8ਵੇਂ ਸਥਾਨ 'ਤੇ ਰਹੇ ਜਰਮਨੀ ਦੇ ਰੌਬਿਨ ਵਾਲਟਰ ਦੇ ਵੀ 577 ਅੰਕ ਸਨ । ਪਰ ਅਰਜੁਨ ਨੇ ਸਿਰਫ 16 ਵਾਰ 10 ਦਾ ਟੀਚਾ ਮਾਰਿਆ ਸੀ । ਜਰਮਨੀ ਦੇ ਵਾਲਟਰ ਨੇ 17 ਵਾਰ ਫਾਈਨਲ ਵਿੱਚ ਥਾਂ ਬਣਾਈ ।

ਭਾਰਤ ਨੇ 2008 ਵਿੱਚ ਜਿੱਤਿਆ ਸੀ ਗੋਲਡ ਮੈਡਲ

ਭਾਰਤ ਨੇ 2008 ਵਿੱਚ ਨਿਸ਼ਾਨੇਬਾਜ਼ੀ ਵਿੱਚ ਆਪਣਾ ਪਹਿਲਾ ਵਿਅਕਤੀਗਤ ਓਲੰਪਿਕ ਗੋਲਡ ਮੈਡਲ ਜਿੱਤਿਆ ਸੀ । ਉਦੋਂ ਅਭਿਨਵ ਬਿੰਦਰਾ ਵੱਲੋਂ ਇਹ ਇਤਿਹਾਸ ਰਚਿਆ ਗਿਆ ਸੀ । 2012 ਵਿੱਚ ਗਗਨ ਨਾਰੰਗ ਅਤੇ ਵਿਜੇ ਕੁਮਾਰ ਨੇ ਇਸ ਮੈਡਲ ਨੂੰ ਤੇ ਨਿਸ਼ਾਨਾ ਲਾਇਆ ਸੀ । ਪਰ 2016 ਅਤੇ 2020 ਵਿੱਚ ਸ਼ੂਟਿੰਗ ਖੇਡ 'ਚ ਮੈਡਲ ਹਾਸਲ ਕਰਨ ਦੇ 'ਚ ਭਾਰਤ ਦੇ ਹੱਥ ਖਾਲੀ ਹੀ ਰਹੇ ।

Next Story
ਤਾਜ਼ਾ ਖਬਰਾਂ
Share it